Farmer Protest: ਮੋਦੀ ਜੀ ਗੱਲ ਤਾਂ ਤੁਹਾਡੀ ਠੀਕ ਐ ਪਰ..., ਗਾਇਕ ਕਾਕਾ ਨੇ PM ਮੋਦੀ ਦੀ ਕੀਤੀ ਬੋਲਤੀ ਬੰਦ !
Narendra Modi: ਪੰਜਾਬੀ ਗਾਇਕ ਕਾਕਾ, ਜੋ ਕਿ ਆਪਣੇ ਬੇਬਾਕ ਅੰਦਾਜ਼ ਕਰਕੇ ਮਸ਼ਹੂਰ ਹੈ, ਨੇ PM ਮੋਦੀ 'ਤੇ ਕਰਾਰਾ ਤੰਜ ਕੱਸ ਦਿੱਤਾ ਹੈ। ਕਾਕੇ ਨੇ ਪੀਐਮ ਮੋਦੀ ਦਾ ਸਾਲ 2014 ਦੇ ਟਵੀਟ ਦਾ ਇੱਕ ਸਕ੍ਰੀਨਸ਼ੌਟ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤਾ
Punjabi Singer Kaka Post On PM Modi: ਪੂਰੇ ਦੇਸ਼ 'ਚ ਕਿਸਾਨ ਅੰਦੋਲਨ 2.0 ਦਾ ਮੁੱਦਾ ਭਖਿਆ ਹੋਇਆ ਹੈ। ਪੰਜਾਬ ਤੇ ਹਰਿਆਣਾ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਕੇਂਦਰ ਸਰਕਾਰ ਮੂਹਰੇ ਡਟੇ ਹੋਏ ਹਨ। ਇਹੀ ਨਹੀਂ ਕਿਸਾਨਾਂ ਦੇ ਇਸ ਅੰਦੋਲਨ ਨੂੰ ਪੰਜਾਬੀ ਕਲਾਕਾਰਾਂ ਦਾ ਵੀ ਪੂਰਾ ਸਾਥ ਮਿਲ ਰਿਹਾ ਹੈ।
ਹੁਣ ਪੰਜਾਬੀ ਗਾਇਕ ਕਾਕਾ, ਜੋ ਕਿ ਆਪਣੇ ਬੇਬਾਕ ਤੇ ਸਿੱਧੀ ਗੱਲ ਬੋਲਣ ਵਾਲੇ ਅੰਦਾਜ਼ ਕਰਕੇ ਮਸ਼ਹੂਰ ਹੈ, ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਕਰਾਰਾ ਤੰਜ ਕੱਸ ਦਿੱਤਾ ਹੈ। ਕਾਕੇ ਨੇ ਪੀਐਮ ਮੋਦੀ ਦਾ ਸਾਲ 2014 ਦੇ ਟਵੀਟ ਦਾ ਇੱਕ ਸਕ੍ਰੀਨਸ਼ੌਟ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤਾ ਹੈ। ਇਸ ਟਵੀਟ 'ਚ 2014 'ਚ ਪ੍ਰਧਾਨ ਮੰਤਰੀ ਨੇ ਕਿਹਾ ਸੀ, 'ਸਾਡੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੀ ਸਹੀ ਕੀਮਤ ਕਿਉਂ ਨਹੀਂ ਮਿਲ ਰਹੀ? ਕਿਸਾਨ ਭੀਖ ਨਹੀਂ ਮੰਗ ਰਹੇ ਹਨ, ਉਨ੍ਹਾਂ ਨੇ ਜੋ ਮੇਹਨਤ ਕੀਤੀ ਹੈ ਉਹ ਉਸ ਮੇਹਨਤ ਦਾ ਮੁੱਲ ਮੰਗ ਰਹੇ ਹਨ।' ਇਸ ਟਵੀਟ ਨੂੰ ਕਾਕੇ ਨੇ ਸ਼ੇਅਰ ਕੀਤਾ ਹੈ, ਨਾਲ ਹੀ ਕੈਪਸ਼ਨ 'ਚ ਲਿਖਿਆ, 'ਮੋਦੀ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ, ਪਰ ਮੋਦੀ ਜੀ ਤੁਹਾਡੇ ਫੈਨਜ਼ ਮੈਨੂੰ ਅਨਫਾਲੋ ਕਿਉਂ ਕਰੀ ਜਾਂਦੇ ਨੇ?' ਦੇਖੋ ਕਾਕੇ ਦੀ ਇਹ ਸਟੋਰੀ:
ਕਾਬਿਲੇਗ਼ੌਰ ਹੈ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨ ਕਣਕ ਦੀ ਫਸਲ ਤੇ ਐਮਐਸਪੀ ਦੀ ਮੰਗ ਕਰ ਰਹੇ ਹਨ। ਇਸ ਨੂੰ ਲੈਕੇ ਉਹ 13 ਫਰਵਰੀ ਨੂੰ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੇ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਬਾਰਡਰ 'ਤੇ ਪਹੁੰਚਦੇ ਹੀ ਕੇਂਦਰ ਸਰਕਾਰ ਨੇ ਕਿੱਲਾਂ ਨਾਲ ਕਿਸਾਨਾਂ ਦਾ ਸਵਾਗਤ ਕੀਤਾ। ਇਹੀ ਨਹੀਂ ਧਰਨਾ ਕਰ ਰਹੇ ਕਿਸਾਨਾਂ 'ਤੇ ਹੰਝੂ ਗੈਸ ਵੀ ਛੱਡੀ ਗਈ। ਇਸ ਹਮਲੇ ਦੌਰਾਨ ਪੰਜਾਬੀ ਅਦਾਕਾਰਾ ਸੋਨੀਆ ਮਾਨ ਦੀ ਸਿਹਤ ਤਾਂ ਵਿਗੜੀ ਹੀ ਸੀ ਤੇ ਨਾਲ ਹੀ ਉਹ ਜ਼ਖਮੀ ਵੀ ਹੋ ਗਈ ਸੀ।
Instagram पर यह पोस्ट देखें