(Source: ECI/ABP News/ABP Majha)
Shah Rukh Khan: ਆਰੀਅਨ ਖਾਨ ਡਰੱਗ ਕੇਸ 'ਚ ਵੱਡੀ ਅਪਡੇਟ, ਸ਼ਾਹਰੁਖ ਖਾਨ ਨਾਲ ਸਮੀਰ ਵਾਨਖੇੜੇ ਦੀ ਚੈਟ ਆਈ ਸਾਹਮਣੇ
Sameer Wankhede: ਆਰੀਅਨ ਖਾਨ ਡਰੱਗ ਕੇਸ 'ਚ ਵੱਡੀ ਖਬਰ ਸਾਹਮਣੇ ਆ ਰਹੀ ਹੈ। ਐਨਸੀਬੀ ਦੇ ਤਤਕਾਲੀਨ ਅਧਿਕਾਰੀ ਸਮੀਰ ਵਾਨਖੇੜੇ ਨਾਲ ਸ਼ਾਹਰੁਖ ਖਾਨ ਦੀ ਚੈਟ ਸਾਹਮਣੇ ਆਈ ਹੈ। ਸ਼ਾਹਰੁਖ ਅਤੇ ਸਮੀਰ ਵਾਨਖੇੜੇ ਦੀ ਵਟਸਐਪ ਚੈਟ ਦੀ ਕਾਪੀ ਸਾਹਮਣੇ ਆਈ ਹੈ।
Aryan Khan Drug Case: NCB ਦੇ ਸਾਬਕਾ ਅਧਿਕਾਰੀ ਸਮੀਰ ਵਾਨਖੇੜੇ 'ਤੇ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੇ ਮਾਮਲੇ 'ਚ ਰਿਸ਼ਵਤ ਮੰਗਣ ਦਾ ਦੋਸ਼ ਹੈ। ਅਜਿਹੇ 'ਚ ਹੁਣ ਕਿੰਗ ਖਾਨ ਨਾਲ ਵਾਨਖੇੜੇ ਦੀ ਚੈਟ ਸਾਹਮਣੇ ਆ ਗਈ ਹੈ। ਸਮੀਰ ਵਾਨਖੇੜੇ ਨੇ ਇਸ ਚੈਟ ਦੇ ਸਕ੍ਰੀਨਸ਼ਾਟਸ ਨੂੰ ਹਾਈ ਕੋਰਟ 'ਚ ਦਾਇਰ ਪਟੀਸ਼ਨ ਨਾਲ ਨੱਥੀ ਕੀਤਾ ਹੈ। ਚੈਟ 'ਚ ਸ਼ਾਹਰੁਖ ਤੇ ਵਾਨਖੇੜੇ ਵਿਚਾਲੇ ਆਰੀਅਨ ਖਾਨ ਨੂੰ ਲੈਕੇ ਗੱਲਬਾਤ ਹੋਈ ਹੈ। ਸਮੀਰ ਵਾਨਖੇੜੇ ਨੇ ਆਪਣੀ ਪਟੀਸ਼ਨ 'ਚ ਕਿਹਾ ਹੈ ਕਿ ਉਨ੍ਹਾਂ ਨੇ ਸੀਨੀਅਰ ਦੇ ਹੁਕਮਾਂ 'ਤੇ ਇਸ ਕੇਸ 'ਤੇ ਕੰਮ ਕੀਤਾ।
ਸ਼ਾਹਰੁਖ ਅਤੇ ਸਮੀਰ ਵਾਨਖੇੜੇ ਕੀ ਚੈਟ ਹੋਈ ਸੀ
ਸਮੀਰ ਵਾਨਖੇੜੇ ਮੁਤਾਬਕ ਸ਼ਾਹਰੁਖ ਖਾਨ ਨੇ ਉਨ੍ਹਾਂ ਨੂੰ ਚੈਟ 'ਚ ਮੈਸੇਜ ਕੀਤਾ ਸੀ। ਸੰਦੇਸ਼ ਵਿੱਚ ਕਿੰਗ ਖਾਨ ਨੇ ਕਿਹਾ, “ਤੁਸੀਂ ਮੇਰੇ ਬਾਰੇ ਜੋ ਵੀ ਵਿਚਾਰ ਤੇ ਵਿਅਕਤੀਗਤ ਜਾਣਕਾਰੀ ਦਿੱਤੀ ਹੈ, ਉਸ ਦੇ ਲਈ ਮੈਂ ਸ਼ੁਕਰੀਆ ਤਾਂ ਨਹੀਂ ਕਰ ਸਕਦਾ, ਪਰ ਇਹ ਜ਼ਰੂਰ ਵਾਅਦਾ ਕਰਦਾ ਹਾਂ ਕਿ ਉਹ ਕੋਈ ਅਜਿਹਾ ਇਨਸਾਨ ਬਣੇ ਜਿਸ 'ਤੇ ਤੁਹਾਨੂੰ ਤੇ ਮੈਨੂੰ ਦੋਵਾਂ ਨੂੰ ਮਾਣ ਹੋਵੇ। ਇਹ ਘਟਨਾ ਆਰੀਅਨ ਦੀ ਲਾਈਫ 'ਚ ਇੱਕ ਚੰਗਾ ਮੋੜ ਸਾਬਿਤ ਹੋਵੇਗੀ।ਮੈਂ ਵਾਅਦਾ ਕਰਦਾ ਹਾਂ, ਇੱਕ ਚੰਗੇ ਤਰੀਕੇ ਨਾਲ....."
ਚੈਟ 'ਚ ਅੱਗੇ ਸ਼ਾਹਰੁਖ ਨੇ ਕਿਹਾ 'ਥੈਂਕ ਯੂ, ਤੁਸੀਂ ਭਲੇ ਆਦਮੀ ਹੋ। ਪਲੀਜ਼ ਤੁਸੀਂ ਉਸ 'ਤੇ ਰਹਿਮ ਕਰੋ। ਮੈਂ ਰਿਕੁਐਸਟ ਕਰਦਾ ਹਾਂ। ਇਸ 'ਤੇ ਵਾਨਖੇੜੇ ਨੇ ਕਿਹਾ, 'ਬਿਲਕੁਲ, ਡੋਂਟ ਵਰੀ।'
ਚੈਟ 'ਚ ਸ਼ਾਹਰੁਖ ਦੀ ਤਰਫੋਂ ਅੱਗੇ ਲਿਖਿਆ ਹੈ, "ਰੱਬ ਤੁਹਾਡਾ ਭਲਾ ਕਰੇ, ਮੈਂ ਤੁਹਾਨੂੰ ਨਿੱਜੀ ਤੌਰ 'ਤੇ ਮਿਲਣਾ ਚਾਹੁੰਦਾ ਹਾਂ ਅਤੇ ਤੁਹਾਨੂੰ ਗਲੇ ਲਗਾਉਣਾ ਚਾਹੁੰਦਾ ਹਾਂ। ਜਦੋਂ ਵੀ ਤੁਹਾਡੇ ਲਈ ਆਰਾਮਦਾਇਕ ਹੋਵੇ, ਕਿਰਪਾ ਕਰਕੇ ਮੈਨੂੰ ਦੱਸੋ। ਸੱਚਾਈ ਇਹ ਹੈ ਕਿ ਮੈਂ ਹਮੇਸ਼ਾ ਤੁਹਾਡੀ ਇੱਜ਼ਤ ਕੀਤੀ ਹੈ।", ਅਤੇ ਹੁਣ ਇਹ ਕਈ ਗੁਣਾ ਹੋ ਗਿਆ ਹੈ। ਬਹੁਤ ਸਤਿਕਾਰ।" ਇਸ 'ਤੇ ਵਾਨਖੇੜੇ ਨੇ ਜਵਾਬ ਦਿੱਤਾ, "ਬਿਲਕੁਲ ਡੀਅਰ, ਇਹ ਸਭ ਖਤਮ ਹੋਣ ਤੋਂ ਪਹਿਲਾਂ ਮਿਲਦੇ ਹਾਂ।"
ਸੀਬੀਆਈ ਨੇ ਵਾਨਖੇੜੇ ਖ਼ਿਲਾਫ਼ ਐਫਆਈਆਰ ਕੀਤੀ ਦਰਜ
ਦੱਸ ਦੇਈਏ ਕਿ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੇ ਸਾਬਕਾ ਅਧਿਕਾਰੀ ਸਮੀਰ ਵਾਨਖੇੜੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੇ ਮਾਮਲੇ ਵਿੱਚ ਰਿਸ਼ਵਤ ਲੈਣ ਦੇ ਦੋਸ਼ਾਂ ਵਿੱਚ ਘਿਰੇ ਹੋਏ ਹਨ। ਸੀਬੀਆਈ ਵੱਲੋਂ ਉਸ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।
ਵਾਨਖੇੜੇ 'ਤੇ ਕੀ ਦੋਸ਼ ਹਨ
ਦੱਸ ਦੇਈਏ ਕਿ ਸਾਬਕਾ NCB ਅਧਿਕਾਰੀ ਸਮੀਰ ਵਾਨਖੇੜੇ 'ਤੇ 3 ਅਕਤੂਬਰ 2021 ਨੂੰ ਗੋਆ ਜਾ ਰਹੀ ਕੋਰਡੇਲੀਆ ਕਰੂਜ਼ ਤੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ 'ਚ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਦੋਸ਼ੀ ਨਾ ਬਣਾਉਣ ਦੇ ਬਦਲੇ 25 ਕਰੋੜ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਹੈ। ਇਨ੍ਹਾਂ ਦੋਸ਼ਾਂ ਕਾਰਨ ਸੀਬੀਆਈ ਨੇ ਹਾਲ ਹੀ ਵਿੱਚ ਵਾਨਖੇੜੇ ਅਤੇ ਚਾਰ ਹੋਰਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ। ਹਾਲਾਂਕਿ, ਵਾਨਖੇੜੇ ਨੇ ਹਾਈ ਕੋਰਟ ਦੀ ਛੁੱਟੀ ਵਾਲੇ ਬੈਂਚ ਦੇ ਸਾਹਮਣੇ ਦਾਇਰ ਆਪਣੀ ਪਟੀਸ਼ਨ ਵਿੱਚ ਅਪੀਲ ਕੀਤੀ ਹੈ ਕਿ ਸੀਬੀਆਈ ਕੋਲ ਦਰਜ ਐਫਆਈਆਰ ਦੇ ਸਬੰਧ ਵਿੱਚ ਉਸ ਵਿਰੁੱਧ ਕੋਈ ਜ਼ਬਰਦਸਤੀ ਕਾਰਵਾਈ ਨਾ ਕੀਤੀ ਜਾਵੇ। ਵਾਨਖੇੜੇ ਦੀ ਇਸ ਪਟੀਸ਼ਨ 'ਤੇ ਬੈਂਚ ਦਾ ਫੈਸਲਾ ਆਉਣਾ ਅਜੇ ਬਾਕੀ ਹੈ।