ਬੀ-ਪਰਾਕ ਦੇ ਫਿਲਹਾਲ ਗਾਣੇ ਨੇ ਕਾਇਮ ਕੀਤਾ ਵੱਡਾ ਰਿਕਾਰਡ
ਯੂਟਿਊਬ ਤੇ ਇਸ ਗੀਤ ਨੇ 1 ਬਿਲੀਅਨ ਵਿਊਜ਼ ਦਾ ਰਿਕਾਰਡ ਸੈੱਟ ਕੀਤਾ ਹੈ। 1000 ਮਿਲੀਅਨ ਤੋਂ ਵੱਧ ਲੋਕ ਇਸ ਗੀਤ ਨੂੰ ਯੂਟਿਊਬ 'ਤੇ ਦੇਖ ਚੁਕੇ ਹਨ।
ਸਾਲ 2019 ਦਾ ਅਕਸ਼ੇ ਕੁਮਾਰ ਤੇ ਨੂਪੁਰ ਸੈਨਨ ਦੀ ਜੋੜੀ ਵਾਲਾ ਸੁਪਰਹਿੱਟ ਟਰੈਕ 'ਫਿਲਹਾਲ' ਹੁਣ ਵੀ ਹਰ ਇਕ ਦੀ ਜ਼ੁਬਾਨ 'ਤੇ ਹੈ। ਗਾਣੇ ਦੀ ਰਿਲੀਜ਼ਿੰਗ ਵੇਲੇ ਹੀ ਇਸਨੇ ਕਈ ਰਿਕਾਰਡ ਆਪਣੇ ਨਾਂਅ ਕੀਤੇ ਸਨ। ਬੀ ਪ੍ਰਾਕ ਵੱਲੋਂ ਗਾਏ ਗਏ ਇਸ ਗੀਤ ਨੇ ਰਿਲੀਜ਼ਿੰਗ ਦੇ ਤਕਰੀਬਨ ਇਕ ਸਾਲ ਬਾਅਦ ਇਕ ਹੋਰ ਰਿਕਾਰਡ ਆਪਣੇ ਨਾਂਅ ਕੀਤਾ ਹੈ।
ਯੂਟਿਊਬ ਤੇ ਇਸ ਗੀਤ ਨੇ 1 ਬਿਲੀਅਨ ਵਿਊਜ਼ ਦਾ ਰਿਕਾਰਡ ਸੈੱਟ ਕੀਤਾ ਹੈ। 1000 ਮਿਲੀਅਨ ਤੋਂ ਵੱਧ ਲੋਕ ਇਸ ਗੀਤ ਨੂੰ ਯੂਟਿਊਬ 'ਤੇ ਦੇਖ ਚੁਕੇ ਹਨ। ਇਸ ਸਫਲਤਾ ਤੋਂ ਬਾਅਦ 'ਫਿਲਹਾਲ-2' ਦਾ ਇੰਤਜ਼ਾਰ ਸਭ ਨੂੰ ਹੈ। ਇਸ ਗੀਤ ਦਾ ਐਲਾਨ ਬਹੁਤ ਪਹਿਲਾਂ ਹੋ ਚੁੱਕਾ ਸੀ। ਬਹੁਤ ਜਲਦ ਇਹ ਗੀਤ ਦਾ ਸੀਕੁਅਲ ਦਰਸ਼ਕਾਂ ਨੂੰ ਸੁਨਣ ਤੇ ਦੇਖਣ ਨੂੰ ਮਿਲੇਗਾ।
ਗੀਤ ਫਿਲਹਾਲ ਦੀ ਟੀਮ ਬਾਰੇ ਗੱਲ ਕਰੀਏ ਤਾਂ ਅਕਸ਼ੇ ਕੁਮਾਰ ਤੇ ਨੂਪੁਰ ਵਾਲੇ ਇਸ ਗੀਤ ਨੂੰ ਬੀ ਪ੍ਰਾਕ ਨੇ ਗਾਇਆ ਸੀ। ਗਾਣੇ ਦੇ ਬੋਲਾਂ ਨੂੰ ਜਾਨੀ ਨੇ ਲਿਖਿਆ ਸੀ ਤੇ ਗੀਤ ਦੇ ਵੀਡੀਓ ਵਿਚ ਨਾਲ ਪੰਜਾਬੀ ਸੁਪਰਸਟਾਰ ਐਮੀ ਵਿਰਕ ਵੀ ਨਜ਼ਰ ਆਏ ਸਨ।
ਫਿਲਹਾਲ ਗੀਤ ਦੀ ਪੂਰੀ ਟੀਮ ਨੇ ਗੀਤ ਦੇ 1 ਬਿਲੀਅਨ ਹੋ ਜਾਣ ਬਾਰੇ ਜਾਣਕਾਰੀ ਦਿੱਤੀ ਹੈ। 'ਫਿਲਹਾਲ-2' ਗੀਤ ਕਿਸੇ ਵੇਲੇ ਵੀ ਰਿਲੀਜ਼ ਹੋ ਸਕਦਾ ਹੈ। ਹਾਲ ਹੀ ਦੇ ਵਿਚ 'ਫਿਲਹਾਲ-2' ਦੇ ਪੋਸਟਰ ਨੂੰ ਰਿਲੀਜ਼ ਕੀਤਾ ਗਿਆ ਸੀ। ਇਸ ਪੋਸਟਰ ਦੇ ਨਾਲ ਦਰਸ਼ਕਾਂ ਦੀ ਐਕਸਾਈਟਮੈਂਟ ਹੋਰ ਵਧੀ ਹੈ ਤੇ ਫੈਨਜ਼ ਵੀ 'ਫਿਲਹਾਲ-2' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਇਹ ਵੀ ਪੜ੍ਹੋ: COVID-19 ਰਿਲਾਇੰਸ ਫਾਉਂਡੇਸ਼ਨ ਬਣਾ ਰਹੀ 1000 ਬੈੱਡਾਂ ਵਾਲਾ ਕੋਵਿਡ ਹਸਪਤਾਲ, ਮਰੀਜ਼ਾਂ ਦਾ ਹੋਏਗਾ ਮੁਫਤ ਇਲਾਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904