COVID-19 ਰਿਲਾਇੰਸ ਫਾਉਂਡੇਸ਼ਨ ਬਣਾ ਰਹੀ 1000 ਬੈੱਡਾਂ ਵਾਲਾ ਕੋਵਿਡ ਹਸਪਤਾਲ, ਮਰੀਜ਼ਾਂ ਦਾ ਹੋਏਗਾ ਮੁਫਤ ਇਲਾਜ
ਰਿਲਾਇੰਸ ਫਾਉਂਡੇਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ 400 ਬਿਸਤਰਿਆਂ ਵਾਲਾ ਕੋਵਿਡ ਕੇਅਰ ਸੈਂਟਰ ਜਾਮਨਗਰ ਦੇ ਸਰਕਾਰੀ ਡੈਂਟਲ ਕਾਲਜ ਤੇ ਹਸਪਤਾਲ ਦੇ ਕੈਂਪਸ ਵਿੱਚ ਇੱਕ ਹਫ਼ਤੇ ਦੇ ਅੰਦਰ ਸਥਾਪਤ ਕਰ ਦਿੱਤਾ ਜਾਵੇਗਾ।
ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾਵਾਇਰਸ ਤੇਜ਼ੀ ਨਾਲ ਵਧ ਰਿਹਾ ਹੈ। ਹਾਲਾਂਕਿ, ਇਸ ਮੁਸ਼ਕਲ ਸਮੇਂ ਵਿੱਚ ਕੋਰੋਨਾ ਨਾਲ ਨਜਿੱਠਣ ਲਈ ਬਹੁਤ ਸਾਰੇ ਹੱਥ ਅੱਗੇ ਆਏ ਹਨ। ਹਸਪਤਾਲ ਵਿੱਚ ਆਕਸੀਜਨ ਦੀ ਘਾਟ ਤੇ ਬਿਸਤਰਿਆਂ ਦੀ ਘਾਟ ਦੇ ਮੱਦੇਨਜ਼ਰ ਰਿਲਾਇੰਸ ਫਾਉਂਡੇਸ਼ਨ ਨੇ ਜਾਮਨਗਰ ਵਿੱਚ 1000 ਬੈੱਡਾਂ ਵਾਲਾ ਕੋਰੋਨਾ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਹੈ। ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ ਅਗਲੇ ਐਤਵਾਰ ਤੱਕ 400 ਬਿਸਤਰਿਆਂ ਵਾਲਾ ਹਸਪਤਾਲ ਤਿਆਰ ਹੋ ਜਾਵੇਗਾ।
ਰਿਲਾਇੰਸ ਫਾਉਂਡੇਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ 400 ਬਿਸਤਰਿਆਂ ਵਾਲਾ ਕੋਵਿਡ ਕੇਅਰ ਸੈਂਟਰ ਹਫਤੇ ਅੰਦਰ ਜਾਮਨਗਰ ਦੇ ਸਰਕਾਰੀ ਡੈਂਟਲ ਕਾਲਜ ਤੇ ਹਸਪਤਾਲ ਦੇ ਕੈਂਪਸ ਵਿੱਚ ਸਥਾਪਤ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ 600 ਬੈੱਡਾਂ ਦਾ ਦੂਜਾ ਕੋਵਿਡ ਕੇਅਰ ਦੋ ਹਫਤਿਆਂ ਵਿੱਚ ਜਾਮਨਗਰ ਦੇ ਇੱਕ ਹੋਰ ਸਥਾਨ 'ਤੇ ਸ਼ੁਰੂ ਹੋ ਜਾਵੇਗਾ।
ਮਰੀਜ਼ਾਂ ਦਾ ਮੁਫਤ ਇਲਾਜ ਹੋਵੇਗਾ
ਰਿਲਾਇੰਸ ਨੇ ਕਿਹਾ ਕਿ ਇਹ ਗੁਜਰਾਤ ਦੇ ਜਾਮਨਗਰ ਵਿੱਚ ਆਕਸੀਜਨ ਸਪਲਾਈ ਦੇ ਨਾਲ 1000 ਬਿਸਤਰਿਆਂ ਵਾਲਾ ਕੋਵਿਡ-19 ਹਸਪਤਾਲ ਬਣਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਹਸਪਤਾਲ ਵਿਚ ਇਲਾਜ ਦੀਆਂ ਸਹੂਲਤਾਂ ਮੁਫਤ ਉਪਲਬਧ ਹੋਣਗੀਆਂ। ਸੈਂਟਰ ਸ਼ੁਰੂ ਹੋਣ ਤੋਂ ਬਾਅਦ ਜਾਮਨਗਰ, ਖੰਭਲੀਆ, ਦਵਾਰਕਾ, ਪੋਰਬੰਦਰ ਤੇ ਸੌਰਾਸ਼ਟਰ ਖੇਤਰ ਦੇ ਹੋਰ ਇਲਾਕਿਆਂ ਨੂੰ ਲਾਭ ਮਿਲੇਗਾ।
ਵਧੇਰੇ ਸਿਹਤ ਸੰਭਾਲ ਸਹੂਲਤਾਂ ਦੀ ਲੋੜ
ਇਸ ਸਬੰਧੀ ਰਿਲਾਇੰਸ ਫਾਉਂਡੇਸ਼ਨ ਦੀ ਚੇਅਰਪਰਸਨ ਤੇ ਬਾਨੀ ਨੀਤਾ ਅੰਬਾਨੀ ਨੇ ਕਿਹਾ, ਭਾਰਤ ਕੋਰੋਨਾਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਅਸੀਂ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਾਂ। ਇਸ ਸਮੇਂ, ਵਾਧੂ ਸਿਹਤ ਸਹੂਲਤਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਦੀ ਅਗਵਾਈ ਵਾਲੀ ਰਿਲਾਇੰਸ ਟੀਮ ਘੱਟ ਤੋਂ ਘੱਟ ਸਮੇਂ ਵਿੱਚ ਦੋ ਕੋਵਿਡ ਸਹੂਲਤ ਕੇਂਦਰ ਸਥਾਪਤ ਕਰਨ ਲਈ ਕੰਮ ਕਰ ਰਹੀ ਹੈ।
ਦੱਸ ਦੇਈਏ ਕਿ ਕਿਸੇ ਵੀ ਆਫਤ ਦੇ ਸਮੇਂ ਰਿਲਾਇੰਸ ਦੇਸ਼ ਵਾਸੀਆਂ ਦੀ ਮਦਦ ਲਈ ਮੋਰਚੇ 'ਤੇ ਖੜ੍ਹੀ ਹੈ। ਪਿਛਲੇ ਇੱਕ ਸਾਲ ਤੋਂ ਭਾਰਤ ਕੋਰੋਨਾ ਸੰਕਟ ਨਾਲ ਜੂਝ ਰਿਹਾ ਹੈ ਤੇ ਰਿਲਾਇੰਸ ਗੁਜਰਾਤ ਦੇ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਦੀ ਮਦਦ ਲਈ ਲਗਾਤਾਰ ਕੰਮ ਕਰ ਰਹੀ ਹੈ।
ਆਕਸੀਜਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਪਹਿਲ
ਦੂਜੇ ਪਾਸੇ ਦੇਸ਼ ਦੇ ਕਈ ਹਿੱਸਿਆਂ ਵਿੱਚ ਰਿਲਾਇੰਸ ਇੰਡਸਟਰੀਜ਼ ਲਗਾਤਾਰ ਆਕਸੀਜਨ ਦੀ ਘਾਟ ਨੂੰ ਦੂਰ ਕਰਨ ਵਿੱਚ ਲੱਗੀ ਹੋਈ ਹੈ। ਰਿਲਾਇੰਸ ਦੇ ਜਾਮਨਗਰ ਪਲਾਂਟ ਵਿਖੇ ਆਕਸੀਜਨ ਦਾ ਉਤਪਾਦਨ ਲਗਾਤਾਰ ਜਾਰੀ ਹੈ ਤੇ ਉੱਥੋਂ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਲਿਜਾਇਆ ਜਾ ਰਿਹਾ ਹੈ।
ਇਸ ਕੜੀ ਵਿੱਚ ਜਾਮਨਗਰ ਪਲਾਂਟ ਤੋਂ 16 ਟਨ ਆਕਸੀਜਨ ਦੀ ਖੇਪ ਸੂਰਤ ਪਹੁੰਚੀ। ਪਿਛਲੇ 3 ਦਿਨਾਂ ਤੋਂ ਸੂਰਤ ਦੇ ਕੁਝ ਨਿੱਜੀ ਹਸਪਤਾਲਾਂ ਵਿੱਚ ਆਕਸੀਜਨ ਦੀ ਘਾਟ ਹੈ। ਇਸ ਦੇ ਮੱਦੇਨਜ਼ਰ ਰਿਲਾਇੰਸ ਇੰਡਸਟਰੀਜ਼ ਨੇ ਟੈਂਕਰਾਂ ਰਾਹੀਂ ਕਈ ਨਿੱਜੀ ਹਸਪਤਾਲਾਂ ਵਿੱਚ ਆਕਸੀਜਨ ਸਪਲਾਈ ਭੇਜ ਦਿੱਤੀ ਹੈ।
ਇਸ ਦੇ ਨਾਲ ਰਿਲਾਇੰਸ ਦੇ ਗਰੁੱਪ ਪ੍ਰੈਜ਼ੀਡੈਂਟ ਧਨਰਾਜ ਨਥਵਾਨੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਭਾਈ ਰੂਪਾਣੀ ਕੋਰੋਨਾ ਖ਼ਿਲਾਫ਼ ਅਣਥੱਕ ਕੋਸ਼ਿਸ਼ਾਂ ਕਰ ਰਹੇ ਹਨ ਤਾਂ ਜੋ ਸਿਹਤ ਸੁਵਿਧਾਵਾਂ ਉਪਲਬੱਧ ਕਰਵਾਈਆਂ ਜਾ ਸਕਣ। ਰਿਲਾਇੰਸ ਇੰਡਸਟਰੀ ਦੇ ਮੁਖੀ ਮੁਕੇਸ਼ ਅੰਬਾਨੀ ਇਸ ਔਖੇ ਸਮੇਂ ਸੂਬੇ ਨੂੰ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਲਈ ਅੱਗੇ ਆਏ ਹਨ।
ਇਹ ਵੀ ਪੜ੍ਹੋ: Irrfan Khan Death Anniversary: ਪਤਨੀ ਸੁਤਾਪਾ ਤੇ ਬੇਟੇ ਬਾਬਲ ਨਾਲ ਇਰਫਾਨ ਖ਼ਾਨ ਦੀਆਂ ਅਣਵੇਖੀਆਂ ਤਸਵੀਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904