(Source: ECI/ABP News)
Baani Sandhu: ਬਾਣੀ ਸੰਧੂ ਤੇ ਅੰਮ੍ਰਿਤ ਮਾਨ ਦਾ ਗਾਣਾ 'Like Me' ਹੋਇਆ ਰਿਲੀਜ਼, ਯੂਟਿਊਬ 'ਤੇ ਇੱਕ ਮਿਲੀਅਨ ਤੋਂ ਪਾਰ ਹੋਏ ਵਿਊਜ਼
Baani Sandhu Amrit Maan: ਬਾਣੀ ਸੰਧੂ ਦਾ ਨਵਾਂ ਗਾਣਾ ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਹ ਗਾਣਾ ਹੈ 'ਲਾਈਕ ਮੀ'। ਇਸ ਗਾਣੇ ਨੂੰ ਬਾਣੀ ਦੇ ਨਾਲ ਨਾਲ ਅੰਮ੍ਰਿਤ ਮਾਨ ਨੇ ਵੀ ਆਪਣੀ ਆਵਾਜ਼ ਦਿੱਤੀ ਹੈ।
![Baani Sandhu: ਬਾਣੀ ਸੰਧੂ ਤੇ ਅੰਮ੍ਰਿਤ ਮਾਨ ਦਾ ਗਾਣਾ 'Like Me' ਹੋਇਆ ਰਿਲੀਜ਼, ਯੂਟਿਊਬ 'ਤੇ ਇੱਕ ਮਿਲੀਅਨ ਤੋਂ ਪਾਰ ਹੋਏ ਵਿਊਜ਼ baani sandhu amrit maan song like me out now watch here Baani Sandhu: ਬਾਣੀ ਸੰਧੂ ਤੇ ਅੰਮ੍ਰਿਤ ਮਾਨ ਦਾ ਗਾਣਾ 'Like Me' ਹੋਇਆ ਰਿਲੀਜ਼, ਯੂਟਿਊਬ 'ਤੇ ਇੱਕ ਮਿਲੀਅਨ ਤੋਂ ਪਾਰ ਹੋਏ ਵਿਊਜ਼](https://feeds.abplive.com/onecms/images/uploaded-images/2024/01/16/b9298e79dfaa41e88970bb513ab0d67b1705408582385469_original.png?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Like Me Baani Sandhu: ਬਾਣੀ ਸੰਧੂ ਪੰਜਾਬੀ ਇੰਡਸਟਰੀ ਦੀਆਂ ਟੌਪ ਫੀਮੇਲ ਗਾਇਕਾਵਾਂ ਵਿੱਚੋਂ ਇੱਕ ਹੈ। ਉਸ ਦੀ ਲੱਖਾਂ ਦੀ ਗਿਣਤੀ 'ਚ ਫੈਨ ਫਾਲੋਇੰਗ ਹੈ। ਫੈਨਜ਼ ਬਾਣੀ ਦੇ ਨਵੇਂ ਗੀਤ ਦਾ ਬੇਸਵਰੀ ਨਾਲ ਇੰਤਜ਼ਾਰ ਕਰਦੇ ਹਨ, ਇਸੇ ਲਈ ਜਦੋਂ ਵੀ ਗਾਇਕਾ ਦਾ ਕੋਈ ਨਵਾਂ ਗੀਤ ਰਿਲੀਜ਼ ਹੁੰਦਾ ਹੈ ਤਾਂ ਉਹ ਰਿਕਾਰਡ ਤੋੜ ਦਿੰਦਾ ਹੈ।
ਬਾਣੀ ਸੰਧੂ ਦਾ ਨਵਾਂ ਗਾਣਾ ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਹ ਗਾਣਾ ਹੈ 'ਲਾਈਕ ਮੀ'। ਇਸ ਗਾਣੇ ਨੂੰ ਬਾਣੀ ਦੇ ਨਾਲ ਨਾਲ ਅੰਮ੍ਰਿਤ ਮਾਨ ਨੇ ਵੀ ਆਪਣੀ ਆਵਾਜ਼ ਦਿੱਤੀ ਹੈ। ਇਸ ਗਾਣੇ ਨੂੰ 24 ਘੰਟਿਆਂ ਦੇ ਅੰਦਰ ਹੀ 1.3 ਮਿਲੀਅਨ ਯਾਨਿ 13 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਬਾਣੀ ਨੇ ਬੀਤੇ ਦਿਨ ਯਾਨਿ 15 ਜਨਵਰੀ ਨੂੰ ਇਹ ਗਾਣਾ ਰਿਲੀਜ਼ ਕੀਤਾ ਸੀ।
View this post on Instagram
ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਬਾਣੀ ਸੰਧੂ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਬਾਣੀ ਦੇ ਗੀਤਾਂ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਹਾਲ ਹੀ 'ਚ ਗਾਇਕਾ ਦੀ ਨਵੀਂ ਐਲਬਮ '5 ਡਾਇਮੰਡ' ਵੀ ਰਿਲੀਜ਼ ਹੋਈ ਸੀ। ਜਿਸ ਨੂੰ ਪੰਜਾਬੀਆਂ ਵੱਲੋਂ ਭਰਵਾਂ ਹੁੰਗਾਰਾ ਮਿਿਲਿਆ। ਦੂਜੇ ਪਾਸੇ, ਅੰਮ੍ਰਿਤ ਮਾਨ ਦੀ ਗੱਲ ਕਰੀਏ ਤਾਂ ਉਹ ਲਾਈਮਲਾਈਟ ਤੋਂ ਦੂਰ ਰਹਿਣਾ ਹੀ ਪਸੰਦ ਕਰਦਾ ਹੈ। ਉਹ ਸੋਸ਼ਲ ਮੀਡੀਆ 'ਤੇ ਵੀ ਜ਼ਿਆਦਾ ਨਜ਼ਰ ਨਹੀਂ ਆਉਂਦਾ, ਪਰ ਉਹ ਟਾਈਮ ਟੂ ਟਾਈਮ ਆਪਣੇ ਨਾਲ ਜੁੜੀ ਹਰ ਛੋਟੀ ਵੱਡੀ ਅਪਡੇਟ ਫੈਨਜ਼ ਨਾਲ ਸ਼ੇਅਰ ਕਰਦਾ ਰਹਿੰਦਾ ਹੈ। ਹਾਲ ਹੀ 'ਚ ਅੰਮ੍ਰਿਤ ਮਾਨ ਨੇ ਆਪਣੀ ਨਵੀਂ ਈਪੀ 'ਐਲੀਟ' ਦਾ ਐਲਾਨ ਕੀਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)