ਬੱਬੂ ਮਾਨ ਨੇ ਕਰਨ ਔਜਲਾ ਤੋਂ ਵਾਰੇ ਨੋਟ, ਔਜਲਾ ਦੀ ਇੱਛਾ ਹੋਈ ਪੂਰੀ
ਪੰਜਾਬੀ ਇੰਡਸਟਰੀ ਦਾ ਮਾਨ ਬੱਬੂ ਮਾਨ ਅਜਿਹਾ ਚਿਹਰਾ ਹੈ ਜਿਨ੍ਹਾਂ ਦੇ ਆਮ ਲੋਕ ਹੀ ਨਹੀਂ ਸਗੋਂ ਕਈ ਵੱਡੇ ਸਿਤਾਰੇ ਵੀ ਫੈਨ ਹਨ। ਪੰਜਾਬੀ ਇੰਡਸਟਰੀ 'ਚ ਇਸ ਵੇਲੇ ਦਾ ਚਰਚਿਤ ਮੁੰਡਾ ਕਰਨ ਔਜਲਾ ਵੀ ਬੱਬੂ ਮਾਨ ਦਾ ਵੱਡਾ ਫੈਨ ਹੈ। ਇਹ ਹੀ ਨਹੀਂ ਕਰਨ ਔਜਲਾ ਆਪਣੇ ਗੀਤਾਂ 'ਚ ਵੀ ਬੱਬੂ ਮਾਨ ਦੇ ਫੈਨ ਹੋਣ ਦਾ ਜ਼ਿਕਰ ਕਰਦੇ ਰਹਿੰਦੇ ਹਨ।
ਚੰਡੀਗੜ੍ਹ: ਪੰਜਾਬੀ ਇੰਡਸਟਰੀ ਦਾ ਮਾਨ ਬੱਬੂ ਮਾਨ ਅਜਿਹਾ ਚਿਹਰਾ ਹੈ ਜਿਨ੍ਹਾਂ ਦੇ ਆਮ ਲੋਕ ਹੀ ਨਹੀਂ ਸਗੋਂ ਕਈ ਵੱਡੇ ਸਿਤਾਰੇ ਵੀ ਫੈਨ ਹਨ। ਪੰਜਾਬੀ ਇੰਡਸਟਰੀ 'ਚ ਇਸ ਵੇਲੇ ਦਾ ਚਰਚਿਤ ਮੁੰਡਾ ਕਰਨ ਔਜਲਾ ਵੀ ਬੱਬੂ ਮਾਨ ਦਾ ਵੱਡਾ ਫੈਨ ਹੈ। ਇਹ ਹੀ ਨਹੀਂ ਕਰਨ ਔਜਲਾ ਆਪਣੇ ਗੀਤਾਂ 'ਚ ਵੀ ਬੱਬੂ ਮਾਨ ਦੇ ਫੈਨ ਹੋਣ ਦਾ ਜ਼ਿਕਰ ਕਰਦੇ ਰਹਿੰਦੇ ਹਨ।
ਹਾਲ ਹੀ 'ਚ ਇੱਕ ਵਿਆਹ ਦੇ ਪ੍ਰੋਗਰਾਮ 'ਚ ਕਰਨ ਔਜਲਾ ਦੀ ਬੱਬੂ ਮਾਨ ਨੂੰ ਮਿਲਣ ਦੀ ਤਮੰਨਾ ਪੂਰੀ ਹੋਈ। ਦੋਹਾਂ ਨੂੰ ਇੱਕ ਵਿਆਹ ਦੇ ਫੰਕਸ਼ਨ 'ਚ ਦੇਖਿਆ ਗਿਆ, ਜਿੱਥੇ ਕਰਨ ਔਜਲਾ ਨੇ ਪਰਫ਼ਾਰਮ ਵੀ ਕਰਨਾ ਸੀ। ਬਹੁਤ ਘੱਟ ਵਾਰ ਹੁੰਦੇ ਹੈ ਜਦ ਬੱਬੂ ਮਾਨ ਨੂੰ ਕਿਸੇ ਨਵੇਂ ਕਲਾਕਾਰ ਨਾਲ ਦੇਖਿਆ ਜਾਵੇ।
ਇੱਥੇ ਇਹ ਦੋਵੇਂ ਮਿਲੇ ਹੀ ਨਹੀਂ ਬਲਿਕ ਸਟੇਜ 'ਤੇ ਬੱਬੂ ਮਾਨ, ਕਰਨ ਔਜਲਾ ਦੇ ਗੀਤ 'ਤੇ ਥਿਰਕਦੇ ਵੀ ਨਜ਼ਰ ਆਏ। ਕਰਨ ਔਜਲਾ ਦੇ ਗਾਉਣ ਵੇਲੇ ਵੀ ਬੱਬੂ ਮਾਨ ਨੇ ਉਸ ਤੋਂ ਨੋਟ ਵਾਰੇ। ਇਸ ਵੀਡੀਓ ਨੂੰ ਬੱਬੂ ਮਾਨ ਤੇ ਕਰਨ ਔਜਲਾ ਦੇ ਫੈਨਜ਼ 'ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਇਹ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ।