(Source: ECI/ABP News)
Bade Miyan Chote Miyan: ਅਕਸ਼ੇ ਕੁਮਾਰ ਤੇ ਟਾਈਗਰ ਸ਼ਰੌਫ ਦੀ ਫਿਲਮ 'ਬੜੇ ਮੀਆਂ ਛੋਟੇ ਮੀਆਂ' ਦਾ ਧਮਾਕੇਦਾਰ ਟ੍ਰੇਲਰ ਰਿਲੀਜ਼, ਐਕਸ਼ਨ ਤੇ ਮਨੋਰੰਜਨ ਦਾ ਫੁੱਲ ਡੋਜ਼
Bade Miyan Chote Miyan Trailer: ਅਕਸ਼ੈ ਕੁਮਾਰ-ਟਾਈਗਰ ਸ਼ਰਾਫ ਦੀ ਐਕਸ਼ਨ ਨਾਲ ਭਰਪੂਰ ਫਿਲਮ 'ਬੜੇ ਮੀਆਂ ਛੋਟੇ ਮੀਆਂ' ਦਾ ਸ਼ਾਨਦਾਰ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਟ੍ਰੇਲਰ 'ਚ ਦੋਵਾਂ ਸਿਤਾਰਿਆਂ ਦੇ ਐਕਸ਼ਨ ਸੀਨ ਰੂਹ ਕੰਬਾਊ ਹਨ।
![Bade Miyan Chote Miyan: ਅਕਸ਼ੇ ਕੁਮਾਰ ਤੇ ਟਾਈਗਰ ਸ਼ਰੌਫ ਦੀ ਫਿਲਮ 'ਬੜੇ ਮੀਆਂ ਛੋਟੇ ਮੀਆਂ' ਦਾ ਧਮਾਕੇਦਾਰ ਟ੍ਰੇਲਰ ਰਿਲੀਜ਼, ਐਕਸ਼ਨ ਤੇ ਮਨੋਰੰਜਨ ਦਾ ਫੁੱਲ ਡੋਜ਼ bade-miyan-chote-miyan-trailer-release-akshay-kumar-tiger-shroff-film-release-on-eid-2024-on-10th-april Bade Miyan Chote Miyan: ਅਕਸ਼ੇ ਕੁਮਾਰ ਤੇ ਟਾਈਗਰ ਸ਼ਰੌਫ ਦੀ ਫਿਲਮ 'ਬੜੇ ਮੀਆਂ ਛੋਟੇ ਮੀਆਂ' ਦਾ ਧਮਾਕੇਦਾਰ ਟ੍ਰੇਲਰ ਰਿਲੀਜ਼, ਐਕਸ਼ਨ ਤੇ ਮਨੋਰੰਜਨ ਦਾ ਫੁੱਲ ਡੋਜ਼](https://feeds.abplive.com/onecms/images/uploaded-images/2024/03/26/ff0d61a19a342f5a6f178d7f7fb0a7d81711441000076469_original.png?impolicy=abp_cdn&imwidth=1200&height=675)
Bade Miyan Chote Miyan Trailer Release: ਟਾਈਗਰ ਸ਼ਰਾਫ ਅਤੇ ਅਕਸ਼ੇ ਕੁਮਾਰ ਦੀ ਮੋਸਟ ਅਵੇਟਿਡ ਫਿਲਮ 'ਬੜੇ ਮੀਆਂ ਛੋਟੇ ਮੀਆਂ' ਜਲਦ ਹੀ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਪ੍ਰਸ਼ੰਸਕ ਇਸ ਐਕਸ਼ਨ ਐਂਟਰਟੇਨਰ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਲੱਗਦਾ ਹੈ ਕਿ ਇਹ ਫਿਲਮ ਸਿਨੇਮਾ ਪ੍ਰੇਮੀਆਂ ਲਈ ਵਿਜ਼ੂਅਲ ਟ੍ਰੀਟ ਹੋਣ ਵਾਲੀ ਹੈ। ਇਸ ਸਭ ਦੇ ਵਿਚਕਾਰ, ਅਲੀ ਅੱਬਾਸ ਜ਼ਫਰ ਦੁਆਰਾ ਨਿਰਦੇਸ਼ਤ ਅਤੇ ਜੈਕੀ ਭਗਨਾਨੀ ਦੁਆਰਾ ਨਿਰਮਿਤ ਇਸ ਫਿਲਮ ਦਾ ਟ੍ਰੇਲਰ ਆਖਰਕਾਰ ਅੱਜ ਰਿਲੀਜ਼ ਹੋ ਗਿਆ ਹੈ। ਐਕਸ਼ਨ ਨਾਲ ਭਰਪੂਰ ਟ੍ਰੇਲਰ ਕਾਫੀ ਪ੍ਰਭਾਵਸ਼ਾਲੀ ਹੈ।
ਇਹ ਵੀ ਪੜ੍ਹੋ: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਨੇ ਦੂਜਾ ਵਿਆਹ ਕਰਨ ਦਾ ਬਣਾ ਲਿਆ ਸੀ, ਜਾਣੋ ਫਿਰ ਕਿਉਂ ਕੀਤਾ ਕੈਂਸਲ
ਸ਼ਾਨਦਾਰ ਹੈ 'ਬੜੇ ਮੀਆਂ ਛੋਟੇ ਮੀਆਂ' ਦਾ ਟ੍ਰੇਲਰ
ਟ੍ਰੇਲਰ 'ਚ ਅਕਸ਼ੈ ਅਤੇ ਟਾਈਗਰ ਦੇਸ਼ ਨੂੰ ਅੱਤਵਾਦੀ ਹਮਲਿਆਂ ਤੋਂ ਬਚਾਉਣ ਲਈ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ। ਟ੍ਰੇਲਰ ਹੈਲੀਕਾਪਟਰ ਅਤੇ ਫੌਜ ਦੇ ਵਾਹਨਾਂ ਨਾਲ ਸ਼ੁਰੂ ਹੁੰਦਾ ਹੈ। ਇਸ ਤੋਂ ਬਾਅਦ ਬੈਕਗਰਾਊਂਡ 'ਚ ਆਵਾਜ਼ ਆਉਂਦੀ ਹੈ, ਸਭ ਤੋਂ ਖ਼ਤਰਨਾਕ ਦੁਸ਼ਮਣ ਉਹ ਹੈ ਜਿਸ ਨੂੰ ਮੌਤ ਦਾ ਕੋਈ ਡਰ ਨਹੀਂ ਹੈ। ਇੱਕ ਦੁਸ਼ਮਣ ਜਿਸਦਾ ਕੋਈ ਨਾਮ ਨਹੀਂ, ਕੋਈ ਪਛਾਣ ਨਹੀਂ ਅਤੇ ਕੋਈ ਚਿਹਰਾ ਨਹੀਂ, ਜਿਸਦਾ ਮਕਸਦ ਬਦਲਾ ਲੈਣਾ ਹੈ। ਇਸ ਤੋਂ ਬਾਅਦ ਧਮਾਕਾ ਹੁੰਦਾ ਹੈ ਅਤੇ ਗੱਡੀਆਂ ਦੇ ਪਰਖੱਚੇ ਉੱਡਦੇ ਨਜ਼ਰ ਆ ਰਹੇ ਹਨ। ਫਿਰ ਇੱਕ ਜਵਾਨ ਪੁੱਛਦਾ ਹੈ ਕਿ ਤੁਸੀਂ ਕੌਣ ਹੋ ਅਤੇ ਇੱਕ ਅਜੀਬ ਮਾਸਕ ਪਹਿਨੇ ਇੱਕ ਆਦਮੀ ਹੈਲੀਕਾਪਟਰ ਤੋਂ ਹੇਠਾਂ ਆਉਂਦਾ ਹੈ ਅਤੇ ਕਹਿੰਦਾ ਹੈ 'ਪ੍ਰਲਯ...
ਇਹ ਵਿਅਕਤੀ ਅੱਗੇ ਕਹਿੰਦਾ ਹੈ ਕਿ ਮੈਂ ਤੁਹਾਡੀ ਇੱਕ ਕੀਮਤੀ ਚੀਜ਼ ਆਪਣੇ ਨਾਲ ਲੈ ਕੇ ਜਾ ਰਿਹਾ ਹਾਂ। ਇਸ ਤੋਂ ਬਾਅਦ ਰੋਨਿਤ ਰਾਏ ਫੌਜ ਦੀ ਵਰਦੀ ਪਹਿਨ ਕੇ ਆਪਣੀ ਟੀਮ ਨੂੰ ਆਉਣ ਵਾਲੇ ਖ਼ਤਰੇ ਬਾਰੇ ਚੇਤਾਵਨੀ ਦਿੰਦੇ ਨਜ਼ਰ ਆ ਰਹੇ ਹਨ। ਰੋਨਿਤ ਰਾਏ ਦੀ ਆਵਾਜ਼ ਫਿਰ ਆਉਂਦੀ ਹੈ ਅਤੇ ਉਹ ਕਹਿੰਦਾ ਹੈ ਕਿ ਜੇਕਰ ਅਸੀਂ ਇਸ ਸਾਈਕੋਪੈਥ (ਯਨਿ ਪਾਗਲ) ਨੂੰ ਫੜਨਾ ਹੈ ਤਾਂ ਸਾਨੂੰ ਹੋਰ ਵੀ ਵੱਡੇ ਸਾਈਕੋਪੈਥ ਦੀ ਲੋੜ ਪਵੇਗੀ। ਫਿਰ ਟਾਈਗਰ ਅਤੇ ਅਕਸ਼ੈ ਦੀ ਐਂਟਰੀ ਸ਼ਾਨਦਾਰ ਸਟੰਟ ਕਰਦੇ ਹਨ। ਬੈਕਗਰਾਊਂਡ 'ਚ ਟਾਈਗਰ ਦੀ ਆਵਾਜ਼ ਆਉਂਦੀ ਹੈ, ਅਸੀਂ ਦਿਲ ਤੋਂ ਜਵਾਨ ਅਤੇ ਦਿਮਾਗ ਤੋਂ ਸ਼ੈਤਾਨ ਹਾਂ। ਫਿਰ ਧੂੰਏਂ ਨਾਲ ਭਰੀ ਲੜਾਈ ਕਰਦੇ ਹੋਏ ਅਕਸ਼ੈ ਦੀ ਆਵਾਜ਼ ਆਉਂਦੀ ਹੈ, 'ਬਚਕੇ ਰਹਿਨਾ ਹਮਸੇ ਹਿੰਦੁਸਤਾਨ ਹੈਂ ਹਮ'। ਕੁੱਲ ਮਿਲਾ ਕੇ ਫਿਲਮ ਦਾ 3 ਮਿੰਟ 32 ਸੈਕਿੰਡ ਦਾ ਟ੍ਰੇਲਰ ਸ਼ਾਨਦਾਰ ਹੈ ਅਤੇ ਟਰੇਲਰ ਦੇਖਣ ਤੋਂ ਬਾਅਦ ਫੈਨਜ਼ ਫਿਲਮ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ।।
'ਬੜੇ ਮੀਆਂ ਛੋਟੇ ਮੀਆਂ' ਕਦੋਂ ਰਿਲੀਜ਼ ਹੋਵੇਗੀ?
ਫਿਲਮ 'ਚ ਟਾਈਗਰ ਸ਼ਰਾਫ ਅਤੇ ਅਕਸ਼ੇ ਕੁਮਾਰ ਸਿਪਾਹੀ ਅਵਤਾਰ 'ਚ ਹਨ ਜੋ ਦੇਸ਼ ਨੂੰ ਅੱਤਵਾਦੀਆਂ ਤੋਂ ਬਚਾਉਣ ਲਈ ਲੜ ਰਹੇ ਹਨ। ਦੱਖਣ ਦੇ ਅਭਿਨੇਤਾ ਪ੍ਰਿਥਵੀਰਾਜ ਸੁਕੁਮਾਰਨ ਫਿਲਮ 'ਚ ਵਿਲੇਨ ਦੀ ਭੂਮਿਕਾ ਨਿਭਾਅ ਰਹੇ ਹਨ। ਟ੍ਰੇਲਰ ਵਿੱਚ ਪ੍ਰਿਥਵੀ ਥੀਵੀਰਾਜ ਸੁਕੁਮਾਰਨ ਦੀ ਇੱਕ ਝਲਕ ਵੀ ਦਿਖਾਈ ਗਈ ਹੈ। ਉਹ ਲੰਬੇ ਵਾਲਾਂ ਅਤੇ ਕਾਲੇ ਚਮੜੇ ਦੀ ਪਹਿਰਾਵੇ ਨਾਲ ਦਿਖਾਈ ਦੇ ਰਿਹਾ ਹੈ ਜਿਸਦਾ ਚਿਹਰਾ ਇੱਕ ਮਾਸਕ ਨਾਲ ਢਕਿਆ ਹੋਇਆ ਹੈ। ਫਿਲਮ 'ਚ ਸੋਨਾਕਸ਼ੀ ਸਿਨਹਾ ਅਤੇ ਮਾਨੁਸ਼ੀ ਛਿੱਲਰ ਵੀ ਜ਼ਬਰਦਸਤ ਅੰਦਾਜ਼ 'ਚ ਨਜ਼ਰ ਆਉਣਗੀਆਂ। ਇਹ ਫਿਲਮ ਈਦ ਦੇ ਮੌਕੇ 'ਤੇ 10 ਅਪ੍ਰੈਲ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)