Jennifer Lopez: ਜੈਨੀਫ਼ਰ ਲੋਪੇਜ਼ ਦੇ ਵਿਆਹ ਦਾ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ, ਅਦਾਕਾਰਾ ਨੇ ਜਤਾਈ ਨਾਰਾਜ਼ਗੀ
Jennifer Lopez Ben Affleck Wedding: ਹਾਲੀਵੁੱਡ ਸਟਾਰ ਜੈਨੀਫਰ ਲੋਪੇਜ਼ ਦੇ ਵਿਆਹ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਬਾਰੇ ਨਾਰਾਜ਼ਗੀ ਜ਼ਾਹਰ ਕਰਦਿਆਂ ਉਨ੍ਹਾਂ ਵੱਡੀ ਗੱਲ ਕਹੀ ਹੈ।
Jennifer Lopez Reaction On Leaked Wedding Video: ਹਾਲੀਵੁੱਡ ਸਟਾਰ ਜੈਨੀਫਰ ਲੋਪੇਜ਼ ਨੇ ਸੋਸ਼ਲ ਮੀਡੀਆ 'ਤੇ ਲੀਕ ਹੋਏ ਆਪਣੇ ਵਿਆਹ ਦੀ ਵੀਡੀਓ 'ਤੇ ਚੁੱਪੀ ਤੋੜ ਦਿੱਤੀ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਜਾਰਜੀਆ ਵਿੱਚ ਅਭਿਨੇਤਾ ਬੈਨ ਐਫਲੇਕ ਨਾਲ ਦੁਬਾਰਾ ਵਿਆਹ ਕੀਤਾ। ਜੈਨੀਫਰ ਨੇ ਲੀਕ ਹੋਏ ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਵੀਡੀਓ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਆਨਲਾਈਨ ਪੋਸਟ ਕੀਤਾ ਗਿਆ ਸੀ।
ਇਕ ਪ੍ਰਸ਼ੰਸਕ ਵੱਲੋਂ ਇੰਸਟਾਗ੍ਰਾਮ 'ਤੇ ਫੁਟੇਜ ਸ਼ੇਅਰ ਕਰਨ ਤੋਂ ਬਾਅਦ ਜੈਨੀਫਰ ਦੀ ਇਹ ਪ੍ਰਤੀਕਿਰਿਆ ਸਾਹਮਣੇ ਆਈ ਹੈ। ਇਸ ਪੋਸਟ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਵੀਡੀਓ ਸਾਡੀ ਮਰਜ਼ੀ ਤੋਂ ਬਿਨਾਂ ਚੋਰੀ ਕੀਤੀ ਗਈ ਹੈ।
ਬਿਨਾਂ ਸਹਿਮਤੀ ਦੇ ਵੀਡੀਓ ਪੋਸਟ ਕੀਤਾ ਗਿਆ: ਜੈਨੀਫਰ
ਲੀਕ ਹੋਏ ਵੀਡੀਓ ਦਾ ਹਵਾਲਾ ਦਿੰਦੇ ਹੋਏ ਜੈਨੀਫਰ ਨੇ ਲਿਖਿਆ, ''ਇਸ ਨੂੰ ਬਿਨਾਂ ਇਜਾਜ਼ਤ ਲਏ ਆਨਲਾਈਨ ਪੋਸਟ ਕੀਤਾ ਗਿਆ ਸੀ। ਜਿਸ ਨੇ ਵੀ ਅਜਿਹਾ ਕੀਤਾ, ਸਾਡੇ ਨਿੱਜੀ ਪਲ ਦਾ ਫਾਇਦਾ ਉਠਾਇਆ। ਮੈਨੂੰ ਨਹੀਂ ਪਤਾ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਮਿਲਿਆ, ਕਿਉਂਕਿ ਸਾਡੇ ਕੋਲ ਐਨਡੀਏ ਸੀ ਅਤੇ ਸਾਰਿਆਂ ਨੂੰ ਵਿਆਹ ਨਾਲ ਸਬੰਧਤ ਕੋਈ ਵੀ ਤਸਵੀਰ ਜਾਂ ਵੀਡੀਓ ਸ਼ੇਅਰ ਨਾ ਕਰਨ ਦੀ ਅਪੀਲ ਕੀਤੀ ਗਈ ਸੀ। ਇਸ ਦੇ ਨਾਲ ਹੀ ਬੈਨ ਤੇ ਮੈਂ ਇਹ ਅਪੀਲ ਵੀ ਕੀਤੀ ਸੀ ਕਿ ਆਪਣੇ ਵਿਆਹ ਦੀਆਂ ਵੀਡੀਓ ਜਾਂ ਤਸਵੀਰਾਂ ਸ਼ੇਅਰ ਕਰਨਾ ਨਾ ਕਰਨਾ ਸਾਡਾ ਆਪਣਾ ਨਿੱਜੀ ਫ਼ੈਸਲਾ ਹੋਵੇਗਾ।
ਜੈਨੀਫਰ ਨੇ ਅੱਗੇ ਕਿਹਾ, ''ਮੈਂ ਜੋ ਵੀ ਗੁਪਤ ਰੱਖਦੀ ਹਾਂ ਉਹ 'ਆਨ ਦ ਜੇ ਐਲ ਓ' (ਆਨ ਦ ਜੇ ਐਲ ਓ ਜੈਨੀਫ਼ਰ ਲੋਪੇਜ਼ ਦੀ ਨਿੱਜੀ ਵੈੱਬਸਾਈਟ ਹੈ) 'ਤੇ ਮੌਜੂਦ ਹੈ। ਹੈ। ਮੈਂ ਖੁਦ ਆਪਣੇ ਵਿਆਹ ਦੀ ਵੀਡਓ ਨੂੰ ਆਪਣੇ ਫ਼ੈਨਜ਼ ਨਾਲ ਸਾਂਝਾ ਕਰਨਾ ਚਾਹੁੰਦੀ ਸੀ। ਇਸ ਨੂੰ ਮੈਂ ਖੁਦ ਹੀ ਸ਼ੇਅਰ ਕਰਾਂਗੀ, ਜਦੋਂ ਮੈਂ ਤੇ ਬੈਨ ਦੋਵੇਂ ਇਸ ਦੇ ਲਈ ਤਿਆਰ ਹੋਵਾਂਗੇ। ਇਸ ਨੂੰ ਸਾਡੀ ਸਹਿਮਤੀ ਤੋਂ ਬਿਨਾਂ ਚੋਰੀ ਕੀਤਾ ਗਿਆ ਸੀ ਅਤੇ ਪੈਸਿਆਂ ਲਈ ਵੇਚ ਦਿੱਤਾ ਗਿਆ ਸੀ।"
ਤੁਹਾਨੂੰ ਦੱਸ ਦੇਈਏ ਕਿ ਜਾਰਜੀਆ ਤੋਂ ਪਹਿਲਾਂ ਜੈਨੀਫਰ ਲੋਪੇਜ਼ ਅਤੇ ਬੈਨ ਅਫਲੇਕ ਨੇ ਜੁਲਾਈ 'ਚ ਲਾਸ ਵੇਗਾਸ 'ਚ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਦੋਹਾਂ ਨੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਮੌਜੂਦਗੀ 'ਚ ਦੁਬਾਰਾ ਵਿਆਹ ਕਰਵਾ ਲਿਆ। ਜੋੜੇ ਨੇ ਆਪਣੇ ਨਿਊਜ਼ਲੈਟਰ 'ਆਨ ਦ ਜੇ ਐਲ ਓ' 'ਤੇ ਆਪਣੇ ਵੇਗਾਸ ਵਿਆਹ ਦੇ ਸਾਰੇ ਵੇਰਵੇ ਸਾਂਝੇ ਕੀਤੇ।