ਪੜਚੋਲ ਕਰੋ
(Source: ECI/ABP News)
Bigg Boss 14: ਨੈਸ਼ਨਲ ਟੀਵੀ 'ਤੇ ਹੀ ਇਜਾਜ਼ ਖਾਨ ਨੇ ਪਵਿੱਤਰਾ ਪੂਨੀਆ ਨੂੰ ਕਰ ਦਿੱਤਾ ਪ੍ਰਪੋਜ਼
ਬਿੱਗ ਬੌਸ ਦੇ ਤਾਜ਼ਾ ਐਪੀਸੋਡ ਵਿੱਚ, ਇਜਾਜ਼ ਖਾਨ ਨੇ ਆਖਰ ਵਿੱਚ ਰਾਸ਼ਟਰੀ ਟੈਲੀਵਿਜ਼ਨ ਉੱਤੇ ਪਵਿੱਤਰਾ ਪੁਨੀਆ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਬਿੱਗ ਬੌਸ ਨੇ ਅਚਾਨਕ ਸ਼ੋਅ 'ਤੇ ਪਵਿੱਤਰਾ ਨੂੰ ਬੁਲਾਇਆ ਤੇ ਇਜਾਜ਼ ਸਰਪ੍ਰਾਈਜ਼ ਹੋ ਗਿਆ।
![Bigg Boss 14: ਨੈਸ਼ਨਲ ਟੀਵੀ 'ਤੇ ਹੀ ਇਜਾਜ਼ ਖਾਨ ਨੇ ਪਵਿੱਤਰਾ ਪੂਨੀਆ ਨੂੰ ਕਰ ਦਿੱਤਾ ਪ੍ਰਪੋਜ਼ Bigg Boss 14: Eijaz Khan proposes Pavitra Poonia on National TV Bigg Boss 14: ਨੈਸ਼ਨਲ ਟੀਵੀ 'ਤੇ ਹੀ ਇਜਾਜ਼ ਖਾਨ ਨੇ ਪਵਿੱਤਰਾ ਪੂਨੀਆ ਨੂੰ ਕਰ ਦਿੱਤਾ ਪ੍ਰਪੋਜ਼](https://static.abplive.com/wp-content/uploads/sites/5/2021/01/10203046/eijaz-khan-pavitra-punia.jpg?impolicy=abp_cdn&imwidth=1200&height=675)
ਬਿੱਗ ਬੌਸ ਦੇ ਤਾਜ਼ਾ ਐਪੀਸੋਡ ਵਿੱਚ, ਇਜਾਜ਼ ਖਾਨ ਨੇ ਆਖਰ ਵਿੱਚ ਰਾਸ਼ਟਰੀ ਟੈਲੀਵਿਜ਼ਨ ਉੱਤੇ ਪਵਿੱਤਰਾ ਪੁਨੀਆ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਬਿੱਗ ਬੌਸ ਨੇ ਅਚਾਨਕ ਸ਼ੋਅ 'ਤੇ ਪਵਿੱਤਰਾ ਨੂੰ ਬੁਲਾਇਆ ਤੇ ਇਜਾਜ਼ ਸਰਪ੍ਰਾਈਜ਼ ਹੋ ਗਿਆ। ਪਵਿੱਤਰਾ ਨੂੰ ਵੇਖ ਕੇ ਇਜਾਜ਼ ਖਾਨ ਇਕ ਪਲ ਲਈ ਹੈਰਾਨ ਰਹਿ ਗਿਆ। ਜਦੋਂ ਪਵਿੱਤਰਾ ਨੇ ਉਸ ਨੂੰ 'ਖਾਨ ਸਹਿਬ' ਕਹਿ ਕੇ ਬੁਲਾਇਆ ਤਾਂ ਇਜਾਜ਼ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ।
ਪਵਿੱਤਰਾ ਨੂੰ ਮਿਸ ਕਰਦੇ ਹਨ ਇਜਾਜ਼
ਪਵਿੱਤਰਾ ਤੇ ਇਜਾਜ਼ ਦੀ ਇਹ ਮੁਲਾਕਾਤ ਬਹੁਤ ਯਾਦਗਾਰੀ ਸੀ। ਹਾਲਾਂਕਿ, ਦੋਵਾਂ ਵਿਚਕਾਰ ਸ਼ੀਸ਼ੇ ਦੀ ਕੰਧ ਸੀ।ਇਸ ਦੇ ਬਾਵਜੂਦ, ਦੋਵਾਂ ਨੇ ਇੱਕ ਦੂਜੇ ਪ੍ਰਤੀ ਪਿਆਰ ਦਾ ਇਜ਼ਹਾਰ ਕੀਤਾ। ਇਜਾਜ਼ ਨੇ ਪਵਿੱਤਰਾ ਨੂੰ ਦੱਸਿਆ ਕਿ ਉਹ ਉਸ ਨੂੰ ਬਹੁਤ ਯਾਦ ਕਰਦਾ ਹੈ ਤੇ ਉਹ ਉਸ ਨੂੰ ਉਸੇ ਤਰ੍ਹਾਂ ਸਵੀਕਾਰ ਕਰਦਾ ਹੈ। ਉਸੇ ਸਮੇਂ, ਬਿੱਗ ਬੌਸ ਦੇ ਘਰ ਦੇ ਮੈਂਬਰ ਫ੍ਰੀਜ਼ ਮੋਡ ਵਿਚ ਬੈਠੇ ਹੋਏ ਇਜਾਜ਼ ਤੇ ਪਵਿੱਤਰਾ ਨੂੰ ਦੇਖ ਕੇ ਪ੍ਰਤੀਕਿਰਿਆ ਦਿੰਦੇ ਹਨ।
ਪਵਿੱਤਰਾ ਦੇ ਘਰ ਵਾਲਿਆਂ ਨੂੰ ਪਸੰਦ ਇਜਾਜ਼
ਪਵਿੱਤਰਾ ਇਜਾਜ਼ ਨੂੰ ਦੱਸਦੀ ਹੈ ਕਿ ਜਦੋਂ ਉਹ ਆਪਣੇ ਪਿਤਾ ਨੂੰ ਮਿਲਣ ਘਰ ਗਈ ਤਾਂ ਉਸਦੀ ਮਾਂ ਨੇ ਉਸ ਤੋਂ ਇਜਾਜ਼ ਬਾਰੇ ਪੁੱਛਿਆ।ਪਵਿੱਤਰਾ ਨੇ ਦੱਸਿਆ ਕਿ ਉਸ ਦਾ ਪਰਿਵਾਰ ਇਜਾਜ਼ ਨੂੰ ਬਹੁਤ ਪਸੰਦ ਕਰਦਾ ਹੈ।ਉਹ ਇਜਾਜ਼ ਨੂੰ ਇਹ ਵੀ ਕਹਿੰਦੀ ਹੈ ਕਿ ਉਸ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨੀ ਪਵੇਗੀ ਅਤੇ ਉਸ ਦਾ ਹੱਥ ਮੰਗਣਾ ਪਏਗਾ।
ਇਜਾਜ਼ ਕਹਿੰਦਾ ਮੈਨੂੰ ਮੇਰੀ ਟੱਕਰ ਦੀ ਮਿਲ ਗਈ
ਇਜਾਜ਼ ਪਵਿੱਤਰਾ ਨੂੰ ਕਹਿੰਦਾ ਹੈ ਕਿ ਉਸਨੂੰ ਆਪਣਾ ਮੁਕਾਬਲਾ ਮਿਲ ਗਿਆ ਹੈ, ਇਸ ਲਈ ਉਹ ਉਸਨੂੰ ਬਹੁਤ ਪਸੰਦ ਕਰਦਾ ਹੈ।ਇਸ 'ਤੇ ਪਵਿੱਤਰਾ ਕਹਿੰਦੀ ਹੈ, "ਮੈਂ ਕੱਟਾਂਗੀ ਵੀ, ਪਿਆਰ ਵੀ ਕਰਾਂਗੀ, ਮੈਂ ਮਮਤਾ ਵੀ ਦਿਆਂਗੀ, ਮੈਂ ਇੱਕ ਭੈਣ ਦੀ ਤਰ੍ਹਾਂ ਸੰਭਾਲ ਵੀ ਕਰਾਂਗੀ। ” ਇਜਾਜ਼ ਨੇ ਹੱਸਦਿਆਂ ਕਿਹਾ, "ਭੈਣ ਨਾ ਬੋਲੋ।"
ਪਵਿੱਤਰਾ ਇਜਾਜ਼ ਨੂੰ 'ਆਈ ਲਵ ਯੂ' ਬੋਲਦੀ ਹੈ
ਇਸ ਤੋਂ ਬਾਅਦ, ਬਿੱਗ ਬੌਸ ਨੇ ਐਲਾਨ ਕੀਤਾ ਕਿ ਪਵਿੱਤਰਾ ਦਾ ਇਜਾਜ਼ ਨਾਲ ਮਿਲਣ ਦਾ ਸਮਾਂ ਹੁਣ ਖਤਮ ਹੋ ਗਿਆ ਹੈ।ਇਹ ਸੁਣਦਿਆਂ ਹੀ ਉਹ ਦੋਵੇਂ ਕੁਝ ਨਿਰਾਸ਼ ਹੋ ਗਏ।ਬਿੱਗ ਬੌਸ ਨੇ ਇਜਾਜ਼ ਨੂੰ ਫਰੀਜ਼ ਹੋਣ ਦਾ ਆਦੇਸ਼ ਦਿੱਤਾ।ਪਰ ਪਵਿੱਤਰਾ ਨੇ ਏਜਾਜ਼ ਨੂੰ ਇਕ ਵਾਰ ਹੱਗ ਕਰਨ ਲਈ ਮਜਬੂਰ ਕਰਦੀ ਹੈ। ਉਸਨੇ ਇਜਾਜ਼ ਨੂੰ ਸਹੁੰ ਦਿੰਦੀ ਹੈ ।ਜਿਸ ਤੋਂ ਬਾਅਦ ਇਜਾਜ਼ ਨੇ ਪਵਿੱਤਰਾ ਨੂੰ ਸ਼ੀਸ਼ੇ ਦੀ ਕੰਧ ਤੋਂ ਇੱਕ ਦੂਜੇ ਨੂੰ ਹਗ ਕੀਤਾ।ਘਰ ਤੋਂ ਬਾਹਰ ਜਾਂਦੇ ਸਮੇਂ ਪਵਿੱਤਰਾ ਇਜਾਜ਼ ਨੂੰ ਕਹਿੰਦੀ ਹੈ 'ਆਈ ਲਵ ਯੂ'।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)