Bigg Boss 16: ਪਿਤਾ ਦੀ ਸਲਾਹ ਦੇ ਵਿਰੁੱਧ ਜਾਣ 'ਤੇ Sumbul Touqeer 'ਤੇ ਭੜਕੇ ਸਲਮਾਨ ਖਾਨ, ਫੈਨਜ਼ ਨੇ ਕਿਹਾ - 'ਮੂਰਖ'
ਸਲਮਾਨ ਖਾਨ ਨੇ 'ਸ਼ਨੀਵਾਰ ਦਾ ਵਾਰ' 'ਚ ਵੀ ਸੁੰਬਲ ਦੀ ਕਲਾਸ ਲਗਾਈ। ਸਲਮਾਨ ਨੇ ਸੁੰਬਲ ਨੂੰ ਸਮਝਾਇਆ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਸਲਾਹ ਦੇਣ ਗਏ ਸਨ ਅਤੇ ਉਹ ਘਰ ਦੇ ਲੋਕਾਂ ਨੂੰ ਸਫਾਈ ਦੇ ਕੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਦਿਖਾ ਰਹੀ ਹੈ।
Bigg Boss 16 Update: ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 16' (Bigg Boss 16) ਦੇ ਪਿਛਲੇ ਐਪੀਸੋਡਾਂ 'ਚ ਬਹੁਤ ਕੁਝ ਹੋਇਆ, ਜਿਸ ਕਾਰਨ ਇਹ ਸ਼ੋਅ ਸੁਰਖੀਆਂ 'ਚ ਹੈ। 'ਇਮਲੀ' ਫੇਮ ਸੁੰਬਲ ਤੌਕੀਰ (Sumbul Touqeer) ਵੀ ਇਸ ਸ਼ੋਅ ਦਾ ਹਿੱਸਾ ਹਨ। ਪਿਛਲੇ ਐਪੀਸੋਡ 'ਚ ਸ਼ਾਲੀਨ ਭਨੋਟ ਨਾਲ ਉਨ੍ਹਾਂ ਦੇ ਇਕਤਰਫਾ ਪਿਆਰ ਨੂੰ ਲੈ ਕੇ ਅਜਿਹੀਆਂ ਚਰਚਾਵਾਂ ਹੋਈਆਂ ਸਨ ਕਿ ਖੁਦ ਉਨ੍ਹਾਂ ਦੇ ਪਿਤਾ ਨੂੰ ਸ਼ੋਅ 'ਚ ਆ ਕੇ ਉਨ੍ਹਾਂ ਨੂੰ ਸਮਝਾਉਣਾ ਪਿਆ। 'ਫਰਾਈਡੇ ਕਾ ਵਾਰ' ਦੇ ਐਪੀਸੋਡ 'ਚ ਸੁੰਬਲ ਤੌਕੀਰ ਦੇ ਪਿਤਾ ਸ਼ੋਅ 'ਤੇ ਆਏ ਸਨ। ਬੀਤੇ ਦਿਨਾਂ 'ਚ ਜੋ ਵੀ ਹੋਇਆ, ਉਨ੍ਹਾਂ ਦੇ ਪਿਤਾ ਨੇ ਸ਼ਾਲੀਨ ਭਨੋਟ (Shalin Bhanot) ਅਤੇ ਟੀਨਾ ਦੱਤਾ (Tina Datta) ਨੂੰ ਖੂਬ ਖਰੀ-ਖੋਟੀ ਸੁਣਾਈ, ਖ਼ਾਸ ਕਰਕੇ ਸ਼ਾਲੀਨ ਨੂੰ।
ਸੁੰਬਲ ਤੌਕੀਰ ਨੇ ਸ਼ਾਲੀਨ ਤੋਂ ਮੰਗੀ ਮੁਆਫ਼ੀ
ਸੁੰਬਲ ਤੌਕੀਰ ਦੇ ਪਿਤਾ ਨੇ ਤਾਂ ਸ਼ਾਲੀਨ ਨੂੰ ਕਿਹਾ ਕਿ ਉਨ੍ਹਾਂ ਨੇ ਅਦਾਕਾਰਾ ਦਾ ਤਮਾਸ਼ਾ ਬਣਾ ਦਿੱਤਾ ਹੈ। ਉਨ੍ਹਾਂ ਨੇ ਸ਼ਾਲੀਨ ਨੂੰ ਖੂਬ ਖਰੀ-ਖੋਟੀ ਸੁਣਾਈ ਸੀ। ਇਸ ਦੇ ਨਾਲ ਹੀ ਸੁੰਬਲ ਨੂੰ ਸਲਾਹ ਦਿੱਤੀ ਗਈ ਕਿ ਲੋਕ ਉਨ੍ਹਾਂ ਦਾ ਫਾਇਦਾ ਉਠਾ ਰਹੇ ਹਨ। ਇਸ ਲਈ ਉਸ ਨੂੰ ਇਕੱਲਾ ਹੀ ਖੇਡਣਾ ਚਾਹੀਦਾ ਹੈ। ਹਾਲਾਂਕਿ ਆਪਣੇ ਪਿਤਾ ਦੀ ਸਲਾਹ ਦੇ ਬਾਵਜੂਦ ਉਹ ਸ਼ਾਲੀਨ ਅਤੇ ਟੀਨਾ ਤੋਂ ਮੁਆਫ਼ੀ ਮੰਗਣ ਗਈ ਸੀ। ਬਿੱਗ ਬੌਸ ਦੇ ਘਰ 'ਚ ਸੁੰਬਲ ਨੂੰ ਨਾ ਸਿਰਫ ਸ਼ਾਲੀਨ ਤੋਂ ਮੁਆਫੀ ਮੰਗਦੇ ਦੇਖਿਆ ਗਿਆ, ਸਗੋਂ ਉਹ ਉਨ੍ਹਾਂ ਨੂੰ ਸਪੱਸ਼ਟੀਕਰਨ ਦਿੰਦੀ ਵੀ ਨਜ਼ਰ ਆਈ। ਬਾਅਦ 'ਚ ਸੁੰਬਲ, ਸ਼ਾਲੀਨ ਅਤੇ ਟੀਨਾ ਵਿਚਕਾਰ ਸਭ ਕੁਝ ਠੀਕ ਹੋ ਜਾਂਦਾ ਹੈ ਅਤੇ ਉਹ ਦੁਬਾਰਾ ਦੋਸਤ ਬਣ ਜਾਂਦੇ ਹਨ।
ਸਲਮਾਨ ਖਾਨ ਨੂੰ ਲਗਾਈ ਕਲਾਸ
ਸਲਮਾਨ ਖਾਨ ਨੇ 'ਸ਼ਨੀਵਾਰ ਦਾ ਵਾਰ' 'ਚ ਵੀ ਸੁੰਬਲ ਦੀ ਕਲਾਸ ਲਗਾਈ। ਸਲਮਾਨ ਨੇ ਸੁੰਬਲ ਨੂੰ ਸਮਝਾਇਆ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਸਲਾਹ ਦੇਣ ਗਏ ਸਨ ਅਤੇ ਉਹ ਘਰ ਦੇ ਲੋਕਾਂ ਨੂੰ ਸਫਾਈ ਦੇ ਕੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਦਿਖਾ ਰਹੀ ਹੈ। ਉਨ੍ਹਾਂ ਕਿਹਾ ਕਿ ਸੁੰਬਲ ਨੂੰ ਹਰ ਕੋਈ ਸਲਾਹ ਦਿੰਦਾ ਹੈ, ਪਰ ਉਹ ਹਮੇਸ਼ਾ ਉਨ੍ਹਾਂ ਦੇ ਵਿਰੁੱਧ ਕੰਮ ਕਰਦੀ ਹੈ। ਸਲਮਾਨ ਉਨ੍ਹਾਂ ਨੂੰ ਇਹ ਵੀ ਕਹਿੰਦੇ ਹਨ ਕਿ ਜੇਕਰ ਉਹ ਉਲਝਣ 'ਚ ਹਨ ਤਾਂ ਉਹ ਦੱਸ ਸਕਦੀ ਹੈ। ਸੁੰਬਲ ਰੋਣ ਲੱਗ ਜਾਂਦੀ ਹੈ। ਸਲਮਾਨ ਉਸ ਦਾ ਹੌਂਸਲਾ ਵਧਾਉਂਦੇ ਹਨ। ਇਹ ਮਾਮਲਾ ਇੱਥੇ ਹੀ ਖਤਮ ਨਹੀਂ ਹੁੰਦਾ। ਸੁੰਬਲ ਵੱਲੋਂ ਸ਼ਾਲੀਨ ਅਤੇ ਟੀਨਾ ਤੋਂ ਮੁਆਫੀ ਮੰਗਣ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਕਾਫੀ ਨਿਰਾਸ਼ ਹਨ ਅਤੇ ਟਵਿੱਟਰ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ।
ਸੁੰਬਲ ਤੌਕੀਰ 'ਤੇ ਭੜਕੇ ਫੈਨਜ਼
ਸੋਸ਼ਲ ਮੀਡੀਆ 'ਤੇ ਸੁੰਬਲ ਤੌਕੀਰ ਨੂੰ 'ਮੂਰਖ' ਵੀ ਕਿਹਾ ਜਾ ਰਿਹਾ ਹੈ। ਇੱਕ ਯੂਜ਼ਰ ਨੇ ਤਾਂ ਇੱਥੋਂ ਤੱਕ ਕਿਹਾ, "ਕੀ ਛੋਟੀ ਬੱਚੀ ਹੋ? ਇਹ ਸਤਰਾਂ ਅਸਲ 'ਚ ਸਿਰਫ਼ ਸੁੰਬਲ ਲਈ ਲਿਖੀਆਂ ਗਈਆਂ ਸਨ।" ਇਕ ਯੂਜ਼ਰ ਨੇ ਉਨ੍ਹਾਂ ਨੂੰ ਤਾਅਨਾ ਮਾਰਿਆ ਹੈ ਕਿ ਉਸ ਨੂੰ ਆਪਣੇ ਪਿਤਾ ਦੀ ਸਲਾਹ ਸਮਝ ਨਹੀਂ ਆਈ। ਉਸ ਨੂੰ ਘਰ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਇਕ ਯੂਜ਼ਰ ਨੇ ਪਿਤਾ ਦੀ ਸਲਾਹ ਤੋਂ ਬਾਅਦ ਸ਼ਾਲੀਨ ਅਤੇ ਟੀਨਾ ਨਾਲ ਗੱਲਬਾਤ ਕਰਨ 'ਤੇ ਨਾਮੋਸ਼ੀ ਜ਼ਾਹਰ ਕੀਤੀ। ਸੁੰਬਲ ਦੀ ਇਸ ਹਰਕਤ ਤੋਂ ਫੈਨਜ਼ ਕਾਫੀ ਨਾਰਾਜ਼ ਹਨ।