ਬਿੱਗ ਬੌਸ 16 `ਚ ਸ਼ਾਲੀਨ ਨੇ ਸਾਬਕਾ ਪਤਨੀ ਦਲਜੀਤ ਕੌਰ ਨੂੰ ਕਿਹਾ ਬੈਸਟ ਫ਼ਰੈਂਡ, ਅਦਾਕਾਰਾ ਨੇ ਸੋਸ਼ਲ ਮੀਡੀਆ ਤੇ ਖੋਲੀ ਸ਼ਾਲੀਨ ਦੀ ਪੋਲ
Shalin Bhanot Ex Wife Dalljeet Kaur Reaction: ਸ਼ਾਲਿਨ ਭਨੋਟ ਬਿੱਗ ਬੌਸ ਦੇ ਘਰ ਵਿੱਚ ਅਭਿਨੇਤਰੀ ਟੀਨਾ ਦੱਤਾ ਦੇ ਬਹੁਤ ਕਰੀਬ ਨਜ਼ਰ ਆ ਰਹੀ ਹੈ, ਜਿਸ ਉੱਤੇ ਅਦਾਕਾਰ ਦੀ ਸਾਬਕਾ ਪਤਨੀ ਦਲਜੀਤ ਕੌਰ ਨੇ ਪ੍ਰਤੀਕਿਰਿਆ ਦਿੱਤੀ ਹੈ
Shalin Bhanot Ex Wife Dalljeet Kaur Reaction: ਬਿੱਗ ਬੌਸ ਦੇ 16ਵੇਂ ਸੀਜ਼ਨ `ਚ ਟੀਵੀ ਅਦਾਕਾਰ ਸ਼ਾਲੀਨ ਭਨੋਟ ਵੀ ਨਜ਼ਰ ਆ ਰਿਹਾ ਹੈ। ਸ਼ਾਲੀਨ ਇਸ ਸ਼ੋਅ ਵਿੱਚ ਇੱਕ ਪ੍ਰਸਿੱਧ ਪ੍ਰਤੀਯੋਗੀ ਦੇ ਰੂਪ `ਚ ਖੂਬ ਸੁਰਖੀਆਂ ਬਟੋਰ ਰਿਹਾ ਹੈ। ਸ਼ਾਲੀਨ ਟੀਵੀ ਇੰਡਸਟਰੀ ਵਿੱਚ ਵੀ ਵਿਵਾਦਾਂ ਵਿੱਚ ਰਿਹਾ ਹੈ। ਅਦਾਕਾਰ ਦਾ ਵਿਆਹੁਤਾ ਜੀਵਨ ਕਾਫੀ ਸੁਰਖੀਆਂ 'ਚ ਰਿਹਾ ਸੀ। ਹਾਲ ਹੀ 'ਚ ਖੇਡ ਦੇ ਵਿਚਕਾਰ ਅਭਿਨੇਤਰੀ ਟੀਨਾ ਦੱਤਾ ਦਾ ਨਾਂ ਸ਼ਾਲੀਨ ਨਾਲ ਜੁੜ ਰਿਹਾ ਹੈ ਤਾਂ ਸ਼ਾਲੀਨ ਨੇ ਟੀਨਾ ਦੇ ਨਾਲ ਆਪਣੀ ਪੁਰਾਣੀ ਜ਼ਿੰਦਗੀ ਦੇ ਕੁਝ ਕਿੱਸੇ ਸਾਂਝੇ ਕੀਤੇ। ਇਸ ਦੌਰਾਨ ਸ਼ਾਲੀਨ ਨੇ ਕਿਹਾ ਕਿ ਉਸ ਦੀ ਸਾਬਕਾ ਪਤਨੀ ਦਲਜੀਤ ਉਸ ਦੀ ਸਭ ਤੋਂ ਚੰਗੀ ਦੋਸਤ ਹੈ। ਇਹ ਸੁਣ ਕੇ ਸ਼ਾਲੀਨ ਦੀ ਸਾਬਕਾ ਪਤਨੀ ਦਲਜੀਤ ਕੌਰ ਦਾ ਪਾਰਾ ਕਾਫ਼ੀ ਵਧ ਗਿਆ ਹੈ। ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ਾਲੀਨ ਦੇ ਖਿਲਾਫ ਭੜਾਸ ਕੱਢੀ ਹੈ
ਦਲਜੀਤ ਨੇ ਸ਼ਾਲੀਨ 'ਤੇ ਲਾਏ ਸਨ ਕੁੱਟਮਾਰ ਦੇ ਦੋਸ਼
ਹਾਲ ਹੀ ਵਿੱਚ ਬਿੱਗ ਬੌਸ ਦੇ ਘਰ ਵਿੱਚ, ਸ਼ਾਲੀਨ ਭਨੋਟ ਨੇ ਆਖਿਰਕਾਰ ਟੀਨਾ ਦੱਤਾ ਲਈ ਆਪਣੀਆਂ ਭਾਵਨਾਵਾਂ ਨੂੰ ਸਵੀਕਾਰ ਕਰ ਲਿਆ ਹੈ। ਭਾਵੁਕ ਹੋ ਕੇ, ਸ਼ਾਲੀਨ ਦੱਸਦਾ ਹੈ ਕਿ ਉਸ ਦੇ ਦਿਲ `ਚ ਟੀਨਾ ਲਈ ਸਾਫ਼ਟ ਕਾਰਨਰ ਹੈ। ਜਿਸ ਦੌਰਾਨ ਦੋਵੇਂ ਬਗ਼ੀਚੇ ਵਿੱਚ ਗੱਲ ਕਰਦੇ ਹੋਏ ਦਿਖਾਈ ਦਿੰਦੇ ਹਨ, ਇਸ ਤੋਂ ਬਾਅਦ ਟੀਨਾ ਸ਼ਾਲੀਨ ਨੂੰ ਉਸਦੇ ਪੁਰਾਣੇ ਵਿਆਹ ਅਤੇ ਸਾਬਕਾ ਪਤਨੀ ਦਲਜੀਤ ਕੌਰ ਬਾਰੇ ਪੁੱਛਦੀ ਹੈ। ਸ਼ਾਲੀਨ ਅਤੇ ਦਲਜੀਤ ਕੌਰ ਦਾ ਤਲਾਕ ਕਾਫੀ ਵਿਵਾਦਾਂ 'ਚ ਰਿਹਾ ਸੀ। ਦਲਜੀਤ ਨੇ ਸ਼ਾਲੀਨ 'ਤੇ ਕੁੱਟਮਾਰ ਦੇ ਦੋਸ਼ ਵੀ ਲਾਏ ਸਨ। ਜਿਸ ਕਾਰਨ ਟੀਨਾ ਇਸ ਬਾਰੇ ਗੱਲ ਕਰਦੀ ਨਜ਼ਰ ਆਈ।
ਸਾਬਕਾ ਪਤਨੀ ਨੇ ਦਿੱਤੀ ਇਹ ਚੇਤਾਵਨੀ
ਸ਼ਾਲੀਨ ਭਨੋਟ ਨੇ ਟੀਨਾ ਦੇ ਸਾਹਮਣੇ ਦਲਜੀਤ ਨਾਲ ਕੁੱਟਮਾਰ ਕਰਨ ਦੀ ਗੱਲ ਤੋਂ ਇਨਕਾਰ ਕਰ ਦਿੱਤਾ। ਦਲਜੀਤ ਕੌਰ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਮੈਂ ਆਪਣੀ ਸਾਬਕਾ ਪਤਨੀ ਦਾ ਸਭ ਤੋਂ ਚੰਗਾ ਦੋਸਤ ਸੀ। ਹੁਣ ਇਸ ਮਾਮਲੇ 'ਤੇ ਦਲਜੀਤ ਕੌਰ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਦਲਜੀਤ ਨੇ ਟਵਿੱਟਰ 'ਤੇ ਸ਼ਾਲੀਨ ਨੂੰ ਸਖ਼ਤ ਲਹਿਜ਼ੇ ਵਿੱਚ ਚੇਤਾਵਨੀ ਦਿੱਤੀ ਤੇ ਸ਼ਾਲੀਨ ਦੇ ਕਾਲੇ ਕਾਰਨਾਮਿਆਂ ਦੀ ਪੋਲ ਖੋਲ ਦਿੱਤੀ। ਦਲਜੀਤ ਨੂੰ ਸੋਸ਼ਲ ਮੀਡੀਆ 'ਤੇ ਵੀ ਯੂਜ਼ਰਸ ਦਾ ਸਮਰਥਨ ਮਿਲ ਰਿਹਾ ਹੈ। ਦਲਜੀਤ ਨੇ ਟਵੀਟ ਕੀਤਾ, 'ਮੈਂ ਤੇਰੀ ਬੈਸਟ ਫ਼ਰੈਂਡ ਨਹੀਂ ਹਾਂ ਸ਼ਾਲੀਨ। ਆਪਣੇ ਬੱਚੇ ਲਈ ਮਹੀਨੇ `ਚ ਇੱਕ ਜਾਂ ਦੋ ਵਾਰ ਮਿਲ ਲੈਣ ਨਾਲ ਕੋਈ ਦੋਸਤ ਨਹੀਂ ਬਣਦਾ। ਤੇਰੀ ਲਵ ਲਾਈਫ਼ ਲਈ ਤੈਨੂੰ ਸ਼ੁੱਭਕਾਮਨਾਵਾਂ, ਪਰ ਕਿਰਪਾ ਕਰਕੇ ਮੈਨੂੰ ਆਪਣੀਆਂ ਝੂਠੀ ਸੱਚੀ ਕਹਾਣੀਆਂ ਤੋਂ ਦੂਰ ਰੱਖੋ। ਇਹ ਤੁਹਾਨੂੰ ਫ਼ਨੀ ਲਗਦਾ ਹੈ? ਟੀਨਾ ਤੁਹਾਡੇ ਲਈ ਮੇਰੇ ਦਿਲ `ਚ ਕੁੱਝ ਗਲਤ ਨਹੀਂ ਹੈ।"
No I am not your best friend shalin. Meeting once in a month or two months for the sake of my child does not qualify as friendship.I wish you luck with your love life but leave me out of your fictions and stories please.And u r calling it funny?really?Tina no hard feelings for u.
— DALLJIET KAUR (@kaur_dalljiet) October 12, 2022
ਦਲਜੀਤ ਨੂੰ ਯੂਜ਼ਰਸ ਦਾ ਸਹਿਯੋਗ ਮਿਲਿਆ
ਦਲਜੀਤ ਦੇ ਇਸ ਟਵੀਟ 'ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਦਾ ਸਮਰਥਨ ਕੀਤਾ ਹੈ। ਪ੍ਰਸ਼ੰਸਕਾਂ ਨੇ ਆਲੋਚਨਾ ਕੀਤੀ ਕਿ ਉਸਨੇ ਸ਼ੋਅ ਵਿੱਚ ਡਾਕਟਰ ਨਾਲ ਕਿੰਨੀ ਬੁਰੀ ਤਰ੍ਹਾਂ ਗੱਲ ਕੀਤੀ। ਨੇਟੀਜ਼ਨਾਂ ਨੇ ਦਲਜੀਤ ਕੌਰ ਦੀ ਇੱਕ ਮਜ਼ਬੂਤ ਔਰਤ ਹੋਣ ਅਤੇ ਗਲਤ ਖਿਲਾਫ ਬੋਲਣ ਲਈ ਤਾਰੀਫ ਕੀਤੀ।