(Source: ECI/ABP News)
Salman Khan: ਜਦ ਹਦੀਦ ਨੇ ਆਪਣੀ ਧੀ ਕਸਮ ਖਾ ਕੇ ਮੰਗੀ ਮੁਆਫੀ, ਸਲਮਾਨ ਖਾਨ ਬੋਲੇ- 'ਧੀ ਦੇ ਹੁੰਦੇ ਇਹ ਸਭ ਕਰਨਾ ਬੇਹੱਦ...'
Salman Khan Video:ਆਕਾਂਕਸ਼ਾ ਨੂੰ ਤਾਂ ਸ਼ੋਅ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਪਰ ਜਦ ਨੂੰ ਵੀ ਸਲਮਾਨ ਨੇ ਖੂਬ ਖਰੀਆਂ ਖਰੀਆਂ ਸੁਣਾਈਆਂ ਸੀ। ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ;ਤੇ ਖੂਬ ਵਾਇਰਲ ਹੋ ਰਿਹਾ ਹੈ।
![Salman Khan: ਜਦ ਹਦੀਦ ਨੇ ਆਪਣੀ ਧੀ ਕਸਮ ਖਾ ਕੇ ਮੰਗੀ ਮੁਆਫੀ, ਸਲਮਾਨ ਖਾਨ ਬੋਲੇ- 'ਧੀ ਦੇ ਹੁੰਦੇ ਇਹ ਸਭ ਕਰਨਾ ਬੇਹੱਦ...' bigg boss ott 2 fame jad hadid swears of his daughter and apologizes to salman khan watch bhaijaan reaction Salman Khan: ਜਦ ਹਦੀਦ ਨੇ ਆਪਣੀ ਧੀ ਕਸਮ ਖਾ ਕੇ ਮੰਗੀ ਮੁਆਫੀ, ਸਲਮਾਨ ਖਾਨ ਬੋਲੇ- 'ਧੀ ਦੇ ਹੁੰਦੇ ਇਹ ਸਭ ਕਰਨਾ ਬੇਹੱਦ...'](https://feeds.abplive.com/onecms/images/uploaded-images/2023/07/04/3445973a17806c28b6d9f1cc47b000a51688463663767469_original.png?impolicy=abp_cdn&imwidth=1200&height=675)
Salman Khan Jad Hadid Viral Video: 'ਬਿੱਗ ਬੌਸ ਓਟੀਟੀ 2' 'ਚ ਪਿਛਲੇ ਦਿਨੀਂ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਿਲਿਆ। ਆਕਾਂਕਸ਼ਾ ਪੁਰੀ ਤੇ ਜਦ ਹਦੀਦ ਦੇ ਕਿੱਸ ਕਰਨ ਤੋਂ ਬਾਅਦ ਪੂਰਾ ਦੇਸ਼ 'ਬਿੱਗ ਬੌਸ' ਸ਼ੋਅ, ਆਕਾਂਕਸ਼ਾ ਪੁਰੀ, ਜਦ ਹਦੀਦ ਤੇ ਸਲਮਾਨ ਖਾਨ 'ਤੇ ਭੜਕਿਆ ਹੋਇਆ ਸੀ।
ਪਰ ਹਾਲ ਹੀ 'ਚ ਸਲਮਾਨ ਖਾਨ ਨੇ 'ਵੀਕੈਂਡ ਕਾ ਵਾਰ' 'ਚ ਆਕਾਂਕਸ਼ਾ ਤੇ ਜਦ ਨੂੰ ਖੂਬ ਖਰੀਆਂ ਖਰੀਆਂ ਸੁਣਾਈਆਂ ਸੀ। ਇਸ ਦੇ ਨਾਲ ਨਾਲ ਭਾਈਜਾਨ ਨੇ ਪੂਰੇ ਦੇਸ਼ ਤੋਂ ਮੁਆਫੀ ਵੀ ਮੰਗੀੌ ਸੀ ਕਿ ਉਨ੍ਹਾਂ ਦੇ ਸ਼ੋਅ 'ਚ ਇਹ ਸਭ ਹੋਇਆ।
ਹੁਣ ਇਸ ਸਭ ਤੋਂ ਬਾਅਦ ਆਕਾਂਕਸ਼ਾ ਨੂੰ ਤਾਂ ਸ਼ੋਅ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਪਰ ਜਦ ਨੂੰ ਵੀ ਸਲਮਾਨ ਨੇ ਖੂਬ ਖਰੀਆਂ ਖਰੀਆਂ ਸੁਣਾਈਆਂ ਸੀ। ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ;ਤੇ ਖੂਬ ਵਾਇਰਲ ਹੋ ਰਿਹਾ ਹੈ।
ਵੀਡੀਓ 'ਚ ਜਦ ਹਦੀਦ ਭਾਈਜਾਨ ਸਲਮਾਨ ਸਾਹਮਣੇ ਹੱਥ ਜੋੜ ਕੇ ਖੜਾ ਹੈ। ਉਹ ਸਲਮਾਨ ਖਾਨ ਨੂੰ ਕਹਿੰਦਾ ਨਜ਼ਰ ਆ ਰਿਹਾ ਹੈ, 'ਮੈਂ ਆਪਣੀ ਧੀ ਦੀ ਕਸਮ ਖਾ ਕੇ ਕਹਿੰਦਾ ਹਾਂ ਕਿ ਮੈਂ ਬਹੁਤ ਸ਼ਰਮਿੰਦਾ ਹਾਂ ਅਤੇ ਮੁਆਫੀ ਮੰਗਦਾ ਹਾਂ।' ਇਸ 'ਤੇ ਸਲਮਾਨ ਖਾਨ ਹੈਰਾਨ ਪਰੇਸ਼ਾਨ ਹੋ ਜਾਂਦੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਜਦ ਹਦੀਦ ਦੀ ਬੇਟੀ ਵੀ ਹੈ। ਇਸ ਤੋਂ ਬਾਅਦ ਸਲਮਾਨ ਖਾਨ ਕਹਿੰਦੇ ਹਨ ਕਿ ਇਹ ਸਭ ਕਰਨ ਤੋਂ ਪਹਿਲਾਂ ਆਪਣੀ ਧੀ ਬਾਰੇ ਹੀ ਸੋਚ ਲਿਆ ਹੁੰਦਾ। ਫਿਰ ਹਦੀਦ ਕਹਿੰਦਾ ਹੈ ਕਿ ਉਸ ਦਾ ਤਲਾਕ ਹੋ ਚੁੱਕਿਆ ਹੈ। ਇਸ ਤੋਂ ਬਾਅਦ ਸਲਮਾਨ ਖਾਨ ਕਹਿੰਦੇ ਹਨ, 'ਪਰ ਤੁਹਾਡੀ ਬੇਟੀ ਤਾਂ ਹੈ ਨਾ!'। ਇਸ ਤੋਂ ਬਾਅਦ ਫਿਰ ਸਲਮਾਨ ਬੋਲਦੇ ਹਨ ਕਿ ਆਪਣੀ ਬੇਟੀ ਦੀ ਖਾਤਰ ਇਹ ਸਭ ਨਾ ਕਰੋ। ਇਸ ਵੀਡੀਓ ਨੂੰ ਦੇਖ ਕੇ ਯੂਜ਼ਰਸ ਭਾਈਜਾਨ ਦੀ ਤਾਰੀਫ ਕਰਦੇ ਥੱਕ ਨਹੀਂ ਰਹੇ। ਤੁਸੀਂ ਵੀ ਦੇਖੋ:
View this post on Instagram
ਕਾਬਿਲੇਗ਼ੌਰ ਹੈ ਕਿ 'ਬਿੱਗ ਬੌਸ ਓਟੀਟੀ 2' ਪਹਿਲੇ ਐਪੀਸੋਡ ਤੋਂ ਹੀ ਚਰਚਾ ਵਿੱਚ ਰਿਹਾ ਹੈ। ਸ਼ੋਅ ਨੂੰ ਇਸ ਵਾਰ ਸਲਮਾਨ ਖਾਨ ਹੋਸਟ ਕਰ ਰਹੇ ਹਨ, ਤਾਂ ਸ਼ੋਅ ਵੈਸੇ ਹੀ ਕਾਫੀ ਸੁਰਖੀਆਂ ਬਟੋਰ ਰਿਹਾ ਹੈ।
ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦਾ ਅਮਰੀਕਾ 'ਚ ਹੋਇਆ ਐਕਸੀਡੈਂਟ, ਲਾਸ ਏਂਜਲਸ 'ਚ ਸ਼ੂਟਿੰਗ ਦੌਰਾਨ ਹਾਦਸਾ, ਕਰਨੀ ਪਈ ਸਰਜਰੀ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)