(Source: ECI/ABP News)
Bigg Boss: 'ਬਿੱਗ ਬੌਸ' ਦੇ ਇਸ ਮਸ਼ਹੂਰ Winner ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਕੀ ਹੈ ਮਾਮਲਾ
Pallavi Prashanth Arrested: 'ਬਿੱਗ ਬੌਸ ਤੇਲਗੂ 7' ਦੀ ਜੇਤੂ ਪੱਲਵੀ ਪ੍ਰਸ਼ਾਂਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਨਾਜਾਇਜ਼ ਭੀੜ ਇਕੱਠੀ ਕਰਨ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ
![Bigg Boss: 'ਬਿੱਗ ਬੌਸ' ਦੇ ਇਸ ਮਸ਼ਹੂਰ Winner ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਕੀ ਹੈ ਮਾਮਲਾ Bigg-boss-telugu-season-7-pallavi-prashanth-arrested-by-telangana-police Know the reason Bigg Boss: 'ਬਿੱਗ ਬੌਸ' ਦੇ ਇਸ ਮਸ਼ਹੂਰ Winner ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਕੀ ਹੈ ਮਾਮਲਾ](https://feeds.abplive.com/onecms/images/uploaded-images/2023/12/21/d9aedaf100025b01409b656a6826e6a41703119824680709_original.jpg?impolicy=abp_cdn&imwidth=1200&height=675)
Pallavi Prashanth Arrested: 'ਬਿੱਗ ਬੌਸ ਤੇਲਗੂ 7' ਦੀ ਜੇਤੂ ਪੱਲਵੀ ਪ੍ਰਸ਼ਾਂਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਨਾਜਾਇਜ਼ ਭੀੜ ਇਕੱਠੀ ਕਰਨ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ANI ਦੇ ਅਨੁਸਾਰ, ਪੱਲਵੀ ਪ੍ਰਸ਼ਾਂਤ ਦੇ ਖਿਲਾਫ ਧਾਰਾ 147, 148, 290, 353, 427 r/w 149 IPC ਅਤੇ ਧਾਰਾ 3 PDPP ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦੱਸ ਦੇਈਏ ਕਿ ਪੱਲਵੀ ਪ੍ਰਸ਼ਾਂਤ ਨੂੰ ਸ਼ੋਅ ਦਾ ਵਿਜੇਤਾ ਘੋਸ਼ਿਤ ਕੀਤੇ ਜਾਣ ਤੋਂ ਬਾਅਦ, ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕਥਿਤ ਤੌਰ 'ਤੇ ਰਿਐਲਿਟੀ ਸ਼ੋਅ ਦੇ ਰਨਰ ਅੱਪ ਅਮਰਦੀਪ ਚੌਧਰੀ ਦੀ ਕਾਰ 'ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਇਸ ਵਿੱਚ ਸ਼ਾਮਲ ਲੋਕਾਂ ਦੇ ਖਿਲਾਫ ਕਈ ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ਵਿੱਚ ਪ੍ਰਸ਼ਾਂਤ, ਜੋ ਕਿ ਮੁੱਖ ਦੋਸ਼ੀ (ਏ 1), ਅਤੇ ਉਸਦੇ ਭਰਾ ਮਨੋਹਰ (ਏ 2) ਸ਼ਾਮਲ ਹਨ। ਅਧਿਕਾਰੀ ਸੀਸੀਟੀਵੀ ਫੁਟੇਜ ਰਾਹੀਂ ਮਾਮਲੇ ਵਿੱਚ ਸ਼ਾਮਲ ਹੋਰ ਲੋਕਾਂ ਦੀ ਪਛਾਣ ਕਰ ਰਹੇ ਹਨ।
'ਬਿੱਗ ਬੌਸ ਤੇਲਗੂ 7' ਦੇ ਵਿਜੇਤਾ ਬਣੇ ਪੱਲਵੀ
17 ਦਸੰਬਰ ਨੂੰ ਹੀ 'ਬਿੱਗ ਬੌਸ ਤੇਲਗੂ 7' ਦਾ ਗ੍ਰੈਂਡ ਫਿਨਾਲੇ ਐਪੀਸੋਡ ਟੈਲੀਕਾਸਟ ਕੀਤਾ ਗਿਆ ਸੀ, ਜਿਸ ਵਿੱਚ ਪੱਲਵੀ ਪ੍ਰਸ਼ਾਂਤ ਨੇ ਖੁਦ ਨੂੰ ਜੇਤੂ ਦਾ ਤਾਜ ਪਹਿਨਾਇਆ ਸੀ। ਉਨ੍ਹਾਂ ਨੇ 'ਬਿੱਗ ਬੌਸ ਤੇਲਗੂ 7' ਦੇ ਜੇਤੂ ਦਾ ਖਿਤਾਬ ਜਿੱਤਿਆ ਅਤੇ 35 ਲੱਖ ਰੁਪਏ ਦਾ ਨਕਦ ਇਨਾਮ ਹਾਸਿਲ ਕੀਤਾ। ਸ਼ੋਅ ਦਾ ਪ੍ਰਤੀਯੋਗੀ ਅਮਰਦੀਪ ਚੌਧਰੀ ਸੀਜ਼ਨ ਦਾ ਉਪ ਜੇਤੂ ਰਿਹਾ।
ਕੀ ਹੈ ਪੂਰਾ ਮਾਮਲਾ?
ਇੰਡੀਆ ਟੂਡੇ ਦੇ ਮੁਤਾਬਕ, ਰਿਐਲਿਟੀ ਸ਼ੋਅ ਜਿੱਤਣ ਤੋਂ ਬਾਅਦ ਹੈਦਰਾਬਾਦ ਦੇ ਅੰਨਪੂਰਨਾ ਸਟੂਡੀਓ ਦੇ ਬਾਹਰ ਵੱਡੀ ਭੀੜ ਇਕੱਠੀ ਹੋ ਗਈ। ਅਮਰਦੀਪ ਆਪਣੀ ਮਾਂ ਅਤੇ ਪਤਨੀ ਤੇਜਸਵਿਨੀ ਨਾਲ ਘਰ ਪਰਤ ਰਿਹਾ ਸੀ ਜਦੋਂ ਪੱਲਵੀ ਪ੍ਰਸ਼ਾਂਤ ਦੇ ਪ੍ਰਸ਼ੰਸਕਾਂ ਨੇ ਕਥਿਤ ਤੌਰ 'ਤੇ ਉਸਦੀ ਕਾਰ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਇਸ ਦੌਰਾਨ ਅਮਰਦੀਪ ਦੀ ਕਾਰ ਦਾ ਸ਼ੀਸ਼ਾ ਵੀ ਟੁੱਟ ਗਿਆ। ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮਾਮਲੇ 'ਚ ਸ਼ਾਮਲ ਸਾਰੇ ਲੋਕਾਂ ਦੀ ਭਾਲ ਕਰ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)