Bigg Boss15 ਦੇ ਸਾਰੇ ਕੰਟੈਸਟੈਂਟਾਂ ਦੇ ਡਿੱਗੇਗੀ ਗਾਜ, ਜਦੋਂ ਘਰ 'ਚ ਨਾਗਿਨ ਨਾਲ ਬਬੀਤਾ ਜੀ ਦੀ ਹੋਏਗੀ ਐਂਟਰੀ
ਸਲਮਾਨ ਖਾਨ (Salman Khan) ਦੇ ਸ਼ੋਅ ਬਿੱਗ ਬੌਸ 15 (Bigg Boss 15) 'ਚ ਹਾਈ ਵੋਲਟੇਜ਼ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਹੁਣ ਹੌਲੀ-ਹੌਲੀ ਸ਼ੋਅ 'ਚ ਮੁਕਾਬਲੇਬਾਜ਼ ਘੱਟ ਰਹੇ ਹਨ
Surbhi Chandna And Munmun Datta Will Enter Bigg Boss 15: ਸਲਮਾਨ ਖਾਨ (Salman Khan) ਦੇ ਸ਼ੋਅ ਬਿੱਗ ਬੌਸ 15 (Bigg Boss 15) 'ਚ ਹਾਈ ਵੋਲਟੇਜ਼ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਹੁਣ ਹੌਲੀ-ਹੌਲੀ ਸ਼ੋਅ 'ਚ ਮੁਕਾਬਲੇਬਾਜ਼ ਘੱਟ ਰਹੇ ਹਨ ਤੇ ਬਾਕੀ ਲੋਕਾਂ 'ਚ ਸਖ਼ਤ ਮੁਕਾਬਲਾ ਹੈ। ਅਜਿਹੇ 'ਚ ਮੇਕਰਸ ਅਕਸਰ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਹਨ ਤਾਂ ਕਿ ਸ਼ੋਅ 'ਚ ਦਿਲਚਸਪੀ ਬਣੀ ਰਹੇ।
ਇਹੀ ਕਾਰਨ ਹੈ ਕਿ ਕੁਝ ਹਫ਼ਤੇ ਪਹਿਲਾਂ ਮੇਕਰਸ ਨੇ ਬਿੱਗ ਬੌਸ ਦੇ ਘਰ 'ਚ ਰਾਖੀ ਸਾਵੰਤ, ਰਸ਼ਮੀ ਦੇਸਾਈ ਅਤੇ ਦੇਵੋਲੀਨਾ ਭੱਟਾਚਾਰਜੀ ਦੀ ਐਂਟਰੀ ਵਾਈਲਡ ਕਾਰਡ ਦੇ ਰੂਪ 'ਚ ਕੀਤੀ ਸੀ। ਇਸ ਤੋਂ ਬਾਅਦ ਹੁਣ ਸ਼ੋਅ ਨੇ ਇਕ ਵਾਰ ਫਿਰ ਜ਼ੋਰ ਫੜ ਲਿਆ ਹੈ। ਭਾਵੇਂ ਸ਼ੋਅ ਦਾ ਫਿਨਾਲੇ ਜਲਦੀ ਹੀ ਹੋਣ ਵਾਲਾ ਹੈ ਪਰ ਪਰਿਵਾਰਕ ਮੈਂਬਰਾਂ ਲਈ ਇਹ ਰਸਤਾ ਅਜੇ ਵੀ ਆਸਾਨ ਨਹੀਂ ਹੈ, ਕਿਉਂਕਿ ਜਲਦੀ ਹੀ 4 ਨਵੇਂ ਚਿਹਰੇ ਸ਼ੋਅ 'ਚ ਐਂਟਰੀ ਕਰਨ ਜਾ ਰਹੇ ਹਨ, ਜੋ ਚੈਲੇਂਜ ਦੇ ਤੌਰ 'ਤੇ ਉੱਥੇ ਪਹੁੰਚਣਗੇ। ਤਾਰਕ ਮਹਿਤਾ ਕਾ ਉਲਟਾ ਚਸ਼ਮਾ ਫੇਮ ਬਬੀਤਾ ਜੀ ਮਤਲਬ ਮੁਨਮੁਨ ਦੱਤਾ ਦਾ ਨਾਮ ਇਸ ਸੂਚੀ 'ਚ ਸ਼ਾਮਲ ਹੈ।
ਸਲਮਾਨ ਖਾਨ ਨੇ ਵੀਕੈਂਡ ਕਾ ਵਾਰ (Weekend Ka Vaar) 'ਚ ਇਸ ਵੱਲ ਇਸ਼ਾਰਾ ਕੀਤਾ ਹੈ ਤੇ ਦੱਸਿਆ ਹੈ ਕਿ ਜਲਦ ਹੀ ਕੁਝ ਲੋਕ ਘਰ 'ਚ ਦਾਖਲ ਹੋਣ ਵਾਲੇ ਹਨ। ਤੁਹਾਨੂੰ ਦੱਸ ਦੇਈਏ ਕਿ ਮੇਕਰਸ ਸ਼ੋਅ 'ਚ 4 ਚੈਲੇਂਜਰਸ ਦੀ ਐਂਟਰੀ ਕਰਵਾਉਣ ਜਾ ਰਹੇ ਹਨ, ਜਿਸ ਨਾਲ ਕੰਟੈਸਟੈਂਟਸ ਲਈ ਮੁਸ਼ਕਲਾਂ ਖੜ੍ਹੀਆਂ ਹੋਣਗੀਆਂ। ਚੈਲੇਂਜਰਸ ਕੰਟੈਸਟੈਂਟਸ ਨੂੰ ਘਰੇਲੂ ਕੰਮ ਕਰਨ ਲਈ ਮਜਬੂਰ ਕਰਨਗੇ ਅਤੇ ਨਵੇਂ ਟਾਸਕ ਵੀ ਦੇਣਗੇ। ਇਨ੍ਹਾਂ 4 ਲੋਕਾਂ ਦੇ ਨਾਵਾਂ ਦਾ ਵੀ ਖੁਲਾਸਾ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੁਨਮੁਨ ਦੱਤਾ, ਆਕਾਂਸ਼ਾ ਪੁਰੀ, ਸੁਰਭੀ ਚੰਦਨਾ ਅਤੇ ਵਿਸ਼ਾਲ ਸਿੰਘ ਸ਼ੋਅ 'ਚ ਐਂਟਰੀ ਕਰਨ ਜਾ ਰਹੇ ਹਨ।
ਮੁਨਮੁਨ ਦੱਤਾ ਕਾਫੀ ਮਸ਼ਹੂਰ ਹਨ। ਆਕਾਂਸ਼ਾ ਪੁਰੀ ਉਸ ਸਮੇਂ ਸੁਰਖੀਆਂ 'ਚ ਆਈ ਸੀ, ਜਦੋਂ ਪਾਰਸ ਛਾਬੜਾ ਨੇ ਬਿੱਗ ਬੌਸ 'ਚ ਹਿੱਸਾ ਲਿਆ ਸੀ, ਕਿਉਂਕਿ ਉਸ ਸਮੇਂ ਉਹ ਪਾਰਸ ਨਾਲ ਰਿਲੇਸ਼ਨਸ਼ਿਪ 'ਚ ਸੀਨ ਸੁਰਭੀ ਚੰਦਨਾ ਨੂੰ ਛੋਟੇ ਪਰਦੇ ਦੀਆਂ ਟਾਪ ਅਦਾਕਾਰਾਵਾਂ 'ਚ ਗਿਣਿਆ ਜਾਂਦਾ ਹੈ। ਦੂਜੇ ਪਾਸੇ ਜੇਕਰ ਵਿਸ਼ਾਲ ਸਿੰਘ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸੀਰੀਅਲ ਸਾਥੀਆ 'ਚ ਜਿਗਰ ਮੋਦੀ ਦਾ ਕਿਰਦਾਰ ਨਿਭਾਇਆ ਸੀ।
ਇਹ ਵੀ ਪੜ੍ਹੋ : Trending News : ਦੋਸਤਾਂ ਨਾਲ Club 'ਚ ਪਾਰਟੀ ਕਰਨਾ ਮੁੰਡੇ ਨੂੰ ਪਿਆ ਭਾਰੀ, ਮੰਗੇਤਰ ਨੇ ਤੋੜਿਆ ਵਿਆਹ !
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490