Trending News : ਦੋਸਤਾਂ ਨਾਲ Club 'ਚ ਪਾਰਟੀ ਕਰਨਾ ਮੁੰਡੇ ਨੂੰ ਪਿਆ ਭਾਰੀ, ਮੰਗੇਤਰ ਨੇ ਤੋੜਿਆ ਵਿਆਹ !
ਕਿਹਾ ਜਾਂਦਾ ਹੈ ਕਿ ਵਿਆਹ ਜ਼ਿੰਦਗੀ ਦਾ ਸਭ ਤੋਂ ਵੱਡਾ ਫ਼ੈਸਲਾ ਹੁੰਦਾ ਹੈ। ਕਈ ਵਾਰ ਲੋਕ ਵਿਆਹ ਤੋਂ ਪਹਿਲਾਂ ਬੈਚਲਰ ਪਾਰਟੀ (Bachelor Party) ਕਰਦੇ ਹਨ
Viral News: ਕਿਹਾ ਜਾਂਦਾ ਹੈ ਕਿ ਵਿਆਹ ਜ਼ਿੰਦਗੀ ਦਾ ਸਭ ਤੋਂ ਵੱਡਾ ਫ਼ੈਸਲਾ ਹੁੰਦਾ ਹੈ। ਕਈ ਵਾਰ ਲੋਕ ਵਿਆਹ ਤੋਂ ਪਹਿਲਾਂ ਬੈਚਲਰ ਪਾਰਟੀ (Bachelor Party) ਕਰਦੇ ਹਨ ਪਰ ਕਈ ਵਾਰ ਛੋਟੀ ਜਿਹੀ ਗਲਤੀ ਵੀ ਰਿਸ਼ਤੇ ਨੂੰ ਤੋੜ ਸਕਦੀ ਹੈ। ਅਜਿਹਾ ਹੀ ਹੋਇਆ ਇੱਕ ਮੁੰਡੇ ਨਾਲ, ਜਿਸ ਦਾ ਵਿਆਹ ਤੈਅ ਤਰੀਕ ਤੋਂ ਤਿੰਨ ਹਫ਼ਤੇ ਪਹਿਲਾਂ ਹੀ ਟੁੱਟ ਗਿਆ।
ਵਿਆਹ ਟੁੱਟਣ (Marriage Called Off) ਦਾ ਕਾਰਨ ਸੀ ਸ਼ਖ਼ਸ ਦਾ ਬੈਚਲਰ ਪਾਰਟੀ ਕਰਨ ਲਈ ਸਟ੍ਰਿਪ ਕਲੱਬ (Stripe Club) ਜਾਣਾ। ਇਸ ਗੱਲ ਨੂੰ ਸਾਂਝਾ ਕਰਦੇ ਹੋਏ ਕੁੜੀ ਨੇ ਸੋਸ਼ਲ ਮੀਡੀਆ (Social Media) ਪਲੇਟਫ਼ਾਰਮ ਰੇਡਿਟ (Reddit) 'ਤੇ ਦੱਸਿਆ ਕਿ ਉਨ੍ਹਾਂ ਦਾ ਵਿਆਹ 3 ਹਫ਼ਤੇ ਬਾਅਦ ਹੋਣ ਵਾਲਾ ਸੀ, ਪਰ ਇਸ ਤੋਂ ਪਹਿਲਾਂ ਹੀ ਉਸ ਨੇ ਵਿਆਹ ਤੋੜ ਦਿੱਤਾ।
ਅੱਜਕੱਲ ਦੇ ਨੌਜਵਾਨ ਵਿਆਹ ਤੋਂ ਪਹਿਲਾਂ ਬੈਚਲਰ ਪਾਰਟੀ ਕਰਨਾ ਪਸੰਦ ਕਰਦੇ ਹਨ। ਅਜਿਹੇ 'ਚ ਇਹ ਕੁੜੀ ਅਤੇ ਉਸ ਦਾ ਮੰਗੇਤਰ ਵੀ ਆਪਣੇ ਦੋਸਤਾਂ ਨਾਲ ਬੈਚਲਰ ਪਾਰਟੀ ਕਰਨ ਗਏ ਸਨ। ਕੁੜੀ ਆਪਣੇ ਦੋਸਤਾਂ ਨਾਲ ਇਕ ਬਹੁਤ ਹੀ ਖੂਬਸੂਰਤ ਜਗ੍ਹਾ ਗਈ ਅਤੇ ਉੱਥੇ ਉਸ ਨੇ ਸਪਾ ਦਾ ਆਨੰਦ ਲਿਆ।
ਜਦੋਂ ਕਿ ਲੜਕਾ ਆਪਣੇ ਦੋਸਤਾਂ ਨਾਲ ਸਟ੍ਰਿਪ ਕਲੱਬ ਗਿਆ ਸੀ। ਉਥੋਂ ਆ ਕੇ ਉਸ ਦੇ ਮੰਗੇਤਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਵਿਆਹ ਤੋੜ ਦਿੱਤਾ। ਹਾਲਾਂਕਿ ਲੜਕੇ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਕਿ ਉਸ ਦੇ ਦੋਸਤ ਉਸ ਨੂੰ ਪਾਰਟੀ ਕਰਨ ਲਈ ਕਿੱਥੇ ਲੈ ਕੇ ਜਾ ਰਹੇ ਸਨ। ਮਾਫੀ ਮੰਗਣ ਤੋਂ ਬਾਅਦ ਵੀ ਕੁੜੀ ਨਾ ਮੰਨੀ ਅਤੇ ਵਿਆਹ ਤੋਂ 3 ਹਫ਼ਤੇ ਪਹਿਲਾਂ ਹੀ ਵਿਆਹ ਤੋੜ ਦਿੱਤਾ।
ਇਸ ਘਟਨਾ ਨੂੰ ਸ਼ੇਅਰ ਕਰਦੇ ਹੋਏ ਕੁੜੀ ਨੇ ਦੱਸਿਆ ਕਿ ਦੋਹਾਂ ਨੇ ਮਿਲ ਕੇ ਪਹਿਲਾਂ ਹੀ ਤੈਅ ਕਰ ਲਿਆ ਸੀ ਕਿ ਉਹ ਦੋਵੇਂ ਅਜਿਹਾ ਕੁਝ ਨਹੀਂ ਕਰਨਗੇ, ਪਰ ਬਾਅਦ 'ਚ ਮੰਗੇਤਰ ਨੇ ਅਜਿਹਾ ਕੀਤਾ। ਵਿਆਹ ਤੋੜ ਕੇ ਕੁੜੀ ਆਪਣੀ ਭੈਣ ਦੇ ਘਰ ਚਲੀ ਗਈ ਹੈ। ਪਰ, ਮੰਗੇਤਰ ਇਸ ਸਮੇਂ ਉਸ ਤੋਂ ਮੁਆਫ਼ੀ ਮੰਗ ਰਿਹਾ ਹੈ। ਕੁੜੀ ਉਸ ਨੂੰ ਮਾਫ਼ ਕਰਨ ਦੇ ਮੂਡ 'ਚ ਨਹੀਂ ਹੈ। ਕੁੜੀ ਨੇ ਲਿਖਿਆ, "ਅਸੀਂ ਦੋਵਾਂ ਨੇ ਮਿਲ ਕੇ ਕੁਝ ਨਿਯਮ ਬਣਾਏ, ਜਿਨ੍ਹਾਂ ਨੂੰ ਲੜਕੇ ਨੇ ਤੋੜ ਦਿੱਤਾ ਹੈ। ਇਸ ਕਾਰਨ ਮੇਰਾ ਮਨ ਬਹੁਤ ਦੁਖੀ ਹੈ।"
ਸੋਸ਼ਲ ਮੀਡੀਆ 'ਤੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਜ਼ਿਆਦਾਤਰ ਲੋਕ ਕੁੜੀ ਦੇ ਸਮਰਥਨ 'ਚ ਨਜ਼ਰ ਆ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, "ਜੇ ਮੈਂ ਤੁਹਾਡੀ ਜਗ੍ਹਾ ਹੁੰਦੀ ਤਾਂ ਅਜਿਹਾ ਹੀ ਕਰਦੀ, ਕਿਉਂਕਿ ਇਹ ਸਭ ਠੀਕ ਨਹੀਂ ਹੈ।" ਇਕ ਹੋਰ ਯੂਜ਼ਰ ਨੇ ਲਿਖਿਆ, "ਜੋ ਵੀ ਹੋਇਆ ਹੈ, ਉਹ ਭਵਿੱਖ 'ਚ ਵੀ ਹੋ ਸਕਦਾ ਹੈ।"