ਪੜਚੋਲ ਕਰੋ
Advertisement
Birthday Special: ਗੁਰੂ ਰੰਧਾਵਾ ਹੋਏ 30 ਸਾਲਾਂ ਦੇ, ਇੰਝ ਬਣੇ ਰਾਤੋ ਰਾਤ ਸਟਾਰ
ਪੰਜਾਬੀ ਗਾਇਕ ਗੁਰਸ਼ਰਨਜੋਤ ਸਿੰਘ ਰੰਧਾਵਾ ਉਰਫ ਗੁਰੂ ਰੰਧਾਵਾ ਦਾ ਅੱਜ ਜਨਮ ਦਿਨ ਹੈ। ਕੁਝ ਸਾਲਾਂ ਦੇ ਅੰਦਰ, ਹੀ ਗੁਰੂ ਨੇ ਪੋਲੀਵੁੱਡ ਤੇ ਬਾਲੀਵੁੱਡ ਵਿੱਚ ਆਪਣੇ ਨਾਮ ਦੇ ਝੰਡੇ ਗੱਡੇ ਹਨ।
ਪੰਜਾਬੀ ਗਾਇਕ ਗੁਰਸ਼ਰਨਜੋਤ ਸਿੰਘ ਰੰਧਾਵਾ ਉਰਫ ਗੁਰੂ ਰੰਧਾਵਾ ਦਾ ਅੱਜ ਜਨਮ ਦਿਨ ਹੈ। ਕੁਝ ਸਾਲਾਂ ਦੇ ਅੰਦਰ, ਹੀ ਗੁਰੂ ਨੇ ਪੋਲੀਵੁੱਡ ਤੇ ਬਾਲੀਵੁੱਡ ਵਿੱਚ ਆਪਣੇ ਨਾਮ ਦੇ ਝੰਡੇ ਗੱਡੇ ਹਨ। ਲਾਹੌਰ, ਪਟੋਲਾ, ਹਾਈ ਰੇਟਿਡ ਗੱਭਰੂ, ਰਾਤ ਕਮਾਲ ਹੈ, ਬਣ ਜਾ ਮੇਰੀ ਰਾਣੀ ਵਰਗੇ ਗੀਤ ਗਾਉਣ ਵਾਲੇ ਗੁਰੂ ਦਾ ਜਨਮ 30 ਅਗਸਤ 1991 ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੋਇਆ ਸੀ।
ਗੁਰੂ ਰੰਧਾਵਾ ਨਾ ਸਿਰਫ ਗਾਇਕ ਹਨ ਬਲਕਿ ਉਨ੍ਹਾਂ ਨੇ ਬਹੁਤ ਸਾਰੇ ਗਾਣੇ ਵੀ ਲਿਖੇ ਹਨ। ਇਸ ਤੋਂ ਇਲਾਵਾ, ਉਹ ਕਈ ਗੀਤਾਂ ਦਾ ਮਿਊਜ਼ਿਕ ਵੀ ਕਰ ਚੁੱਕੇ ਹਨ। ਗੁਰੂ ਰੰਧਾਵਾ ਸ਼ੁਰੂਆਤ ਵਿੱਚ ਦਿੱਲੀ ਵਿੱਚ ਛੋਟੇ ਛੋਟੇ ਪ੍ਰੋਗਰਾਮਾਂ ਵਿੱਚ ਪ੍ਰਫੋਮ ਕਰਦੇ ਸਨ। ਗੁਰੂ ਨੇ ਐਮਬੀਏ ਦੀ ਪੜ੍ਹਾਈ ਵੀ ਕੀਤੀ ਹੈ। ਗੁਰੂ ਰੰਧਾਵਾ ਦਾ ਇਹ ਨਾਮ ਉਨ੍ਹਾਂ ਨੂੰ ਰੈਪਰ ਬੋਹੇਮਿਆ ਵਲੋਂ ਦਿੱਤਾ ਗਿਆ
ਹੈ।ਗਾਇਕ ਗੁਰੂ ਰੰਧਾਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2012 ਵਿੱਚ ਕੀਤੀ ਸੀ। ਉਨ੍ਹਾਂ ਨੇ ਆਪਣਾ ਪਹਿਲਾ ਗਾਣਾ 'ਸੇਮ ਗਰਲ' ਰਿਲੀਜ਼ ਕੀਤਾ। ਪਰ ਗੁਰੂ ਦਾ ਪਹਿਲਾ ਗਾਣਾ ਹਿੱਟ ਸਾਬਤ ਨਹੀਂ ਹੋ ਸਕਿਆ। ਪਹਿਲੀ ਅਸਫਲਤਾ ਦੇ ਬਾਵਜੂਦ, ਗੁਰੂ ਰੰਧਾਵਾ ਪਿੱਛੇ ਨਹੀਂ ਹਟੇ। ਇਸ ਤੋਂ ਬਾਅਦ ਉਹ ਆਪਣਾ ਦੂਜਾ ਗਾਣਾ ਲੈ ਕੇ ਆਏ ਜਿਸਦਾ ਨਾਂ ਸੀ 'ਛੱਡ ਗਈ', ਜੋ ਵੱਡਾ ਹਿੱਟ ਗੀਤ ਸਾਬਿਤ ਹੋਇਆ। ਜਿਸ ਤੋਂ ਬਾਅਦ ਉਨ੍ਹਾਂ ਆਪਣੇ ਬਹੁਤ ਸਾਰੇ ਗਾਣੇ ਰਿਲੀਜ਼ ਕੀਤੇ ਜੋ ਗੁਰੂ ਰੰਧਾਵਾ ਨੂੰ ਹੋਰ ਉਚਾਈਆਂ 'ਤੇ ਲੈ ਕੇ ਗਏ।
ਗੁਰੂ ਰੰਧਾਵਾ ਅਤੇ ਬੋਹੀਮੀਆ ਨੇ ਬਾਲੀਵੁੱਡ ਦੀ ਇੱਕ ਮਸ਼ਹੂਰ ਮਿਊਜ਼ਿਕ ਕੰਪਨੀ ਦੇ ਨਾਲ ਮਿਲ ਕੇ ਗੀਤ 'ਪਟੋਲਾ' ਬਣਾਇਆ। ਇਸ ਗੀਤ ਨੇ ਰਾਤੋ ਰਾਤ ਗੁਰੂ ਰੰਧਾਵਾ ਦੀ ਲਾਈਫ ਅਤੇ ਕਰੀਅਰ ਬਦਲ ਦਿੱਤਾ। ਸਾਲ 2015 ਵਿੱਚ ਆਇਆ ਗੀਤ 'ਪਟੋਲਾ' ਅੱਜ ਵੀ ਲੱਖਾਂ ਲੋਕਾਂ ਦੀ ਪਸੰਦ ਹੈ। ਗੁਰੂ ਦੇ ਇਸ ਗੀਤ ਨੂੰ ਬੈਸਟ ਪੰਜਾਬੀ ਸੋਂਗ ਦਾ ਖਿਤਾਬ ਵੀ ਮਿਲ ਚੁੱਕਿਆ ਹੈ।
ਗੁਰੂ ਦੇ ਬਹੁਤ ਸਾਰੇ ਪੰਜਾਬੀ ਗਾਣੇ ਹਨ ਜੋ ਉਨ੍ਹਾਂ ਦੇ ਫੈਨਜ਼ ਅਤੇ ਪੰਜਾਬੀ ਮਿਊਜ਼ਿਕ ਲਵਰਜ਼ ਦੁਆਰਾ ਪਸੰਦ ਕੀਤੇ ਜਾਂਦੇ ਹਨ। ਗੁਰੂ ਰੰਧਾਵਾ ਦੇ ਗਾਣੇ ਇੰਨੇ ਹਿੱਟ ਹੋ ਗਏ ਹਨ ਕਿ ਉਨ੍ਹਾਂ ਨੂੰ ਕਈ ਬਾਲੀਵੁੱਡ ਫਿਲਮਾਂ ਵਿੱਚ ਵੀ ਜਗ੍ਹਾ ਮਿਲੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਵਿਸ਼ਵ
ਸਿਹਤ
Advertisement