ਪੜਚੋਲ ਕਰੋ
ਅੱਤਵਾਦੀਆਂ ਨਾਲ ਫਿਰ ਟੱਕਰ ਲੈਣਗੇ ਸੰਨੀ ਦਿਓਲ

ਮੁੰਬਈ: ਸੰਨੀ ਦਿਓਲ ਦੀ ਆਉਣ ਵਾਲੀ ਫ਼ਿਲਮ ‘ਬਲੈਂਕ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ‘ਚ ਸੰਨੀ ਦਿਓਲ ਤਾਂ ਨਜ਼ਰ ਨਹੀਂ ਆ ਰਹੇ ਪਰ ਸੰਨੀ ਦੀ ਆਵਾਜ਼ ਬੈਕਗ੍ਰਾਉਂਡ ‘ਚ ਸੁਣਾਈ ਦੇ ਰਹੀ ਹੈ। ਇਸ ਫ਼ਿਲਮ ‘ਚ ਸੰਨੀ ਨਾਲ ਡਿੰਪਲ ਕਪਾਡੀਆ ਦਾ ਭਾਣਜਾ ਕਰਨ ਕਪਾਡੀਆ ਆਪਣਾ ਡੈਬਿਊ ਕਰਦਾ ਨਜ਼ਰ ਆਵੇਗਾ। ਕਰਨ ਦੀ ਭੈਣ ਟਵਿੰਕਲ ਨੇ ਇਸ ਦਾ ਟੀਜ਼ਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।
50 ਸੈਕਿੰਡ ਦੇ ਟੀਜ਼ਰ ਨੂੰ ਦੇਖ ਕੇ ਸਾਫ਼ ਹੋ ਗਿਆ ਹੈ ਕਿ ਫ਼ਿਲਮ ਦੀ ਕਹਾਣੀ ਅੱਤਵਾਦ ਦੇ ਆਲੇ-ਦੁਆਲੇ ਘੁੰਮਦੀ ਹੈ। ਨਾਲ ਹੀ ਫ਼ਿਲਮ ਸਸਪੈਂਸ ਥ੍ਰਿਲਰ ਹੈ। ਫ਼ਿਲਮ ਦੀ ਅਸਲ ਕਹਾਣੀ ਨੂੰ ਸਮਝਣ ਲਈ ਫੈਨਸ ਨੂੰ ‘ਬਲੈਂਕ’ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰਨਾ ਪਵੇਗਾ। ਫ਼ਿਲਮ ‘ਬਲੈਂਕ’ ‘ਚ ਸੰਨੀ ਦਿਓਲ ਤੇ ਕਰਨ ਤੋਂ ਇਲਾਵਾ ਇਸ਼ਿਤਾ ਦੱਤਾ ਵੀ ਨਜ਼ਰ ਆਵੇਗੀ। ਖ਼ਬਰਾਂ ਤਾਂ ਇਹ ਵੀ ਹਨ ਫ਼ਿਲਮ ‘ਚ ਅਕਸ਼ੈ ਕੁਮਾਰ ਦਾ ਕੈਮਿਓ ਰੋਲ ਵੀ ਹੋਵੇਗਾ ਜੋ 3 ਮਈ ਨੂੰ ਸਾਫ਼ ਹੋ ਜਾਵੇਗਾ, ਜਦੋਂ ਫ਼ਿਲਮ ਸਿਲਵਰ ਸਕਰੀਨ ‘ਤੇ ਰਿਲੀਜ਼ ਹੋਵੇਗਾ।An extremely bold choice for a debut, check out the intensely thrilling #BlankTeaser now. My brother @KapadiaKaran in #Blank releasing on 3rd May https://t.co/sipx1Zj2Q5 #KaranKapadia @BlankTheFilm
— Twinkle Khanna (@mrsfunnybones) April 2, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















