ਲੋੜਵੰਦਾਂ ਦੀ ਮਦਦ ਲਈ ਸੋਨੂੰ ਸੂਦ ਦਾ ਵੱਡਾ ਉਪਰਾਲਾ, ਇਸ ਤਰ੍ਹਾਂ ਲੈ ਸਕਦੇ ਹੋ ਮਦਦ
ਸੋਨੂੰ ਸੂਦ ਨੇ ਦਾਅਵਾ ਕੀਤਾ ਹੈ ਕਿ ਇਸ ਐਪ ਨਾਲ ਉਨ੍ਹਾਂ ਲੋਕਾਂ ਦੀ ਵੀ ਮਦਦ ਆਸਾਨੀ ਨਾਲ ਹੋ ਸਕਦੀ ਹੈ ਜਿਨ੍ਹਾਂ ਦੇ ਬਲੱਡ ਗਰੁੱਪ ਰੇਅਰ ਹੁੰਦੇ ਹਨ।
ਮੁੰਬਈ: ਕੋਰੋਨਾ ਕਾਲ ਵਿਚ ਜਿਸ ਵਿਅਕਤੀ ਦਾ ਨਾਂਅ ਵਾਰ-ਵਾਰ ਸੁਰਖੀਆਂ 'ਚ ਆਉਂਦਾ ਸੀ ਉਹ ਸੀ ਬੌਲੀਵੁੱਡ ਅਦਾਕਾਰ ਸੋਨੂੰ ਸੂਦ। ਹਜ਼ਾਰਾਂ ਲੋਕਾਂ ਦੀ ਮਦਦ ਤੋਂ ਬਾਅਦ ਸੋਨੂੰ ਸੂਦ ਦੇ ਨਾਂਅ ਦਾ ਇੱਕ ਐਪ ਬਣਾਇਆ ਜਾ ਰਿਹਾ ਹੈ ਜੋ ਬਲੱਡ ਬੈਂਕ ਦਾ ਕੰਮ ਕਰੇਗਾ। ਇਸ ਐਪ ਦਾ ਨਾਮ ਹੋਵੇਗਾ Sonu For You.
ਰਿਪੋਰਟਸ ਦੇ ਅਨੁਸਾਰ ਲੋੜਵੰਦ ਲੋਕਾਂ ਨੂੰ ਇਸ ਐਪ ਰਾਹੀਂ ਖੂਨਦਾਨ ਕਰਨ ਵਾਲੇ ਨਾਲ ਜੋੜਿਆ ਜਾ ਸਕਦਾ ਹੈ। ਜਿਵੇਂ ਹੀ ਕਿਸੇ ਲੋੜਵੰਦ ਵਿਅਕਤੀ ਦੀ ਰਿਕੁਐਸਟ, ਡੋਨਰ ਤੱਕ ਪਹੁੰਚਦੀ ਹੈ, ਤਾਂ ਡੋਨਰ ਓਸੇ ਵੇਲੇ ਹਸਪਤਾਲ ਪਹੁੰਚ ਕੇ ਜਰੂਰਤਮੰਦ ਦੀ ਸਹਾਇਤਾ ਕਰ
ਸਕਦਾ ਹੈ।
ਸੋਨੂੰ ਸੂਦ ਨੇ ਦਾਅਵਾ ਕੀਤਾ ਹੈ ਕਿ ਇਸ ਐਪ ਨਾਲ ਉਨ੍ਹਾਂ ਲੋਕਾਂ ਦੀ ਵੀ ਮਦਦ ਆਸਾਨੀ ਨਾਲ ਹੋ ਸਕਦੀ ਹੈ ਜਿਨ੍ਹਾਂ ਦੇ ਬਲੱਡ ਗਰੁੱਪ ਰੇਅਰ ਹੁੰਦੇ ਹਨ। ਸੋਨੂੰ ਸੂਦ ਨੇ ਦੱਸਿਆ ਕਿ ਇਹ ਐਪ ਸਿਰਫ ਉਸ ਦੀ ਹੀ ਨਹੀਂ, ਬਲਕਿ ਉਨ੍ਹਾਂ ਦੇ ਦੋਸਤ ਜਾਨਸਨ ਦੀ ਸੋਚ ਦਾ ਵੀ ਨਤੀਜਾ ਹੈ। ਜਦੋਂ ਵੀ ਕਿਸੇ ਨੂੰ ਬਲੱਡ ਦੀ ਜਰੂਰਤ ਹੁੰਦੀ ਹੈ, ਉਹ ਸੋਸ਼ਲ ਮੀਡੀਆ‘ ਤੇ ਸ਼ੇਅਰ ਕਰਦਾ ਹੈ। ਬਹੁਤ ਸਾਰੇ ਲੋਕ ਇਸ 'ਤੇ ਆਪਣਾ ਰੀਐਕਸ਼ਨ ਦਿੰਦੇ ਹਨ। ਅਜਿਹੇ 'ਚ ਜੇਕਰ ਇੱਕ ਐਪ ਬਣਾਇਆ ਜਾਵੇ ਜੋ ਖੂਨਦਾਨ ਕਰਨ ਵਾਲੇ ਲੋਕਾਂ ਤੱਕ ਪਹੁੰਚਣ ਵਿੱਚ ਮਦਦ ਕਰੇ। ਇਸ ਐਪ ਨਾਲ ਸਮੇ ਦੀ ਕਾਫੀ ਬਚੱਤ ਹੋਵੇਗੀ ਜਿਸ ਨਾਲ ਮਰੀਜ਼ ਦੀ ਜਾਨ ਬਚ ਸਕਦੀ ਹੈ।

Let's save lives.
Your own Blood Bank coming soon.@IlaajIndia @SoodFoundation pic.twitter.com/ZaZIafx46Y
— sonu sood (@SonuSood) March 3, 2021

ਸੋਨੂ ਸੂਦ ਦਾ ਕਹਿਣਾ ਹੈ ਕੀ ਅਸੀ ਇਸ ਐਪ ਰਾਹੀਂ ਲੋਕਾਂ ਦੀ ਜਾਨ ਬਚਾਉਣਾ ਚਾਹੁੰਦੇ ਹਾਂ। ਸੋਨੂ ਸੂਦ ਨੇ ਇਸ ਐਪ ਬਾਰੇ ਆਪਣੇ ਟਵਿੱਟਰ ਅਕਾਊਂਟ ਤੋਂ ਇਕ ਟਵੀਟ ਵੀ ਕੀਤਾ, ਜਿਸ 'ਚ ਐਪ ਦੇ ਕਨਸੈਪਟ ਬਾਰੇ ਵੀਡੀਓ ਸ਼ੇਅਰ ਕਰ ਸੋਨੂ ਨੇ ਲਿਖਿਆ 'ਆਓ ਜ਼ਿੰਦਗੀਆਂ ਬਚਾਈਏ' ਤੁਹਾਡਾ ਆਪਣਾ ਬਲੱਡ ਬੈਂਕ ਜਲਦ ਆ ਰਿਹਾ ਹੈ