![ABP Premium](https://cdn.abplive.com/imagebank/Premium-ad-Icon.png)
Bobby Deol: ਕਰੀਨਾ ਕਪੂਰ ਨੇ ਬਰਬਾਦ ਕੀਤਾ ਸੀ ਬੌਬੀ ਦਿਓਲ ਦਾ ਕਰੀਅਰ, ਕਰਨ ਲੱਗੇ ਸੀ ਸਾਧਾਰਨ ਨੌਕਰੀ, 10 ਸਾਲ ਬਾਅਦ ਪਲਟੀ ਕਿਸਮਤ
Bobby Deol Birthday: ਬਾਲੀਵੁੱਡ ਅਦਾਕਾਰ ਬੌਬੀ ਦਿਓਲ ਅੱਜ ਯਾਨਿ 27 ਜਨਵਰੀ ਨੂੰ ਆਪਣਾ 55ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹਾ ਕਿੱਸਾ, ਜੋ ਸ਼ਾਇਦ ਹੀ ਤੁਸੀਂ ਸੁਣਿਆ ਹੋਵੇ।
![Bobby Deol: ਕਰੀਨਾ ਕਪੂਰ ਨੇ ਬਰਬਾਦ ਕੀਤਾ ਸੀ ਬੌਬੀ ਦਿਓਲ ਦਾ ਕਰੀਅਰ, ਕਰਨ ਲੱਗੇ ਸੀ ਸਾਧਾਰਨ ਨੌਕਰੀ, 10 ਸਾਲ ਬਾਅਦ ਪਲਟੀ ਕਿਸਮਤ bobby-deol-birthday-special-animal-actor-become-a-dj-in-delhi-night-club-know-his-life-story Bobby Deol: ਕਰੀਨਾ ਕਪੂਰ ਨੇ ਬਰਬਾਦ ਕੀਤਾ ਸੀ ਬੌਬੀ ਦਿਓਲ ਦਾ ਕਰੀਅਰ, ਕਰਨ ਲੱਗੇ ਸੀ ਸਾਧਾਰਨ ਨੌਕਰੀ, 10 ਸਾਲ ਬਾਅਦ ਪਲਟੀ ਕਿਸਮਤ](https://feeds.abplive.com/onecms/images/uploaded-images/2024/01/27/08ddd513a5fa58b03ef9395e46208a901706345620302469_original.png?impolicy=abp_cdn&imwidth=1200&height=675)
Bobby Deol Birthday: ਬਾਲੀਵੁੱਡ ਅਦਾਕਾਰ ਬੌਬੀ ਦਿਓਲ ਅੱਜ ਯਾਨਿ 27 ਜਨਵਰੀ ਨੂੰ ਆਪਣਾ 55ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹਾ ਕਿੱਸਾ, ਜੋ ਸ਼ਾਇਦ ਹੀ ਤੁਸੀਂ ਸੁਣਿਆ ਹੋਵੇ। ਇਹ ਕਿੱਸਾ ਕਰੀਨਾ ਕਪੂਰ ਨਾਲ ਜੁੜਿਆ ਹੋਇਆ ਹੈ। ਕਰੀਨਾ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਸਭ ਦੇ ਨਾਲ ਝਗੜੇ ਕਰਦੀ ਹੁੰਦੀ ਸੀ। ਇਨ੍ਹਾਂ ਵਿੱਚੋਂ ਇੱਕ ਨਾਮ ਬੌਬੀ ਦਿਓਲ ਦਾ ਵੀ ਹੈ। ਬੌਬੀ ਤੇ ਕਰੀਨਾ ਦੀ ਕਿਸੇ ਗੱਲ 'ਤੇ ਕਹਾਸੁਣੀ ਹੋ ਗਈ ਸੀ ਇਸ ਤੋਂ ਬਾਅਦ ਬੌਬੀ ਦੀ ਪਤਨੀ ਤਾਨਿਆ ਦਿਓਲ ਨੇ ਕਰੀਨਾ ਦੇ ਮੂੰਹ 'ਤੇ ਥੱਪੜ ਮਾਰਿਆ ਸੀ। ਜਿਸ ਦਾ ਖਮਿਆਜ਼ਾ ਬੌਬੀ ਨੂੰ ਭੁਗਤਣਾ ਪਿਆ ਸੀ।
ਫਿਲਮ 'ਅਜਨਬੀ' ਦੇ ਸੈੱਟ 'ਤੇ ਜ਼ਬਰਦਸਤ ਹੋਈ ਲੜਾਈ
ਦਰਅਸਲ, ਸਾਲ 2001 ਵਿੱਚ ਬੌਬੀ, ਕਰੀਨਾ ਅਤੇ ਬਿਪਾਸ਼ਾ ਫਿਲਮ ਅਜਨਬੀ ਵਿੱਚ ਇਕੱਠੇ ਕੰਮ ਕਰ ਰਹੇ ਸਨ। ਸ਼ੂਟਿੰਗ ਦੌਰਾਨ ਕਰੀਨਾ ਅਤੇ ਬਿਪਾਸ਼ਾ ਦੀ ਤਕਰਾਰ ਸਭ ਨੂੰ ਪਤਾ ਹੈ। ਪਰ ਇਹ ਥੱਪੜ ਮਾਰਨ ਦੀ ਘਟਨਾ ਇਸ ਫਿਲਮ ਦੇ ਸੈੱਟ 'ਤੇ ਵੀ ਵਾਪਰੀ। ਹਾਲਾਂਕਿ, ਨਾ ਤਾਂ ਕਰੀਨਾ ਨੇ ਕਦੇ ਇਸ ਬਾਰੇ ਕੁਝ ਕਿਹਾ ਅਤੇ ਨਾ ਹੀ ਬੌਬੀ ਦੇ ਪੱਖ ਤੋਂ ਕੋਈ ਪ੍ਰਤੀਕਿਰਿਆ ਆਈ, ਇਸ ਲਈ ਕਦੇ ਵੀ ਇਸ ਦੀ ਪੁਸ਼ਟੀ ਨਹੀਂ ਹੋ ਸਕੀ।
ਕਰੀਨਾ ਦੀ ਮਾਂ ਤੋਂ ਨਾਰਾਜ਼ ਸੀ ਤਾਨਿਆ ਦਿਓਲ
ਕੁਝ ਖਬਰਾਂ ਮੁਤਾਬਕ ਬੌਬੀ ਦੀ ਪਤਨੀ ਤਾਨਿਆ ਸੈੱਟ 'ਤੇ ਬਿਪਾਸ਼ਾ ਦੀ ਡਰੈੱਸਾਂ ਸੈੱਟ ਕਰਦੀ ਹੁੰਦੀ ਸੀ। ਅਜਿਹੇ 'ਚ ਇਕ ਵਾਰ ਸੈੱਟ 'ਤੇ ਮੌਜੂਦ ਕਰੀਨਾ ਦੀ ਮਾਂ ਬਬੀਤਾ ਕਿਸੇ ਗੱਲ ਨੂੰ ਲੈ ਕੇ ਬਿਪਾਸ਼ਾ 'ਤੇ ਗੁੱਸੇ ਹੋ ਗਈ ਸੀ। ਇਸ ਦੌਰਾਨ ਬਬੀਤਾ ਨੇ ਵੀ ਬੌਬੀ 'ਤੇ ਨਿਸ਼ਾਨਾ ਸਾਧਦੇ ਹੋਏ ਬੋਲਣਾ ਸ਼ੁਰੂ ਕਰ ਦਿੱਤਾ। ਇਹ ਸੁਣ ਕੇ ਤਾਨਿਆ ਨੂੰ ਗੁੱਸਾ ਆ ਗਿਆ ਅਤੇ ਉਸਨੇ ਕਰੀਨਾ ਦੀ ਮਾਂ ਨੂੰ ਖਰੀਆਂ ਖਰੀਆਂ ਸੁਣਾਈਆਂ। ਜਿਸ ਤੋਂ ਬਾਅਦ ਕਰੀਨਾ ਆਪਣੀ ਮਾਂ ਦੇ ਨਾਲ ਅਜਿਹਾ ਵਿਵਹਾਰ ਬਰਦਾਸ਼ਤ ਨਹੀਂ ਕਰ ਸਕੀ ਅਤੇ ਦੋਵਾਂ ਵਿਚਾਲੇ ਜ਼ਬਰਦਸਤ ਲੜਾਈ ਹੋਈ।
ਇਸ ਤਰ੍ਹਾਂ ਕਰੀਨਾ ਨੇ ਬੌਬੀ ਤੋਂ ਬਦਲਾ ਲਿਆ
ਖਬਰਾਂ ਮੁਤਾਬਕ ਇਸ ਲੜਾਈ ਤੋਂ ਬਾਅਦ ਪੂਰੀ ਇੰਡਸਟਰੀ 'ਚ ਇਸ ਗੱਲ ਦੀ ਹੀ ਚਰਚਾ ਸੀ। ਹਾਲਾਂਕਿ ਬਾਅਦ 'ਚ ਕਿਸੇ ਵੀ ਧਿਰ ਨੇ ਇਸ ਮੁੱਦੇ 'ਤੇ ਗੱਲ ਨਹੀਂ ਕੀਤੀ। ਪਰ ਕੁਝ ਸਮੇਂ ਬਾਅਦ ਕਰੀਨਾ ਨੇ ਮੌਕਾ ਮਿਲਦੇ ਹੀ ਬੌਬੀ ਦਿਓਲ ਤੋਂ ਆਪਣਾ ਬਦਲਾ ਲਿਆ। ਦਰਅਸਲ, ਇਮਤਿਆਜ਼ ਅਲੀ ਨੇ ਫਿਲਮ 'ਜਬ ਵੀ ਮੈਟ' ਲਈ ਬੌਬੀ ਨੂੰ ਮੁੱਖ ਭੂਮਿਕਾ ਵਿੱਚ ਚੁਣਿਆ ਸੀ। ਪਰ ਕਰੀਨਾ ਕਪੂਰ ਦੇ ਕਾਰਨ ਬੌਬੀ ਨੂੰ ਬਾਅਦ ਵਿੱਚ ਸ਼ਾਹਿਦ ਕਪੂਰ ਨੇ ਲੈ ਲਿਆ। ਇਸ ਤੋਂ ਬਾਅਦ ਅਚਾਨਕ ਬੌਬੀ ਦਾ ਕਰੀਅਰ ਹੇਠਾਂ ਡਿੱਗਣਾ ਸ਼ੁਰੂ ਹੋ ਗਿਆ। ਬੌਬੀ ਨੂੰ ਕੰਮ ਮਿਲਣਾ ਵੀ ਬੰਦ ਹੋ ਗਿਆ। ਇਸ ਦੇ ਨਾਲ ਨਾਲ ਬੌਬੀ ਦੀ ਪਤਨੀ ਤਾਨਿਆ ਵੀ ਬੇਰੋਜ਼ਗਾਰ ਸੀ। ਇਸ ਦਰਮਿਆਨ ਬੌਬੀ ਦਿਓਲ ਨੇ ਇੱਕ ਨਾਈਟ ਕਲੱਬ 'ਚ ਨੌਕਰੀ ਕੀਤੀ। ਇਸ ਸਮੇਂ ਦੌਰਾਨ ਬੌਬੀ ਨੂੰ ਕੋਈ ਫਿਲਮ ਨਹੀਂ ਮਿਲੀ। ਕਰੀਬ 10 ਸਾਲ ਤੱਕ ਬੌਬੀ ਨੇ ਸਾਧਾਰਨ ਨੌਕਰੀਆਂ ਕੀਤੀਆਂ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)