(Source: ECI/ABP News)
Satinder Sartaaj: ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਨਵੇਂ ਗਾਣੇ 'ਇੰਟਰਨੈੱਟ' ਦਾ ਕੀਤਾ ਐਲਾਨ, ਜਾਣੋ ਕਿਸ ਦਿਨ ਹੋਵੇਗਾ ਰਿਲੀਜ਼
Satinder Sartaaj New Song: ਸਤਿੰਦਰ ਸਰਤਾਜ ਨੇ ਆਪਣੇ ਇੱਕ ਹੋਰ ਨਵੇਂ ਗਾਣੇ ਦਾ ਐਲਾਨ ਕਰ ਦਿੱਤਾ ਹੈ। ਇਸ ਗਾਣੇ ਦਾ ਨਾਮ ਹੈ 'ਇੰਟਰਨੈੱਟ'।
![Satinder Sartaaj: ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਨਵੇਂ ਗਾਣੇ 'ਇੰਟਰਨੈੱਟ' ਦਾ ਕੀਤਾ ਐਲਾਨ, ਜਾਣੋ ਕਿਸ ਦਿਨ ਹੋਵੇਗਾ ਰਿਲੀਜ਼ punjabi singer satinder sartaaj announces his new song internet check release date here Satinder Sartaaj: ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਨਵੇਂ ਗਾਣੇ 'ਇੰਟਰਨੈੱਟ' ਦਾ ਕੀਤਾ ਐਲਾਨ, ਜਾਣੋ ਕਿਸ ਦਿਨ ਹੋਵੇਗਾ ਰਿਲੀਜ਼](https://feeds.abplive.com/onecms/images/uploaded-images/2024/01/26/e5bf0acc279a377b9354cef9df219e721706281055931469_original.png?impolicy=abp_cdn&imwidth=1200&height=675)
Satinder Sartaaj Announces New Song Internet: ਪੰਜਾਬੀ ਸਿੰਗਰ ਤੇ ਐਕਟਰ ਸਤਿੰਦਰ ਸਰਤਾਜ ਉਹ ਗਾਇਕ ਹਨ, ਜਿਨ੍ਹਾਂ ਨੂੰ ਉਨ੍ਹਾਂ ਦੀ ਸੂਫੀ ਗਾਇਕੀ ਲਈ ਜਾਣਿਆ ਜਾਂਦਾ ਹੈ। ਉਹ ਆਪਣੇ ਗੀਤਾਂ ਰਾਹੀਂ ਹਮੇਸ਼ਾ ਸਮਾਜ ਭਲਾਈ ਦੀ ਗੱਲ ਕਰਦੇ ਹਨ। ਹੁਣ ਗਾਇਕ ਨੇ ਆਪਣੇ ਇੱਕ ਹੋਰ ਨਵੇਂ ਗਾਣੇ ਦਾ ਐਲਾਨ ਕਰ ਦਿੱਤਾ ਹੈ। ਇਸ ਗਾਣੇ ਦਾ ਨਾਮ ਹੈ 'ਇੰਟਰਨੈੱਟ'।
ਇਹ ਗਾਣਾ ਕਿਸ ਤਰ੍ਹਾਂ ਦਾ ਹੋਵੇਗਾ ਇਸ ਬਾਰੇ ਤਾਂ ਸਰਤਾਜ ਨੇ ਕੋਈ ਖੁਲਾਸਾ ਨਹੀਂ ਕੀਤਾ। ਪਰ ਇਸ ਨਾਮ 'ਇੰਟਰਨੈਟ' ਨੂੰ ਸੁਣ ਕੇ ਫੈਨਜ਼ ਕਾਫੀ ਐਕਸਾਇਟਡ ਹੋ ਰਹੇ ਹਨ। ਕਿਉਂਕਿ ਇਸ ਤਰ੍ਹਾਂ ਦੇ ਟੌਪਿਕ 'ਤੇ ਅੱਜ ਤੱਕ ਕਿਸੇ ਗਾਇਕ ਨੇ ਕੋਈ ਗਾਣਾ ਨਹੀਂ ਬਣਾਇਆ। ਦੱਸ ਦਈਏ ਕਿ ਇਹ ਗਾਣਾ ਸਰਤਾਜ ਦੀ ਐਲਬਮ 'ਟਰੈਵਲ ਡਾਇਰੀਜ਼' ਦਾ ਹੈ, ਜੋ ਕਿ 27 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਸਰਤਾਜ ਨੇ ਐਲਾਨ ਕੀਤਾ ਹੈ ਕਿ ਉਹ ਇਸ ਗਾਣੇ ਨੂੰ ਆਪਣੇ ਕੋਲਕਾਤਾ ਕੰਸਰਟ ਦੌਰਾਨ ਰਿਲੀਜ਼ ਕਰਨਗੇ। ਦੇਖੋ ਗਾਇਕ ਦੀ ਇਹ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਸਤਿੰਦਰ ਸਰਤਾਜ 2 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੂੰ ਆਪਣੀ ਸਾਫ ਸੁਥਰੀ ਤੇ ਸੂਫੀ ਗਾਇਕੀ ਲਈ ਜਾਣਿਆ ਜਾਂਦਾ ਹੈ। ਇਸ ਦੇ ਨਾਲ ਨਾਲ ਸਤਿੰਦਰ ਸਰਤਾਜ ਬਹੁਤ ਵਧੀਆ ਐਕਟਰ ਵੀ ਹਨ। ਸਾਲ 2023 'ਚ ਉਨ੍ਹਾਂ ਨੇ ਪੰਜਾਬੀ ਸਿਨੇਮਾ 'ਚ ਐਕਟਰ ਵਜੋਂ ਕਦਮ ਰੱਖਿਆ ਸੀ। ਉਹ ਨੀਰੂ ਬਾਜਵਾ ਦੇ ਨਾਲ ਫਿਲਮ ਕਲੀ ਜੋਟਾ 'ਚ ਰੋਮਾਂਸ ਕਰਦੇ ਨਜ਼ਰ ਆਏ ਸੀ। ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆਂ ਸੀ। ਇਸ ਸਾਲ ਨੀਰੂ ਤੇ ਸਰਤਾਜ ਦੀ ਜੋੜੀ ਫਿਰ ਤੋਂ ਵੱਡੇ ਪਰਦੇ 'ਤੇ ਧਮਾਲ ਮਚਾਉਣ ਜਾ ਰਹੀ ਹੈ। ਦੋਵੇਂ ਇੱਕ ਬਾਰ ਫਿਰ ਤੋਂ ਫਿਲਮ 'ਸ਼ਾਇਰ' 'ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 19 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)