ਧਰਮਿੰਦਰ ਨੇ ਸ਼ੇਅਰ ਕੀਤੀ ਰੌਚਕ ਵੀਡੀਓ, ਲੌਕਡਾਊਨ 'ਚ ਇੰਜ ਬਿਤਾ ਰਹੇ ਸਮਾਂ
ਧਰਮੇਂਦਰ ਨੇ ਆਪਣੇ ਟਵਿੱਟਰ ਜ਼ਰੀਏ ਇਹ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਉਹ ਬੈਂਬੂ ਟਰੀ ਨੂੰ ਦਿਖਾ ਕੇ ਦੱਸ ਰਹੇ ਹਨ ਕਿ ਇਹ ਦਰੱਖ਼ਤ ਬਹੁਤ ਉੱਚਾ ਹੁੰਦਾ ਸੀ ਪਰ ਹ੍ਹਨੇਰੀ ਕਾਰਨ ਡਿੱਗ ਗਿਆ।
ਮੁੰਬਈ: ਬਾਲੀਵੁੱਡ ਅਦਾਕਾਰ ਧਰਮੇਂਦਰ ਲੌਕਡਾਊਨ ਜਾਰੀ ਹੋਣ ਤੋਂ ਬਾਅਦ ਆਪਣਾ ਪੂਰਾ ਸਮਾਂ ਫਾਰਮ ਹਾਊਸ 'ਤੇ ਬਿਤਾਉਂਦੇ ਹਨ। ਜਿੱਥੇ ਕਦੇ ਉਹ ਸਬਜ਼ੀਆਂ ਉਗਾਉਂਦੇ ਹਨ ਤੇ ਕਦੇ ਟਰੈਕਟਰ ਚਲਾਉਂਦੇ ਨਜ਼ਰ ਆਉਂਦੇ ਹਨ। ਅਜਿਹੇ 'ਚ ਹੁਣ ਉਨ੍ਹਾਂ ਇਕ ਵੀਡੀਓ ਸਾਂਝਾ ਕੀਤਾ ਜਿਸ 'ਚ ਉਹ ਬੈਂਬੂ ਟਰੀ 'ਤੇ ਕੀਤੀ ਗਈ ਆਪਣੀ ਕਲਾਕਾਰੀ ਦਿਖਾ ਰਹੇ ਹਨ।
ਧਰਮੇਂਦਰ ਨੇ ਆਪਣੇ ਟਵਿੱਟਰ ਜ਼ਰੀਏ ਇਹ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਉਹ ਬੈਂਬੂ ਟਰੀ ਨੂੰ ਦਿਖਾ ਕੇ ਦੱਸ ਰਹੇ ਹਨ ਕਿ ਇਹ ਦਰੱਖ਼ਤ ਬਹੁਤ ਉੱਚਾ ਹੁੰਦਾ ਸੀ ਪਰ ਹ੍ਹਨੇਰੀ ਕਾਰਨ ਡਿੱਗ ਗਿਆ। ਇਸ ਨੂੰ ਉਨ੍ਹਾਂ ਹਨ੍ਹੇਰੀ 'ਚ ਉੱਡ ਕੇ ਆਈ ਇਕ ਜੜ੍ਹ ਨਾਲ ਖੂਬਸੂਰਤ ਤਰੀਕੇ ਨਾਲ ਸਜਾਇਆ ਹੈ।
Aadat ho chale hain aap meri........ kuch bhi tweet kar deta hoon. Budh bamboo, aandhi main gir gaya tha . Jaise taise isse sambaal liya hai . His blessings 👋 Jeete raho, love you all for your loving response. pic.twitter.com/uVtZkLESRf
— Dharmendra Deol (@aapkadharam) May 16, 2020
ਲੌਕਡਾਊਨ ਦੌਰਾਨ ਸੋਸ਼ਲ ਮੀਡੀਆ ਤੇ ਧਰਮੇਂਦਰ ਐਕਟਿਵ ਹਨ। ਹਰ ਛੋਟੀ-ਵੱਡੀ ਚੀਜ਼ ਸ਼ੇਅਰ ਕਰਦੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਗਾਂ ਨੇ ਵੱਛਾ ਦਿੱਤਾ ਹੈ। ਇਸ ਤੋਂ ਇਲਾਵਾ ਉਹ ਆਪਣੇ ਹੋਰ ਕੰਮਾਂ ਦਾ ਵੀ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ।