Shah Rukh Khan: ਸ਼ਾਹਰੁਖ ਦੀ ਵਜ੍ਹਾ ਨਾਲ ਹੋਇਆ ਸੀ ਕਾਜੋਲ ਦਾ ਗਰਭਪਾਤ, ਅਜੇ ਦੇਵਗਨ ਨੇ ਗੁੱਸੇ 'ਚ ਸ਼ਾਹਰੁਖ ਖਿਲਾਫ ਚੁੱਕਿਆ ਸੀ ਇਹ ਕਦਮ
Shah Rukh Khan Kajol: ਗੱਲ ਸਾਲ 1999 ਦੀ ਹੈ, ਜਦੋਂ ਕਾਜੋਲ-ਅਜੇ ਦੇਵਗਨ ਦਾ ਵਿਆਹ ਹੋਇਆ। ਕੁੱਝ ਸਮੇਂ ਬਾਅਦ ਕਾਜੋਲ ਗਰਭਵਤੀ ਹੋਈ ਅਤੇ ਉਨ੍ਹਾਂ ਨੇ ਫੈਸਲਾ ਵੀ ਕਰ ਲਿਆ ਸੀ ਕਿ ਹੁਣ ਉਹ ਫਿਲਮਾਂ ਤੋਂ ਦੂਰ ਹੋ ਕੇ ਆਪਣੀ ਪਰਿਵਾਰ ਵੱਲ ਧਿਆਨ ਦੇਵੇਗੀ
Shah Rukh Khan Kajol Movies: ਸ਼ਾਹਰੁਖ ਖਾਨ ਤੇ ਕਾਜੋਲ ਦੀ ਜੋੜੀ ਬਾਲੀਵੁੱਡ ਦੀ ਸਹਾਬਹਾਰ ਫਿਲਮੀ ਜੋੜੀਆ ਵਿੱਚੋਂ ਇੱਕ ਰਹੀ ਹੈ। ਸ਼ਾਹਰੁਖ-ਕਾਜੋਲ ਨੇ ਇਕੱਠੇ 10 ਫਿਲਮਾਂ ਕੀਤੀਆਂ ਹਨ ਅਤੇ 10 ਦੀਆਂ 10 ਫਿਲਮਾਂ ਸੁਪਰਹਿੱਟ ਰਹੀਆਂ ਹਨ। ਪੂਰੀ ਦੁਨੀਆ 'ਚ ਦਰਸ਼ਕ ਸ਼ਾਹਰੁਖ ਕਾਜੋਲ ਦੀ ਜੋੜੀ ਨੂੰ ਪਿਆਰ ਕਰਦੇ ਹਨ। ਇਸ ਤੋਂ ਇਲਾਵਾ ਸ਼ਾਹਰੁਖ-ਕਾਜੋਲ ਦੀ ਡੂੰਘੀ ਦੋਸਤੀ ਵੀ ਕਿਸੇ ਤੋਂ ਲੁਕੀ ਨਹੀਂ ਹੈ। ਪਰ ਇੱਕ ਵਾਰ ਇਹ ਦੋਸਤੀ ਕਾਜੋਲ ਦੇ ਪਤੀ ਅਜੇ ਦੇਵਗਨ ਦੀ ਵਜ੍ਹਾ ਕਰਕੇ ਖਤਰੇ 'ਚ ਪੈ ਗਈ ਸੀ। ਆਓ ਤੁਹਾਨੂੰ ਦੱਸਦੇ ਹਾਂ ਇਹ ਕਿੱਸਾ:
ਇਹ ਗੱਲ ਸਾਲ 1999 ਦੀ ਹੈ, ਜਦੋਂ ਕਾਜੋਲ ਤੇ ਅਜੇ ਦੇਵਗਨ ਦਾ ਵਿਆਹ ਹੋਇਆ ਸੀ। ਉਸ ਤੋਂ ਕੁੱਝ ਸਮੇਂ ਬਾਅਦ ਹੀ ਕਾਜੋਲ ਗਰਭਵਤੀ ਹੋ ਗਈ ਸੀ ਅਤੇ ਉਨ੍ਹਾਂ ਨੇ ਫੈਸਲਾ ਵੀ ਕਰ ਲਿਆ ਸੀ ਕਿ ਹੁਣ ਉਹ ਫਿਲਮਾਂ ਤੋਂ ਦੂਰ ਹੋ ਕੇ ਆਪਣੀ ਪਰਿਵਾਰਕ ਜ਼ਿੰਦਗੀ ਵੱਲ ਧਿਆਨ ਦੇਵੇਗੀ। ਦੂਜੇ ਪਾਸੇ, ਕਰਨ ਜੌਹਰ 1999 'ਚ ਹੀ 'ਕਭੀ ਖੁਸ਼ੀ ਕਭੀ ਗਮ' ਬਣਾ ਰਹੇ ਸੀ। ਉਹ ਫਿਲਮ ਦੀ ਸਟਾਰ ਕਾਸਟ ਨੂੰ ਲਗਭਗ ਫਾਈਨਲ ਕਰ ਚੁੱਕੇ ਸੀ। ਪਹਿਲਾਂ ਫਿਲਮ 'ਚ ਅੰਜਲੀ (ਕਾਜੋਲ) ਦੇ ਕਿਰਦਾਰ ਲਈ ਐਸ਼ਵਰਿਆ ਰਾਏ ਨੂੰ ਚੁਣਿਆ ਗਿਆ ਸੀ। ਪਰ ਸ਼ਾਹਰੁਖ ਕਰਨ ਦੇ ਇਸ ਫੈਸਲੇ ਤੋਂ ਖੁਸ਼ ਨਹੀਂ ਸਨ। ਕਿਉਂਕਿ ਸ਼ਾਹਰੁਖ ਨੂੰ ਲੱਗਦਾ ਸੀ ਕਿ ਉਨ੍ਹਾਂ ਦੀ ਬੈਸਟ ਫਰੈਂਡ ਕਾਜੋਲ ਇਸ ਕਿਰਦਾਰ ਨੂੰ ਬੇਹਤਰ ਤਰੀਕੇ ਨਾਲ ਨਿਭਾਵੇਗੀ। ਲਿਹਾਜ਼ਾ ਸ਼ਾਹਰੁਖ ਨੇ ਐਸ਼ਵਰਿਆ ਨੇ ਕਰਨ ਜੌਹਰ ਨੂੰ ਕਹਿ ਕੇ ਐਸ਼ ਨੂੰ ਫਿਲਮ 'ਚੋਂ ਕਢਵਾ ਦਿੱਤਾ।
ਇਸ ਤੋਂ ਬਾਅਦ ਸ਼ਾਹਰੁਖ ਖੁਦ ਕਾਜੋਲ ਦੇ ਘਰ ਉਨ੍ਹਾਂ ਨੂੰ ਇਸ ਫਿਲਮ 'ਚ ਕੰਮ ਕਰਨ ਲਈ ਮਨਾਉਣ ਗਏ ਅਤੇ ਆਪਣੇ ਬੈਸਟ ਫਰੈਂਡ ਦੇ ਕਹਿਣ 'ਤੇ ਕਾਜੋਲ ਨੇ ਫਿਲਮ ਲਈ ਹਾਂ ਵੀ ਕਰ ਦਿੱਤੀ ਸੀ, ਜਦਕਿ ਉਸ ਸਮੇਂ ਕਾਜੋਲ ਪ੍ਰੈਗਨੈਂਟ ਸੀ। ਕਾਜੋਲ ਨੂੰ ਪਹਿਲੀ ਪ੍ਰੈਗਨੈਂਸੀ 'ਚ ਥੋੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇੱਕ ਦਿਨ ਸ਼ੂਟਿੰਗ ਦੌਰਾਨ ਕਾਜੋਲ ਦਾ ਗਰਭਪਾਤ ਹੋ ਗਿਆ।
ਇਸ ਘਟਨਾ ਤੋਂ ਬਾਅਦ ਅਜੇ ਦੇਵਗਨ ਸ਼ਾਹਰੁਖ ਖਾਨ 'ਤੇ ਕਾਫੀ ਨਾਰਾਜ਼ ਹੋਏ ਸੀ। ਕਿਉਂਕਿ ਉਨ੍ਹਾਂ ਨੂੰ ਇਹ ਲੱਗਦਾ ਸੀ ਕਿ ਉਨ੍ਹਾਂ ਦੀ ਪਤਨੀ ਦਾ ਗਰਭਪਾਤ ਸ਼ਾਹਰੁਖ ਦੀ ਵਜ੍ਹਾ ਕਰਕੇ ਹੋਇਆ ਹੈ। ਕਿਉਂਕਿ ਸ਼ਾਹਰੁਖ ਕਰਕੇ ਹੀ ਕਾਜੋਲ ਨੇ ਫਿਲਮ 'ਚ ਕੰਮ ਕਰਨ ਲਈ ਹਾਮੀ ਭਰੀ ਸੀ। ਇਸ ਤੋਂ ਬਾਅਦ ਅਜੇ ਦੇਵਗਨ ਨੇ ਕਾਜੋਲ ਨੂੰ ਸ਼ਾਹਰੁਖ ਨਾਲ ਕੰਮ ਕਰਨ ਤੋਂ ਮਨਾ ਕਰ ਦਿੱਤਾ ਸੀ।
ਇਸ ਤੋਂ ਬਾਅਦ ਸ਼ਾਹਰੁਖ ਖਾਨ ਤੇ ਕਾਜੋਲ ਨੇ 10 ਸਾਲ ਤੱਕ ਇੱਕ ਦੂਜੇ ਨਾਲ ਕੰਮ ਨਹੀਂ ਕੀਤਾ। ਇਸ ਤੋਂ ਬਾਅਦ ਸ਼ਾਹਰੁਖ ਖਾਨ-ਕਾਜੋਲ 2010 'ਚ ਫਿਲਮ 'ਮਾਈ ਨੇਮ ਇਜ਼ ਖਾਨ' 'ਚ ਇਕੱਠੇ ਨਜ਼ਰ ਆਏ ਸੀ। ਇਸ ਤੋਂ 5 ਸਾਲ ਬਾਅਦ 2015 'ਚ ਇਹ ਜੋੜੀ ਫਿਲਮ 'ਦਿਲਵਾਲੇ' 'ਚ ਵੀ ਨਜ਼ਰ ਆਈ ਸੀ।