Kangana Ranaut: ਕੰਗਨਾ ਰਣੌਤ ਦੀ 3 ਸਾਲ ਬਾਅਦ ਟਵਿੱਟਰ 'ਤੇ ਵਾਪਸੀ, ਆਉਂਦੇ ਹੀ ਬਾਲੀਵੁੱਡ ਇੰਡਸਟਰੀ ਦੀ ਲਾਈ ਕਲਾਸ
Kangana Ranaut Twitter: ਕੰਗਨਾ ਰਣੌਤ ਨੇ ਆਪਣੇ ਟਵੀਟ 'ਚ ਲਿਖਿਆ, 'ਬਾਕੀ ਕਾਰੋਬਾਰ ਦੀ ਤਰ੍ਹਾਂ ਫ਼ਿਲਮਾਂ ਦਾ ਮਤਲਬ ਪੈਸਾ ਕਮਾਉਣਾ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਕਲਾਕਾਰਾਂ ਦੀ ਪੂਜਾ ਕੀਤੀ ਜਾਂਦੀ ਹੈ।

Kangana Ranaut Twitter Comeback: ਬਾਲੀਵੁੱਡ ਦੇ ਕੰਟਰੋਵਰਸ਼ੀਅਲ ਕੁਈ ਕੰਗਨਾ ਰਣੌਤ ਦੀ ਟਵਿੱਟਰ 'ਤੇ ਵਾਪਸੀ ਹੋ ਗਈ ਹੈ। ਟਵਿੱਟਰ 'ਤੇ ਵਾਪਸੀ ਕਰਦਿਆਂ ਹੀ ਕੰਗਨਾ ਰਣੌਤ ਦੇ ਬੋਲ ਫਿਰ ਤੋਂ ਵਿਗੜ ਗਏ ਹਨ। ਮੰਗਲਵਾਰ ਨੂੰ ਟਵਿੱਟਰ 'ਤੇ ਉਸ ਦਾ ਖਾਤਾ ਬਹਾਲ ਕੀਤਾ। ਇਸ ਤੋਂ ਇਕ ਦਿਨ ਬਾਅਦ ਕੰਗਨਾ ਨੇ ਫ਼ਿਲਮ ਇੰਡਸਟਰੀ 'ਤੇ ਵਿਵਾਦਿਤ ਟਿੱਪਣੀਆਂ ਕੀਤੀਆਂ। ਉਸ ਨੇ ਆਪਣੇ ਟਵਿੱਟਰ ਅਕਾਊਂਟ ਦੇ ਜ਼ਰੀਏ ਫ਼ਿਲਮ ਇੰਡਸਟਰੀ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਉਸ ਨੇ ਕਿਹਾ, 'ਫ਼ਿਲਮ ਇੰਡਸਟਰੀ ਮੂਰਖ ਹੈ। ਜਦੋਂ ਵੀ ਉਹ ਕਿਸੇ ਕਲਾ ਜਾਂ ਰਚਨਾ ਦੀ ਸਫ਼ਲਤਾ ਦਾ ਜਸ਼ਨ ਮਨਾਉਣਾ ਚਾਹੁੰਦੇ ਹਨ, ਉਹ ਤੁਹਾਡੇ ਮੂੰਹ 'ਤੇ ਪੈਸੇ ਸੁੱਟਦੇ ਹਨ। ਜਿਵੇਂ ਕਲਾ ਦਾ ਕੋਈ ਹੋਰ ਮਕਸਦ ਨਹੀਂ ਹੁੰਦਾ। ਇਹ ਉਨ੍ਹਾਂ ਦੇ ਲੋਅ ਸਟੈਂਡਰਡ ਤੇ ਉਨ੍ਹਾਂ ਦੀ ਸੋਚ ਨੂੰ ਦਰਸਾਉਂਦਾ ਹੈ।''
Film industry is so crass and crude that whenever they want to project success of any endeavour/creation/art they throw flashing currency digits in your face, as if art has no other purpose..
— Kangana Ranaut (@KanganaTeam) January 25, 2023
it exposes their lowly standards and the kind of deprived lives they live ..
ਫ਼ਿਲਮ ਇੰਡਸਟਰੀ ਨੂੰ ਸੁਣਾਈਆਂ ਖਰੀਆਂ-ਖਰੀਆਂ
ਕੰਗਨਾ ਰਣੌਤ ਨੇ ਆਪਣੇ ਟਵੀਟ 'ਚ ਲਿਖਿਆ, 'ਬਾਕੀ ਕਾਰੋਬਾਰ ਦੀ ਤਰ੍ਹਾਂ ਫ਼ਿਲਮਾਂ ਦਾ ਮਤਲਬ ਪੈਸਾ ਕਮਾਉਣਾ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਕਲਾਕਾਰਾਂ ਦੀ ਪੂਜਾ ਕੀਤੀ ਜਾਂਦੀ ਹੈ। ਪਹਿਲਾਂ ਕਲਾ ਮੰਦਰਾਂ 'ਚ ਦਿਖਾਈ ਦਿੰਦੀ ਸੀ, ਫਿਰ ਇਹ ਸਿਨੇਮਾਘਰਾਂ 'ਚ ਆਈ ਤੇ ਹੁਣ ਸਿਨੇਮਾ ਹਾਲਾਂ 'ਚ ਪਹੁੰਚ ਗਈ ਹੈ।'
We as artists mustn’t speak or think like dhandewale, we must retain the sanctity of art and vidya, whatever money it brings to the table is a consequence of people’s love and whoever wants can go to business websites there are plenty of them and find out about money made.
— Kangana Ranaut (@KanganaTeam) January 25, 2023
ਸ਼ਾਹਰੁਖ ਦੀ ਫ਼ਿਲਮ 'ਪਠਾਨ' 'ਤੇ ਚੁਟਕੀ ਲੈਂਦਿਆਂ ਕੰਗਨਾ ਨੇ ਕਿਹਾ, 'ਇਹ ਇਕ ਇੰਡਸਟਰੀ ਹੈ ਪਰ ਇਸ 'ਚ ਅਰਬਾਂ-ਖਰਬਾਂ ਰੁਪਏ ਨਹੀਂ ਕਮਾ ਸਕਦੇ। ਇਸੇ ਲਈ ਕਲਾ ਤੇ ਕਲਾਕਾਰਾਂ ਦੀ ਪੂਜਾ ਕੀਤੀ ਜਾਂਦੀ ਹੈ ਨਾ ਕਿ ਵਪਾਰੀਆਂ ਦੀ। ਜੇਕਰ ਕਲਾਕਾਰ ਦੇਸ਼ 'ਚ ਕਲਾ ਅਤੇ ਸੱਭਿਆਚਾਰ ਨੂੰ ਦੂਸ਼ਿਤ ਕਰਨ 'ਚ ਲੱਗੇ ਹੋਏ ਹਨ ਤਾਂ ਉਨ੍ਹਾਂ ਨੂੰ ਬੇਸ਼ਰਮੀ ਨਾਲ ਨਹੀਂ ਸਗੋਂ ਸੋਚ ਸਮਝ ਕੇ ਅਜਿਹਾ ਕਰਨਾ ਚਾਹੀਦਾ ਹੈ।'
3 ਸਾਲ ਬਾਅਦ ਟਵਿੱਟਰ 'ਤੇ ਵਾਪਸੀ
ਕੰਗਨਾ ਰਣੌਤ 3 ਸਾਲ ਬਾਅਦ ਟਵਿੱਟਰ 'ਤੇ ਵਾਪਸੀ ਹੋਈ ਹੈ। ਇਤਰਾਜ਼ਯੋਗ ਟਿੱਪਣੀਆਂ ਕਾਰਨ ਟਵਿੱਟਰ ਨੇ ਉਸ ਦਾ ਅਕਾਊਂਟ ਮੁਅੱਤਲ ਕਰ ਦਿੱਤਾ ਸੀ। ਹਾਲਾਂਕਿ ਮੰਗਲਵਾਰ ਨੂੰ ਉਸ ਦਾ ਖਾਤਾ ਬਹਾਲ ਕਰ ਦਿੱਤਾ ਗਿਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
