ਬੌਲੀਵੁੱਡ 'ਚ ਵੀ ਹਾਕੀ ਦੀ ਜਿੱਤ ਦਾ ਜਸ਼ਨ, ਸਿਤਾਰਿਆਂ ਨੇ ਇੰਜ ਦਿੱਤੀ ਖਿਡਾਰੀਆਂ ਨੂੰ ਵਧਾਈ
Tokyo Olympics 'ਚ ਇੰਡਿਅਨ ਪੁਰਸ਼ ਹਾਕੀ ਟੀਮ ਨੇ ਇਤਿਹਾਸ ਰੱਚ ਦਿੱਤਾ ਹੈ। ਪੂਰੇ ਦੇਸ਼ 'ਚ ਜਸ਼ਨ ਦਾ ਮਾਹੌਲ ਹੈ ਤੇ ਬੌਲੀਵੁੱਡ ਵੀ ਇਸ ਰੰਗ 'ਚ ਰੰਗਿਆ ਨਜ਼ਰ ਆਇਆ।
Tokyo Olympics 'ਚ ਇੰਡਿਅਨ ਪੁਰਸ਼ ਹਾਕੀ ਟੀਮ ਨੇ ਇਤਿਹਾਸ ਰੱਚ ਦਿੱਤਾ ਹੈ। ਉਨ੍ਹਾਂ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਬ੍ਰੋਨਜ਼ ਮੈਡਲ ਆਪਣੇ ਨਾਮ ਕੀਤਾ। ਭਾਰਤ ਨੇ ਹਾਕੀ 'ਚ 41 ਸਾਲਾਂ ਬਾਅਦ ਭਾਰਤ ਨੇ Olympics 'ਚ ਮੈਡਲ ਜਿੱਤਿਆ ਹੈ। ਜਿਸ ਤੋਂ ਬਾਅਦ ਪੂਰੇ ਦੇਸ਼ 'ਚ ਜਸ਼ਨ ਦਾ ਮਾਹੌਲ ਹੈ ਤੇ ਬੌਲੀਵੁੱਡ ਵੀ ਇਸ ਰੰਗ 'ਚ ਰੰਗਿਆ ਨਜ਼ਰ ਆਇਆ।
ਕਿੰਗ ਖਾਨ ਸ਼ਾਹਰੁਖ ਨੇ ਹਾਕੀ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ। ਸ਼ਾਹਰੁਖ ਖਾਨ ਖੁਦ ਹਾਕੀ 'ਤੇ 'ਚੱਕ ਦੇ ਇੰਡੀਆ' ਫਿਲਮ ਕਰ ਚੁੱਕੇ ਹਨ। ਕਿੰਗ ਖਾਨ ਨੇ ਟਵੀਟ 'ਚ ਲਿਖਿਆ, "ਵਾਹ!! ਭਾਰਤੀ ਪੁਰਸ਼ ਹਾਕੀ ਟੀਮ ਨੂੰ ਵਧਾਈ। ਆਪਣੇ ਚਰਮ ਤੇ ਸਮੱਰਥ ਅਤੇ ਹੁਨਰ ਨਾਲ। ਕਯਾ ਮੈਚ ਸੀ।"
ਅਕਸ਼ੇ ਕੁਮਾਰ ਨੇ ਲਿਖਿਆ, "ਇਤਿਹਾਸ ਰਚਣ ਲਈ ਟੀਮ ਇੰਡੀਆ ਨੂੰ ਵਧਾਈ! 41 ਸਾਲਾਂ ਬਾਅਦ ਓਲੰਪਿਕ ਮੈਡਲ! ਕਯਾ ਮੈਚ ਸੀ, ਕਯਾ ਵਾਪਸੀ ਸੀ।"
ਉਧਰ ਅਨਿਲ ਕਪੂਰ ਨੇ ਲਿਖਿਆ "ਬਹੁਤ ਵੱਡੀ ਜਿੱਤ.. ਕਾਸ਼ ਮੇਰੇ ਪਿਤਾ ਜੀ ਅੱਜ ਜ਼ਿੰਦਾ ਹੁੰਦੇ ਅਤੇ ਉਹ ਇਸ ਇਤਿਹਾਸਕ ਦਿਨ ਨੂੰ ਆਪਣੀਆਂ ਅੱਖਾਂ ਨਾਲ ਵੇਖ ਕੇ ਬਹੁਤ ਖੁਸ਼ ਹੁੰਦੇ.. ਭਾਰਤੀ ਪੁਰਸ਼ ਹਾਕੀ ਟੀਮ ਧੰਨਵਾਦ .. ਬਹੁਤ ਬਹੁਤ ਮੁਬਾਰਕਾਂ।"
ਇਸ ਤੋਂ ਇਲਾਵਾ ਅਦਾਕਾਰਾ ਨਿਮਰਤ ਕੌਰ ਤੇ ਤਾਪਸੀ ਪੰਨੂ ਨੇ ਵੀ ਜਿੱਤ ਦੇ ਜਸ਼ਨ ਦੇ ਮਾਹੌਲ 'ਚ ਨਜ਼ਰ ਆਈਆਂ।
ਭਾਰਤੀ ਹਾਕੀ ਟੀਮ ਨੇ ਜਰਮਨੀ ਨੂੰ 5-4 ਦੇ ਫ਼ਰਕ ਨਾਲ ਹਰਾ ਕੇ ਕਾਂਸੀ ਦਾ ਤਮਗ਼ਾ ਜਿੱਤਿਆ ਹੈ। ਭਾਰਤ ਨੇ 41 ਸਾਲਾਂ ਬਾਅਦ ਓਲੰਪਿਕ ਵਿੱਚ ਹਾਕੀ ਮੈਡਲ ਜਿੱਤਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ 1980 ਮਾਸਕੋ ਓਲੰਪਿਕ ਵਿੱਚ ਵਾਸੁਦੇਵਨ ਭਾਸਕਰਨ ਦੀ ਕਪਤਾਨੀ ਵਿੱਚ ਸੋਨ ਤਮਗ਼ਾ ਜਿੱਤਿਆ ਸੀ। ਭਾਰਤ ਲਈ ਸਿਮਰਨਜੀਤ ਸਿੰਘ ਨੇ ਦੋ ਗੋਲ ਕੀਤੇ, ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ ਤੇ ਹਾਰਦਿਕ ਸਿੰਘ ਨੇ ਇੱਕ-ਇੱਕ ਗੋਲ ਕੀਤਾ ਤੇ ਇਸ ਮੈਚ ਵਿੱਚ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।