ਪੜਚੋਲ ਕਰੋ

Kartik Aryan: ਕਾਰਤਿਕ ਆਰੀਅਨ ਨੇ ਮੁੰਬਈ ਤੇ ਸਭ ਤੋਂ ਪੌਸ਼ ਇਲਾਕੇ 'ਚ ਖਰੀਦਿਆ ਆਲੀਸ਼ਾਨ ਘਰ, ਕੀਮਤ ਜਾਣ ਉੱਡ ਜਾਣਗੇ ਹੋਸ਼

ਕਾਰਤਿਕ ਆਰੀਅਨ ਨੇ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਤੇ ਆਪਣੀ ਮਾਂ ਦਾ ਦਿਲ ਜਿੱਤ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਪਣੀ ਮਾਂ ਲਈ ਮੁੰਬਈ 'ਚ ਆਪਣੇ ਘਰ ਖਰੀਦਿਆ ਹੈ। ਜੋ ਕਿ ਸਿੱਧੀ ਵਿਨਾਇਕ ਬਿਲਡਿੰਗ ਦੀ ਦੂਜੀ ਮੰਜ਼ਿਲ 'ਤੇ ਹੈ

Kartik Aryan Purchases New Apartment For His Mom: ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਨੇ 2011 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹੁਣ ਉਹ ਬਾਲੀਵੁੱਡ ਦਾ ਵੱਡਾ ਨਾਮ ਬਣ ਚੁੱਕਿਆ ਹੈ। ਹਾਲ ਹੀ ਚ ਉਸ ਦੀ ਫਿਲਮ 'ਸੱਤਿਆਪ੍ਰੇਮ ਕੀ ਕਥਾ' ਰਿਲੀਜ਼ ਹੋਈ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਕਾਰਤਿਕ ਆਰੀਅਨ ਨੂੰ ਲੈਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਦੌਰਾਨ ਅਦਾਕਾਰ ਨੇ ਆਪਣੀ ਮਾਂ ਅਤੇ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਖਬਰ ਹੈ ਕਿ ਕਾਰਤਿਕ ਨੇ ਇਕ ਵਾਰ ਫਿਰ ਆਪਣੇ ਲਈ ਨਵਾਂ ਘਰ ਲਿਆ ਹੈ। ਜਿਸ ਦੀ ਕੀਮਤ ਕਰੋੜਾਂ ਵਿੱਚ ਹੈ। ਕਾਰਤਿਕ ਆਰੀਅਨ ਨੇ ਮੁੰਬਈ ਦੇ ਸਭ ਤੋਂ ਪੌਸ਼ ਏਰੀਆ 'ਚ ਇਹ ਆਲੀਸ਼ਾਨ ਘਰ ਖਰੀਦਿਆ ਹੈ।

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਕਾਰਤਿਕ ਨੇ ਪਾਸ਼ ਖੇਤਰ ਜੁਹੂ ਵਿੱਚ 1,594 ਵਰਗ ਫੁੱਟ ਦਾ ਇਹ ਅਪਾਰਟਮੈਂਟ 17.50 ਕਰੋੜ ਰੁਪਏ ਵਿੱਚ ਖਰੀਦਿਆ ਹੈ। ਜੋ ਕਿ ਸਿੱਧੀ ਵਿਨਾਇਕ ਬਿਲਡਿੰਗ ਦੀ ਦੂਜੀ ਮੰਜ਼ਲ 'ਤੇ ਸਥਿਤ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕੈਂਪਸ 'ਚ 'ਪ੍ਰੈਜ਼ੀਡੈਂਸੀ ਸੋਸਾਇਟੀ' ਵੀ ਹੈ, ਜਿਸ ਦੀ 8ਵੀਂ ਮੰਜ਼ਿਲ 'ਤੇ ਕਾਰਤਿਕ ਦਾ ਪਰਿਵਾਰ ਯਾਨੀ ਉਸ ਦੀ ਮਾਂ ਡਾਕਟਰ ਮਾਲਾ ਤਿਵਾਰੀ ਰਹਿੰਦੀ ਹੈ।

ਹੁਣ ਅਦਾਕਾਰ ਦੀ ਨਵੀਂ ਜਾਇਦਾਦ ਦੇ ਹਿਸਾਬ ਨਾਲ ਉਹ ਆਪਣੀ ਮਾਂ ਦਾ ਗੁਆਂਢੀ ਬਣ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰਤਿਕ ਨੇ ਆਪਣਾ ਨਵਾਂ ਘਰ ਖਰੀਦ ਕੇ ਆਪਣੀ ਮਾਂ ਦੇ ਸੁਪਨੇ ਪੂਰੇ ਕੀਤੇ ਹਨ। ਖਬਰਾਂ ਮੁਤਾਬਕ ਅਦਾਕਾਰ ਨੇ ਇਹ ਘਰ ਆਪਣੀ ਮਾਂ ਦੇ ਨਾਂ 'ਤੇ ਖਰੀਦਿਆ। ਉਸ ਨੇ ਆਪਣੇ ਹੱਥਾਂ ਨਾਲ ਘਰ ਦੇ ਕਾਗ਼ਜ਼ ਆਪਣੀ ਮਾਂ ਨੂੰ ਸੌਂਪੇ। ਜੋ ਉਨ੍ਹਾਂ ਲਈ ਕਿਸੇ ਪ੍ਰਾਪਤੀ ਤੋਂ ਘੱਟ ਨਹੀਂ ਹੈ। ਰਿਪੋਰਟਾਂ ਮੁਤਾਬਕ ਕਾਰਤਿਕ ਨੇ ਸਟੈਂਪ ਡਿਊਟੀ ਵਜੋਂ 1.05 ਕਰੋੜ ਰੁਪਏ ਅਦਾ ਕੀਤੇ ਹਨ। ਉਸ ਦੇ ਲਗਜ਼ਰੀ ਅਪਾਰਟਮੈਂਟ ਵਿੱਚ ਦੋ ਵਾਹਨਾਂ ਲਈ ਪਾਰਕਿੰਗ ਥਾਂ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਇਲਾਕੇ ਦੀ ਸਭ ਤੋਂ ਮਹਿੰਗੀ ਪ੍ਰਾਪਰਟੀ ਹੈ।

ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਬਾਲੀਵੁੱਡ ਦੀ ਮਸ਼ਹੂਰ ਜੋੜੀ ਅਜੇ ਦੇਵਗਨ ਅਤੇ ਕਾਜੋਲ ਨੇ ਮਿਲ ਕੇ ਆਪਣੀ ਜਾਇਦਾਦ ਵਧਾਉਣ ਲਈ 61 ਕਰੋੜ ਰੁਪਏ ਖਰਚ ਕੀਤੇ ਹਨ। ਅਜੈ ਨੇ ਆਪਣੇ ਲਈ ਨਵਾਂ ਦਫਤਰ ਲਿਆ ਹੈ, ਜਿਸ ਦੀ ਲਾਗਤ 45 ਕਰੋੜ ਰੁਪਏ ਹੈ। ਉਸ ਦਾ ਦਫ਼ਤਰ ਅੰਧੇਰੀ ਵੈਸਟ, ਮੁੰਬਈ ਵਿੱਚ 13,293 ਵਰਗ ਫੁੱਟ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਜਦਕਿ ਕਾਜੋਲ ਨੇ 16.5 ਕਰੋੜ ਰੁਪਏ ਦਾ ਘਰ ਖਰੀਦਿਆ ਹੈ। ਜੋ ਕਿ 2,493 ਵਰਗ ਫੁੱਟ ਦੇ ਕਾਰਪੇਟ ਖੇਤਰ ਵਿੱਚ ਹਨ। ਇਸ ਅਪਾਰਟਮੈਂਟ ਵਿੱਚ 4 ਕਾਰ ਪਾਰਕਿੰਗ ਸਥਾਨ ਹਨ।

ਹੁਣ ਵਰਕਫਰੰਟ ਦੀ ਗੱਲ ਕਰੀਏ ਤਾਂ ਕਾਰਤਿਕ ਇਕ ਤੋਂ ਬਾਅਦ ਇਕ ਫਿਲਮਾਂ ਦੇ ਰਹੇ ਹਨ। ਹਾਲ ਹੀ 'ਚ 29 ਜੂਨ ਨੂੰ ਉਨ੍ਹਾਂ ਦੀ ਫਿਲਮ 'ਸੱਤਿਆਪ੍ਰੇਮ ਕੀ ਕਥਾ' ਰਿਲੀਜ਼ ਹੋਈ ਹੈ। ਇਸ ਫਿਲਮ 'ਚ ਉਹ ਕਿਆਰਾ ਅਡਵਾਨੀ ਨਾਲ ਨਜ਼ਰ ਆਏ ਸਨ। ਫਿਲਮ ਨੂੰ ਰਿਲੀਜ਼ ਹੋਏ 9 ਸਾਲ ਹੋ ਗਏ ਹਨ। ਫਿਲਮ ਨੇ 9 ਦਿਨਾਂ 'ਚ ਕਰੀਬ 56 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ ਅਤੇ ਕਾਫੀ ਤਾਰੀਫ ਵੀ ਕਮਾ ਰਹੀ ਹੈ। ਦੱਸ ਦੇਈਏ ਕਿ ਇਸ ਫਿਲਮ ਨੂੰ ਨਿਰਦੇਸ਼ਕ ਸਮੀਰ ਵਿਦਵਾਂਸ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ ਤੋਂ ਬਾਅਦ ਹੁਣ ਕਾਰਤਿਕ ਕੋਲ 'ਆਸ਼ਿਕੀ-3' ਅਤੇ 'ਹੇਰਾ-ਫੇਰੀ-3' ਵਰਗੀਆਂ ਵੱਡੀਆਂ ਫ੍ਰੈਂਚਾਇਜ਼ੀ ਫਿਲਮਾਂ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Ambani Adani Net Worth: ਅੰਬਾਨੀ ਤੇ ਅਡਾਨੀ ਨੂੰ ਵੱਡਾ ਝਟਕਾ! ਸੁੱਕੀ ਰੇਤ ਵਾਂਗ ਉੱਡ ਗਈ ਦੌਲਤ, ਹੁਣ ਸਿਰਫ ਇੰਨਾ ਪੈਸਾ ਬਚਿਆ
ਅੰਬਾਨੀ ਤੇ ਅਡਾਨੀ ਨੂੰ ਵੱਡਾ ਝਟਕਾ! ਸੁੱਕੀ ਰੇਤ ਵਾਂਗ ਉੱਡ ਗਈ ਦੌਲਤ, ਹੁਣ ਸਿਰਫ ਇੰਨਾ ਪੈਸਾ ਬਚਿਆ
Jalandhar News: ਜੇਕਰ ਤੁਹਾਡੇ ਘਰ ਵੀ ਲੱਗਾ ਗੈਸ ਗੀਜਰ ਤਾਂ ਹੋ ਜਾਓ ਸਾਵਧਾਨ! ਜਲੰਧਰ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ
Jalandhar News: ਜੇਕਰ ਤੁਹਾਡੇ ਘਰ ਵੀ ਲੱਗਾ ਗੈਸ ਗੀਜਰ ਤਾਂ ਹੋ ਜਾਓ ਸਾਵਧਾਨ! ਜਲੰਧਰ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ
Punjab News: ਪੰਜਾਬ 'ਚ ਸਿੱਖਿਆ ਵਿਭਾਗ ਹੋਇਆ ਸਖਤ, ਅਧਿਆਪਕਾਂ 'ਤੇ ਕਾਰਵਾਈ ਲਈ ਨਵੇਂ ਹੁਕਮ ਜਾਰੀ
Punjab News: ਪੰਜਾਬ 'ਚ ਸਿੱਖਿਆ ਵਿਭਾਗ ਹੋਇਆ ਸਖਤ, ਅਧਿਆਪਕਾਂ 'ਤੇ ਕਾਰਵਾਈ ਲਈ ਨਵੇਂ ਹੁਕਮ ਜਾਰੀ
Georgia Incident: ਵਿਦੇਸ਼ 'ਚ 11 ਪੰਜਾਬੀਆਂ ਦੀ ਦਰਦਨਾਕ ਮੌ*ਤ, ਖੰਨਾ ਦੇ ਨੌਜਵਾਨ ਦੀ ਹਾਦਸੇ ਤੋਂ ਇੱਕ ਦਿਨ ਪਹਿਲਾਂ ਘਰ ਹੋਈ ਸੀ ਗੱਲ਼...
ਵਿਦੇਸ਼ 'ਚ 11 ਪੰਜਾਬੀਆਂ ਦੀ ਦਰਦਨਾਕ ਮੌ*ਤ, ਖੰਨਾ ਦੇ ਨੌਜਵਾਨ ਦੀ ਹਾਦਸੇ ਤੋਂ ਇੱਕ ਦਿਨ ਪਹਿਲਾਂ ਘਰ ਹੋਈ ਸੀ ਗੱਲ਼...
Advertisement
ABP Premium

ਵੀਡੀਓਜ਼

Farmers Protest | Shambhu Border 'ਤੇ ਹਰਿਆਣਾ ਪੁਲਿਸ ਦੀ ਧੱਕੇਸ਼ਾਹੀ? ਜ਼ਖਮੀ ਕਿਸਾਨ ਨੇ ਕੀਤੇ ਖ਼ੁਲਾਸੇ!SGPC|ਮੇਰੇ ਤੋਂ ਗ਼ਲਤੀ ਹੋਈ, ਮੈਂ ਮੁਆਫੀ ਮੰਗਦਾ ਹਾਂ, ਧਾਮੀ! Women Commesionਦਾ ਜਵਾਬ ਹੋਵੇਗੀ ਕਾਰਵਾਈ? jagir kaurJagjit Singh Dallewal | ਰੇਲ ਰੋਕੋ ਨੂੰ ਲੈਕੇ ਡੱਲੇਵਾਲ ਦੀ ਕਿਸਾਨਾਂ ਨੂੰ ਅਪੀਲ! |Abp SanjhaFARMERS PROTEST | DALLEWAL | ਸੰਸਦ 'ਚ ਗੱਜੀ Harsimrat Badal; ਪਹਿਲਾ 700 ਸ਼ਹੀਦ ਹੋਇਆ ਹੁਣ ਡੱਲੇਵਾਲ...

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ambani Adani Net Worth: ਅੰਬਾਨੀ ਤੇ ਅਡਾਨੀ ਨੂੰ ਵੱਡਾ ਝਟਕਾ! ਸੁੱਕੀ ਰੇਤ ਵਾਂਗ ਉੱਡ ਗਈ ਦੌਲਤ, ਹੁਣ ਸਿਰਫ ਇੰਨਾ ਪੈਸਾ ਬਚਿਆ
ਅੰਬਾਨੀ ਤੇ ਅਡਾਨੀ ਨੂੰ ਵੱਡਾ ਝਟਕਾ! ਸੁੱਕੀ ਰੇਤ ਵਾਂਗ ਉੱਡ ਗਈ ਦੌਲਤ, ਹੁਣ ਸਿਰਫ ਇੰਨਾ ਪੈਸਾ ਬਚਿਆ
Jalandhar News: ਜੇਕਰ ਤੁਹਾਡੇ ਘਰ ਵੀ ਲੱਗਾ ਗੈਸ ਗੀਜਰ ਤਾਂ ਹੋ ਜਾਓ ਸਾਵਧਾਨ! ਜਲੰਧਰ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ
Jalandhar News: ਜੇਕਰ ਤੁਹਾਡੇ ਘਰ ਵੀ ਲੱਗਾ ਗੈਸ ਗੀਜਰ ਤਾਂ ਹੋ ਜਾਓ ਸਾਵਧਾਨ! ਜਲੰਧਰ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ
Punjab News: ਪੰਜਾਬ 'ਚ ਸਿੱਖਿਆ ਵਿਭਾਗ ਹੋਇਆ ਸਖਤ, ਅਧਿਆਪਕਾਂ 'ਤੇ ਕਾਰਵਾਈ ਲਈ ਨਵੇਂ ਹੁਕਮ ਜਾਰੀ
Punjab News: ਪੰਜਾਬ 'ਚ ਸਿੱਖਿਆ ਵਿਭਾਗ ਹੋਇਆ ਸਖਤ, ਅਧਿਆਪਕਾਂ 'ਤੇ ਕਾਰਵਾਈ ਲਈ ਨਵੇਂ ਹੁਕਮ ਜਾਰੀ
Georgia Incident: ਵਿਦੇਸ਼ 'ਚ 11 ਪੰਜਾਬੀਆਂ ਦੀ ਦਰਦਨਾਕ ਮੌ*ਤ, ਖੰਨਾ ਦੇ ਨੌਜਵਾਨ ਦੀ ਹਾਦਸੇ ਤੋਂ ਇੱਕ ਦਿਨ ਪਹਿਲਾਂ ਘਰ ਹੋਈ ਸੀ ਗੱਲ਼...
ਵਿਦੇਸ਼ 'ਚ 11 ਪੰਜਾਬੀਆਂ ਦੀ ਦਰਦਨਾਕ ਮੌ*ਤ, ਖੰਨਾ ਦੇ ਨੌਜਵਾਨ ਦੀ ਹਾਦਸੇ ਤੋਂ ਇੱਕ ਦਿਨ ਪਹਿਲਾਂ ਘਰ ਹੋਈ ਸੀ ਗੱਲ਼...
ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮ
ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮ
ਪੰਜਾਬ ਸਰਕਾਰ ਨੇ ਸੱਦੀ ਐਮਰਜੈਂਸੀ ਮੀਟਿੰਗ, ‘ਕੌਮੀ ਖੇਤੀ ਮਾਰਕੀਟਿੰਗ ਨੀਤੀ’ 'ਤੇ ਬਣਾਈ ਜਾਵੇਗੀ ਰਣਨੀਤੀ, ਕਿਸਾਨ ਵੀ ਹੋਏ ਚੌਕਸ
ਪੰਜਾਬ ਸਰਕਾਰ ਨੇ ਸੱਦੀ ਐਮਰਜੈਂਸੀ ਮੀਟਿੰਗ, ‘ਕੌਮੀ ਖੇਤੀ ਮਾਰਕੀਟਿੰਗ ਨੀਤੀ’ 'ਤੇ ਬਣਾਈ ਜਾਵੇਗੀ ਰਣਨੀਤੀ, ਕਿਸਾਨ ਵੀ ਹੋਏ ਚੌਕਸ
Punjab News: ਪੰਜਾਬ ਸਰਕਾਰ ਨੇ ਨਵੇਂ ਸਾਲ ਤੋਂ ਪਹਿਲਾਂ ਪੰਜਾਬੀਆਂ ਨੂੰ ਦਿੱਤਾ ਖਾਸ ਤੋਹਫਾ, ਪੜ੍ਹੋ ਖਬਰ...
Punjab News: ਪੰਜਾਬ ਸਰਕਾਰ ਨੇ ਨਵੇਂ ਸਾਲ ਤੋਂ ਪਹਿਲਾਂ ਪੰਜਾਬੀਆਂ ਨੂੰ ਦਿੱਤਾ ਖਾਸ ਤੋਹਫਾ, ਪੜ੍ਹੋ ਖਬਰ...
Gold Silver Rate Today: ਸੋਨੇ-ਚਾਂਦੀ ਦੀਆਂ ਦਸੰਬਰ ਮਹੀਨੇ ਲਗਾਤਾਰ ਡਿੱਗ ਰਹੀਆਂ ਕੀਮਤਾਂ, ਜਾਣੋ 22 ਅਤੇ 24 ਕੈਰੇਟ ਦਾ ਅੱਜ ਕੀ ਰੇਟ ?
ਸੋਨੇ-ਚਾਂਦੀ ਦੀਆਂ ਦਸੰਬਰ ਮਹੀਨੇ ਲਗਾਤਾਰ ਡਿੱਗ ਰਹੀਆਂ ਕੀਮਤਾਂ, ਜਾਣੋ 22 ਅਤੇ 24 ਕੈਰੇਟ ਦਾ ਅੱਜ ਕੀ ਰੇਟ ?
Embed widget