Laal Singh Chadha: ਆਮਿਰ ਖ਼ਾਨ ਤੇ ਕਰੀਨਾ ਕਪੂਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਮੁਕੰਮਲ
ਆਮਿਰ ਖਾਨ ਪ੍ਰੋਡਕਸ਼ਨਜ਼, ਵਾਇਆਕਾਮ 18 ਸਟੂਡੀਓਜ਼ ਤੇ ਪੈਰਾਮਾਉਂਟ ਪਿਕਚਰਜ਼ ਵੱਲੋਂ ਤਿਆਰ ਕੀਤੀ ਜਾ ਰਹੀ ਇਹ ਫ਼ਿਲਮ ''ਲਾਲ ਸਿੰਘ ਚੱਢਾ'' ਵਿੱਚ ਕਰੀਨਾ ਕਪੂਰ ਖਾਨ ਵੀ ਹੈ।
ਨਵੀਂ ਦਿੱਲੀ: ਸੁਪਰ ਸਟਾਰ ਆਮਿਰ ਖ਼ਾਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ 'ਲਾਲ ਸਿੰਘ ਚੱਢਾ' ਦਾ ਨਿਰਮਾਣ ਹੁਣ ਮੁਕੰਮਲ ਹੋ ਗਿਆ ਹੈ। ਇਸ ਸਬੰਧੀ ਐਲਾਨ ਨਿਰਮਾਤਾਵਾਂ ਨੇ ਅੱਜ ਸ਼ੁੱਕਰਵਾਰ ਨੂੰ ਕੀਤਾ।
ਆਮਿਰ ਖਾਨ ਪ੍ਰੋਡਕਸ਼ਨਜ਼, ਵਾਇਆਕਾਮ 18 ਸਟੂਡੀਓਜ਼ (Viacom 18 Studios) ਤੇ ਪੈਰਾਮਾਉਂਟ ਪਿਕਚਰਜ਼ (Paramount Pictures) ਵੱਲੋਂ ਤਿਆਰ ਕੀਤੀ ਜਾ ਰਹੀ ਇਹ ਫ਼ਿਲਮ ''ਲਾਲ ਸਿੰਘ ਚੱਢਾ'' ਵਿੱਚ ਕਰੀਨਾ ਕਪੂਰ ਖਾਨ ਵੀ ਹੈ। ਇਹ ਫ਼ਿਲਮ ਦਰਅਸਲ, ਹਾਲੀਵੁੱਡ ਸਟਾਰ ਟੌਮ ਹੈਂਕਸ ਦੀ 1994 ਦੀ ਫਿਲਮ 'ਫੌਰੈਸਟ ਗੰਪ' ਦਾ ਇੱਕ ਅਧਿਕਾਰਤ ਰੂਪਾਂਤਰਣ ਹੈ। ਇਸ ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਸ਼ੁਰੂ ਹੋਈ ਸੀ ਤੇ ਦੇਸ਼ ਦੇ 100 ਸਥਾਨਾਂ 'ਤੇ ਇਸ ਨੂੰ ਫ਼ਿਲਮਾਇਆ ਗਿਆ ਹੈ।
ਨਿਰਮਾਤਾਵਾਂ ਦੇ ਅਨੁਸਾਰ, ਫਿਲਮ ਦੀ ਸ਼ੂਟਿੰਗ ਹਾਲ ਹੀ ਵਿੱਚ ਸਮਾਪਤ ਹੋਈ। ਕਲਾਕਾਰ ਅਤੇ ਹੋਰ ਅਮਲਾ-ਫੈਲਾ ਇਸ ਦੇ ਸੈੱਟ ’ਤੇ ਇਸ ਛਿਣ ਦਾ ਜਸ਼ਨ ਮਨਾ ਰਹੇ ਹਨ। 'ਲਾਲ ਸਿੰਘ ਚੱਢਾ' ਦਾ ਨਿਰਦੇਸ਼ਨ ਅਦਵੈਤ ਚੰਦਨ ਨੇ ਕੀਤਾ ਹੈ, ਜਿਨ੍ਹਾਂ ਨੇ ਆਮਿਰ ਖਾਨ ਅਤੇ ਜ਼ਾਇਰਾ ਵਸੀਮ ਦੀ ਭੂਮਿਕਾ ਵਾਲੀ 2017 ਦੀ ਸੰਗੀਤਮਈ ਫ਼ਿਲਮ ''ਸੀਕ੍ਰੇਟ ਸੁਪਰਸਟਾਰ'' ਨਾਲ ਨਿਰਦੇਸ਼ਕ ਵਜੋਂ ਸ਼ੁਰੂਆਤ ਕੀਤੀ ਸੀ।
ਅਤੁਲ ਕੁਲਕਰਨੀ ਅਤੇ ਐਰਿਕ ਰੌਥ ਨੇ 'ਲਾਲ ਸਿੰਘ ਚੱਢਾ' ਦਾ ਸਕ੍ਰੀਨਪਲੇਅ ਲਿਖਿਆ ਹੈ। ਇਨ੍ਹਾਂ ਨੇ 1986 ਦੇ ਫਿਲਮ ਲਈ ਨਾਵਲ ‘ਹੈਂਕਸ’ ਨੂੰ ਆਧਾਰ ਬਣਾਇਆ ਹੈ। 'ਫੌਰੈਸਟ ਗੰਪ', ਜਿਸ ਵਿੱਚ ਅਲਾਬਾਮਾ ਦੇ ਇੱਕ ਦਿਆਲੂ ਵਿਅਕਤੀ ਦੀ ਕਹਾਣੀ ਹੈ। ਉਸ ਮੁੱਖ ਪਾਤਰ ਦੀ ਜ਼ਿੰਦਗੀ ਦੀ ਕਹਾਣੀ ਉੱਤੇ ਆਧਾਰਤ ਇਸ ਫ਼ਿਲਮ ਨੇ ਛੇ ਅਕੈਡਮੀ ਅਵਾਰਡ ਜਿੱਤੇ ਸਨ, ਜਿਨ੍ਹਾਂ ਵਿੱਚ ਬੈਸਟ ਪਿਕਚਰ, ਬੈਸਟ ਐਕਟਰ ਤੇ ਬੈਸਟ ਡਾਇਰੈਕਟਰ ਦੇ ਐਵਾਰਡ ਸ਼ਾਮਲ ਸਨ। 'ਲਾਲ ਸਿੰਘ ਚੱਢਾ' ਇਸ ਸਾਲ ਕ੍ਰਿਸਮਿਸ ਮੌਕੇ ਰਿਲੀਜ਼ ਹੋਣੀ ਹੈ।
ਇਹ ਵੀ ਪੜ੍ਹੋ: Farm Laws: ਤਿੰਨੇ ਖੇਤੀ ਕਾਨੂੰਨ ਕਿਸਾਨਾਂ ਤੇ ਦੇਸ਼ ਲਈ ਨੁਕਸਾਨਦੇਹ, ਤੁਰੰਤ ਰੱਦ ਹੋਣ: ਕੈਪਟਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904