ਅਦਾਕਾਰਾ ਕਨਿਸ਼ਕਾ ਸੋਨੀ ਨੇ ਖੁਦ ਨਾਲ ਹੀ ਕੀਤਾ ਵਿਆਹ, ਕਿਹਾ, 'ਮੈਨੂੰ ਕਿਸੇ ਮਰਦ ਦੀ ਲੋੜ ਨਹੀਂ'
ਕਨਿਸ਼ਕਾ ਲਿਖਦੀ ਹੈ, "ਆਪਣੇ ਆਪ ਨਾਲ ਵਿਆਹ ਕਰ ਲਿਆ। ਮੈਂ ਆਪਣੇ ਸੁਪਨਿਆਂ ਨੂੰ ਆਪਣੇ ਆਪ ਹੀ ਪੂਰਾ ਕਰਦੀ ਹਾਂ। ਇਕਲੌਤੀ ਇਨਸਾਨ, ਜਿਸ ਨੂੰ ਮੈਂ ਪਿਆਰ ਕਰਦੀ ਹਾਂ, ਉਹ ਮੈਂ ਖੁਦ ਹਾਂ। ਕਿਸੇ ਮਰਦ ਦੀ ਲੋੜ ਨਹੀਂ ਹੈ।"
Actress Kanishka Soni married herself: ਟੀਵੀ ਸੀਰੀਅਲ ਦੀ ਅਦਾਕਾਰਾ ਕਨਿਸ਼ਕਾ ਸੋਨੀ ਇਨ੍ਹੀਂ ਦਿਨੀਂ ਆਪਣੀ ਪੋਸਟ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ 2 ਤਸਵੀਰਾਂ ਪਾਈਆਂ ਹਨ, ਜਿਸ 'ਚ ਉਹ ਸ਼ਾਦੀਸ਼ੁਦਾ ਨਜ਼ਰ ਆ ਰਹੀ ਹੈ। ਦਰਅਸਲ ਕਨਿਸ਼ਕਾ ਅਹਿਮਦਾਬਾਦ ਗੁਜਰਾਤ ਦੀ ਰਹਿਣ ਵਾਲੀ ਹੈ। ਉਹ ਟੀ.ਵੀ. ਸੀਰੀਅਲ 'ਚ ਪਹਿਲੀ ਵਾਰ ਸਾਲ 2007 'ਚ 'ਬਾਥਰੂਮ ਸਿੰਗਰ' ਨਾਂਅ ਦੇ ਰਿਐਲਿਟੀ ਸ਼ੋਅ 'ਚ ਇੱਕ ਪ੍ਰਤੀਯੋਗੀ ਦੇ ਰੂਪ 'ਚ ਨਜ਼ਰ ਆਈ ਸੀ।
Daler Mehndi : 11 ਸਾਲ ਦੀ ਉਮਰ 'ਚ ਛੱਡ ਦਿੱਤਾ ਸੀ ਘਰ, ਬਿੱਗ-ਬੀ ਦੀ ਇਕ ਫ਼ੋਨ ਕਾਲ ਨੇ ਬਦਲੀ ਕਿਸਮਤ, ਦਲੇਰ ਮਹਿੰਦੀ ਦੇ ਨਾਂ ਦਾ ਕਿੱਸਾ ਵੀ ਹੈ ਖ਼ਾਸ
ਜਿਸ ਤੋਂ ਬਾਅਦ ਉਨ੍ਹਾਂ ਨੇ ਟੀਵੀ ਸੀਰੀਅਲਾਂ 'ਚ ਕੰਮ ਕਰਨਾ ਸ਼ੁਰੂ ਕੀਤਾ। ਉਨ੍ਹਾਂ ਨੇ 'ਦੀਆ ਬਾਤੀ ਹਮ', 'ਦੇਵਰਾਜ', 'ਪਵਿੱਤਰ ਰਿਸ਼ਤਾ', 'ਮਹਾਭਾਰਤ', 'ਦੋ ਦਿਲ ਏਕ ਜਾਨ', 'ਮਹਾਰਾਣਾ ਪ੍ਰਤਾਪ', 'ਭਾਰਤ ਕਾ ਵੀਰ ਪੁੱਤਰ', 'ਕੁਲਫੀ ਕੁਮਾਰ ਬਾਜੇਵਾਲਾ', 'ਬਾਲਵੀਰ' ਵਰਗੇ ਸੀਰੀਅਲਾਂ 'ਚ ਕੰਮ ਕੀਤਾ।
ਹਾਲ ਹੀ 'ਚ ਅਦਾਕਾਰਾ ਕਨਿਸ਼ਕਾ ਸੋਨੀ ਨੇ ਸੋਸ਼ਲ ਮੀਡੀਆ 'ਤੇ 2 ਅਜਿਹੀਆਂ ਤਸਵੀਰਾਂ ਪਾਈਆਂ ਹਨ, ਜਿਸ 'ਚ ਉਨ੍ਹਾਂ ਦੇ ਗਲੇ 'ਚ ਪਾਇਆ ਮੰਗਲਸੂਤਰ ਅਤੇ ਸਿੰਦੂਰ ਲਗਾਇਆ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਫ਼ੋਟੋ ਦੇ ਕੈਪਸ਼ਨ 'ਚ ਲਿਖਿਆ ਕਿ ਉਹ ਖੁਦ ਨੂੰ ਪਿਆਰ ਕਰਦੀ ਹੈ, ਉਸ ਨੂੰ ਕਿਸੇ ਮਰਦ ਦੀ ਲੋੜ ਨਹੀਂ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਉਸ ਨੇ ਆਪਣੇ ਆਪ ਨਾਲ ਵਿਆਹ ਕੀਤਾ ਹੈ।
ਜਾਣੋ ਕਨਿਸ਼ਕਾ ਨੇ ਕੀ ਕਿਹਾ?
ਕਨਿਸ਼ਕਾ ਲਿਖਦੀ ਹੈ, "ਆਪਣੇ ਆਪ ਨਾਲ ਵਿਆਹ ਕਰ ਲਿਆ। ਮੈਂ ਆਪਣੇ ਸੁਪਨਿਆਂ ਨੂੰ ਆਪਣੇ ਆਪ ਹੀ ਪੂਰਾ ਕਰਦੀ ਹਾਂ। ਇਕਲੌਤੀ ਇਨਸਾਨ, ਜਿਸ ਨੂੰ ਮੈਂ ਪਿਆਰ ਕਰਦੀ ਹਾਂ, ਉਹ ਮੈਂ ਖੁਦ ਹਾਂ।"
ਕਨਿਸ਼ਕਾ ਅੱਗੇ ਲਿਖਦੀ ਹੈ, "ਉਨ੍ਹਾਂ ਸਾਰੇ ਸਵਾਲਾਂ ਦਾ ਜਵਾਬ, ਜੋ ਮੇਰੇ ਤੋਂ ਪੁੱਛੇ ਜਾ ਰੇਹ ਹਨ, ਮੈਨੂੰ ਕਦੇ ਕਿਸੇ ਮਰਦ ਦੀ ਲੋੜ ਨਹੀਂ ਹੈ। ਮੈਂ ਹਮੇਸ਼ਾ ਇਕੱਲੀ ਖੁਸ਼ ਹਾਂ, ਇਕੱਲੀ ਆਪਣੇ ਗਿਟਾਰ ਨਾਲ।" ਇੰਨਾ ਹੀ ਨਹੀਂ, ਉਹ ਅੱਗੇ ਲਿਖਦੀ ਹੈ, "ਮੈਂ ਦੇਵੀ ਹਾਂ, ਮਜ਼ਬੂਤ ਸ਼ਕਤੀਸ਼ਾਲੀ ਹਾਂ, ਸ਼ਿਵ ਪਾਰਵਤੀ ਸਾਰੇ ਮੇਰੇ ਅੰਦਰ ਹਨ। ਧੰਨਵਾਦ।" ਇਸ ਦੇ ਨਾਲ ਉਨ੍ਹਾਂ ਨੇ ਦੇਵੀ, ਗੰਗਾ, ਪਵਿੱਤਰਤਾ, ਮਹਿਲਾ ਸਸ਼ਕਤੀਕਰਨ ਹੈਸ਼ਟੈਗ ਕੀਤਾ ਹੈ।