ਪੜਚੋਲ ਕਰੋ

Daler Mehndi : 11 ਸਾਲ ਦੀ ਉਮਰ 'ਚ ਛੱਡ ਦਿੱਤਾ ਸੀ ਘਰ, ਬਿੱਗ-ਬੀ ਦੀ ਇਕ ਫ਼ੋਨ ਕਾਲ ਨੇ ਬਦਲੀ ਕਿਸਮਤ, ਦਲੇਰ ਮਹਿੰਦੀ ਦੇ ਨਾਂਅ ਦਾ ਕਿੱਸਾ ਵੀ ਹੈ ਖ਼ਾਸ

ਸਿਰਫ਼ 13 ਸਾਲ ਦੀ ਉਮਰ 'ਚ ਦਲੇਰ ਮਹਿੰਦੀ ਨੇ ਪਹਿਲੀ ਵਾਰ ਸਟੇਜ 'ਤੇ ਪਰਫ਼ਾਰਮ ਕੀਤਾ। ਉਸ ਸਮੇਂ ਉੱਥੇ ਲਗਭਗ 20 ਹਜ਼ਾਰ ਲੋਕ ਇਕੱਠੇ ਹੋਏ ਸਨ। ਇੱਥੋਂ ਹੀ ਗਾਇਕੀ ਦੀ ਦੁਨੀਆਂ 'ਚ ਉਨ੍ਹਾਂ ਦਾ ਸਫ਼ਰ ਸ਼ੁਰੂ ਹੋਇਆ।

ਬੋਲੋ 'ਤਾ ਰਾ ਰਾ ਰਾ ਰਾ' ਇਹ ਸੁਣਦੇ ਹੀ ਲੋਕਾਂ ਦੇ ਦਿਮਾਗ 'ਚ ਦਲੇਰ ਮਹਿੰਦੀ ਦੀ ਇਮੇਜ ਤੁਰੰਤ ਆ ਜਾਂਦੀ ਹੈ। 1995 'ਚ ਆਪਣੀ ਹਿੱਟ ਐਲਬਮ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ ਮਸ਼ਹੂਰ ਪੌਪ ਗਾਇਕ ਦਲੇਰ ਮਹਿੰਦੀ 18 ਅਗਸਤ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। 1967 'ਚ ਬਿਹਾਰ ਦੇ ਪਟਨਾ 'ਚ ਜਨਮੇ ਦਲੇਰ ਮਹਿੰਦੀ ਨੇ ਆਪਣੇ ਜ਼ਬਰਦਸਤ ਪਾਰਟੀ ਵਰਜ਼ਨ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ 'ਚ ਵੱਖਰੀ ਜਗ੍ਹਾ ਬਣਾਈ ਹੈ। ਅੱਜ ਵੀ ਇਹ ਗੀਤ ਸੈਲੀਬ੍ਰੇਸ਼ਨ 'ਚ ਰੌਣਕਾਂ ਲਗਾ ਦਿੰਦੇ ਹਨ ਅਤੇ ਲੋਕ ਡੀਜੇ 'ਤੇ ਇਨ੍ਹਾਂ ਗੀਤਾਂ ਨੂੰ ਸੁਣ ਕੇ ਝੂਮ ਉੱਠਦੇ ਹਨ। ਦਲੇਰ ਮਹਿੰਦੀ ਨੇ ਇੱਕ ਗਾਇਕ ਵਜੋਂ ਲੋਕਾਂ ਦਾ ਮਨੋਰੰਜਨ ਕੀਤਾ ਹੈ, ਉਹ ਇੱਕ ਲੇਖਕ ਅਤੇ ਰਿਕਾਰਡ ਪ੍ਰੋਡਿਊਸਰ ਵੀ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਦਲੇਰ ਮਹਿੰਦੀ ਦੇ ਕਰੀਅਰ ਤੋਂ ਲੈ ਕੇ ਉਨ੍ਹਾਂ ਦੇ ਨਾਂਅ ਤੱਕ ਦੇ ਦਿਲਚਸਪ ਕਿੱਸੇ।

ਦਲੇਰ ਮਹਿੰਦੀ ਨੇ 11 ਸਾਲ ਦੀ ਉਮਰ 'ਚ ਛੱਡ ਦਿੱਤਾ ਸੀ ਘਰ

ਦਲੇਰ ਮਹਿੰਦੀ ਅੱਜ ਆਪਣਾ 55ਵਾਂ ਜਨਮਦਿਨ ਮਨਾ ਰਹੇ ਹਨ। ਬਾਲੀਵੁਡ 'ਚ ਆਪਣੇ ਲੰਬੇ ਕਰੀਅਰ 'ਚ ਉਨ੍ਹਾਂ ਨੇ ਇੱਕ ਤੋਂ ਵੱਧ ਕੇ ਇੱਕ ਹਿੱਟ ਸੰਗੀਤ ਦਿੱਤੇ ਹਨ। ਪਰ ਕੀ ਤੁਸੀਂ ਜਾਣਦੇ ਹੋ ਜਦੋਂ ਦਲੇਰ ਮਹਿੰਦੀ ਸਿਰਫ਼ 11 ਸਾਲ ਦੇ ਸਨ, ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਲਈ ਆਪਣਾ ਘਰ ਛੱਡ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਗੋਰਖਪੁਰ ਦੇ ਉਸਤਾਦ ਰਾਹਤ ਅਲੀ ਖ਼ਾਨ ਤੋਂ ਸੰਗੀਤ ਸਿੱਖਿਆ ਅਤੇ ਸਿਰਫ਼ 13 ਸਾਲ ਦੀ ਉਮਰ 'ਚ ਦਲੇਰ ਮਹਿੰਦੀ ਨੇ ਪਹਿਲੀ ਵਾਰ ਸਟੇਜ 'ਤੇ ਪਰਫ਼ਾਰਮ ਕੀਤਾ। ਉਸ ਸਮੇਂ ਉੱਥੇ ਲਗਭਗ 20 ਹਜ਼ਾਰ ਲੋਕ ਇਕੱਠੇ ਹੋਏ ਸਨ। ਇੱਥੋਂ ਹੀ ਗਾਇਕੀ ਦੀ ਦੁਨੀਆਂ 'ਚ ਉਨ੍ਹਾਂ ਦਾ ਸਫ਼ਰ ਸ਼ੁਰੂ ਹੋਇਆ।

ਅਮਿਤਾਭ ਬੱਚਨ ਦੇ ਫ਼ੋਨ ਕਾਲ ਨੇ ਬਦਲੀ ਜ਼ਿੰਦਗੀ

ਦਲੇਰ ਮਹਿੰਦੀ ਆਪਣੇ ਸ਼ਾਨਦਾਰ ਗੀਤਾਂ ਅਤੇ ਸੰਗੀਤ ਨਾਲ ਪੰਜਾਬੀ ਇੰਡਸਟਰੀ 'ਚ ਖੂਬ ਧਮਾਲ ਮਚਾ ਰਹੇ ਸਨ। ਪਰ ਉਨ੍ਹਾਂ ਦੇ ਦੋਸਤ ਚਾਹੁੰਦੇ ਸਨ ਕਿ ਉਹ ਬਾਲੀਵੁੱਡ 'ਚ ਵੀ ਗਾਉਣ। ਕਿਹਾ ਜਾਂਦਾ ਹੈ ਕਿ ਇੱਕ ਵਾਰ ਉਨ੍ਹਾਂ ਦੇ ਇੱਕ ਦੋਸਤ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਬਾਲੀਵੁੱਡ ਫ਼ਿਲਮਾਂ ਲਈ ਕਦੋਂ ਗਾ ਰਹੇ ਹਨ ਤਾਂ ਦਲੇਰ ਮਹਿੰਦੀ ਨੇ ਜਵਾਬ ਦਿੱਤਾ ਕਿ ਜਦੋਂ ਉਨ੍ਹਾਂ ਨੂੰ ਪਾਜੀ ਬੁਲਾਉਣਗੇ, ਉਦੋਂ ਉਹ ਬਾਲੀਵੁੱਡ 'ਚ ਗਾਉਣਗੇ। ਹਾਲਾਂਕਿ ਇਹ ਸੁਣ ਕੇ ਉਨ੍ਹਾਂ ਦੇ ਦੋਸਤ ਨੇ ਸੋਚਿਆ ਕਿ ਉਹ ਐਕਟਰ ਧਰਮਿੰਦਰ ਦੀ ਗੱਲ ਕਰ ਰਹੇ ਹਨ। ਪਰ ਦਲੇਰ ਮਹਿੰਦੀ ਨੇ ਕਿਹਾ ਕਿ ਉਹ ਅਮਿਤਾਭ ਬੱਚਨ ਦੇ ਫ਼ੋਨ ਦੀ ਗੱਲ ਕਰ ਰਹੇ ਹਨ। ਉਨ੍ਹਾਂ ਦੇ ਦੋਸਤ ਨੇ ਪੁੱਛਿਆ ਕਿ ਉਹ ਤੁਹਾਨੂੰ ਕਿਉਂ ਬੁਲਾਉਣਗੇ? ਪਰ ਦਲੇਰ ਮਹਿੰਦੀ ਦਾ ਵਿਸ਼ਵਾਸ ਪੱਕਾ ਸੀ ਅਤੇ ਉਨ੍ਹਾਂ ਕਿਹਾ ਕਿ ਅਮਿਤਾਭ ਬੱਚਨ ਇੱਕ ਦਿਨ ਉਨ੍ਹਾਂ ਨੂੰ ਜ਼ਰੂਰ ਬੁਲਾਉਣਗੇ। ਕਿਹਾ ਜਾਂਦਾ ਹੈ ਕਿ ਦੋਸਤ ਨਾਲ ਇਸ ਗੱਲਬਾਤ ਦੇ 2 ਮਹੀਨੇ ਬਾਅਦ ਹੀ ਅਮਿਤਾਭ ਬੱਚਨ ਨੇ ਉਨ੍ਹਾਂ ਨੂੰ ਫ਼ੋਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਅਮਿਤਾਭ ਬੱਚਨ ਲਈ ਗਾਉਣ ਦਾ ਮੌਕਾ ਮਿਲਿਆ।

ਦਲੇਰ ਨਾਂਅ ਦਾ ਹੈ ਇੱਕ ਦਿਲਚਸਪ ਕਿੱਸਾ

ਗਾਇਕ ਦਲੇਰ ਮਹਿੰਦੀ ਦਾ ਨਾਂਅ 'ਦਲੇਰ' ਰੱਖਣ ਪਿੱਛੇ ਵੀ ਇਕ ਬਹੁਤ ਹੀ ਦਿਲਚਸਪ ਕਹਾਣੀ ਦੱਸੀ ਜਾਂਦੀ ਹੈ, ਜਿਸ ਅਨੁਸਾਰ ਦਲੇਰ ਮਹਿੰਦੀ ਦੇ ਮਾਪੇ ਡਾਕੂ ਦਲੇਰ ਸਿੰਘ ਦੇ ਨਾਂਅ ਤੋਂ ਇੰਨੇ ਪ੍ਰਭਾਵਿਤ ਹੋਏ ਸਨ ਕਿ ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂਅ ਦਲੇਰ ਰੱਖ ਦਿੱਤਾ। ਹਾਲਾਂਕਿ ਜਦੋਂ ਦਲੇਰ ਵੱਡੇ ਹੋਏ ਅਤੇ ਗਾਇਕੀ 'ਚ ਪ੍ਰਸਿੱਧੀ ਪ੍ਰਾਪਤ ਕਰਨ ਲੱਗੇ ਤਾਂ ਉਨ੍ਹਾਂ ਨੇ ਨਾਂਅ ਅੱਗੇ ਮਹਿੰਦੀ ਵੀ ਜੋੜ ਲਿਆ ਅਤੇ ਉਹ ਲੋਕਾਂ 'ਚ ਦਲੇਰ ਮਹਿੰਦੀ ਦੇ ਨਾਮ ਨਾਲ ਮਸ਼ਹੂਰ ਹੋ ਗਏ।

ਇਸ ਗੀਤ ਨਾਲ ਹੋਏ ਰਾਤੋਂ-ਰਾਤ ਮਸ਼ਹੂਰ

ਗਾਇਕ ਦਲੇਰ ਮਹਿੰਦੀ ਦਾ ਸਾਲ 1995 ਦਾ ਗੀਤ 'ਤਾ ਰਾ ਰਾ ਰਾ' ਉਨ੍ਹਾਂ ਦੇ ਕਰੀਅਰ ਦਾ ਟਰਨਿੰਗ ਪੁਆਇੰਟ ਸਾਬਤ ਹੋਇਆ। ਇਸ ਗੀਤ ਨਾਲ ਉਹ ਰਾਤੋਂ-ਰਾਤ ਮਸ਼ਹੂਰ ਹੋ ਗਏ। ਖ਼ਾਸ ਗੱਲ ਇਹ ਹੈ ਕਿ ਇਸ ਗੀਤ ਨੇ ਨਵਾਂ ਰਿਕਾਰਡ ਬਣਾਇਆ ਕਿ ਦੇਖਦੇ ਹੀ ਦੇਖਦੇ ਇਸ ਦੀਆਂ 2 ਕਰੋੜ ਕਾਪੀਆਂ ਵਿਕ ਗਈਆਂ। ਇਸ ਤੋਂ ਬਾਅਦ ਦਲੇਰ ਮਹਿੰਦੀ ਨੇ ਅੱਗੇ ਵੱਧਦੇ ਚਲੇ ਗਏ ਅਤੇ ਆਪਣੇ ਕਰੀਅਰ 'ਚ ਇੱਕ ਵੱਖਰਾ ਮੁਕਾਮ ਹਾਸਲ ਕੀਤਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Power Cut In Punjab: ਪੰਜਾਬ 'ਚ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਲੱਗੇਗਾ ਬਿਜਲੀ ਕੱਟ, ਇਹ ਇਲਾਕੇ ਹੋਣਗੇ ਪ੍ਰਭਾਵਿਤ
ਪੰਜਾਬ 'ਚ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਲੱਗੇਗਾ ਬਿਜਲੀ ਕੱਟ, ਇਹ ਇਲਾਕੇ ਹੋਣਗੇ ਪ੍ਰਭਾਵਿਤ
ਪੰਜਾਬ 'ਚ ਪਵੇਗੀ ਹੱਡ ਚੀਰਵੀਂ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਪੰਜਾਬ 'ਚ ਪਵੇਗੀ ਹੱਡ ਚੀਰਵੀਂ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 10-12-2024
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 10-12-2024
ਡੱਲੇਵਾਲ ਦੀ ਵਿਗੜੀ ਸਿਹਤ, 11 ਕਿਲੋ ਘਟਿਆ ਭਾਰ, ਅੱਜ ਕਿਸਾਨ ਵੀ ਕਰਨਗੇ ਭੁੱਖ ਹੜਤਾਲ, ਬਣਾਈ ਜਾਵੇਗੀ ਅਗਲੀ ਰਣਨੀਤੀ
ਡੱਲੇਵਾਲ ਦੀ ਵਿਗੜੀ ਸਿਹਤ, 11 ਕਿਲੋ ਘਟਿਆ ਭਾਰ, ਅੱਜ ਕਿਸਾਨ ਵੀ ਕਰਨਗੇ ਭੁੱਖ ਹੜਤਾਲ, ਬਣਾਈ ਜਾਵੇਗੀ ਅਗਲੀ ਰਣਨੀਤੀ
Advertisement
ABP Premium

ਵੀਡੀਓਜ਼

Akali Dal |  'ਦਾਗ਼ੀ ਧੜੇ' ਦੀ ਸਜ਼ਾ ਹੋਈ ਪੂਰੀ, ਅੱਜ ਸੁਧਾਰ ਲਹਿਰ ਭੰਗ ਕਰਕੇ ਮੁੜ ਅਕਾਲੀ ਦਲ 'ਚ ਹੋਣਗੇ ਸ਼ਾਮਲਸੁਖਬੀਰ ਬਾਦਲ ਨੂੰ ਨਰਾਇਣ ਸਿੰਘ ਚੌੜਾ ਨੇ ਡੰਗ ਲਿਆ, ਸੁਖਬੀਰ ਪਹਿਲਾਂ ਇਨ੍ਹਾਂ ਦੇ ਹੱਕ 'ਚ ਬੋਲਦੇ ਸੀ,ਨਰੈਣ ਸਿੰਘ ਚੌੜਾ ਦਾ ਨਿਕਲਿਆ UP ਲਿੰਕ ! ਅਦਾਲਤ ਨੇ ਪੁਲਸ ਨੂੰ ਦਿੱਤਾ ਰਿਮਾਂਡSukhbir Badal ਨੇ ਗੁਨਾਹ ਕਬੂਲ ਕਰ ਲਏ ਤਾਂ ਸਰਕਾਰ ਉਸ ਖ਼ਿਲਾਫ਼ ਕਿਉਂ ਨਹੀਂ ਕਰਦੀ ਕਾਰਵਾਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Power Cut In Punjab: ਪੰਜਾਬ 'ਚ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਲੱਗੇਗਾ ਬਿਜਲੀ ਕੱਟ, ਇਹ ਇਲਾਕੇ ਹੋਣਗੇ ਪ੍ਰਭਾਵਿਤ
ਪੰਜਾਬ 'ਚ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਲੱਗੇਗਾ ਬਿਜਲੀ ਕੱਟ, ਇਹ ਇਲਾਕੇ ਹੋਣਗੇ ਪ੍ਰਭਾਵਿਤ
ਪੰਜਾਬ 'ਚ ਪਵੇਗੀ ਹੱਡ ਚੀਰਵੀਂ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਪੰਜਾਬ 'ਚ ਪਵੇਗੀ ਹੱਡ ਚੀਰਵੀਂ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 10-12-2024
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 10-12-2024
ਡੱਲੇਵਾਲ ਦੀ ਵਿਗੜੀ ਸਿਹਤ, 11 ਕਿਲੋ ਘਟਿਆ ਭਾਰ, ਅੱਜ ਕਿਸਾਨ ਵੀ ਕਰਨਗੇ ਭੁੱਖ ਹੜਤਾਲ, ਬਣਾਈ ਜਾਵੇਗੀ ਅਗਲੀ ਰਣਨੀਤੀ
ਡੱਲੇਵਾਲ ਦੀ ਵਿਗੜੀ ਸਿਹਤ, 11 ਕਿਲੋ ਘਟਿਆ ਭਾਰ, ਅੱਜ ਕਿਸਾਨ ਵੀ ਕਰਨਗੇ ਭੁੱਖ ਹੜਤਾਲ, ਬਣਾਈ ਜਾਵੇਗੀ ਅਗਲੀ ਰਣਨੀਤੀ
ਡਾਈਟ 'ਚ ਸ਼ਾਮਲ ਕਰ ਲਓ ਆਹ ਚੀਜ਼ਾਂ, ਭੁੱਲ ਜਾਓਗੇ ਕੈਂਸਰ, ਡਾਇਬਟੀਜ਼ ਅਤੇ ਦਿਲ ਦੀਆਂ ਬਿਮਾਰੀਆਂ ਦੇ ਨਾਮ
ਡਾਈਟ 'ਚ ਸ਼ਾਮਲ ਕਰ ਲਓ ਆਹ ਚੀਜ਼ਾਂ, ਭੁੱਲ ਜਾਓਗੇ ਕੈਂਸਰ, ਡਾਇਬਟੀਜ਼ ਅਤੇ ਦਿਲ ਦੀਆਂ ਬਿਮਾਰੀਆਂ ਦੇ ਨਾਮ
ਸਰੀਰ 'ਚ ਹੋਣ ਲੱਗ ਪਏ ਆਹ ਬਦਲਾਅ ਤਾਂ ਹੋ ਜਾਓ ਸਾਵਧਾਨ, ਕਿਤੇ ਹਾਰਟ ਅਟੈਕ ਦਾ ਸੰਕੇਤ ਤਾਂ ਨਹੀਂ
ਸਰੀਰ 'ਚ ਹੋਣ ਲੱਗ ਪਏ ਆਹ ਬਦਲਾਅ ਤਾਂ ਹੋ ਜਾਓ ਸਾਵਧਾਨ, ਕਿਤੇ ਹਾਰਟ ਅਟੈਕ ਦਾ ਸੰਕੇਤ ਤਾਂ ਨਹੀਂ
ਆਸਟ੍ਰੇਲੀਆ 'ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ 'ਤੇ ਐਕਸ਼ਨ, ਵੀਜ਼ਾ ਰੱਦ, ਛੇਤੀ ਹੀ ਦਿੱਤਾ ਜਾਵੇਗਾ ਦੇਸ਼ ਨਿਕਾਲਾ, ਜਾਣੋ ਕੌਣ ਸੀ ਦੋਖੀ ?
ਆਸਟ੍ਰੇਲੀਆ 'ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ 'ਤੇ ਐਕਸ਼ਨ, ਵੀਜ਼ਾ ਰੱਦ, ਛੇਤੀ ਹੀ ਦਿੱਤਾ ਜਾਵੇਗਾ ਦੇਸ਼ ਨਿਕਾਲਾ, ਜਾਣੋ ਕੌਣ ਸੀ ਦੋਖੀ ?
Delhi AAP Candidate List 2025: ਦਿੱਲੀ ਚੋਣਾਂ ਲਈ ਆਪ ਦੀ ਦੂਜੀ ਸੂਚੀ ਜਾਰੀ, ਮਨੀਸ਼ ਸਿਸੋਦੀਆ ਦੀ ਸੀਟ ਤੋਂ ਅਵਧ ਓਝਾ ਨੂੰ ਬਣਾਇਆ ਉਮੀਦਵਾਰ, ਦੇਖੋ ਪੂਰੀ ਲਿਸਟ
Delhi AAP Candidate List 2025: ਦਿੱਲੀ ਚੋਣਾਂ ਲਈ ਆਪ ਦੀ ਦੂਜੀ ਸੂਚੀ ਜਾਰੀ, ਮਨੀਸ਼ ਸਿਸੋਦੀਆ ਦੀ ਸੀਟ ਤੋਂ ਅਵਧ ਓਝਾ ਨੂੰ ਬਣਾਇਆ ਉਮੀਦਵਾਰ, ਦੇਖੋ ਪੂਰੀ ਲਿਸਟ
Embed widget