Pooja Bhatt: ਪੂਜਾ ਭੱਟ ਨੇ ਪਿਤਾ ਮਹੇਸ਼ ਨਾਲ Liplock 'ਤੇ ਤੋੜੀ ਚੁੱਪੀ, ਬੋਲੀ- 'ਭਵਿੱਖ 'ਚ ਵੀ ਅਜਿਹਾ ਹੋਵੇਗਾ...'
Pooja Bhatt On Mahesh Bhatt: 'ਬਿੱਗ ਬੌਸ ਓਟੀਟੀ 2' 'ਚ ਹਿੱਸਾ ਲੈਣ ਮਗਰੋਂ ਬਾਲੀਵੁੱਡ ਅਦਾਕਾਰਾ ਪੂਜਾ ਭੱਟ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਦਰਸ਼ਕਾਂ ਨੂੰ ਘਰ ਦੇ ਅੰਦਰ ਉਸ ਦੇ ਬੋਲਣ ਦਾ ਅੰਦਾਜ਼ ਬਹੁਤ ਪਸੰਦ
Pooja Bhatt On Mahesh Bhatt: 'ਬਿੱਗ ਬੌਸ ਓਟੀਟੀ 2' 'ਚ ਹਿੱਸਾ ਲੈਣ ਮਗਰੋਂ ਬਾਲੀਵੁੱਡ ਅਦਾਕਾਰਾ ਪੂਜਾ ਭੱਟ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਦਰਸ਼ਕਾਂ ਨੂੰ ਘਰ ਦੇ ਅੰਦਰ ਉਸ ਦੇ ਬੋਲਣ ਦਾ ਅੰਦਾਜ਼ ਬਹੁਤ ਪਸੰਦ ਆਇਆ। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। ਘਰ ਤੋਂ ਬਾਹਰ ਆਉਣ ਤੋਂ ਬਾਅਦ ਅਦਾਕਾਰਾ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।
ਇਸ ਦੌਰਾਨ ਪੂਜਾ ਨੇ ਵੀ ਕਈ ਸਾਲ ਪੁਰਾਣੇ ਵਿਵਾਦ 'ਤੇ ਆਪਣੀ ਚੁੱਪੀ ਤੋੜੀ ਹੈ। ਉਸ ਨੇ ਆਪਣੇ ਪਿਤਾ ਫਿਲਮ ਨਿਰਮਾਤਾ ਮਹੇਸ਼ ਭੱਟ ਨਾਲ ਲਿਪਲੌਕ ਬਾਰੇ ਗੱਲ ਕੀਤੀ ਹੈ।
ਪਿਤਾ ਨਾਲ ਲਿਪਲਾੱਕ 'ਤੇ ਪੂਜਾ ਭੱਟ ਨੇ ਤੋੜੀ ਚੁੱਪੀ
ਉਸ ਨੇ ਕਿਹਾ, 'ਉਹ ਇਕ ਪਲ ਸੀ, ਜਿਸ ਨੂੰ ਬਹੁਤ ਖੂਬਸੂਰਤੀ ਨਾਲ ਕੈਪਚਰ ਕੀਤਾ ਗਿਆ। ਜਦੋਂ ਲੋਕ ਪਿਓ-ਧੀ ਦੇ ਰਿਸ਼ਤੇ ਨੂੰ ਬੁਰੀ ਨਜ਼ਰ ਨਾਲ ਦੇਖਦੇ ਹਨ ਤਾਂ ਉਹ ਕੁਝ ਵੀ ਕਰ ਸਕਦੇ ਹਨ। ਮੈਂ ਉਨ੍ਹਾਂ ਲੋਕਾਂ ਨੂੰ ਸਿਰਫ ਇਹ ਦੱਸਣਾ ਚਾਹਾਂਗੀ ਕਿ ਜੋ ਕੁਝ ਉਨ੍ਹਾਂ ਨੇ ਦੇਖਿਆ ਅਤੇ ਪੜ੍ਹਿਆ, ਉਹ ਭਵਿੱਖ ਵਿੱਚ ਵੀ ਅਜਿਹਾ ਹੀ ਦੇਖਣ ਅਤੇ ਪੜ੍ਹਨਗੇ।
ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਹਨ- ਪੂਜਾ
ਪੂਜਾ ਭੱਟ ਅੱਗੇ ਕਹਿੰਦੀ ਹੈ ਕਿ 'ਕਿਸੇ ਵੀ ਚੀਜ਼ ਦੇ ਦੋ ਪਹਿਲੂ ਹੁੰਦੇ ਹਨ, ਚੰਗਾ ਅਤੇ ਬੁਰਾ। ਮੈਨੂੰ ਯਾਦ ਹੈ ਕਿ ਇੱਕ ਵਾਰ ਸ਼ਾਹਰੁਖ ਖਾਨ ਨੇ ਮੈਨੂੰ ਕਿਹਾ ਸੀ ਕਿ ਜਦੋਂ ਧੀਆਂ ਹੁੰਦੀਆਂ ਹਨ ਤਾਂ ਉਹ ਅਕਸਰ ਆਪਣੇ ਮਾਤਾ-ਪਿਤਾ ਨੂੰ ਕਹਿੰਦੀਆਂ ਹਨ ਕਿ ਮੈਨੂੰ ਕਿੱਸ ਦਿਓ। ਮੈਂ ਅਜੇ ਵੀ ਆਪਣੇ ਆਪ ਨੂੰ ਇੱਕ ਛੋਟੀ ਜਿਹੀ ਬੱਚੀ ਸਮਝਦੀ ਹਾਂ ਅਤੇ ਮੈਂ ਹਮੇਸ਼ਾ ਆਪਣੇ ਪਿਤਾ ਲਈ ਛੋਟੀ ਬੱਚੀ ਹੀ ਰਹਾਂਗੀ। ਮੇਰੇ ਪਿਤਾ ਵੀ ਉਹੀ ਇਨਸਾਨ ਰਹਿਣਗੇ ਜੋ ਉਹ ਹਮੇਸ਼ਾ ਤੋਂ ਸਨ।
ਮਹੇਸ਼ ਭੱਟ ਬੇਟੀ ਨੂੰ ਲਿਪ ਕਿੱਸ ਕਰ ਵਿਵਾਦਾਂ 'ਚ ਆਏ ਸੀ
ਦੱਸ ਦੇਈਏ ਕਿ 90 ਦੇ ਦਹਾਕੇ ਵਿੱਚ ਪੂਜਾ ਭੱਟ ਅਤੇ ਮਹੇਸ਼ ਭੱਟ ਨੇ ਇੱਕ ਮੈਗਜ਼ੀਨ ਦੇ ਕਵਰ ਲਈ ਫੋਟੋਸ਼ੂਟ ਕਰਵਾਇਆ ਸੀ। ਦੋਵੇਂ ਇਕ-ਦੂਜੇ ਨੂੰ ਲਿਪ-ਲਾਕ ਕਰਦੇ ਨਜ਼ਰ ਆਏ। ਪਿਓ-ਧੀ ਦੀ ਇਸ ਤਸਵੀਰ ਨੇ ਹਲਚਲ ਮਚਾ ਦਿੱਤੀ। ਇਸ ਵਿਵਾਦਿਤ ਫੋਟੋ ਨੂੰ ਲੈ ਕੇ ਦੇਸ਼ ਭਰ 'ਚ ਕਾਫੀ ਵਿਵਾਦ ਹੋਇਆ ਸੀ। ਵਿਵਾਦ ਉਦੋਂ ਹੋਰ ਵੱਧ ਗਿਆ ਜਦੋਂ ਮਹੇਸ਼ ਭੱਟ ਨੇ ਕਿਹਾ ਕਿ ਜੇਕਰ ਪੂਜਾ ਭੱਟ ਮੇਰੀ ਬੇਟੀ ਨਾ ਹੁੰਦੀ ਤਾਂ ਮੈਂ ਉਸ ਨਾਲ ਵਿਆਹ ਕਰਵਾ ਲੈਂਦਾ।