ਪੜਚੋਲ ਕਰੋ
(Source: ECI/ABP News)
17 ਸਾਲ ਬਾਅਦ ਪ੍ਰੀਤੀ ਸਪਰੂ ਕਰੇਗੀ ਵਾਪਸੀ
![17 ਸਾਲ ਬਾਅਦ ਪ੍ਰੀਤੀ ਸਪਰੂ ਕਰੇਗੀ ਵਾਪਸੀ After 17 years Punjabi actress Priti Sapru’s Comeback 17 ਸਾਲ ਬਾਅਦ ਪ੍ਰੀਤੀ ਸਪਰੂ ਕਰੇਗੀ ਵਾਪਸੀ](https://static.abplive.com/wp-content/uploads/sites/5/2018/04/26110145/PRITI-SAPRU.jpg?impolicy=abp_cdn&imwidth=1200&height=675)
ਚੰਡੀਗੜ੍ਹ: ਕਿਸੇ ਵੀ ਕਲਾਕਾਰ ਲਈ ਫ਼ਿਲਮਾਂ ‘ਚ ਵਾਪਸੀ ਕਰਨਾ ਉਸ ਦੇ ਖੁਦ ਲਈ ਤੇ ਫੈਨਸ ਲਈ ਹਮੇਸ਼ਾ ਹੀ ਖਾਸ ਗੱਲ ਹੁੰਦੀ ਹੈ। ਫ਼ਿਲਮਾਂ ‘ਚ ਕਮਬੈਕ ਸਮੇਂ ਨਰਵਸਨੈੱਸ, ਉਮੀਦ ਦਾ ਇੱਕ ਵੱਖ ਹੀ ਲੈਵਲ ਹੁੰਦਾ ਹੈ। ਪੰਜਾਬੀ ਇੰਡਸਟਰੀ ‘ਚ ਅਜੇ ਤੱਕ ਅਜਿਹਾ ਵੱਡਾ ਕੋਈ ਕਮਬੈਕ ਨਹੀਂ ਹੋਇਆ, ਪਰ ਹੁਣ ਪਾਲੀਵੁੱਡ ‘ਚ ਜਲਦੀ ਹੀ ਪੁਰਾਣੀ ਐਕਟਰਸ ਦੀ ਵਾਪਸੀ ਹੋਣ ਜਾ ਰਹੀ ਹੈ, ਉਹ ਹੈ ਪ੍ਰੀਤੀ ਸਪਰੂ ਦੀ।
ਜੀ ਹਾਂ, ਪ੍ਰੀਤੀ ਸਪਰੂ 17 ਸਾਲ ਬਾਅਦ ਵੱਡੇ ਪਰਦੇ ‘ਤੇ ਆਪਣਾ ਕਮਬੈਕ ਕਰ ਰਹੀ ਹੈ। ਜਿਸ ਫ਼ਿਲਮ ਨਾਲ ਸਪਰੂ ਦੀ ਵਾਪਸੀ ਹੋ ਰਹੀ ਹੈ, ਉਸ ਦਾ ਟਾਈਟਲ ‘ਕਾਕੇ ਦਾ ਵਿਆਹ’ ਹੋ ਸਕਦਾ ਹੈ। ਫ਼ਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ‘ਚ ਸਿੰਗਰ ਜੌਰਡਨ ਸੰਧੂ ਤੇ ਨਿਰਮਲ ਰਿਸ਼ੀ ਵੀ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਫਨੀ ਦੱਸੀ ਜਾ ਰਹੀ ਹੈ ਜੋ ਨੂੰਹ ਤੇ ਸੱਸ ਦੁਆਲੇ ਘੁੰਮਦੀ ਹੈ।
ਪ੍ਰੀਤੀ ਸਪਰੂ ਫ਼ਿਲਮ ‘ਚ ਨੂੰਹ ਤੇ ਨਿਰਮਲ ਰਿਸ਼ੀ ਉਨ੍ਹਾਂ ਦੀ ਸੱਸ ਦਾ ਰੋਲ ਪਲੇ ਕਰਦੀ ਨਜ਼ਰ ਆਉਣਗੀਆਂ। ਫ਼ਿਲਮ ਦੀ ਸ਼ੂਟਿੰਗ ਦੀ ਗੱਲ ਕਰੀਏ ਤਾਂ ਇਸ ਦੀ ਸ਼ੂਟਿੰਗ ਪੰਜਾਬ ਦੇ ਲੁਧਿਆਣਾ ਦੇ ਨੇੜੇ ਕਿਸੇ ਪਿੰਡ ‘ਚ ਹੋਵੇਗੀ।
ਹਾਲ ਹੀ ‘ਚ ਪ੍ਰੀਤੀ ਨੂੰ ਪੰਜਾਬੀ ਇੰਡਸਟਰੀ ਦੇ ‘ਲਾਈਫ ਟਾਈਮ ਅਚੀਵਮੈਂਟ ਅਵਾਰਡ’ ਨਾਲ ਸਨਮਾਨਤ ਕੀਤਾ ਗਿਆ ਸੀ। ਇਸ ਫ਼ਿਲਮ ਦੀ ਸ਼ੂਟ ਤੋਂ ਬਾਅਦ ਪ੍ਰੀਤੀ ਦੂਜੀ ਫ਼ਿਲਮ ਦੀ ਡਾਇਰੈਕਸ਼ਨ ਦਾ ਕੰਮ ਵੀ ਦੇਖੇਗੀ। ਪ੍ਰੀਤੀ ਨੇ ਮਰਾਠੀ ਫ਼ਿਲਮ ਨੂੰ ਡਾਇਰੈਕਟ ਕਰਕੇ ਡਾਇਰੈਕਸ਼ਨ ‘ਚ ਡੈਬਿਊ ਕੀਤਾ ਸੀ, ਇਸ ਫ਼ਿਲਮ ‘ਚ ਜਯਾ ਪ੍ਰਦਾ ਨੇ ਫੀਮੇਲ ਲੀਡ ਰੋਲ ਪਲੇ ਕੀਤਾ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)