Raksha Bandhan official trailer: ਚਾਂਦਨੀ ਚੌਕ 'ਚ ਵੱਡੇ ਹੋਏ ਅਕਸ਼ੈ ਕੁਮਾਰ ਦੀ ਫ਼ਿਲਮ 'ਰਕਸ਼ਾ ਬੰਧਨ' ਦਾ ਟ੍ਰੇਲਰ ਰਿਲੀਜ਼
Raksha Bandhan Official Trailer: ਅਕਸ਼ੈ ਕੁਮਾਰ ਦੀ ਫ਼ਿਲਮ 'ਰਕਸ਼ਾ ਬੰਧਨ' ਦਾ ਟ੍ਰੇਲਰ ਆ ਚੁੱਕਾ ਹੈ। ਇਸ ਵਿੱਚ ਭੈਣ ਤੇ ਭਰਾ ਦੇ ਰਿਸ਼ਤੇ ਨੂੰ ਇੱਕ ਅਨੋਖੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।
Raksha Bandhan Official Trailer: ਅਕਸ਼ੈ ਕੁਮਾਰ ਦੀ ਫ਼ਿਲਮ 'ਰਕਸ਼ਾ ਬੰਧਨ' ਦਾ ਟ੍ਰੇਲਰ ਆ ਚੁੱਕਾ ਹੈ। ਇਸ ਵਿੱਚ ਭੈਣ ਤੇ ਭਰਾ ਦੇ ਰਿਸ਼ਤੇ ਨੂੰ ਇੱਕ ਅਨੋਖੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਆਨੰਦ ਐਲ ਰਾਏ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਅਕਸ਼ੈ ਕੁਮਾਰ ਦੇ ਨਾਲ ਭੂਮੀ ਪੇਡਨੇਕਰ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਏਗੀ।
ਫਿਲਮ ਰਕਸ਼ਾ ਬੰਧਨ 11 ਅਗਸਤ ਨੂੰ ਰਿਲੀਜ਼ ਹੋਏਗੀ। ਇਸ ਫ਼ਿਲਮ ਵਿੱਚ ਅਕਸ਼ੈ ਕੁਮਾਰ ਦੀਆਂ ਚਾਰ ਭੈਣਾਂ ਹਨ ਜਿਨ੍ਹਾਂ ਦੇ ਵਿਆਹ ਲਈ ਅਕਸ਼ੇ ਮੁਸ਼ੱਕਤ ਕਰਦੇ ਦਿਖ ਰਹੇ ਹਨ। ਡਿਲਾਈਟ ਸਿਨੇਮਾ ਪਹੁੰਚ ਕੇ ਅਕਸ਼ੇ ਕੁਮਾਰ ਨੇ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ।
ਡਿਲਾਈਟ ਸਿਨੇਮਾ ਪਹੁੰਚ ਕੇ ਅਕਸ਼ੇ ਕੁਮਾਰ ਨੇ ਚਾਂਦਨੀ ਚੌਕ ਦੇ ਦਿਨਾਂ ਨੂੰ ਯਾਦ ਕੀਤਾ ਤੇ ਦੱਸਿਆ ਕਿ ਹੁਣ ਵੀ ਉਹ ਆਪਣੇ ਪੁਰਾਣੇ ਘਰ ਜਾਂਦੇ ਹਨ। ਅਕਸ਼ੈ ਨੇ ਕਿਹਾ ਕਿ ਇਸ ਸਿਨੇਮਾ ਵਿੱਚ ਮੈਂ ਫਿਲਮ ਅਮਰ ਅਕਬਰ ਐਂਥਨੀ ਵੇਖੀ ਸੀ ਤੇ ਮੈਨੂੰ ਹੁਣ ਲੋਕ ਇੱਥੇ ਇਸੇ ਸਿਨਮਾ ਵਿੱਚ ਵੇਖਣ ਆਉਂਦੇ ਹਨ। ਅੱਜ ਇੰਨੀ ਭੀੜ ਮੈਨੂੰ ਵੇਖਣ ਆਈ ਹੈ ਤੇ ਚੰਗਾ ਲੱਗਦਾ ਹੈ।
ਅਕਸ਼ੈ ਕੁਮਾਰ ਦੀ ਸੁਗੰਧ ਵਿੱਚ ਭੈਣ ਭਰਾ ਦੇ ਪਿਆਰ ਨੂੰ ਉਜਾਗਰ ਕੀਤਾ ਜਾਏਗਾ ਤੇ ਇਹ ਖਾਸ ਮੈਸੇਜ ਵੀ ਦਿੱਤਾ ਜਾਏਗਾ। ਇਸ ਮੌਕੇ ਅਕਸ਼ੈ ਕੁਮਾਰ ਨੇ ਫਿਲਮ ਲਾਲ ਸਿੰਘ ਚੱਢਾ ਜਿਸ ਵਿੱਚ ਮੁੱਖ ਕਿਰਦਾਰ ਆਮਿਰ ਖਾਨ ਨਿਭਾਅ ਰਹੇ ਹਨ, ਉਸ ਨਾਲ ਕਲੈਸ਼ ਬਾਰੇ ਵੀ ਦੱਸਿਆ।
ਸਰਗੁਨ ਮਹਿਤਾ ਤੇ ਗੁਰਨਾਮ ਭੁੱਲਰ ਦੀ ਫ਼ਿਲਮ `ਸਹੁਰਿਆਂ ਦਾ ਪਿੰਡ ਆ ਗਿਆ` ਦਾ ਟਰੇਲਰ ਰਿਲੀਜ਼
ਉਨ੍ਹਾਂ ਨੇ ਕਿਹਾ ਕਿ ਦੋ ਚੰਗੀਆਂ ਫ਼ਿਲਮਾਂ ਇੱਕ ਦਿਨ ਆ ਰਹੀਆਂ ਹਨ। ਅਕਸ਼ੈ ਨੇ ਕਿਹਾ ਕੋਰੋਨਾ ਕਰਕੇ ਕਈ ਫ਼ਿਲਮਾਂ ਪੈਂਡਿੰਗ ਪਈਆਂ ਹਨ। ਹੁਣ ਇੱਕੋ ਤਰੀਕ ਤੇ ਦੋ ਫ਼ਿਲਮਾਂ ਆਉਣਾ ਆਮ ਜਿਹੀ ਗੱਲ ਹੋ ਜਾਏਗੀ।