ਪੜਚੋਲ ਕਰੋ

ਸਰਗੁਨ ਮਹਿਤਾ ਤੇ ਗੁਰਨਾਮ ਭੁੱਲਰ ਦੀ ਫ਼ਿਲਮ `ਸਹੁਰਿਆਂ ਦਾ ਪਿੰਡ ਆ ਗਿਆ` ਦਾ ਟਰੇਲਰ ਰਿਲੀਜ਼

ਸਰਗੁਨ ਮਹਿਤਾ ਤੇ ਗੁਰਨਾਮ ਭੁੱਲਰ ਦੀ ਫ਼ਿਲਮ `ਸਹੁਰਿਆਂ ਦਾ ਪਿੰਡ ਆ ਗਿਆ` ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਦਰਸ਼ਕ ਲੰਮੇ ਸਮੇਂ ਤੋਂ ਫ਼ਿਲਮ ਦੇ ਟਰੇਲਰ ਦਾ ਇੰਤਜ਼ਾਰ ਕਰ ਰਹੇ ਸੀ। ਟਰੇਲਰ ਦੇਖਣ `ਤੇ ਦਰਸ਼ਕਾਂ ਦੀ ਐਕਸਾਈਟਮੈਂਟ ਹੋਰ ਜ਼ਿਆਦਾ ਵਧ ਗਈ ਹੈ। 

Sohreyan Da Pind Aa Gaya Trailer Out: ਸਰਗੁਨ ਮਹਿਤਾ ਤੇ ਗੁਰਨਾਮ ਭੁੱਲਰ ਦੀ ਫ਼ਿਲਮ `ਸਹੁਰਿਆਂ ਦਾ ਪਿੰਡ ਆ ਗਿਆ` ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਦਰਸ਼ਕ ਲੰਮੇ ਸਮੇਂ ਤੋਂ ਫ਼ਿਲਮ ਦੇ ਟਰੇਲਰ ਦਾ ਇੰਤਜ਼ਾਰ ਕਰ ਰਹੇ ਸੀ। ਟਰੇਲਰ ਦੇਖਣ ਤੋਂ ਬਾਅਦ ਦਰਸ਼ਕਾਂ ਦੀ ਐਕਸਾਈਟਮੈਂਟ ਹੋਰ ਜ਼ਿਆਦਾ ਵਧ ਗਈ ਹੈ। 

ਟਰੇਲਰ `ਚ ਸਰਗੁਨ ਤੇ ਗੁਰਨਾਮ ਭੁੱਲਰ ਦੀ ਜ਼ਬਰਦਸਤ ਕੈਮਿਸਟਰੀ ਤਾਂ ਦੇਖਣ ਨੂੰ ਮਿਲਦੀ ਹੀ ਹੈ, ਤੇ ਨਾਲ ਹੀ ਦੋਵਾਂ ਵਿਚਾਲੇ ਪਿਆਰ ਭਰੀ ਤਕਰਾਰ ਵੀ ਦੇਖੀ ਜਾ ਸਕਦੀ ਹੈ। ਕੁੱਲ ਮਿਲਾ ਕੇ ਟਰੇਲਰ ਦੇਖਣ `ਤੇ ਪਤਾ ਲਗਦਾ ਹੈ ਕਿ ਇਹ ਫ਼ਿਲਮ ਮਜ਼ੇਦਾਰ ਹੋਣ ਵਾਲੀ ਹੈ।

ਫ਼ਿਲਮ ਦੀ ਕਹਾਣੀ ਬਾਰੇ ਗੱਲ ਕੀਤੀ ਜਾਏ ਤਾਂ ਇਸ ਦੀ ਕਹਾਣੀ ਪੰਜਾਬੀ ਅਦਾਕਾਰ, ਲੇਖਕ ਤੇ ਨਿਰਦੇਸ਼ਕ ਅੰਬਰਦੀਪ ਸਿੰਘ ਨੇ ਲਿਖੀ ਹੈ, ਜਦਕਿ ਫ਼ਿਲਮ ਨੂੰ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦਾ ਟਰੇਲਰ ਜ਼ੀ ਸਟੂਡੀਓਜ਼ ਦੇ ਅਧਿਕਾਰਤ ਯੂਟਿਊਬ ਪੇਜ `ਤੇ ਰਿਲੀਜ਼ ਕੀਤਾ ਗਿਆ ਹੈ। ਇਹ ਫ਼ਿਲਮ ਸ਼੍ਰੀ ਨਰੋਤਮ ਜੀ ਫ਼ਿਲਮ ਪ੍ਰੋਡਕਸ਼ਨ, ਨਿਊ ਐਰਾ ਫ਼ਿਲਮਜ਼ ਤੇ ਬਾਲੀਵੁੱਡ ਹਾਈਟਸ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਹੀ ਹੈ।

ਸਟਾਰਕਾਸਟ ਦੀ ਗੱਲ ਕਰੀਏ ਤਾਂ ਫ਼ਿਲਮ `ਚ ਗੁਰਨਾਮ ਭੁੱਲਰ, ਸਰਗੁਨ ਮਹਿਤਾ, ਜੱਸ ਬਾਜਵਾ, ਜੈਸਮੀਨ ਬਾਜਵਾ, ਸ਼ਿਵਿਕਾ ਦੀਵਾਨ, ਹਰਦੀਪ ਗਿੱਲ ਤੇ ਮਿੰਟੂ ਕਾਪਾ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। 

ਦਸ ਦਈਏ ਕਿ ਇਹ ਫ਼ਿਲਮ ਦੀ ਕਹਾਣੀ 90 ਦੇ ਦਹਾਕਿਆਂ ਦੇ ਆਲੇ ਦੁਆਲੇ ਘੁੰਮਦੀ ਨਜ਼ਰ ਆਉਂਦੀ ਹੈ। ਜਿਸ ਵਿੱਚ ਲੜਕਾ ਲੜਕੀ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਅਤੇ ਵਿਆਹ ਕਰਨ ਦੇ ਸੁਪਨੇ ਦੇਖਦੇ ਹਨ। ਕਿਸੇ ਗ਼ਲਤਫ਼ਹਿਮੀ ਕਰਕੇ ਲੜਕੀ ਦਾ ਰਿਸ਼ਤਾ ਕਿਸੇ ਹੋਰ ਨਾਲ ਤੈਅ ਹੋ ਜਾਂਦਾ ਹੈ, ਜਿਸ ਦਾ ਸਰਗੁਨ ਨੂੰ ਬਾਅਦ `ਚ ਪਤਾ ਲੱਗਦਾ ਹੈ। ਹੁਣ ਉਹ ਆਪਣੇ ਪਰਿਵਾਰ ਦੀ ਇੱਜ਼ਤ ਖਾਤਰ ਚੁੱਪ ਕਰਕੇ ਇਸ ਰਿਸ਼ਤੇ ਨੂੰ ਨਿਭਾਉਣਾ ਚਾਹੁੰਦੀ ਹੈ। ਪਰ ਇਸ ਸਭ ਦੇ ਦਰਮਿਆਨ ਸਰਗੁਨ ਦਾ ਗੁਰਨਾਮ ਨਾਲ ਰਿਸ਼ਤਾ ਖ਼ਰਾਬ ਹੋ ਜਾਂਦਾ ਹੈ। ਇੱਥੋਂ ਹੀ ਸ਼ੁਰੂ ਹੁੰਦੀ ਹੈ ਦੋਵਾਂ ਦੇ ਤਕਰਾਰ ਦੀ ਕਹਾਣੀ। 

ਕਾਬਿਲੇਗ਼ੌਰ ਹੈ ਕਿ ਸਰਗੁਨ ਤੇ ਗੁਰਨਾਮ ਦੀ ਇਹ ਕਦੇ ਪਿਆਰ ਤੇ ਕਦੇ ਤਕਰਾਰ ਦੀ ਕਹਾਣੀ 8 ਜੁਲਾਈ 2022 ਨੂੰ ਸਿਨੇਮਾਘਰਾਂ `ਚ ਦਰਸ਼ਕਾਂ ਦਾ ਮਨੋਰੰਜਨ ਕਰੇਗੀ।   

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

1 ਜਨਵਰੀ 2025 ਤੋਂ ਬਦਲਣਗੇ UPI ਨਾਲ ਜੁੜੇ ਇਹ ਨਿਯਮ, ਇੱਕ ਕਲਿੱਕ ਨਾਲ ਜਾਣੋ ਪੂਰੀ ਜਾਣਕਾਰੀ

Crime News: ਬਠਿੰਡਾ 'ਚ ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਜ਼ੁਲਮ ਨਾ ਸਹਾਰ ਸਕੀ ਅਰਸ਼ਦੀਪ ਕੌਰ, ਢਾਈ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਸਿੱਖਾਂ 'ਚ ਯਾਦਗਾਰ ਬਣਾਉਣ ਦੀ ਇਜਾਜ਼ਤ ਨਹੀਂ , ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਡਾ.ਮਨਮੋਹਨ ਸਿੰਘ ਦੀ ਪਤਨੀ ਨੂੰ ਲਿਖੀ ਚਿੱਠੀ, ਜਾਣੋ ਕਿਉਂ ਹੋ ਰਹੀ ਸਿਆਸਤ ?

Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?
Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?
Advertisement
ABP Premium

ਵੀਡੀਓਜ਼

ਸਾਡੀਆਂ ਮੰਗਾ ਕੇਂਦਰ ਨਾਲ ਹੈ, ਪੰਜਾਬ ਸਰਕਾਰ ਸਾਡੇ ਵਿੱਚ ਨਾ ਆਵੇਆਰ. ਐਸ. ਐਸ. ਨਾਲ ਮਿਲੇ ਹੋਣ ਦੀਆਂ ਗੱਲਾਂ ਦਾ ਸੱਚGuwahati 'ਚ ਗੱਜੇ ਦਿਲਜੀਤ ਦੋਸਾਂਝ , Dr. ਮਨਮੋਹਨ ਸਿੰਘ ਦੇ ਨਾਮ ਕੀਤਾ ਸ਼ੋਅਅਕਾਲੀ ਦਲ ਵਲੋਂ ਵਾਰ ਵਾਰ ਆਰ ਐਸ ਐਸ ਦੀ ਦਖ਼ਲਅੰਦਾਜੀ ਦਾ ਮੁੱਦਾ ਕਿਉਂ ਚੁੱਕਿਆ ਜਾਂਦਾ ਹੈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
1 ਜਨਵਰੀ 2025 ਤੋਂ ਬਦਲਣਗੇ UPI ਨਾਲ ਜੁੜੇ ਇਹ ਨਿਯਮ, ਇੱਕ ਕਲਿੱਕ ਨਾਲ ਜਾਣੋ ਪੂਰੀ ਜਾਣਕਾਰੀ
1 ਜਨਵਰੀ 2025 ਤੋਂ ਬਦਲਣਗੇ UPI ਨਾਲ ਜੁੜੇ ਇਹ ਨਿਯਮ, ਇੱਕ ਕਲਿੱਕ ਨਾਲ ਜਾਣੋ ਪੂਰੀ ਜਾਣਕਾਰੀ
Crime News: ਬਠਿੰਡਾ 'ਚ ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਜ਼ੁਲਮ ਨਾ ਸਹਾਰ ਸਕੀ ਅਰਸ਼ਦੀਪ ਕੌਰ, ਢਾਈ ਮਹੀਨੇ ਪਹਿਲਾਂ ਹੋਇਆ ਸੀ ਵਿਆਹ
Crime News: ਬਠਿੰਡਾ 'ਚ ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਜ਼ੁਲਮ ਨਾ ਸਹਾਰ ਸਕੀ ਅਰਸ਼ਦੀਪ ਕੌਰ, ਢਾਈ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਸਿੱਖਾਂ 'ਚ ਯਾਦਗਾਰ ਬਣਾਉਣ ਦੀ ਇਜਾਜ਼ਤ ਨਹੀਂ , ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਡਾ.ਮਨਮੋਹਨ ਸਿੰਘ ਦੀ ਪਤਨੀ ਨੂੰ ਲਿਖੀ ਚਿੱਠੀ, ਜਾਣੋ ਕਿਉਂ ਹੋ ਰਹੀ ਸਿਆਸਤ ?
ਸਿੱਖਾਂ 'ਚ ਯਾਦਗਾਰ ਬਣਾਉਣ ਦੀ ਇਜਾਜ਼ਤ ਨਹੀਂ , ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਡਾ.ਮਨਮੋਹਨ ਸਿੰਘ ਦੀ ਪਤਨੀ ਨੂੰ ਲਿਖੀ ਚਿੱਠੀ, ਜਾਣੋ ਕਿਉਂ ਹੋ ਰਹੀ ਸਿਆਸਤ ?
Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?
Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?
ਅਜੇ ਨਹੀਂ ਮਿਲੇਗੀ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਵਾਪਸ ? ਜਾਂਚ ਕਮੇਟੀ ਦਾ ਵਧਾਇਆ ਸਮਾਂ, ਚੌੜਾ ਨੂੰ ਪੰਥ ’ਚੋਂ ਛੇਕਣ ਦਾ ਮਤਾ ਵਾਪਸ, SGPC ਦੀ ਮੀਟਿੰਗ 'ਚ ਹੋਏ ਵੱਡੇ ਫ਼ੈਸਲੇ

ਪੰਜਾਬੀਓ ਕੁਝ ਹੀ ਘੰਟੇ ਬਾਕੀ ! ਜੇ ਨਾ ਕੀਤਾ ਆਹ ਕੰਮ ਤਾਂ 'ਸਰਕਾਰ' ਠੋਕੇਗੀ ਮੋਟਾ ਜੁਰਾਮਾਨਾ, ਅੰਮ੍ਰਿਤਸਰ 'ਚ ਇਕੱਠਾ ਹੋਇਆ 31.09 ਕਰੋੜ, ਜਾਣੋ ਕੀ ਹੈ ਵਜ੍ਹਾ

ਸਾਵਧਾਨ: ਜੇ ਨਾ ਸੰਭਲੇ ਤਾਂ ਅਗਲੀਆਂ ਪੀੜ੍ਹੀਆਂ ਹੋ ਜਾਣਗੀਆਂ ਬਰਬਾਦ! ਕੈਨੇਡਾ ਤੇ ਚੀਨ ਦੇ ਵਿਗਿਆਨੀਆਂ ਨੇ ਕੀਤੇ ਵੱਡੇ ਖੁਲਾਸੇ  

Diljit Concert: ਪੰਜਾਬ ਸਰਕਾਰ ਦਾ ਦਿਲਜੀਤ ਨੇ ਭਰਿਆ ਖ਼ਜ਼ਾਨਾ ! ਸ਼ੋਅ ਤੋਂ ਪੰਜਾਬ ਸਰਕਾਰ ਨੇ ਕਮਾਏ ਕਰੋੜਾਂ ! ਜਾਣੋ ਕਿਵੇਂ ਕੀਤੀ ਕਮਾਈ ?

Embed widget