'Akshay Kumar ਨੇ ਮੈਨੂੰ ਯੂਜ ਕੀਤਾ ਅਤੇ ਛੱਡ ਦਿੱਤਾ', Shilpa Shetty ਨੇ ਖੁੱਲ੍ਹੇਆਮ ਲਗਾਇਆ ਸੀ ਇਲਜ਼ਾਮ, ਅਦਾਕਾਰ ਨੇ ਵੀ ਕਬੂਲੀ ਸੀ ਧੋਖੇ ਦੀ ਗੱਲ
ਸ਼ਿਲਪਾ ਸ਼ੈੱਟੀ ਨੇ ਖੁਲਾਸਾ ਕੀਤਾ ਸੀ, "ਅਕਸ਼ੇ ਕੁਮਾਰ ਨੇ ਉਨ੍ਹਾਂ ਨੂੰ ਵਰਤਿਆ ਅਤੇ ਧੋਖਾ ਦਿੱਤਾ। ਕਿਸੇ ਤੀਜੇ ਦੇ ਆਉਣ ਕਾਰਨ ਅੱਕੀ ਨੇ ਮੇਰੇ ਨਾਲ ਰਿਸ਼ਤਾ ਤੋੜਿਆ ਹੈ। ਮੈਂ ਜਾਣਦੀ ਹਾਂ ਕਿ ਅਤੀਤ ਨੂੰ ਇੰਨੀ ਜਲਦੀ ਨਹੀਂ ਭੁਲਾਇਆ ਜਾ ਸਕਦਾ।"
Akshay Kumar-Shilpa Shetty Relationship: ਹਿੰਦੀ ਸਿਨੇਮਾ ਦੇ ਸੁਪਰਸਟਾਰ ਅਕਸ਼ੇ ਕੁਮਾਰ (Akshay Kumar) ਦਾ ਨਾਂਅ ਮੌਜੂਦਾ ਸਮੇਂ ਦੇ ਸਭ ਤੋਂ ਵੱਡੇ ਸੁਪਰਸਟਾਰਾਂ ਵਿੱਚੋਂ ਇੱਕ ਹੈ। ਹਮੇਸ਼ਾ ਹੀ ਦੇਖਿਆ ਗਿਆ ਹੈ ਕਿ ਆਪਣੀਆਂ ਫ਼ਿਲਮਾਂ ਤੋਂ ਇਲਾਵਾ ਅੱਕੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹੇ ਹਨ। ਪਿਛਲੇ ਸਮੇਂ 'ਚ ਅਕਸ਼ੇ ਕੁਮਾਰ ਦਾ ਨਾਂਅ ਬਾਲੀਵੁੱਡ ਦੀਆਂ ਦਿੱਗਜ ਅਦਾਕਾਰਾਵਾਂ ਜਿਵੇਂ ਰਵੀਨਾ ਟੰਡਨ, ਸ਼ਿਲਪਾ ਸ਼ੈੱਟੀ ਅਤੇ ਮਮਤਾ ਕੁਲਕਰਨੀ ਨਾਲ ਜੁੜਿਆ ਰਿਹਾ ਹੈ। ਜਿਸ 'ਚ ਸ਼ਿਲਪਾ ਸ਼ੈੱਟੀ (Shilpa Shetty) ਨੇ ਅਕਸ਼ੇ ਕੁਮਾਰ 'ਤੇ ਧੋਖਾ ਦੇਣ ਦਾ ਇਲਜ਼ਾਮ ਲਗਾਇਆ ਸੀ। ਅਕਸ਼ੇ ਨੇ ਖੁਦ ਵੀ ਇਸ ਗੱਲ ਨੂੰ ਖੁੱਲ੍ਹ ਕੇ ਸਵੀਕਾਰ ਕੀਤਾ ਸੀ।
ਅੱਕੀ ਨੇ ਸ਼ਿਲਪਾ ਨੂੰ ਦਿੱਤਾ ਧੋਖਾ
ਸ਼ਿਲਪਾ ਸ਼ੈੱਟੀ ਅਤੇ ਅਕਸ਼ੇ ਕੁਮਾਰ ਦੀ ਪਹਿਲੀ ਫ਼ਿਲਮ 'ਮੈਂ ਖਿਲਾੜੀ ਤੂੰ ਅਨਾੜੀ' ਸੀ। ਇਸ ਫ਼ਿਲਮ ਤੋਂ ਬਾਅਦ ਹੀ ਦੋਹਾਂ ਦੀਆਂ ਨਜ਼ਦੀਕੀਆਂ ਵਧਣ ਲੱਗੀ। ਫ਼ਿਲਮ 'ਇਨਸਾਫ਼' ਤੋਂ ਬਾਅਦ ਇਹ ਖ਼ਬਰ ਸਾਹਮਣੇ ਆਈ ਸੀ ਕਿ ਅਕਸ਼ੇ, ਸ਼ਿਲਪਾ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਇਹ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲ ਸਕਿਆ। 'ਟਾਈਮਜ਼ ਨਾਓ ਨਵਭਾਰਤ' ਦੀ ਰਿਪੋਰਟ ਦੇ ਅਨੁਸਾਰ ਉਸ ਦੌਰਾਨ ਸ਼ਿਲਪਾ ਸ਼ੈੱਟੀ ਨੇ ਖੁਲਾਸਾ ਕੀਤਾ ਸੀ, "ਅਕਸ਼ੇ ਕੁਮਾਰ ਨੇ ਉਨ੍ਹਾਂ ਨੂੰ ਵਰਤਿਆ ਅਤੇ ਧੋਖਾ ਦਿੱਤਾ। ਕਿਸੇ ਤੀਜੇ ਦੇ ਆਉਣ ਕਾਰਨ ਅੱਕੀ ਨੇ ਮੇਰੇ ਨਾਲ ਰਿਸ਼ਤਾ ਤੋੜਿਆ ਹੈ। ਮੈਂ ਜਾਣਦੀ ਹਾਂ ਕਿ ਅਤੀਤ ਨੂੰ ਇੰਨੀ ਜਲਦੀ ਨਹੀਂ ਭੁਲਾਇਆ ਜਾ ਸਕਦਾ, ਪਰ ਮੈਨੂੰ ਯਕੀਨ ਹੈ ਅਤੇ ਖੁਸ਼ੀ ਹੈ ਕਿ ਮੇਰੇ ਕੋਲ ਇਸ ਸਭ ਨੂੰ ਪਾਰ ਕਰਨ ਦੀ ਤਾਕਤ ਹੈ।" ਕਿਹਾ ਜਾਂਦਾ ਹੈ ਕਿ ਅਕਸ਼ੇ ਕੁਮਾਰ ਦੀ ਜ਼ਿੰਦਗੀ 'ਚ ਅਦਾਕਾਰਾ ਟਵਿੰਕਲ ਖੰਨਾ ਦੀ ਐਂਟਰੀ ਕਾਰਨ ਅਕਸ਼ੇ ਅਤੇ ਸ਼ਿਲਪਾ ਦਾ ਬ੍ਰੇਕਅੱਪ ਹੋ ਗਿਆ ਸੀ।
ਅਕਸ਼ੇ ਨੇ ਸ਼ਿਲਪਾ ਨੂੰ ਧੋਖਾ ਦੇਣ ਦੀ ਕਬੂਲੀ ਸੀ ਗੱਲ
ਸ਼ਿਲਪਾ ਸ਼ੈੱਟੀ ਤੋਂ ਇਲਾਵਾ ਅਕਸ਼ੇ ਕੁਮਾਰ ਨੇ ਵੀ ਇਕ-ਦੂਜੇ ਨਾਲ ਰਿਸ਼ਤੇ ਨੂੰ ਲੈ ਕੇ ਆਪਣੀ ਰਾਇ ਜ਼ਾਹਰ ਕੀਤੀ ਹੈ। 'ਇੰਡੀਆ ਟੀਵੀ' ਦੇ 'ਆਪ ਕੀ ਅਦਾਲਤ' ਦੇ ਸ਼ੋਅ ਦੌਰਾਨ ਅਕਸ਼ੇ ਕੁਮਾਰ ਨੂੰ ਉਨ੍ਹਾਂ ਦੇ ਅਤੇ ਸ਼ਿਲਪਾ ਸ਼ੈੱਟੀ ਦੇ ਰਿਸ਼ਤੇ 'ਚ ਹੋਣ ਬਾਰੇ ਇੱਕ ਸਵਾਲ ਪੁੱਛਿਆ ਗਿਆ ਸੀ। ਜਿਸ 'ਤੇ ਅੱਕੀ ਨੇ ਹਾਂ 'ਚ ਜਵਾਬ ਦਿੱਤਾ। ਇਸ ਤੋਂ ਬਾਅਦ ਅਕਸ਼ੇ ਨੂੰ ਇਹ ਵੀ ਕਿਹਾ ਗਿਆ ਕਿ ਸ਼ਿਲਪਾ ਨੇ ਤੁਹਾਡੇ 'ਤੇ ਧੋਖਾ ਦੇਣ ਦਾ ਦੋਸ਼ ਲਗਾਇਆ ਹੈ।
ਇਸ 'ਤੇ ਅਕਸ਼ੇ ਕੁਮਾਰ ਦਾ ਜਵਾਬ ਵੀ ਹਾਂ 'ਚ ਸੀ। ਬਾਅਦ 'ਚ ਅੱਕੀ ਨੇ ਕਿਹਾ ਕਿ ਤੁਹਾਨੂੰ ਇਹ ਸਵਾਲ ਉਨ੍ਹਾਂ ਲੋਕਾਂ ਤੋਂ ਪੁੱਛਣਾ ਚਾਹੀਦਾ ਹੈ, ਜਿਨ੍ਹਾਂ ਨੇ ਇਲਜ਼ਾਮ ਲਗਾਏ ਹਨ। ਅਜਿਹੇ 'ਚ ਅੱਕੀ ਦਾ ਇਹ ਜਵਾਬ ਦੱਸਦਾ ਹੈ ਕਿ ਅਕਸ਼ੇ 'ਤੇ ਸ਼ਿਲਪਾ ਦੇ ਦੋਸ਼ ਬੇਬੁਨਿਆਦ ਨਹੀਂ ਸਨ। ਦੱਸਣਯੋਗ ਹੈ ਕਿ ਅੱਕੀ ਅਤੇ ਸ਼ਿਲਪਾ 'ਮੈਂ ਖਿਲਾੜੀ ਤੂੰ ਅਨਾੜੀ', 'ਇਨਸਾਫ', 'ਧੜਕਨ' ਅਤੇ 'ਜਾਨਵਾਰ' ਵਰਗੀਆਂ ਫ਼ਿਲਮਾਂ 'ਚ ਇਕੱਠੇ ਨਜ਼ਰ ਆ ਚੁੱਕੇ ਹਨ।