(Source: ECI/ABP News)
Alia Ranbir Wedding: 11 ਸਾਲ ਦੀ ਉਮਰ 'ਚ ਪਹਿਲੀ ਵਾਰ ਰਣਬੀਰ ਕਪੂਰ ਨੂੰ ਮਿਲੀ ਸੀ ਆਲੀਆ ਭੱਟ, ਕਿਹਾ- ਬਹੁਤ ਸ਼ਰਮੀਲੀ ਸੀ ਕਿਉਂਕਿ ਮੈਂ...
ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਆਲੀਆ ਭੱਟ ਦੇ ਚਾਚਾ ਰੌਬਿਨ ਭੱਟ ਨੇ ਵਿਆਹ ਦੀ ਤਰੀਕ ਦੀ ਪੁਸ਼ਟੀ ਕਰ ਦਿੱਤੀ ਹੈ।
![Alia Ranbir Wedding: 11 ਸਾਲ ਦੀ ਉਮਰ 'ਚ ਪਹਿਲੀ ਵਾਰ ਰਣਬੀਰ ਕਪੂਰ ਨੂੰ ਮਿਲੀ ਸੀ ਆਲੀਆ ਭੱਟ, ਕਿਹਾ- ਬਹੁਤ ਸ਼ਰਮੀਲੀ ਸੀ ਕਿਉਂਕਿ ਮੈਂ... Alia Ranbir Wedding Alia bhatt meets first time ranbir kapoor at age of 11 Alia Ranbir Wedding: 11 ਸਾਲ ਦੀ ਉਮਰ 'ਚ ਪਹਿਲੀ ਵਾਰ ਰਣਬੀਰ ਕਪੂਰ ਨੂੰ ਮਿਲੀ ਸੀ ਆਲੀਆ ਭੱਟ, ਕਿਹਾ- ਬਹੁਤ ਸ਼ਰਮੀਲੀ ਸੀ ਕਿਉਂਕਿ ਮੈਂ...](https://feeds.abplive.com/onecms/images/uploaded-images/2022/04/13/b1e4e6f07d4b30cf239562a516284f89_original.jpg?impolicy=abp_cdn&imwidth=1200&height=675)
Alia Ranbir Wedding: ਬਾਲੀਵੁੱਡ ਐਕਟਰ ਰਣਬੀਰ ਕਪੂਰ ਤੇ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਖਬਰਾਂ ਕਾਰਨ ਸੁਰਖੀਆਂ 'ਚ ਹਨ। ਇਨ੍ਹਾਂ ਦੋਵਾਂ ਸਿਤਾਰਿਆਂ ਦੇ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ ਹਲਚਲ ਵੇਖੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ 14 ਅਪ੍ਰੈਲ ਨੂੰ ਰਣਬੀਰ ਤੇ ਆਲੀਆ ਇੱਕ-ਦੂਜੇ ਨਾਲ ਵਿਆਹ ਕਰਨ ਜਾ ਰਹੇ ਹਨ।
ਹਾਲਾਂਕਿ ਹੁਣ ਤੱਕ ਇਸ ਵਿਆਹ ਨੂੰ ਲੈ ਕੇ ਆਲੀਆ ਤੇ ਰਣਬੀਰ ਦੇ ਪੱਖ ਤੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ। ਸੋਸ਼ਲ ਮੀਡੀਆ 'ਤੇ ਵੀ ਫੈਨਜ਼ ਆਲੀਆ ਤੇ ਰਣਬੀਰ ਦੇ ਵਿਆਹ ਦੀਆਂ ਕਾਫੀ ਗੱਲਾਂ ਕਰ ਰਹੇ ਹਨ। ਇਸ ਤੋਂ ਇਲਾਵਾ ਦੋਵਾਂ ਦੇ ਥ੍ਰੋਬੈਕ ਵੀਡੀਓਜ਼ ਵੀ ਇਨ੍ਹੀਂ ਦਿਨੀਂ ਕਾਫੀ ਮਸ਼ਹੂਰ ਹਨ। ਇਸ ਦੌਰਾਨ ਇੱਕ ਥ੍ਰੋਬੈਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਆਲੀਆ ਭੱਟ ਰਣਬੀਰ ਕਪੂਰ ਨਾਲ ਆਪਣੀ ਪਹਿਲੀ ਮੁਲਾਕਾਤ ਦੀ ਕਹਾਣੀ ਦੱਸਦੀ ਨਜ਼ਰ ਆ ਰਹੀ ਹੈ।
ਵੀਡੀਓ 'ਚ ਆਲੀਆ ਭੱਟ ਦੱਸ ਰਹੀ ਹੈ ਕਿ ਉਹ ਸਿਰਫ 11 ਸਾਲ ਦੀ ਸੀ ਜਦੋਂ ਉਹ ਪਹਿਲੀ ਵਾਰ ਰਣਬੀਰ ਨੂੰ ਮਿਲੀ ਸੀ। ਉਨ੍ਹਾਂ ਕਿਹਾ, "ਜਦੋਂ ਮੈਂ ਪਹਿਲੀ ਵਾਰ ਰਣਬੀਰ ਨੂੰ ਮਿਲੀ, ਉਦੋਂ ਮੈਂ ਸ਼ਾਇਦ 11 ਸਾਲ ਦੀ ਸੀ। ਮੈਂ ਬਹੁਤ ਸ਼ਰਮੀਲੀ ਸੀ ਕਿਉਂਕਿ ਮੈਨੂੰ ਆਪਣਾ ਸਿਰ ਉਨ੍ਹਾਂ ਦੇ ਮੋਢੇ 'ਤੇ ਰੱਖਣਾ ਸੀ, ਪਰ ਮੈਂ ਅਜਿਹਾ ਨਹੀਂ ਕਰ ਸਕੀ।" ਆਲੀਆ ਦੇ ਇਸ ਬਿਆਨ ਤੋਂ ਸਾਫ਼ ਹੈ ਕਿ ਉਹ ਰਣਬੀਰ ਕਪੂਰ ਨੂੰ ਬਚਪਨ ਤੋਂ ਹੀ ਬਹੁਤ ਪਸੰਦ ਕਰਦੀ ਹੈ।
View this post on Instagram
ਕੱਲ੍ਹ ਆਲੀਆ ਰਣਬੀਰ ਦਾ ਵਿਆਹ!
ਆਲੀਆ ਭੱਟ ਤੇ ਰਣਬੀਰ ਕਪੂਰ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਆਲੀਆ ਭੱਟ ਦੇ ਚਾਚਾ ਰੌਬਿਨ ਭੱਟ ਨੇ ਵਿਆਹ ਦੀ ਤਰੀਕ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਨੇ ਇੱਕ ਇੰਟਰਵਿਊ 'ਚ ਦੱਸਿਆ ਹੈ ਕਿ 13 ਅਪ੍ਰੈਲ ਯਾਨੀ ਅੱਜ ਤੋਂ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਜਾਣਗੇ, ਜਦਕਿ 14 ਅਪ੍ਰੈਲ ਨੂੰ ਦੋਵੇਂ ਸਿਤਾਰੇ ਇਕ-ਦੂਜੇ ਦੇ ਬਣ ਜਾਣਗੇ।
ਇਹ ਵੀ ਪੜ੍ਹੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)