ਪੜਚੋਲ ਕਰੋ
Advertisement
ਦੀਪਿਕਾ-ਰਣਵੀਰ ਦੇ ਵਿਆਹ 'ਚ ਸਿੱਖ ਰਹਿਤ-ਮਰਿਆਦਾ ਦੀ ਉਲੰਘਣਾ..?
ਚੰਡੀਗੜ੍ਹ: ਬਾਲੀਵੁੱਡ ਸਟਾਰ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੇ ਇਟਲੀ ਵਿੱਚ ਹੋਏ ਵਿਆਹ ਦੌਰਾਨ ਰਹਿਤ ਮਰਿਆਦਾ ਭੰਗ ਕੀਤੇ ਜਾਣ 'ਤੇ ਸਿੱਖਾਂ ਨੇ ਇਤਰਾਜ਼ ਜਤਾਇਆ ਹੈ। ਇਟਲੀ ਦੇ ਸ਼ਹਿਰ ਬ੍ਰੇਸ਼ੀਆ ਦੇ ਗੁਰੂਘਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਹੋਟਲ ਵਿੱਚ ਪ੍ਰਕਾਸ਼ ਕਰਨ 'ਤੇ ਸਥਾਨਕ ਸਿੱਖਾਂ ਨੇ ਸਖ਼ਤ ਨੋਟਿਸ ਲਿਆ ਹੈ। ਸਥਾਨਕ ਸਿੱਖਾਂ ਨੇ ਬ੍ਰੇਸ਼ੀਆ ਗੁਰਦੁਆਰਾ ਦੇ ਪ੍ਰਬੰਧਕਾਂ 'ਤੇ ਇਹ ਸਭ ਕਾਰਵਾਈ ਪੜਦੇ ਨਾਲ ਕਰਨ ਦੇ ਇਲਜ਼ਾਮ ਲਾਏ ਹਨ। ਹਾਲਾਂਕਿ, ਗੁਰਦੁਆਰਾ ਦੇ ਹੈੱਡ ਗ੍ਰੰਥੀ ਨੇ ਮਰਿਆਦਾ ਦੀ ਉਲੰਘਣਾ ਦੀਆਂ ਗੱਲਾਂ ਦਾ ਖੰਡਨ ਕੀਤਾ।
ਦੀਪਿਕਾ ਪਾਦੁਕੋਣ ਤੇ ਰਣਵੀਰ ਕਪੂਰ ਦਾ ਵਿਆਹ 14 ਤੇ 15 ਨਵੰਬਰ ਨੂੰ ਇਟਲੀ ਦੇ ਸ਼ਹਿਰ ਲੇਕ ਕੋਮੋ ਵਿੱਚ ਵਿਲਾ ਦੇਲ ਬਲਬਿਆਨੇਲੋ ਨਾਂਅ ਦੇ ਇਕ ਮਹਿਲਨੁਮਾ ਹੋਟਲ ਵਿੱਚ ਕੋਂਕਣੀ ਅਤੇ ਸਿੰਧੀ ਰਵਾਇਤਾਂ ਮੁਤਾਬਕ ਕੀਤਾ ਗਿਆ ਸੀ। ਫ਼ਿਲਮੀ ਜੋੜੀ ਦੇ ਪਰਿਵਾਰਾਂ ਅਤੇ ਚੋਣਵੇਂ ਮਹਿਮਾਨ ਇਸ ਵਿਆਹ ਵਿਚ ਸ਼ਾਮਲ ਹੋਣ ਲਈ ਇਟਲੀ ਪੁੱਜੇ ਸਨ। ਸਿੰਧੀ ਰਿਵਾਜ਼ ਮੁਤਾਬਕ ਦੋਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਲਾਵਾਂ ਲਈਆਂ ਅਤੇ ਸਿੱਖ ਰਹੁ ਰੀਤਾਂ ਮੁਤਾਬਕ ਆਨੰਦ ਕਾਰਜ ਹੋਇਆ ਸੀ।
ਇਹ ਵੀ ਦੱਸੋ: ਰਣਵੀਰ ਤੇ ਦੀਪਿਕਾ ਨੇ ਕਰਵਾਇਆ 'ਦੂਜਾ ਵਿਆਹ'
ਮੀਡੀਆ ਰਿਪੋਰਟਾਂ ਮੁਤਾਬਕ ਵਿਆਹ ਸਮਾਗਮ ਤੋਂ ਬਾਅਦ ਜਦੋਂ ਇਟਲੀ ਵਸਦੇ ਕੁਝ ਸਿੱਖਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਵਿਆਹ ਸਮਾਗਮ ਲਈ ਹੋਟਲ ਵਿਚ ਲਿਜਾਇਆ ਗਿਆ ਹੈ ਤਾਂ ਉਨ੍ਹਾਂ ਸ੍ਰੀ ਅਕਾਲ ਤਖ਼ਤ ਤੋਂ ਜਾਰੀ ਹੁਕਮਨਾਮੇ ਮੁਤਾਬਕ ਇਸ ਨੂੰ ਮਰਿਆਦਾ ਦੀ ਉਲੰਘਣਾ ਕਰਾਰ ਦਿੰਦਿਆਂ ਇਸ ’ਤੇ ਇਤਰਾਜ਼ ਕੀਤਾ। ਇਸ ਸਬੰਧੀ ਇਟਲੀ ਵਿੱਚ ‘ਇੰਡੀਅਨ ਸਿੱਖ ਕਮਿਊਨਿਟੀ’ ਜਥੇਬੰਦੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨੇ ਦੱਸਿਆ ਕਿ ਇਸ ਵਿਆਹ ਸਮਾਗਮ ਲਈ ਸ਼ਹਿਰ ਬ੍ਰੇਸ਼ੀਆ ਸਥਿਤ ਗੁਰਦੁਆਰਾ ਸਿੰਘ ਸਭਾ, ਫਲੈਰੋ ਤੋਂ ਪਾਵਨ ਸਰੂਪ ਲਿਜਾਇਆ ਗਿਆ ਸੀ। ਲੇਕ ਕੋਮੋ ਸ਼ਹਿਰ ਲਗਪਗ 150 ਕਿਲੋਮੀਟਰ ਦੂਰ ਹੈ।
ਉਨ੍ਹਾਂ ਦੱਸਿਆ ਕਿ ਵਿਆਹ ਸਮਾਗਮ ਦਾ ਪ੍ਰਬੰਧ ਕਰਨ ਵਾਲੇ ਪ੍ਰਬੰਧਕਾਂ ਵਲੋਂ ਇਸ ਸਬੰਧ ਵਿਚ ਗੁਰਦੁਆਰੇ ਦੇ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਗਿਆ ਅਤੇ ਪ੍ਰਬੰਧਕਾਂ ਵਲੋਂ ਪਾਵਨ ਸਰੂਪ ਉਥੇ ਹੋਟਲ ਵਿਚ ਪਹੁੰਚਾਇਆ ਗਿਆ ਅਤੇ ਦੋਵਾਂ ਕਲਾਕਾਰਾਂ ਨੇ ਸਿੱਖ ਰੀਤੀ ਰਿਵਾਜ਼ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਲਾਵਾਂ ਫੇਰੇ ਲਏ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਨੇ ਇਸ ਰਸਮ ਨੂੰ ਸਿੰਧੀ ਰੀਤੀ ਰਿਵਾਜ਼ ਦੱਸ ਕੇ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਆਨੰਦ ਕਾਰਜ ਹੈ। ਕੰਗ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਨੂੰ ਉਹ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਲਿਖਣਗੇ।
ਇਟਲੀ ਦੇ ਗੁਰਦੁਆਰਾ ਸਿੰਘ ਸਭਾ ਫਲੈਰੋ ਦੇ ਹੈੱਡ ਗ੍ਰੰਥੀ ਚੰਚਲ ਸਿੰਘ ਨੇ ਕਿਹਾ ਹੈ ਕਿ ਦੋਵਾਂ ਫ਼ਿਲਮੀ ਕਲਾਕਾਰਾਂ ਦੇ ਵਿਆਹ ਮੌਕੇ ਕਿਸੇ ਵੀ ਤਰ੍ਹਾਂ ਨਾਲ ਮਰਿਆਦਾ ਦੀ ਉਲੰਘਣਾ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਵਿਆਹ ਵਾਲੇ ਸਥਾਨ ਯਾਨੀ ਵਿਲਾ ਕੋਈ ਹੋਟਲ ਨਹੀਂ ਸੀ ਅਤੇ ਉੱਥੇ ਸਿਰਫ਼ ਵਿਆਹ ਸਮਾਗਮ ਹੀ ਜਾਰੀ ਸਨ ਅਤੇ ਉੱਥੇ ਪੂਰਨ ਮਰਿਆਦਾ ਸਹਿਤ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਨਿਜੀ ਲਾਹੇ ਲਈ ਇਸ ਗੱਲ ਦਾ ਮੁੱਦਾ ਬਣਾਇਆ ਜਾ ਰਿਹਾ ਹੈ।
ਆਨੰਦ ਕਾਰਜ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਨਰਿੰਦਰ ਸਿੰਘ ਜਥੇ ਵੱਲੋਂ ਲਾਵਾਂ ਦਾ ਕੀਰਤਨ ਵੀ ਕੀਤਾ ਗਿਆ ਹੈ। ਇਨ੍ਹਾਂ ਦੱਸਿਆ ਕਿ ਆਨੰਦ ਕਾਰਜ ਸਮੇਂ ਸ਼ਬਦ ਕੀਰਤਨ ਵੀ ਹੋਇਆ ਅਤੇ ਸਿੱਖ ਰੀਤੀ ਰਿਵਾਜ਼ਾਂ ਮੁਤਾਬਕ ਬਕਾਇਦਾ ਪੱਲਾ ਫੜਾਈ ਦੀ ਰਸਮ ਵੀ ਹੋਈ ਹੈ। ਉੱਧਰ, ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਪ੍ਰਕਾਸ਼ ਮੌਕੇ ਮਰਿਆਦਾ ਦੀ ਉਲੰਘਣਾ ਸਬੰਧੀ ਹਾਲੇ ਤਕ ਕੋਈ ਜਾਣਕਾਰੀ ਨਹੀਂ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਅਪਰਾਧ
ਵਿਸ਼ਵ
Advertisement