ਵਿਰਾਟ ਕੋਹਲੀ ਨਾਲ ਅਯੁੱਧਿਆ ਪਹੁੰਚੀ ਅਨੁਸ਼ਕਾ ਸ਼ਰਮਾ, ਹਨੂਮਾਨ ਗੜ੍ਹੀ ਦੇ ਕੀਤੇ ਦਰਸ਼ਨ, ਦੇਖੋ ਵੀਡੀਓ
Anushka Sharma and Virat Kohli Ayodhya: ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਅਯੁੱਧਿਆ ਪਹੁੰਚੇ ਹਨ, ਉਨ੍ਹਾਂ ਨੇ ਹਨੁਮਾਨ ਗੜ੍ਹ ਮੰਦਿਰ ਦੇ ਦਰਸ਼ਨ ਵੀ ਕੀਤੇ ਹਨ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।

Anushka Sharma and Virat Kohli Ayodhya: ਅਦਾਕਾਰਾ ਅਨੁਸ਼ਕਾ ਸਰਮਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਹੁਣ ਅਯੁੱਧਿਆ ਪਹੁੰਚੇ ਹਨ। ਸੋਸ਼ਲ ਮੀਡੀਆ 'ਤੇ ਮੰਦਿਰ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਅਨੁਸ਼ਕਾ ਅਤੇ ਵਿਰਾਟ ਪੂਜਾ ਕਰਦੇ ਨਜ਼ਰ ਆ ਰਹੇ ਹਨ।
#WATCH | Uttar Pradesh: Indian Cricketer Virat Kohli, along with his wife and actor Anushka Sharma, visited and offered prayers at Hanuman Garhi temple in Ayodhya. pic.twitter.com/pJAGntObsE
— ANI (@ANI) May 25, 2025
ਵੀਡੀਓ ਵਿੱਚ ਅਨੁਸ਼ਕਾ ਨੂੰ ਪਿੰਕ ਕਲਰ ਦੇ ਆਊਟਫਿੱਟ ਵਿੱਚ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੂੰ ਵ੍ਹਾਈਟ ਕਲਰ ਦੇ ਆਉਟਫਿੱਟ ਵਿੱਚ ਦੇਖਿਆ ਜਾ ਸਕਦਾ ਹੈ। ਦੋਵਾਂ ਨੇ ਪੂਜਾ ਵਿੱਚ ਪੂਰਾ ਧਿਆਨ ਲਗਾਇਆ ਹੋਇਆ ਹੈ।
ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਰਿਟਾਇਰਮੈਂਟ ਦਾ ਐਲਾਨ ਕੀਤਾ ਹੈ, ਉਸ ਤੋਂ ਬਾਅਦ ਤੋਂ ਹੀ ਵਿਰਾਟ ਕੋਹਲੀ ਨੂੰ ਧਾਰਮਿਕ ਥਾਵਾਂ 'ਤੇ ਹੀ ਜ਼ਿਆਦਾਤਰ ਦੇਖਿਆ ਜਾ ਰਿਹਾ ਹੈ।
ਇਸ ਤੋਂ ਬਾਅਦ ਅਨੁਸ਼ਕਾ ਅਤੇ ਵਿਰਾਟ ਵ੍ਰਿੰਦਾਵਨ ਵਿੱਚ ਪ੍ਰੇਮਾਨੰਦ ਮਹਾਰਾਜ ਕੋਲ ਪਹੁੰਚੇ ਸਨ, ਇਸ ਦੌਰਾਨ ਉਨ੍ਹਾਂ ਨਾਲ ਗੱਲ ਕਰਦਿਆਂ ਹੋਇਆਂ ਉਹ ਕਾਫੀ ਭਾਵੁਕ ਨਜ਼ਰ ਆਏ। ਅਨੁਸ਼ਕਾ ਤਾਂ ਆਪਣੇ ਹੰਝੂ ਕੰਟਰੋਲ ਹੀ ਨਹੀਂ ਕਰ ਸਕੀ, ਦੋਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋਏ ਸਨ।
ਅਨੁਸ਼ਕਾ ਅਤੇ ਵਿਰਾਟ ਦਾ ਵਿਆਹ 11 ਦਸੰਬਰ 2017 ਨੂੰ ਹੋਇਆ ਸੀ। ਦੋਵੇਂ ਆਪਣੀ ਵਿਆਹੁਤਾ ਜ਼ਿੰਦਗੀ ਵਿੱਚ ਬਹੁਤ ਖੁਸ਼ ਹਨ। ਉਨ੍ਹਾਂ ਦੇ ਦੋ ਬੱਚੇ ਹਨ। ਇੱਕ ਧੀ ਵਾਮਿਕਾ ਅਤੇ ਇੱਕ ਪੁੱਤਰ ਅਕਾਏ ਹੈ।






















