ਪੜਚੋਲ ਕਰੋ
ਅਰਮਾਨ ਕੋਹਲੀ ਨੇ ਗਰਲਫ੍ਰੈਂਡ ਨੀਰੂ ਰੰਧਾਵਾ ਨੂੰ ਕੁੱਟਿਆ, ਕੇਸ ਦਰਜ

ਮੁੰਬਈ: ‘ਬਿੱਗ-ਬੌਸ-7’ ‘ਚ ਨਜ਼ਰ ਆ ਚੁੱਕੇ ਐਕਟਰ ਅਰਮਾਨ ਕੋਹਲੀ ਖਿਲਾਫ ਆਪਣੀ ਗਰਲਫ੍ਰੈਂਡ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਅਰਮਾਨ ਨੇ ਆਪਣੀ ਗਰਲਫ੍ਰੈਂਡ ਨੀਰੂ ਰੰਧਾਵਾ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਬਾਅਦ ਮੀਨੂੰ ਹਸਪਤਾਲ ‘ਚ ਦਾਖਲ ਹੋਈ। ਹੁਣ ਅਰਮਾਨ ਖਿਲਾਫ ਕੁੱਟਮਾਰ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ।
ਏਐਨਆਈ ਮੁਤਾਬਕ ਨੀਰੂ ਨੇ ਐਵਤਾਰ ਰਾਤ ਨੂੰ ਸ਼ਾਂਤਾ ਕਰੂਜ਼ ਪੁਲਿਸ ਸਟੇਸ਼ਨ ‘ਚ ਅਰਮਾਨ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਆਈਪੀਸੀ ਸੈਕਸ਼ਨ 323, 326, 504 ਤੇ 506 ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਵਾਂ ‘ਚ ਕੁਝ ਆਰਥਿਕ ਹਾਲਾਤ ਕਾਰਨ ਦਿੱਕਤਾਂ ਚਲ ਰਹੀਆਂ ਸੀ। ਇਸ ਕਾਰਨ ਅਰਮਾਨ ਆਪਣੇ ਗੁੱਸੇ ‘ਤੇ ਕਾਬੂ ਨਹੀਂ ਪਾ ਸਕੇ ਤੇ ਨੀਰੂ ਨੂੰ ਪੋੜੀਆਂ ਤੋਂ ਧੱਕਾ ਦੇ ਦਿੱਤਾ, ਜਿਸ ਕਰਕੇ ਮੀਨੂੰ ਦੇ ਸਿਰ ‘ਤੇ ਸੱਟ ਲੱਗੀ।
ਅਰਮਾਨ ਦੇ ਪਾਪਾ ਤੇ ਫ਼ਿਲਮਮੇਕਰ ਰਾਜਕੁਮਾਰ ਕੋਹਲੀ ਨੇ ਉਸ ਨੂੰ 1992 ‘ਚ ਫ਼ਿਲਮ ‘ਵਿਰੋਧ’ ‘ਚ ਲਾਂਚ ਕੀਤਾ ਸੀ। ਇਸ ਤੋਂ ਬਾਅਦ ਵੀ ਉਸ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਪਰ ਕੋਈ ਮੁਕਾਮ ਹਾਸਲ ਨਾ ਕਰ ਪਾਈਆਂ। ਇਸ ਤੋਂ ਬਾਅਦ ਉੁਹ 2013 ‘ਚ ਸਲਮਾਨ ਦੇ ਫੇਮਸ ਸ਼ੋਅ ਬਿੱਗ-ਬੌਸ ‘ਚ ਵੀ ਨਜ਼ਰ ਆਇਆ ਸੀ। ਇਸ ਸ਼ੋਅ ‘ਚ ਅਰਮਾਨ ਦੀ ਨਜ਼ਦੀਕੀ ਕਾਜੋਲ ਦੀ ਭੈਣ ਤਨੀਸ਼ਾ ਮੁਖਰਜੀ ਨਾਲ ਵਧ ਗਈਆਂ ਸੀ ਪਰ ਕੁਝ ਸਮੇਂ ਬਾਅਦ ਹੀ ਦੋਨੋਂ ਵੱਖ ਹੋ ਗਏ। ਉਧਰ ਨੀਰੂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਅਰਮਾਨ ਨੇ ਉਸ ਨਾਲ ਕੁੱਟਮਾਰ ਕੀਤੀ ਹੈ। ਉਹ ਇਸ ਤੋਂ ਪਹਿਲਾਂ ਵੀ ਮੀਨੂੰ ਨਾਲ ਕੁੱਟਮਾਰ ਕਰ ਚੁੱਕਿਆ ਹੈ।
ਅਰਮਾਨ ਦੇ ਪਾਪਾ ਤੇ ਫ਼ਿਲਮਮੇਕਰ ਰਾਜਕੁਮਾਰ ਕੋਹਲੀ ਨੇ ਉਸ ਨੂੰ 1992 ‘ਚ ਫ਼ਿਲਮ ‘ਵਿਰੋਧ’ ‘ਚ ਲਾਂਚ ਕੀਤਾ ਸੀ। ਇਸ ਤੋਂ ਬਾਅਦ ਵੀ ਉਸ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਪਰ ਕੋਈ ਮੁਕਾਮ ਹਾਸਲ ਨਾ ਕਰ ਪਾਈਆਂ। ਇਸ ਤੋਂ ਬਾਅਦ ਉੁਹ 2013 ‘ਚ ਸਲਮਾਨ ਦੇ ਫੇਮਸ ਸ਼ੋਅ ਬਿੱਗ-ਬੌਸ ‘ਚ ਵੀ ਨਜ਼ਰ ਆਇਆ ਸੀ। ਇਸ ਸ਼ੋਅ ‘ਚ ਅਰਮਾਨ ਦੀ ਨਜ਼ਦੀਕੀ ਕਾਜੋਲ ਦੀ ਭੈਣ ਤਨੀਸ਼ਾ ਮੁਖਰਜੀ ਨਾਲ ਵਧ ਗਈਆਂ ਸੀ ਪਰ ਕੁਝ ਸਮੇਂ ਬਾਅਦ ਹੀ ਦੋਨੋਂ ਵੱਖ ਹੋ ਗਏ। ਉਧਰ ਨੀਰੂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਅਰਮਾਨ ਨੇ ਉਸ ਨਾਲ ਕੁੱਟਮਾਰ ਕੀਤੀ ਹੈ। ਉਹ ਇਸ ਤੋਂ ਪਹਿਲਾਂ ਵੀ ਮੀਨੂੰ ਨਾਲ ਕੁੱਟਮਾਰ ਕਰ ਚੁੱਕਿਆ ਹੈ। Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















