ਪੜਚੋਲ ਕਰੋ
Advertisement
ਟੀਵੀ ਐਕਟਰਸ ਅਰਸ਼ੀ ਖ਼ਾਨ ਸੋਸ਼ਲ ਮੀਡੀਆ 'ਤੇ ਟ੍ਰੋਲ, ਨਹੀਂ ਪਤਾ ਕੀ ਹੁੰਦਾ 'ਪੀਓਕੇ'
ਟੀਵੀ ਐਕਟਰਸ, ਮਾਡਲ ਤੇ ਬਿੱਗ ਬੌਸ 11 ਦੀ ਕੰਟੈਸਟੈਂਟ ਰਹੀ ਅਰਸ਼ੀ ਖ਼ਾਨ ਸੋਸ਼ਲ ਮੀਡੀਆ 'ਤੇ ਟ੍ਰੋਲ ਹੋ ਰਹੀ ਹੈ। ਉਹ ਲਾਈਵ ਟੀਵੀ ਬਹਿਸ ਵਿੱਚ ਪੀਓਕੇ ਦੀ ਫੁੱਲ ਫਾਰਮ ਤਕ ਨਹੀਂ ਦੱਸ ਸਕੀ।
ਮੁੰਬਈ: ਟੀਵੀ ਐਕਟਰਸ ਤੇ ਬਿੱਗ ਬੌਸ 11 ਦੀ ਕੰਟੈਸਟੈਂਟ ਰਹੀ ਅਰਸ਼ੀ ਖ਼ਾਨ ਨੂੰ ਕੰਗਨਾ ਰਨੌਤ ਤੇ ਮਹਾਰਾਸ਼ਟਰ ਸਰਕਾਰ ਵਿਚਾਲੇ ਚੱਲ ਰਹੇ ਟਕਰਾਅ ਵਿੱਚ ਦਖਲ ਦੇਣਾ ਸੋਸ਼ਲ ਮੀਡੀਆ ‘ਤੇ ਭਾਰੀ ਪੈ ਗਿਆ। ਇਸ ਕਰਕੇ ਹੁਣ ਉਹ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦਾ ਸ਼ਿਕਾਰ ਹੋ ਰਹੀ ਹੈ। ਦੱਸ ਦਈਏ ਕਿ ਹਾਲ ਹੀ ‘ਚ ਕੰਗਨਾ ਨੇ ਸੁਸ਼ਾਂਤ ਸਿੰਘ ਰਾਜਪੂਤ ਕੇਸ ਤੇ ਨਸ਼ਿਆਂ ਦੇ ਮਾਮਲੇ ਵਿੱਚ ਮੁੰਬਈ ਪੁਲਿਸ ਦੀ ਚੁੱਪੀ ‘ਤੇ ਸਵਾਲ ਚੁੱਕੇ ਜਿਸ ਲਈ ਸ਼ਿਵ ਸੈਨਾ ਨੇਤਾ ਤੇ ਸੰਸਦ ਮੈਂਬਰ ਸੰਜੇ ਰਾਉਤ ਨੇ ਕੰਗਨਾ ਨੂੰ ਮੁੰਬਈ ਨਾ ਆਉਣ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਵੀ ਕੰਗਨਾ ਨੂੰ ਮੁੰਬਈ ਨਾ ਆਉਣ ਲਈ ਕਿਹਾ ਸੀ।
ਇਸ ਦੇ ਨਾਲ ਹੀ ਕੰਗਨਾ ਇਸ ਵਿਵਾਦ ਦਰਮਿਆਨ ਮੁੰਬਈ ਦੀ ਤੁਲਨਾ ਪੀਓਕੇ ਨਾਲ ਕਰ ਚੁੱਕੀ ਹੈ। ਇਸ ਮੁੱਦੇ ‘ਤੇ ਇੱਕ ਨਿਊਜ਼ ਚੈਨਲ ‘ਤੇ ਡਿਬੇਟ ਚੱਲ ਰਹੀ ਸੀ ਜਿਸ ‘ਚ ਅਰਸ਼ੀ ਖ਼ਾਨ ਪੀਓਕੇ ਨੂੰ ਵਾਰ-ਵਾਰ ਪਾਕਿਸਤਾਨ ਕਹਿ ਰਹੀ ਸੀ। ਬੀਜੇਪੀ ਨੇਤਾ ਸੰਬਿਤ ਪਾਤਰਾ ਨੇ ਇਸ ‘ਤੇ ਇਤਰਾਜ਼ ਜਾਹਿਰ ਕੀਤਾ ਤੇ ਕਿਹਾ ਕਿ ਪੀਓਕੇ ਪਾਕਿਸਤਾਨ ਨਹੀਂ ਹੈ।
ਇੱਥੇ ਵੇਖੋ ਬੀਜੇਪੀ ਨੇਤੀ ਸੰਬਿਤ ਪਾਤਰਾ ਦਾ ਟਵੀਟ:
ਸੰਬਿਤ ਪਾਤਰ ਨੇ ਕਿਹਾ ਕਿ ਪੀਓਕੇ ਭਾਰਤ ਦਾ ਇੱਕ ਹਿੱਸਾ ਹੈ। ਇਸ ਤੋਂ ਬਾਅਦ ਉਹ ਅਰਸ਼ੀ ਖ਼ਾਨ ਪੀਓਕੇ ਦੀ ਫੁੱਲ ਫਾਰਮ ਦੱਸਣ ਲਈ ਕਹਿੰਦੇ ਹਨ ਪਰ ਉਹ ਦੱਸਣ ਤੋਂ ਇਨਕਾਰ ਕਰ ਦਿੰਦੀ ਹੈ। ਇਸ ਦਰਮਿਆਨ ਇੱਕ ਹਲਕੀ ਜਿਹੀ ਬਹਿਸ ਹੁੰਦੀ ਹੈ। ਫਿਰ ਪਾਤਰਾ, ਅਰਸ਼ੀ ਨੂੰ ਪੀਓਕੇ ਦਾ ਮਤਲਬ ਦੱਸਦਾ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ। ਅਰਸ਼ੀ ਖ਼ਾਨ ਨੇ ਪੀਓਕੇ ਬਾਰੇ ਕੁਝ ਨਹੀਂ ਦੱਸਣ ਤੋਂ ਬਾਅਦ ਲੋਕ ਟਵਿੱਟਰ 'ਤੇ ਉਸ ਨੂੰ ਟ੍ਰੋਲ ਕਰ ਰਹੇ ਹਨ। ਟਵਿੱਟਰ 'ਤੇ ਅਰਸ਼ੀ ਖਾਨ ਦਾ ਨੰਬਰ ਵਨ ‘ਤੇ ਟ੍ਰੈਂਡ ਕਰ ਰਹੀ ਹੈ। Parliament Session: ਸਰਹੱਦੀ ਵਿਵਾਦ ‘ਤੇ ਸੰਸਦ ਵਿਚ ਬਹਿਸ ਦੀ ਮੰਗ, ਜਾਣੋ ਅੱਜ ਕੀ ਹੋਵੇਗਾ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904PoK मतलब “Pak Occupied Kashmir”!! pic.twitter.com/8MPRYU3Vle
— Sambit Patra (@sambitswaraj) September 14, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement