(Source: ECI/ABP News)
Anup Jalota Birthday: ਭਜਨ ਸਮਰਾਟ ਅਨੂਪ ਜਲੋਟਾ ਦਾ ਜਸਲੀਨ ਮਠਾਰੂ ਨਾਲ ਜੁੜਿਆ ਨਾਂ, ਜਾਣੋ ਬਿੱਗ ਬੌਸ 12 ਦੀ ਜੋੜੀ ਦਾ ਅਸਲ ਰਿਸ਼ਤਾ
Anup Jalota Unknown Facts: ਸੰਗੀਤ ਜਗਤ ਦੇ ਖੇਤਰ 'ਚ ਭਜਨ ਸਮਰਾਟ ਅਨੂਪ ਜਲੋਟਾ ਦਾ ਨਾਂਅ ਕਾਫੀ ਮਸ਼ਹੂਰ ਹੈ। 'ਐਸੀ ਲਾਗੀ ਲਗਾਨ' ਗੀਤ ਗਾ ਕੇ ਵੱਖਰੀ ਪਛਾਣ ਬਣਾਉਣ ਵਾਲੇ ਅਨੂਪ ਜਲੋਟਾ ਦਾ ਜਨਮ 29 ਜੁਲਾਈ 1953 ਨੂੰ
![Anup Jalota Birthday: ਭਜਨ ਸਮਰਾਟ ਅਨੂਪ ਜਲੋਟਾ ਦਾ ਜਸਲੀਨ ਮਠਾਰੂ ਨਾਲ ਜੁੜਿਆ ਨਾਂ, ਜਾਣੋ ਬਿੱਗ ਬੌਸ 12 ਦੀ ਜੋੜੀ ਦਾ ਅਸਲ ਰਿਸ਼ਤਾ Bhajan Samrat Anup Jalota Birthday Special his name associated with Jasleen Matharu in Bigg boss 12 Anup Jalota Birthday: ਭਜਨ ਸਮਰਾਟ ਅਨੂਪ ਜਲੋਟਾ ਦਾ ਜਸਲੀਨ ਮਠਾਰੂ ਨਾਲ ਜੁੜਿਆ ਨਾਂ, ਜਾਣੋ ਬਿੱਗ ਬੌਸ 12 ਦੀ ਜੋੜੀ ਦਾ ਅਸਲ ਰਿਸ਼ਤਾ](https://feeds.abplive.com/onecms/images/uploaded-images/2023/07/29/c2286188e8ac46de7faf32acca7afa7e1690610478176709_original.jpg?impolicy=abp_cdn&imwidth=1200&height=675)
Anup Jalota Unknown Facts: ਸੰਗੀਤ ਜਗਤ ਦੇ ਖੇਤਰ 'ਚ ਭਜਨ ਸਮਰਾਟ ਅਨੂਪ ਜਲੋਟਾ ਦਾ ਨਾਂਅ ਕਾਫੀ ਮਸ਼ਹੂਰ ਹੈ। 'ਐਸੀ ਲਾਗੀ ਲਗਾਨ' ਗੀਤ ਗਾ ਕੇ ਵੱਖਰੀ ਪਛਾਣ ਬਣਾਉਣ ਵਾਲੇ ਅਨੂਪ ਜਲੋਟਾ ਦਾ ਜਨਮ 29 ਜੁਲਾਈ 1953 ਨੂੰ ਨੈਨੀਤਾਲ 'ਚ ਹੋਇਆ ਸੀ। ਬਰਥਡੇ ਸਪੈਸ਼ਲ ਵਿੱਚ ਅਸੀਂ ਤੁਹਾਨੂੰ ਭਜਨ ਸਮਰਾਟ ਅਨੂਪ ਜਲੋਟਾ ਦੇ ਜੀਵਨ ਦੇ ਕੁਝ ਕਿੱਸਿਆਂ ਤੋਂ ਜਾਣੂ ਕਰਵਾ ਰਹੇ ਹਾਂ।
ਬਚਪਨ ਤੋਂ ਹੀ ਸੰਗੀਤ ਦਾ ਸ਼ੌਕੀਨ
ਅਨੂਪ ਜਲੋਟਾ ਦਾ ਬਚਪਨ ਇੱਕ ਅਜਿਹੇ ਪਰਿਵਾਰ ਵਿੱਚ ਬੀਤਿਆ, ਜਿੱਥੇ ਸ਼ਾਸਤਰੀ ਸੰਗੀਤ ਦੇ ਦਿੱਗਜ ਲੋਕ ਆਉਂਦੇ-ਜਾਂਦੇ ਰਹਿੰਦੇ ਸਨ। ਦਰਅਸਲ, ਉਨ੍ਹਾਂ ਦੇ ਪਿਤਾ ਪੁਰਸ਼ੋਤਮ ਦਾਸ ਇੱਕ ਪ੍ਰਸਿੱਧ ਭਜਨ ਗਾਇਕ ਸਨ। ਹਾਲਾਂਕਿ, ਅਨੂਪ ਜਲੋਟਾ ਦੀ ਕਿਸਮਤ ਉਦੋਂ ਬਦਲ ਗਈ ਜਦੋਂ ਅਦਾਕਾਰ ਮਨੋਜ ਕੁਮਾਰ ਨੇ ਉਨ੍ਹਾਂ ਦੀ ਆਵਾਜ਼ ਸੁਣੀ। ਮਨੋਜ ਕੁਮਾਰ ਨੂੰ ਅਨੂਪ ਦੀ ਆਵਾਜ਼ ਇੰਨੀ ਪਸੰਦ ਆਈ ਕਿ ਉਨ੍ਹਾਂ ਨੇ ਅਨੂਪ ਦਾ ਗੀਤ 'ਸ਼ਿਰਡੀ ਕੇ ਸਾਈਂ ਬਾਬਾ' ਫਿਲਮ 'ਚ ਰੱਖਿਆ। ਇਸ ਫਿਲਮ ਦੇ ਹਿੱਟ ਹੁੰਦੇ ਹੀ ਅਨੂਪ ਜਲੋਟਾ ਦਾ ਸੰਗੀਤ ਦੀ ਦੁਨੀਆ 'ਚ ਵੱਡਾ ਨਾਂ ਬਣ ਗਿਆ। ਉਸਨੇ ਆਪਣੇ ਕਰੀਅਰ ਵਿੱਚ ਛੇ ਭਾਸ਼ਾਵਾਂ ਵਿੱਚ 1200 ਤੋਂ ਵੱਧ ਭਜਨ ਗਾਏ ਹਨ। ਇਸ ਦੇ ਨਾਲ ਹੀ ਗ਼ਜ਼ਲਾਂ ਦੀਆਂ 150 ਤੋਂ ਵੱਧ ਐਲਬਮਾਂ ਰਿਲੀਜ਼ ਹੋ ਚੁੱਕੀਆਂ ਹਨ।
ਅਨੂਪ ਜਲੋਟਾ ਪਹਿਲੇ ਆਡੀਸ਼ਨ 'ਚ ਹੋਏ ਫੇਲ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਜਨ ਸਮਰਾਟ ਵਜੋਂ ਜਾਣੇ ਜਾਂਦੇ ਅਨੂਪ ਜਲੋਟਾ ਆਲ ਇੰਡੀਆ ਰੇਡੀਓ ਦੇ ਆਪਣੇ ਪਹਿਲੇ ਆਡੀਸ਼ਨ ਵਿੱਚ ਫੇਲ ਹੋ ਗਏ ਸਨ। ਇਸ ਤੋਂ ਬਾਅਦ ਉਸ ਨੇ ਆਪਣਾ ਧਿਆਨ ਭਜਨ 'ਤੇ ਕੇਂਦਰਿਤ ਕੀਤਾ ਅਤੇ ਪ੍ਰਸਿੱਧੀ ਦੀਆਂ ਬੁਲੰਦੀਆਂ ਨੂੰ ਛੂਹਦਾ ਗਿਆ। ਉਹ ਵੱਡੇ ਸੰਗੀਤਕਾਰਾਂ ਵਿੱਚ ਗਿਣਿਆ ਜਾਣ ਲੱਗਾ। ਅੱਜ ਵੀ ਅਨੂਪ ਜਲੋਟਾ ਦੀਆਂ ਗ਼ਜ਼ਲਾਂ ਬਹੁਤ ਪਸੰਦ ਕੀਤੀਆਂ ਜਾਂਦੀਆਂ ਹਨ।
ਤਿੰਨ ਵਿਆਹਾਂ ਤੋਂ ਬਾਅਦ ਵੀ ਰੋਮਾਂਸ?
ਸੰਗੀਤ ਤੋਂ ਇਲਾਵਾ ਅਨੂਪ ਜਲੋਟਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ 'ਚ ਰਹੇ। ਉਸਨੇ ਆਪਣੇ ਜੀਵਨ ਵਿੱਚ ਤਿੰਨ ਵਾਰ ਵਿਆਹ ਕੀਤਾ। ਅਨੂਪ ਜਲੋਟਾ ਨੇ ਪਹਿਲਾਂ ਗੁਜਰਾਤੀ ਕੁੜੀ ਸੋਨਾਲੀ ਸੇਠ ਨਾਲ ਵਿਆਹ ਕੀਤਾ ਸੀ ਪਰ ਕੁਝ ਸਮੇਂ ਬਾਅਦ ਉਨ੍ਹਾਂ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਦਾ ਵਿਆਹ ਬੀਨਾ ਭਾਟੀਆ ਨਾਲ ਹੋਇਆ ਪਰ ਇਹ ਰਿਸ਼ਤਾ ਵੀ ਜ਼ਿਆਦਾ ਦੇਰ ਨਹੀਂ ਚੱਲ ਸਕਿਆ। ਇਸ ਤੋਂ ਬਾਅਦ ਅਨੂਪ ਜਲੋਟਾ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੀ ਭਤੀਜੀ ਮੇਧਾ ਗੁਜਰਾਲ ਨਾਲ ਤੀਸਰਾ ਵਿਆਹ ਕੀਤਾ ਪਰ ਬਿਮਾਰੀ ਕਾਰਨ 25 ਨਵੰਬਰ 2014 ਨੂੰ ਮੇਧਾ ਦੀ ਮੌਤ ਹੋ ਗਈ। ਇਸ ਤੋਂ ਬਾਅਦ ਅਨੂਪ ਜਲੋਟਾ ਦਾ ਨਾਂ ਜਸਲੀਨ ਮਠਾਰੂ ਨਾਲ ਜੁੜਿਆ, ਜੋ ਭਜਨ ਸਮਰਾਟ ਤੋਂ ਕਰੀਬ 37 ਸਾਲ ਛੋਟੀ ਸੀ। ਦੋਵੇਂ ਬਿੱਗ ਬੌਸ 12 ਵਿੱਚ ਇਕੱਠੇ ਨਜ਼ਰ ਆਏ ਸਨ। ਹਾਲਾਂਕਿ ਸ਼ੋਅ ਤੋਂ ਬਾਹਰ ਹੋਣ ਤੋਂ ਬਾਅਦ ਅਨੂਪ ਜਲੋਟਾ ਨੇ ਕਿਹਾ ਸੀ ਕਿ ਜਸਲੀਨ ਉਨ੍ਹਾਂ ਦੀ ਗਰਲਫ੍ਰੈਂਡ ਨਹੀਂ ਹੈ। ਇਨ੍ਹਾਂ ਵਿੱਚ ਗੁਰੂ-ਚੇਲੇ ਦਾ ਰਿਸ਼ਤਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)