Bhool Bhulaiyaa 3: 'ਭੂਲ ਭੁਲਾਇਆ 3' ਤੋਂ 'ਭਾਬੀ 2' ਦਾ ਲੁੱਕ ਆਊਟ, 'ਰੂਹ ਬਾਬਾ' ਨੇ ਦਿਖਾਈ ਚੂੜੈਲ ਦੀ ਝਲਕ
Kartik Aaryan Bhool bhulaiyaa 3: ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਭੂਲ ਭੁਲਈਆ 3' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਫਿਲਮ ਨੂੰ ਲੈ ਕੇ ਹਰ ਹਫਤੇ
Kartik Aaryan Bhool bhulaiyaa 3: ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਭੂਲ ਭੁਲਈਆ 3' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਫਿਲਮ ਨੂੰ ਲੈ ਕੇ ਹਰ ਹਫਤੇ ਨਵੇਂ ਅਪਡੇਟਸ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ ਹੈ। ਕਾਰਤਿਕ ਆਰੀਅਨ ਨੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਅਦਾਕਾਰ ਨੇ ਦੱਸਿਆ ਕਿ ਫਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ।
ਕਾਰਤਿਕ ਆਰੀਅਨ ਦੀ ਇੰਸਟਾਗ੍ਰਾਮ ਪੋਸਟ
ਕਾਰਤਿਕ ਆਰੀਅਨ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਭੂਲ ਭੁਲਈਆ 3 ਦੇ ਸੈੱਟ ਤੋਂ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਕਾਰਤਿਕ ਆਰੀਅਨ ਅਤੇ ਐਨੀਮਲ ਅਦਾਕਾਰਾ ਤ੍ਰਿਪਤੀ ਡਿਮਰੀ ਬੋਰਡ ਦੇ ਪਿੱਛੇ ਖੜ੍ਹੇ ਦਿਖਾਈ ਦੇ ਰਹੇ ਹਨ। ਤਸਵੀਰ 'ਚ ਦੋਹਾਂ ਕਲਾਕਾਰਾਂ ਦੇ ਅੱਧੇ ਚਿਹਰੇ ਨਜ਼ਰ ਆ ਰਹੇ ਹਨ। ਇਸ ਤਸਵੀਰ ਵਿੱਚ ਮੁੱਖ ਕਲਾਕਾਰਾਂ ਦੇ ਲੁੱਕ ਦੀ ਗੱਲ ਕਰੀਏ ਤਾਂ ਕਾਰਤਿਕ ਆਪਣੇ ਰੂਹ ਬਾਬਾ ਲੁੱਕ ਵਿੱਚ ਨਜ਼ਰ ਆ ਰਹੇ ਹਨ। ਸਿਰ 'ਤੇ ਕੱਪੜਾ ਬੰਨ੍ਹੀ, ਹੱਥਾਂ 'ਚ ਮਾਲਾ ਅਤੇ ਅੰਗੂਠੀ ਦੇ ਨਾਲ ਉਨ੍ਹਾਂ ਕਲੈਪ ਬੋਰਡ ਨੂੰ ਫੜ੍ਹਿਆ ਹੋਇਆ ਹੈ। ਜਦੋਂ ਕਿ ਤ੍ਰਿਪਤੀ ਅੱਖਾਂ 'ਚ ਕਾਜਲ ਅਤੇ ਮੱਥੇ 'ਤੇ ਬਿੰਦੀ ਦੇ ਨਾਲ ਚਮਕਦਾਰ ਲੁੱਕ 'ਚ ਨਜ਼ਰ ਆ ਰਹੀ ਹੈ।
View this post on Instagram
ਪ੍ਰਸ਼ੰਸਕਾਂ ਨੂੰ ਦਿੱਤੀ ਖੁਸ਼ਖਬਰੀ
ਤਸਵੀਰ ਦੇ ਨਾਲ, ਅਭਿਨੇਤਾ ਨੇ ਕੈਪਸ਼ਨ ਵਿੱਚ ਲਿਖਿਆ ਹੈ- ਟਿੰਗ ਟਿੰਗ ਟਿੰਗ ਟੀਡਿੰਗ ਟਿੰਗ ਟਿੰਗ ਟਿੰਗ.. ਅਸੀਂ ਭੁਲ ਭੁਲਈਆ ਦੇ ਪਹਿਲੇ ਸ਼ੈਡਿਊਲ ਨੂੰ ਰੈਪਅਪ ਕਰ ਲਿਆ ਹੈ। ਸ਼ੈਡਿਊਲ ਦੇ ਵਿਚਕਾਰ ਇਹ ਛੋਟਾ ਜਿਹਾ ਬ੍ਰੇਕ ਮੈਨੂੰ ਬਹੁਤ ਉਤਸ਼ਾਹਿਤ ਕਰ ਰਿਹਾ ਹੈ। ਇਸ ਦੇ ਨਾਲ ਹੀ ਅਦਾਕਾਰ ਨੇ ਲਿਖਿਆ ਕਿ ਇਸ ਵਾਰ ਰੂਹ ਬਾਬਾ ਦੀ ਟੋਪੀ ਵਿੱਚ ਇੱਕ ਵੱਖਰਾ ਜਾਦੂ ਹੈ।
ਦੱਸ ਦੇਈਏ ਕਿ ਇਸ ਫਿਲਮ ਦਾ ਨਿਰਦੇਸ਼ਨ ਅਨੀਸ ਬਜ਼ਮੀ ਕਰ ਰਹੇ ਹਨ। ਇਸ ਫਿਲਮ ਨੂੰ ਟੀ ਸੀਰੀਜ਼ ਪ੍ਰੋਡਿਊਸ ਕਰ ਰਹੀ ਹੈ। ਇਸ ਫਿਲਮ 'ਚ ਕਾਰਤਿਕ ਆਰੀਅਨ ਅਤੇ ਤ੍ਰਿਪਤੀ ਡਿਮਰੀ ਦੇ ਨਾਲ ਮਾਧੁਰੀ ਦੀਕਸ਼ਿਤ ਅਤੇ ਭੂਲ ਭੁਲਈਆ ਦੇ ਅਸਲੀ ਭੂਤ ਵਿਦਿਆ ਬਾਲਨ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਸ ਫਿਲਮ ਲਈ ਉਸ ਨੇ ਆਪਣੀ ਫੀਸ ਦੁੱਗਣੀ ਕਰ ਲਈ ਹੈ। ਉਹ ਇਸ ਫਿਲਮ ਲਈ 80 ਲੱਖ ਰੁਪਏ ਚਾਰਜ ਕਰ ਰਹੀ ਹੈ। ਤ੍ਰਿਪਤੀ ਨੂੰ ਸੰਦੀਪ ਰੈਡੀ ਵਾਂਗਾ ਦੀ 'ਐਨੀਮਲ' ਲਈ 40 ਲੱਖ ਰੁਪਏ ਦੀ ਫੀਸ ਦਿੱਤੀ ਗਈ ਸੀ।