Ajaz Khan ਨੂੰ ਐਨਸੀਬੀ ਨੇ ਲਿਆ ਹਿਰਾਸਤ ਵਿੱਚ, ਕਈ ਥਾਂਵਾਂ 'ਤੇ ਛਾਪੇਮਾਰੀ
ਐਕਟਰ ਏਜਾਜ਼ ਖ਼ਾਨ ਨੂੰ ਐਨਸੀਬੀ ਨੇ ਹਿਰਾਸਤ ਵਿੱਚ ਲੈ ਲਿਆ ਹੈ। ਐਨਸੀਬੀ ਨੇ ਏਜਾਜ਼ ਖ਼ਾਨ ਦੇ ਕਈ ਠਿਕਾਣਿਆਂ 'ਤੇ ਵੀ ਛਾਪੇ ਵੀ ਮਾਰੇ।
ਮੁੰਬਈ: ਐਕਟਰ ਏਜਾਜ਼ ਖ਼ਾਨ ਨੂੰ ਐਨਸੀਬੀ ਨੇ ਨਸ਼ਿਆਂ ਦੇ ਮਾਮਲੇ 'ਚ ਹਿਰਾਸਤ 'ਚ ਲਿਆ ਹੈ। ਅਦਾਕਾਰ ਏਜਾਜ਼ ਖ਼ਾਨ ਦਾ ਨਾਂ ਡਰੱਗਸ ਕੇਸ ਵਿੱਚ ਨਸ਼ੇ ਦੇ ਸੌਦਾਗਰ ਸ਼ਾਦਾਬ ਬਤਾਤਾ ਦੀ ਗ੍ਰਿਫਤਾਰੀ ਤੋਂ ਬਾਅਦ ਸਾਹਮਣੇ ਆਇਆ ਸੀ। ਅੱਜ ਏਜਾਜ਼ ਖ਼ਾਨ ਰਾਜਸਥਾਨ ਤੋਂ ਮੁੰਬਈ ਵਾਪਸ ਪਰਤਿਆ, ਜਿਸ ਤੋਂ ਬਾਅਦ ਐਨਸੀਬੀ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।
ਦੱਸ ਦਈਏ ਕਿ ਏਜਾਜ਼ ਖ਼ਾਨ 'ਤੇ ਬਟਾਟਾ ਗਿਰੋਹ ਦਾ ਹਿੱਸਾ ਹੋਣ ਦਾ ਇਲਜ਼ਾਮ ਹੈ। ਐਨਸੀਬੀ ਦੀ ਟੀਮ ਏਜਾਜ਼ ਦੇ ਅੰਧੇਰੀ ਅਤੇ ਲੋਖੰਡਵਾਲਾ ਦੇ ਕਈ ਥਾਂਵਾਂ 'ਤੇ ਵੀ ਛਾਪੇਮਾਰੀ ਕਰ ਰਹੀ ਹੈ। ਐਨਸੀਬੀ ਨੇ ਮੁੰਬਈ ਦੇ ਸਭ ਤੋਂ ਵੱਡੇ ਨਸ਼ਾ ਸਪਲਾਇਰ ਫਾਰੂਕ ਬਟਾਟਾ ਦੇ ਬੇਟੇ ਸ਼ਾਦਾਬ ਬਟਾਟਾ ਨੂੰ ਗ੍ਰਿਫਤਾਰ ਕੀਤਾ ਅਤੇ ਲਗਪਗ 2 ਕਰੋੜ ਰੁਪਏ ਦੀ ਡਰੱਗਸ ਬਰਾਮਦ ਕੀਤੀ।
ਸ਼ਾਦਾਬ ਬਟਾਟਾ 'ਤੇ ਮੁੰਬਈ ਵਿੱਚ ਬਾਲੀਵੁੱਡ ਮਸ਼ਹੂਰ ਹਸਤੀਆਂ ਨੂੰ ਡਰੱਗਸ ਸਪਲਾਈ ਕਰਨ ਦਾ ਦੋਸ਼ ਹੈ। ਫਾਰੂਕ ਆਪਣੀ ਸ਼ੁਰੂਆਤੀ ਜ਼ਿੰਦਗੀ ਵਿਚ ਆਲੂ ਵੇਚਦਾ ਸੀ। ਜਿਸ ਦੌਰਾਨ ਉਹ ਅੰਡਰਵਰਲਡ ਦੇ ਕੁਝ ਲੋਕਾਂ ਦੇ ਸੰਪਰਕ ਵਿੱਚ ਆਇਆ ਸੀ ਅਤੇ ਅੱਜ ਤੱਕ ਉਹ ਮੁੰਬਈ ਦਾ ਸਭ ਤੋਂ ਵੱਡਾ ਨਸ਼ਾ ਸਪਲਾਇਰ ਹੈ। ਇਸ ਨਸ਼ੇ ਦੀ ਦੁਨੀਆ ਦਾ ਸਾਰਾ ਕੰਮ ਹੁਣ ਇਸ ਦੇ ਦੋਹਾਂ ਪੁੱਤਰਾਂ ਨੇ ਆਪਣੇ ਹੱਥਾਂ ਵਿਚ ਲੈ ਲਿਆ ਹੈ।
ਇਹ ਵੀ ਪੜ੍ਹੋ: Xiaomi Mi Band 6: Xiaomi ਦਾ 14 ਦਿਨਾਂ ਚੱਲਣ ਵਾਲਾ Mi Smart Band 6 ਲਾਂਚ, ਘੱਟ ਕੀਮਤ 'ਚ ਮਿਲਣਗੇ ਸ਼ਾਨਦਾਰ ਫੀਚਰਰਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904