Kangana Ranaut: 'ਰਾਹੁਲ ਗਾਂਧੀ ਲੈਂਦਾ ਡਰੱਗਜ਼...' ਕੰਗਨਾ ਰਣੌਤ ਦੇ ਵਿਗੜੇ ਬੋਲ, ਵਿਵਾਦਿਤ ਬਿਆਨ 'ਤੇ ਮੱਚਿਆ ਹੰਗਾਮਾ!
Kangana Ranaut on Rahul Gandhi: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜਦੋਂ ਤੋਂ ਮੰਡੀ ਸੀਟ ਤੋਂ ਸੰਸਦ ਮੈਂਬਰ ਬਣੀ ਉਹ ਸੋਸ਼ਲ ਮੀਡੀਆ ਉੱਪਰ ਆਪਣੇ ਕਿਸੇ-ਨਾ-ਕਿਸੇ ਬਿਆਨ ਦੇ ਚੱਲਦੇ ਸੁਰਖੀਆਂ ਬਟੋਰਦੀ ਰਹਿੰਦੀ ਹੈ। ਹਾਲਾਂਕਿ ਸੰਸਦ ਮੈਂਬਰ
![Kangana Ranaut: 'ਰਾਹੁਲ ਗਾਂਧੀ ਲੈਂਦਾ ਡਰੱਗਜ਼...' ਕੰਗਨਾ ਰਣੌਤ ਦੇ ਵਿਗੜੇ ਬੋਲ, ਵਿਵਾਦਿਤ ਬਿਆਨ 'ਤੇ ਮੱਚਿਆ ਹੰਗਾਮਾ! BJP MP Kangana Ranaut says Rahul Gandhi should undergo drug test video goes viral Kangana Ranaut: 'ਰਾਹੁਲ ਗਾਂਧੀ ਲੈਂਦਾ ਡਰੱਗਜ਼...' ਕੰਗਨਾ ਰਣੌਤ ਦੇ ਵਿਗੜੇ ਬੋਲ, ਵਿਵਾਦਿਤ ਬਿਆਨ 'ਤੇ ਮੱਚਿਆ ਹੰਗਾਮਾ!](https://feeds.abplive.com/onecms/images/uploaded-images/2024/07/31/ef8f7afb6aa83057ace4b35adaca30741722419275702709_original.jpg?impolicy=abp_cdn&imwidth=1200&height=675)
Kangana Ranaut on Rahul Gandhi: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜਦੋਂ ਤੋਂ ਮੰਡੀ ਸੀਟ ਤੋਂ ਸੰਸਦ ਮੈਂਬਰ ਬਣੀ ਉਹ ਸੋਸ਼ਲ ਮੀਡੀਆ ਉੱਪਰ ਆਪਣੇ ਕਿਸੇ-ਨਾ-ਕਿਸੇ ਬਿਆਨ ਦੇ ਚੱਲਦੇ ਸੁਰਖੀਆਂ ਬਟੋਰਦੀ ਰਹਿੰਦੀ ਹੈ। ਹਾਲਾਂਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਵੀ ਅਦਾਕਾਰਾ ਦੇ ਜ਼ਿਆਦਾਤਰ ਬਿਆਨਾਂ ਨੂੰ ਵਿਵਾਦਿਤ ਕਿਹਾ ਜਾਂਦਾ ਹੈ। ਇਸ ਵਿਚਾਲੇ ਅਦਾਕਾਰਾ ਦੇ ਇੱਕ ਹੋਰ ਬਿਆਨ ਨੇ ਸੋਸ਼ਲ ਮੀਡੀਆ ਉੱਪਰ ਤਰਥੱਲੀ ਮਚਾ ਦਿੱਤੀ ਹੈ। ਦਰਅਸਲ, ਇਸ ਸਮੇਂ ਅਦਾਕਾਰਾ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਬਾਰੇ ਅਜਿਹਾ ਦਾਅਵਾ ਕੀਤਾ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ।
ਕੰਗਨਾ ਰਣੌਤ ਨੇ ਦੋਸ਼ ਲਾਇਆ ਹੈ ਕਿ ਰਾਹੁਲ ਗਾਂਧੀ ਡਰੱਗਜ਼ ਲੈਂਦੇ ਹਨ। ਕੰਗਨਾ ਰਣੌਤ ਨੇ ਇਹ ਟਿੱਪਣੀ ਸੰਸਦ ਵਿੱਚ ਰਾਹੁਲ ਗਾਂਧੀ ਦੇ ਬਿਆਨਾਂ ਨੂੰ ਲੈ ਕੇ ਕੀਤੀ ਸੀ। ਉਨ੍ਹਾਂ ਕਿਹਾ, "ਕੱਲ੍ਹ ਵੀ ਸੰਸਦ ਵਿੱਚ ਇੱਕ ਕਾਮੇਡੀ ਸ਼ੋਅ ਕੀਤਾ ਗਿਆ, ਉਨ੍ਹਾਂ ਵਿੱਚ ਕੋਈ ਮਾਣ-ਸਨਮਾਨ ਨਹੀਂ ਹੈ। ਕੱਲ੍ਹ ਉਹ ਉੱਥੇ ਕਹਿ ਰਹੇ ਸਨ ਕਿ ਅਸੀਂ ਸ਼ਿਵ ਜੀ ਦੀ ਬਰਾਤ ਹਾਂ ਅਤੇ ਇਹ ਚੱਕਰਵਿਊ ਹੈ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਉਹ ਨਸ਼ਾ ਡਰੱਗਜ਼ ਲੈਂਦੇ ਹਨ।''
ਇਸ ਤੋਂ ਇਲਾਵਾ ਕੰਗਨਾ ਰਣੌਤ ਨੇ ਕਿਹਾ, "ਜੋ ਸਾਡਾ ਲੋਕਤੰਤਰ ਹੈ, ਇਸ ਵਿੱਚ ਪ੍ਰਧਾਨ ਮੰਤਰੀ ਦੀ ਚੋਣ ਲੋਕਤਾਂਤਰਿਕ ਢੰਗ ਨਾਲ ਹੁੰਦੀ ਹੈ। ਕੀ ਪ੍ਰਧਾਨ ਮੰਤਰੀ ਲਿੰਗ, ਉਮਰ, ਜਾਤੀ ਅਤੇ ਵਰਗ ਨੂੰ ਧਿਆਨ ਵਿੱਚ ਰੱਖ ਕੇ ਚੁਣਿਆ ਜਾਂਦਾ ਹੈ? ਇਸ ਤਰ੍ਹਾਂ ਦੀ ਗੱਲ ਕਰਨ ਵਾਲਾ ਹਰ ਰੋਜ਼ ਸੰਵਿਧਾਨ ਨੂੰ ਠੇਸ ਪਹੁੰਚਾਉਂਦਾ ਹੈ।" ਇਸ ਤੋਂ ਇਲਾਵਾ ਕੰਗਨਾ ਰਣੌਤ ਨੇ ਕਿਹਾ, "ਜਦੋਂ ਵੀ ਉਹ ਸੰਸਦ ਪਹੁੰਚਦੇ ਹਨ ਤਾਂ ਡਰੱਗਜ਼ ਦੇ ਪ੍ਰਭਾਵ ਵਿੱਚ ਹੁੰਦੇ ਹਨ।" ਕੋਈ ਵੀ ਅਜਿਹੇ ਬਿਆਨ ਨਹੀਂ ਦੇ ਸਕਦਾ।''
'राहुल गांधी हमेशा संविधान को ठेस पहुंचाते हैं...जिस तरह की बातें वो संसद में बोलते हैं, उनका ड्रग्स का टेस्ट होना चाहिए'- कंगना रनौत, BJP सांसद#RahulGandhi #KanganaRanaut #AnuragThakur #parliament #CasteCensus | अनुराग ठाकुर | Wayanad | Kangana Ranaut pic.twitter.com/5t1LMtOVD5
— Humara Bihar (@HumaraBihar) July 31, 2024
ਕੰਗਨਾ ਰਣੌਤ ਦੇ ਇਸ ਬਿਆਨ 'ਤੇ ਹੰਗਾਮਾ ਹੋਇਆ
ਉਨ੍ਹਾਂ ਦਾ ਇਹ ਬਿਆਨ ਸਾਹਮਣੇ ਆਉਂਦੇ ਹੀ ਲੋਕ ਅਦਾਕਾਰਾ ਨੂੰ ਟ੍ਰੋਲ ਕਰ ਰਹੇ ਹਨ। ਇੱਕ ਨੇ ਲਿਖਿਆ, "ਇਹ ਔਰਤ ਦੂਜੇ ਥੱਪੜ ਦੀ ਯੋਜਨਾ ਬਣਾ ਰਹੀ ਹੈ।" ਦੂਜੇ ਨੇ ਲਿਖਿਆ, "ਇੱਕ ਥੱਪੜ ਨਾਲ ਦੀਦੀ ਨੂੰ ਸਕੂਨ ਨਹੀਂ ਮਿਲਿਆ, ਉਹ ਦੂਜੇ ਥੱਪੜ ਦੀ ਤਿਆਰੀ ਕਰ ਰਹੀ ਹੈ।" ਇੱਕ ਹੋਰ ਨੇ ਲਿਖਿਆ, "ਪਹਿਲਾਂ ਇਸਦੀ ਜਾਂਚ ਕਰੋ... ਇਹ ਖੁਦ ਲੈਂਦੀ ਹੈ ਸ਼ਾਇਦ" ਨਾ ਕਿ ਰਾਹੁਲ ਗਾਂਧੀ, ਤੁਹਾਡਾ ਖੁਦ ਦਾ ਇਲਾਜ ਚੱਲ ਰਿਹਾ ਸੀ।''
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)