ਆਰ ਮਾਧਵਨ ਦੇ ਪੁੱਤਰ ਵੇਦਾਂਤ ਨੇ ਡੈਨਿਸ਼ ਓਪਨ 'ਚ ਕੀਤਾ ਕਮਾਲ, ਤੈਰਾਕੀ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਗਮਾ
R. Madhavan: ਚੋਟੀ ਦੇ ਭਾਰਤੀ ਤੈਰਾਕ ਸਾਜਨ ਪ੍ਰਕਾਸ਼ ਨੇ ਕੋਪਨਹੇਗਨ, ਡੈਨਮਾਰਕ ਵਿੱਚ ਡੈਨਿਸ਼ ਓਪਨ ਤੈਰਾਕੀ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ 200 ਮੀਟਰ ਬਟਰਫਲਾਈ ਸੋਨ ਤਗਮੇ ਵਿੱਚ ਜਿੱਤ ਨਾਲ ਸੀਜ਼ਨ ਦੀ ਸ਼ੁਰੂਆਤ ਕੀਤੀ।
R. Madhavan: ਚੋਟੀ ਦੇ ਭਾਰਤੀ ਤੈਰਾਕ ਸਾਜਨ ਪ੍ਰਕਾਸ਼ ਨੇ ਕੋਪਨਹੇਗਨ, ਡੈਨਮਾਰਕ ਵਿੱਚ ਡੈਨਿਸ਼ ਓਪਨ ਤੈਰਾਕੀ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ 200 ਮੀਟਰ ਬਟਰਫਲਾਈ ਸੋਨ ਤਗਮੇ ਵਿੱਚ ਜਿੱਤ ਨਾਲ ਸੀਜ਼ਨ ਦੀ ਸ਼ੁਰੂਆਤ ਕੀਤੀ। ਪ੍ਰਕਾਸ਼, ਜੋ ਇਸ ਸਾਲ ਆਪਣੇ ਪਹਿਲੇ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਹਨ, ਨੇ ਸ਼ੁੱਕਰਵਾਰ ਰਾਤ ਨੂੰ 1.59.27 ਸਕਿੰਟ ਦਾ ਸਮਾਂ ਕੱਢ ਕੇ ਪੋਡੀਅਮ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
ਇਸ ਤੋਂ ਪਹਿਲਾਂ ਕੇਰਲ ਦੇ ਤੈਰਾਕ ਨੇ ਹੀਟਸ 'ਚ 2.03.67 ਸਕਿੰਟ ਦੇ ਸਮੇਂ ਨਾਲ 'ਏ' ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਦੋ ਵਾਰ ਦੇ ਓਲੰਪੀਅਨ ਪ੍ਰਕਾਸ਼ ਨੇ ਕਿਹਾ, ''ਸਾਡੇ ਕੋਲ ਇਸ ਮਹੀਨੇ ਕੁਝ ਟੂਰਨਾਮੈਂਟ ਹਨ। ਅਸੀਂ ਹੌਲੀ-ਹੌਲੀ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਲਈ ਸਿਖਰ 'ਤੇ ਆਉਣ ਦੀ ਕੋਸ਼ਿਸ਼ ਕਰਾਂਗੇ।"
ਆਰ ਮਾਧਵਨ ਦੇ ਬੇਟੇ ਨੇ ਕਰ ਦਿੱਤਾ ਕਮਾਲ
ਨੌਜਵਾਨ ਵੇਦਾਂਤ ਮਾਧਵਨ ਨੇ ਵੀ ਸਕਾਰਾਤਮਕ ਸ਼ੁਰੂਆਤ ਕਰਦੇ ਹੋਏ ਆਪਣਾ ਨਿੱਜੀ ਸਰਵੋਤਮ ਪ੍ਰਦਰਸ਼ਨ ਕੀਤਾ ਅਤੇ ਪੁਰਸ਼ਾਂ ਦੇ 1500 ਮੀਟਰ ਫ੍ਰੀਸਟਾਈਲ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਭਾਰਤੀ ਅਭਿਨੇਤਾ ਆਰ ਮਾਧਵਨ ਦੇ ਪੁੱਤਰ ਵੇਦਾਂਤ 10 ਤੈਰਾਕਾਂ ਦੇ ਫਾਈਨਲ ਵਿੱਚ 15.57.86 ਸਕਿੰਟ ਦੇ ਸਮੇਂ ਨਾਲ ਦੂਜੇ ਸਥਾਨ ’ਤੇ ਰਿਹਾ। ਆਰ ਮਾਧਵਨ ਨੇ ਆਪਣੇ ਬੇਟੇ ਦੀ ਇਸ ਉਪਲੱਬਧੀ 'ਤੇ ਖੁਸ਼ੀ ਜ਼ਾਹਰ ਕੀਤੀ ਹੈ।
With all your blessings & Gods grace🙏🙏 @swim_sajan and @VedaantMadhavan won gold and silver respectively for India, at The Danish open in Copenhagen. Thank you sooo much Coach Pradeep sir, SFI and ANSA.We are so Proud 🇮🇳🇮🇳🇮🇳🙏🙏 pic.twitter.com/MXGyrmUFsW
— Ranganathan Madhavan (@ActorMadhavan) April 16, 2022
16 ਸਾਲਾ ਖਿਡਾਰੀ ਨੇ ਮਾਰਚ 2021 ਵਿੱਚ ਲਾਤਵੀਆ ਓਪਨ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਉਸਨੇ ਪਿਛਲੇ ਸਾਲ ਜੂਨੀਅਰ ਰਾਸ਼ਟਰੀ ਤੈਰਾਕੀ ਚੈਂਪੀਅਨਸ਼ਿਪ ਵਿੱਚ ਵੀ ਸੱਤ ਤਗਮੇ (ਚਾਰ ਚਾਂਦੀ ਅਤੇ ਤਿੰਨ ਕਾਂਸੀ) ਜਿੱਤ ਕੇ ਪ੍ਰਭਾਵਿਤ ਕੀਤਾ ਸੀ। ਸ਼ਕਤੀ ਬਾਲਾਕ੍ਰਿਸ਼ਨਨ ਮਹਿਲਾਵਾਂ ਦੀ 400 ਮੀਟਰ ਮੈਡਲੇ ਦੇ ਬੀ ਫਾਈਨਲ ਵਿੱਚ ਦੂਜੇ ਅਤੇ ਕੁੱਲ ਅੱਠਵੇਂ ਸਥਾਨ 'ਤੇ ਰਹੀ।
ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਚੌਥੇ ਭਾਰਤੀ ਤੈਰਾਕ ਤਨਿਸ਼ ਜਾਰਜ ਮੈਥਿਊ 50 ਮੀਟਰ ਫ੍ਰੀਸਟਾਈਲ ਵਿੱਚ 29ਵੇਂ ਸਥਾਨ ’ਤੇ ਰਹੇ।