(Source: ECI/ABP News)
South Asian Celebrities: ਏਸ਼ਿਆਈ ਹਸਤੀਆਂ ਦੀ ਸੂਚੀ ’ਚ ਟੌਪ ’ਤੇ ਸ਼ਾਹਰੁਖ਼ ਖ਼ਾਨ, ਦੂਜੇ ਨੰਬਰ 'ਤੇ ਇਸ ਸਟਾਰ ਨੇ ਮਾਰੀ ਬਾਜ਼ੀ
South asian celebrities list: ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦਾ ਦੁਨੀਆ ਭਰ ਵਿੱਚ ਬੋਲਬਾਲਾ ਹੈ। ਉਨ੍ਹਾਂ ਆਪਣੀ ਅਦਾਕਾਰੀ, ਸਟਾਈਲ ਅਤੇ ਰੋਮਾਂਟਿਕ ਅੰਦਾਜ਼ ਨਾਲ ਹਰ ਕਿਸੇ ਨੂੰ ਦੀਵਾਨਾ ਬਣਾਇਆ ਹੈ।
![South Asian Celebrities: ਏਸ਼ਿਆਈ ਹਸਤੀਆਂ ਦੀ ਸੂਚੀ ’ਚ ਟੌਪ ’ਤੇ ਸ਼ਾਹਰੁਖ਼ ਖ਼ਾਨ, ਦੂਜੇ ਨੰਬਰ 'ਤੇ ਇਸ ਸਟਾਰ ਨੇ ਮਾਰੀ ਬਾਜ਼ੀ Bollywood Actor Shah Rukh Khan tops UK s list of top 50 Asian celebrities See List South Asian Celebrities: ਏਸ਼ਿਆਈ ਹਸਤੀਆਂ ਦੀ ਸੂਚੀ ’ਚ ਟੌਪ ’ਤੇ ਸ਼ਾਹਰੁਖ਼ ਖ਼ਾਨ, ਦੂਜੇ ਨੰਬਰ 'ਤੇ ਇਸ ਸਟਾਰ ਨੇ ਮਾਰੀ ਬਾਜ਼ੀ](https://feeds.abplive.com/onecms/images/uploaded-images/2023/12/14/127cc6caf3b31545b35d4066d83a26ba1702535509766709_original.jpg?impolicy=abp_cdn&imwidth=1200&height=675)
South asian celebrities list: ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦਾ ਦੁਨੀਆ ਭਰ ਵਿੱਚ ਬੋਲਬਾਲਾ ਹੈ। ਉਨ੍ਹਾਂ ਆਪਣੀ ਅਦਾਕਾਰੀ, ਸਟਾਈਲ ਅਤੇ ਰੋਮਾਂਟਿਕ ਅੰਦਾਜ਼ ਨਾਲ ਹਰ ਕਿਸੇ ਨੂੰ ਦੀਵਾਨਾ ਬਣਾਇਆ ਹੈ। ਇਸ ਵਿਚਾਲੇ ਕਿੰਗ ਖਾਨ ਦੇ ਨਾਂਅ ਇੱਕ ਹੋਰ ਖਿਤਾਬ ਆਇਆ ਹੈ। ਦਰਅਸਲ, ਬਾਲੀਵੁੱਡ ਕਿੰਗ ਇੱਕ ਵਾਰ ਫਿਰ ਤੋਂ ਸਾਲ 2023 'ਚ ਬਾਲੀਵੁੱਡ ਸਿਤਾਰਿਆਂ 'ਚ ਬਾਦਸ਼ਾਹ ਬਣ ਉੱਭਰੇ ਹਨ। ਦੱਸ ਦੇਈਏ ਕਿ ਓਰਮੈਕਸ ਮੀਡੀਆ ਦੁਆਰਾ ਜਾਰੀ ਨਵੰਬਰ ਮਹੀਨੇ ਲਈ ਟੌਪ ਟੇਨ ਸਭ ਤੋਂ ਮਸ਼ਹੂਰ ਸਿਤਾਰਿਆਂ ਪੁਰਸ਼ (ਹਿੰਦੀ) ਦੀ ਸੂਚੀ ਵਿੱਚ ਸ਼ਾਹਰੁਖ ਪਹਿਲੇ ਨੰਬਰ 'ਤੇ ਹੈ। ਇਸਦੇ ਨਾਲ ਅਭਿਨੇਤਰੀਆਂ ਦੀ ਗੱਲ ਕਰਿਏ ਤਾਂ ਇਸ ਵਿੱਚ ਆਲੀਆ ਭੱਟ ਦਾ ਨਾਂਅ ਟੌਪ ਤੇ ਹੈ।
ਇਸਦੇ ਨਾਲ ਹੀ ਜੇਕਰ ਪੁਰਸ਼ ਅਭਿਨੇਤਾ ਤੇ ਦੂਜੇ ਨੰਬਰ ਦੀ ਗੱਲ ਕਰਿਏ ਤਾਂ ਭਾਈਜਾਨ ਯਾਨਿ ਸਲਮਾਨ ਖਾਨ ਦੂਜੇ ਸਥਾਨ 'ਤੇ ਹਨ। ਉਨ੍ਹਾਂ ਦੀ ਟਾਈਗਰ 3 ਫਿਲਮ ਇਸ ਸਾਲ ਰਿਲੀਜ਼ ਹੋਈ। YRF ਦੀ ਸਪਾਈ ਯੂਨੀਵਰਸ ਦੀ ਇਸ ਫਿਲਮ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਹੈ। ਐਨੀਮਲ ਨਾਲ ਸਿਨੇਮਾ ਪਰਦੇ 'ਤੇ ਧਮਾਲ ਮਚਾਉਣ ਵਾਲੇ ਰਣਬੀਰ ਕਪੂਰ ਇਸ ਸੂਚੀ 'ਚ ਚੌਥੇ ਨੰਬਰ 'ਤੇ ਹਨ। ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਉਨ੍ਹਾਂ ਦੀ ਲੋਕਪ੍ਰਿਅਤਾ 'ਚ ਕਾਫੀ ਵਾਧਾ ਹੋਇਆ ਹੈ। ਕਈ ਫਿਲਮਾਂ ਦੇ ਫਲਾਪ ਹੋਣ ਦੇ ਬਾਵਜੂਦ ਅਕਸ਼ੇ ਕੁਮਾਰ ਦੀ ਲੋਕਪ੍ਰਿਅਤਾ 'ਚ ਕੋਈ ਕਮੀ ਨਹੀਂ ਆਈ ਹੈ, ਉਹ ਤੀਜੇ ਨੰਬਰ 'ਤੇ ਹਨ। ਸਭ ਤੋਂ ਵੱਡੀ ਸਰਪ੍ਰਾਈਜ਼ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਅਤੇ ਸਿੰਘਮ ਅਜੈ ਦੇਵਗਨ ਨੂੰ ਲੈ ਕੇ ਹੈ।
ਇਸ ਦੇ ਨਾਲ ਹੀ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਰਣਵੀਰ ਸਿੰਘ ਨੇ ਇਸ ਮਾਮਲੇ ਵਿੱਚ ਆਮਿਰ ਖਾਨ ਨੂੰ ਪਛਾੜ ਦਿੱਤਾ ਹੈ। ਇਸ ਸੂਚੀ ਵਿੱਚ ਉਨ੍ਹਾਂ ਦਾ ਨੰਬਰ 7ਵਾਂ ਹੈ। ਅਜੇ ਦੇਵਗਨ ਕਾਰਤਿਕ ਆਰੀਅਨ ਤੋਂ ਵੀ ਪਿੱਛੇ ਰਹਿ ਗਏ ਹਨ। ਉਹ ਨੌਵੇਂ ਸਥਾਨ 'ਤੇ ਹੈ। ਹੀਰੋਇਨਾਂ ਦੀ ਗੱਲ ਕਰੀਏ ਤਾਂ ਆਲੀਆ ਭੱਟ ਸਭ ਤੋਂ ਮਸ਼ਹੂਰ ਹੀਰੋਇਨ ਨੰਬਰ ਵਨ ਦਾ ਤਾਜ ਜਿੱਤ ਚੁੱਕੀ ਹੈ। ਉਸ ਤੋਂ ਬਾਅਦ ਦੀਪਿਕਾ ਪਾਦੂਕੋਣ ਆਈ, ਜਿਸ ਨੇ ਇਸ ਸਾਲ ਦੀਆਂ ਦੋ ਬਲਾਕਬਸਟਰ ਫਿਲਮਾਂ ਪਠਾਨ ਅਤੇ ਜਵਾਨ ਵਿੱਚ ਆਪਣੀ ਮਜ਼ਬੂਤ ਮੌਜੂਦਗੀ ਦਾ ਅਹਿਸਾਸ ਕਰਵਾਇਆ। ਟਾਈਗਰ 3 ਦੀ ਹੀਰੋਇਨ ਕੈਟਰੀਨਾ ਕੈਫ ਤੀਜੇ ਸਥਾਨ 'ਤੇ ਰਹੀ, ਜਦਕਿ ਕਿਆਰਾ ਅਡਵਾਨੀ ਅਤੇ ਕ੍ਰਿਤੀ ਸੈਨਨ ਕ੍ਰਮਵਾਰ ਚੌਥੇ ਅਤੇ ਪੰਜਵੇਂ ਸਥਾਨ 'ਤੇ ਰਹੀ। ਇੱਥੇ ਵੇਖੋ ਸਿਤਾਰਿਆਂ ਦੀ ਲਿਸਟ...
ਚੋਟੀ ਦੇ 10 ਅਭਿਨੇਤਾ
ਸ਼ਾਹਰੁਖ ਖਾਨ
ਸਲਮਾਨ ਖਾਨ
ਅਕਸ਼ੈ ਕੁਮਾਰ
ਰਣਬੀਰ ਕਪੂਰ
ਰਿਤਿਕ ਰੋਸ਼ਨ
ਰਣਵੀਰ ਸਿੰਘ
ਆਮਿਰ ਖਾਨ
ਕਾਰਤਿਕ ਆਰੀਅਨ
ਅਜੇ ਦੇਵਗਨ
ਸਿਧਾਰਥ ਮਲਹੋਤਰਾ
ਚੋਟੀ ਦੀਆਂ 10 ਅਭਿਨੇਤਰੀਆਂ
ਆਲੀਆ ਭੱਟ
ਦੀਪਿਕਾ ਪਾਦੂਕੋਣ
ਕੈਟਰੀਨਾ ਕੈਫ
ਕਿਆਰਾ ਅਡਵਾਨੀ
ਕ੍ਰਿਤੀ ਸੈਨਨ
ਸ਼ਰਧਾ ਕਪੂਰ
ਕਰੀਨਾ ਕਪੂਰ ਖਾਨ
ਪ੍ਰਿਅੰਕਾ ਚੋਪੜਾ
ਐਸ਼ਵਰਿਆ ਰਾਏ
ਅਨੁਸ਼ਕਾ ਸ਼ਰਮਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)