Casting Coordinator: 'ਕੰਮ ਦੇ ਬਦਲੇ ਸੈਕਸ...', ਮਸ਼ਹੂਰ ਅਦਾਕਾਰਾ ਨੂੰ ਕਾਸਟਿੰਗ ਕੋਆਰਡੀਨੇਟਰ ਨੇ ਭੇਜੇ ਅਸ਼ਲੀਲ ਮੈਸੇਜ
Casting Coordinator: ਫਿਲਮ ਅਤੇ ਟੈਲੀਵਿਜ਼ਨ ਇੰਡਸਟਰੀ ਵਿੱਚ ਅਜਿਹੇ ਕਈ ਸਿਤਾਰੇ ਮੌਜੂਦ ਹਨ, ਜੋ ਖੁਦ ਨਾਲ ਜੁੜੇ ਕਾਸਟਿੰਗ ਕਾਊਚ ਮਾਮਲਿਆਂ ਨੂੰ ਲੈ ਹੈਰਾਨੀਜਨਕ ਖੁਲਾਸੇ ਕਰ ਚੁੱਕੇ ਹਨ। ਇਸ ਵਿਚਾਲੇ ਟੀਵੀ ਅਦਾਕਾਰ ਮੋਹਿਤ ਪਰਮਾਰ
Casting Coordinator: ਫਿਲਮ ਅਤੇ ਟੈਲੀਵਿਜ਼ਨ ਇੰਡਸਟਰੀ ਵਿੱਚ ਅਜਿਹੇ ਕਈ ਸਿਤਾਰੇ ਮੌਜੂਦ ਹਨ, ਜੋ ਖੁਦ ਨਾਲ ਜੁੜੇ ਕਾਸਟਿੰਗ ਕਾਊਚ ਮਾਮਲਿਆਂ ਨੂੰ ਲੈ ਹੈਰਾਨੀਜਨਕ ਖੁਲਾਸੇ ਕਰ ਚੁੱਕੇ ਹਨ। ਇਸ ਵਿਚਾਲੇ ਟੀਵੀ ਅਦਾਕਾਰ ਮੋਹਿਤ ਪਰਮਾਰ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਦੋਸਤ ਪ੍ਰੇਰਨਾ ਠਾਕੁਰ ਕਾਸਟਿੰਗ ਕਾਊਚ ਦਾ ਸ਼ਿਕਾਰ ਹੋ ਗਈ ਹੈ। ਉਸਦੀ ਦੋਸਤ ਨੂੰ ਇੱਕ ਕਾਸਟਿੰਗ ਕੋਆਰਡੀਨੇਟਰ ਦੁਆਰਾ ਕੰਮ ਦੇ ਬਦਲੇ ਵਿੱਚ ਸਮਝੌਤਾ ਕਰਨ ਲਈ ਕਿਹਾ ਗਿਆ।
ਉਸ ਕਾਸਟਿੰਗ ਕੋਆਰਡੀਨੇਟਰ ਨੇ ਅਦਾਕਾਰਾ ਨੂੰ ਅਸ਼ਲੀਲ ਸੰਦੇਸ਼ ਭੇਜੇ। ਮੋਹਿਤ ਨੇ ਆਪਣੇ ਦੋਸਤ ਨਾਲ ਵਾਪਰੀ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਆਪਣੇ ਦੋਸਤ ਨੂੰ ਭੇਜੀਆਂ ਗਈਆਂ ਚੈਟਾਂ ਵੀ ਸਾਂਝੀਆਂ ਕੀਤੀਆਂ। ਇਸ ਦੇ ਨਾਲ ਹੀ ਮੋਹਿਤ ਨੇ ਉਸ ਕਾਸਟਿੰਗ ਕੋਆਰਡੀਨੇਟਰ ਦੇ ਨਾਂ ਦਾ ਵੀ ਖੁਲਾਸਾ ਕੀਤਾ ਹੈ।
ਪਾਂਡਿਆ ਸਟੋਰ ਦੇ ਅਦਾਕਾਰ ਨੇ ਸਾਂਝੀ ਕੀਤੀ ਚੈਟ
ਪਾਂਡਿਆ ਸਟੋਰ ਅਦਾਕਾਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਇੱਕ ਚੈਟ ਨੂੰ ਸ਼ੇਅਰ ਕਰਦੇ ਹੋਏ ਇੱਕ ਨੋਟ ਲਿਖਿਆ, ਜਿਸ ਵਿੱਚ ਉਹ ਲੜਕੀਆਂ ਨੂੰ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਸਲਾਹ ਦੇ ਰਹੇ ਹਨ। ਇਸ ਨੋਟ ਵਿੱਚ ਉਨ੍ਹਾਂ ਨੇ ਉਸ ਕੋਆਰਡੀਨੇਟਰ ਦਾ ਨੰਬਰ ਅਤੇ ਨਾਮ ਵੀ ਸਾਂਝਾ ਕੀਤਾ ਹੈ।
View this post on Instagram
ਕਾਸਟਿੰਗ ਕੋਆਰਡੀਨੇਟਰ ਨੇ ਭੈੜੇ ਮੈਸੇਜ ਭੇਜੇ
ਮੋਹਿਤ ਦੁਆਰਾ ਸ਼ੇਅਰ ਕੀਤੀਆਂ ਗਈਆਂ ਚੈਟਸ ਵਿੱਚ ਉਹ ਕੋਆਰਡੀਨੇਟਰ ਅਭਿਨੇਤਰੀ ਨੂੰ ਕੰਮ ਦੇ ਬਦਲੇ ਉਸਦੇ ਨਾਲ ਸੈਕਸ ਕਰਨ ਲਈ ਕਹਿੰਦੇ ਨਜ਼ਰ ਆ ਰਹੇ ਹਨ। ਚੈਟ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਕਾਸਟਿੰਗ ਕੋਆਰਡੀਨੇਟਰ ਨੇ ਅਭਿਨੇਤਰੀ ਨੂੰ ਇਕ ਤੋਂ ਬਾਅਦ ਇਕ ਅਸ਼ਲੀਲ ਮੈਸੇਜ ਭੇਜੇ ਹਨ ਅਤੇ ਇੱਕ ਐਡਰੈੱਸ ਵੀ ਭੇਜਿਆ ਹੈ, ਜਿੱਥੇ ਉਹ ਉਸ ਨੂੰ ਆਉਣ ਲਈ ਕਹਿ ਰਿਹਾ ਹੈ। ਮੋਹਿਤ ਦੀ ਕਹਾਣੀ ਤੋਂ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ ਪ੍ਰੇਰਨਾ ਨੂੰ ਅਸ਼ਲੀਲ ਮੈਸੇਜ ਭੇਜਣ ਵਾਲੇ ਵਿਅਕਤੀ ਦਾ ਨਾਂ ਪ੍ਰੇਮ ਮਲਹੋਤਰਾ ਦੱਸਿਆ ਜਾ ਰਿਹਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਵਿਅਕਤੀ ਸਕਾਈਲਾਈਨ ਸਪ੍ਰੀ ਪ੍ਰੋਡਕਸ਼ਨ ਦਾ ਹਿੱਸਾ ਹੈ।
ਮੋਹਿਤ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਨੋਟ
ਮੋਹਿਤ ਨੇ ਇਨ੍ਹਾਂ ਚੈਟਾਂ ਨਾਲ ਜੋ ਨੋਟ ਸਾਂਝਾ ਕੀਤਾ ਹੈ, ਉਸ 'ਚ ਉਨ੍ਹਾਂ ਲਿਖਿਆ ਹੈ ਕਿ ਇਸ ਕਾਸਟਿੰਗ ਕੋਆਰਡੀਨੇਟਰ ਤੋਂ ਸਾਵਧਾਨ ਰਹੋ। ਉਹ ਮਹਿਲਾ ਕਲਾਕਾਰਾਂ ਨੂੰ ਤੰਗ ਕਰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਨਾਲ ਸੌਣ ਲਈ ਕਹਿੰਦਾ ਹੈ। ਜੇਕਰ ਉਹ ਕਾਸਟਿੰਗ ਲਈ ਤੁਹਾਡੇ ਕੋਲ ਆਉਂਦਾ ਹੈ ਜਾਂ ਤੁਸੀਂ ਉਸਨੂੰ ਕਿਸੇ ਆਡੀਸ਼ਨ ਗਰੁੱਪ ਵਿੱਚ ਦੇਖਦੇ ਹੋ, ਤਾਂ ਉਸਨੂੰ ਬਲਾਕ ਕਰੋ, ਉਸਦੀ ਰਿਪੋਰਟ ਕਰੋ ਜਾਂ ਉਸਦੇ ਖਿਲਾਫ਼ ਸ਼ਿਕਾਇਤ ਦਰਜ ਕਰੋ।