ਪੜਚੋਲ ਕਰੋ
Advertisement
ਬਲੈਕ ਪੈਂਥਰ ਸਟਾਰ ਚੈਡਵਿਕ ਬੌਸਮੈਨ ਦੀ ਮੌਤ, 43 ਸਾਲ ਦੀ ਉਮਰ ਵਿੱਚ ਕੋਲਨ ਕੈਂਸਰ ਨਾਲ ਹੋਈ ਮੌਤ
ਚੈਡਵਿਕ ਦੇ ਪ੍ਰਤੀਨਿਧੀ ਨੇ ਕਿਹਾ ਕਿ ਆਖਰੀ ਪਲ 'ਤੇ ਚੈਡਵਿਕ ਦੀ ਪਤਨੀ ਅਤੇ ਪਰਿਵਾਰ ਉਸ ਨਾਲ ਸਨ। ਉਹ ਕੋਲਨ ਕੈਂਸਰ ਤੋਂ ਪੀੜਤ ਸੀ।
ਮੁੰਬਈ: ਬਲੈਕ ਪੈਂਥਰ ਸਟਾਰ ਚੈਡਵਿਕ ਬੌਸਮੈਨ ਦੀ 43 ਸਾਲ ਦੀ ਉਮਰ ਵਿੱਚ ਸ਼ਨੀਵਾਰ ਨੂੰ ਕੋਲਨ ਕੈਂਸਰ ਕਾਰਨ ਮੌਤ ਹੋ ਗਈ। ਦੱਸ ਦਈਏ ਕਿ ਚੈਡਵਿਕ 4 ਸਾਲਾਂ ਤੋਂ ਕੈਂਸਰ ਨਾਲ ਲੜ ਰਿਹਾ ਸੀ। ਉਸ ਨੂੰ ਕੋਲਨ ਕੈਂਸਰ ਸੀ। ਨਿਊਜ਼ ਏਜੰਸੀ ਏਪੀ ਮੁਤਾਬਕ ਚੈਡਵਿਕ ਦੇ ਪ੍ਰਤੀਨਿਧੀ ਨੇ ਦੱਸਿਆ ਕਿ ਅਖੀਰਲੇ ਸਮੇਂ ਅਦਾਕਾਰ ਦੀ ਪਤਨੀ ਅਤੇ ਪਰਿਵਾਰ ਉਸ ਦੇ ਨਾਲ ਸੀ।
ਸੁਪਰਸਟਾਰ ਐਕਟਰ ਦੀ ਮੌਤ ‘ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ। ਬਿਆਨ ਵਿਚ ਲਿਖਿਆ ਗਿਆ, "ਇਕ ਸੱਚਾ ਯੋਧਾ ਚੈਡਵਿਕ ਨੇ ਆਪਣੇ ਸੰਘਰਸ਼ ਨਾਲ ਉਹ ਸਾਰੀਆਂ ਫਿਲਮਾਂ ਤੁਹਾਡੇ ਤਕ ਪਹੁੰਚਾਇਆਂ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਕੀਤਾ।"
— Chadwick Boseman (@chadwickboseman) August 29, 2020ਪਰਿਵਾਰ ਨੇ ਕਿਹਾ ਕਿ ਚੈਡਵਿਕ ਨੇ ਪਿਛਲੇ 4 ਸਾਲਾਂ ਵਿੱਚ ਕਈ ਫਿਲਮਾਂ ਦੀ ਸ਼ੂਟਿੰਗ ਕੀਤੀ ਸੀ ਅਤੇ ਇਹ ਸਭ ਉਸਦੀਆਂ ਕਈ ਸਰਜਰੀਆਂ ਅਤੇ ਕੀਮੋਥੈਰੇਪੀ ਦੇ ਵਿਚਕਾਰ ਕੀਤਾ ਗਿਆ ਸੀ। ਪਰਿਵਾਰ ਨੇ ਇਹ ਵੀ ਕਿਹਾ ਕਿ ਫਿਲਮ 'ਬਲੈਕ ਪੈਂਥਰ' ਵਿੱਚ 'ਕਿੰਗ ਟੀ-ਚੱਲਾ' ਦਾ ਕਿਰਦਾਰ ਨਿਭਾਉਣਾ ਉਨ੍ਹਾਂ ਲਈ ਮਾਣ ਦੀ ਗੱਲ ਸੀ। ਦੱਸ ਦਈਏ ਕਿ ਚੈਡਵਿਕ ਨੇ '42' ਅਤੇ 'ਗੇਟ ਔਨ ਅਪ' ਵਰਗੀਆਂ ਫਿਲਮਾਂ ਤੋਂ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ। ਇਸ ਤੋਂ ਬਾਅਦ ਉਸਨੇ 2018 ਮਾਰਵਲ ਸਿਨੇਮੈਟਿਕ ਯੂਨੀਵਰਸ ਦੀ ਫਿਲਮ 'ਬਲੈਕ ਪੈਂਥਰ' ਵਿਚ ਟੀ-ਚਾਲਾ / ਬਲੈਕ ਪੈਂਥਰ ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਚੈਡਵਿਕ ਦੀ ਆਖਰੀ ਫਿਲਮ 'Da 5 Bloods' ਇਸੇ ਸਾਲ ਰਿਲੀਜ਼ ਹੋਈ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਦੇਸ਼
ਸਿਹਤ
Advertisement