(Source: ECI/ABP News)
Bharti Singh Apologises: ਦਾੜ੍ਹੀ-ਮੁੱਛ 'ਤੇ ਕੁਮੈਂਟ ਕਰਕੇ ਫ਼ਸੀ ਕਾਮੇਡੀਅਨ ਭਾਰਤੀ ਸਿੰਘ, ਮੰਗਣੀ ਪਈ ਮਾਫੀ, ਜਾਣੋ ਕੀ ਹੈ ਮਾਮਲਾ
ਦਾੜ੍ਹੀ ਮੁੱਛ ਨੂੰ ਲੈ ਕੇ ਦਿੱਤੇ ਆਪਣੇ ਬਿਆਨ ਲਈ ਕਾਮੇਡੀਅਨ ਭਾਰਤੀ ਸਿੰਘ ਨੇ ਮੁਆਫੀ ਮੰਗ ਲਈ ਹੈ। ਸੋਮਵਾਰ ਨੂੰ ਇੰਸਟਾਗ੍ਰਾਮ 'ਤੇ ਉਸ ਨੇ ਇੱਕ ਵੀਡੀਓ ਜਾਰੀ ਕੀਤਾ ਤੇ ਕਿਹਾ ਕਿ ਉਹ ਸਿਰਫ ਕਾਮੇਡੀ ਕਰ ਰਹੀ ਸੀ।
![Bharti Singh Apologises: ਦਾੜ੍ਹੀ-ਮੁੱਛ 'ਤੇ ਕੁਮੈਂਟ ਕਰਕੇ ਫ਼ਸੀ ਕਾਮੇਡੀਅਨ ਭਾਰਤੀ ਸਿੰਘ, ਮੰਗਣੀ ਪਈ ਮਾਫੀ, ਜਾਣੋ ਕੀ ਹੈ ਮਾਮਲਾ Comedian bharti Singh apologises after her old Video Mocking Daadi Mooch goes viral , know in detail Bharti Singh Apologises: ਦਾੜ੍ਹੀ-ਮੁੱਛ 'ਤੇ ਕੁਮੈਂਟ ਕਰਕੇ ਫ਼ਸੀ ਕਾਮੇਡੀਅਨ ਭਾਰਤੀ ਸਿੰਘ, ਮੰਗਣੀ ਪਈ ਮਾਫੀ, ਜਾਣੋ ਕੀ ਹੈ ਮਾਮਲਾ](https://feeds.abplive.com/onecms/images/uploaded-images/2022/05/16/e75c6df681d8417434553b9934b87576_original.webp?impolicy=abp_cdn&imwidth=1200&height=675)
Bharti Singh Apologises: ਦਾੜ੍ਹੀ ਮੁੱਛ ਨੂੰ ਲੈ ਕੇ ਦਿੱਤੇ ਆਪਣੇ ਬਿਆਨ ਲਈ ਕਾਮੇਡੀਅਨ ਭਾਰਤੀ ਸਿੰਘ ਨੇ ਮੁਆਫੀ ਮੰਗ ਲਈ ਹੈ। ਸੋਮਵਾਰ ਨੂੰ ਇੰਸਟਾਗ੍ਰਾਮ 'ਤੇ ਉਸ ਨੇ ਇੱਕ ਵੀਡੀਓ ਜਾਰੀ ਕੀਤਾ ਤੇ ਕਿਹਾ ਕਿ ਉਹ ਸਿਰਫ ਕਾਮੇਡੀ ਕਰ ਰਹੀ ਸੀ। ਭਾਰਤੀ ਨੇ ਕਿਹਾ ਕਿ ਮੈਂ ਲੋਕਾਂ ਨੂੰ ਖੁਸ਼ ਕਰਨ ਲਈ ਕਾਮੇਡੀ ਕਰਦੀ ਹਾਂ, ਕਿਸੇ ਦਾ ਦਿਲ ਦੁਖਾਉਣ ਲਈ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਮੇਰੀਆਂ ਗੱਲਾਂ ਨਾਲ ਕਿਸੇ ਦਾ ਦਿਲ ਦੁਖਿਆ ਹੋਵੇ ਤਾਂ ਮੈਨੂੰ ਆਪਣੀ ਭੈਣ ਸਮਝ ਕੇ ਮੁਆਫ਼ ਕਰ ਦੇਣਾ।
ਦਰਅਸਲ ਹਾਲ ਹੀ ਵਿੱਚ ਭਾਰਤੀ ਸਿੰਘ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਦਾੜ੍ਹੀ ਮੁੱਛਾਂ ਨੂੰ ਲੈ ਕੇ ਕਾਮੇਡੀ ਕਰਦੀ ਨਜ਼ਰ ਆ ਰਹੀ ਸੀ। ਇੱਕ ਟੀਵੀ ਸ਼ੋਅ ਵਿੱਚ ਭਾਰਤੀ ਸਿੰਘ ਇਹ ਕਹਿੰਦੇ ਹੋਏ ਨਜ਼ਰ ਆ ਰਹੀ ਹੈ, ਮੁੱਛ ਕਿਉਂ ਨਹੀਂ ਚਾਹੀਦੀ ? ਦਾੜ੍ਹੀ ਮੁੱਛਾਂ ਦੇ ਬਹੁਤ ਫਾਇਦੇ ਹੁੰਦੇ ਹਨ। ਦੁੱਧ ਪੀਓ ਤੇ ਦਾੜ੍ਹੀ ਨੂੰ ਮੂੰਹ ਵਿੱਚ ਪਾਓ, ਸੇਵੀਆਂ ਕਾ ਟੈਸਟ ਆਉਂਦਾ ਹੈ। ਮੇਰੇ ਕਈ ਦੋਸਤਾਂ ਦੇ ਵਿਆਹ ਹੋਏ ਹਨ ਜਿਨ੍ਹਾਂ ਦੇ ਪਤੀਆਂ ਦੀਆਂ ਐਨੀਆਂ ਐਨੀਆਂ ਦਾੜ੍ਹੀਆਂ ਹਨ। ਉਹ ਸਾਰਾ ਦਿਨ ਦਾੜ੍ਹੀ ਵਿੱਚੋਂ ਜੂਆਂ ਕੱਢਦੀਆਂ ਰਹਿੰਦੀਆਂ ਹਨ।
View this post on Instagram
ਭਾਰਤੀ ਦੇ ਇਸ ਬਿਆਨ 'ਤੇ ਬਵਾਲ ਮਚ ਗਿਆ ਹੈ। ਟਵਿਟਰ 'ਤੇ ਉਨ੍ਹਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਵੀ ਭਾਰਤੀ ਸਿੰਘ ਖਿਲਾਫ ਪੁਲਸ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕਹੀ ਹੈ। ਮਾਮਲਾ ਵਧਦਾ ਦੇਖ ਭਾਰਤੀ ਸਿੰਘ ਨੇ ਬਿਆਨ ਜਾਰੀ ਕਰਕੇ ਆਪਣੇ ਪਾਸਿਓਂ ਪੂਰੀ ਤਸਵੀਰ ਸਾਫ ਕਰ ਦਿੱਤੀ ਹੈ ਤੇ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਮੁਆਫੀ ਵੀ ਮੰਗ ਲਈ ਹੈ।
ਭਾਰਤੀ ਸਿੰਘ ਨੇ ਵੀਡੀਓ 'ਚ ਕਿਹਾ ਕਿ ਮੈਂ ਉਸ ਵੀਡੀਓ ਨੂੰ ਵਾਰ-ਵਾਰ ਦੇਖਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਵੀ ਉਹ ਵੀਡੀਓ ਜ਼ਰੂਰ ਦੇਖੋ। ਉਨ੍ਹਾਂ ਕਿਹਾ, ''ਮੈਂ ਕਿਸੇ ਵੀ ਧਰਮ ਜਾਂ ਜਾਤ ਬਾਰੇ ਇਹ ਨਹੀਂ ਕਿਹਾ ਕਿ ਇਸ ਧਰਮ ਦੇ ਲੋਕ ਦਾੜ੍ਹੀ ਰੱਖਦੇ ਹਨ ਤੇ ਇਹ ਸਮੱਸਿਆ ਹੈ। ਤੁਸੀਂ ਵੀਡੀਓ ਦੇਖੋ। ਮੈਂ ਕਿਸੇ ਪੰਜਾਬੀ ਬਾਰੇ ਇਹ ਨਹੀਂ ਕਿਹਾ ਕਿ ਪੰਜਾਬੀ ਲੋਕ ਦਾੜ੍ਹੀ ਰੱਖਦੇ ਹਨ ਜਾਂ ਦਾੜ੍ਹੀ ਮੁੱਛਾਂ ਦਿੱਕਤ ਹੁੰਦੀ ਹੈ। ...ਮੈਂ ਆਪਣੇ ਦੋਸਤ ਨਾਲ ਕਾਮੇਡੀ ਕਰ ਰਹੀ ਸੀ...ਪਰ ਮੇਰੇ ਇਕ ਸ਼ਬਦ ਨੇ ਜੇ ਕਿਸੇ ਵੀ ਧਰਮ ਦੇ ਲੋਕਾਂ ਦੇ ਦਿਲ ਨੂੰ ਠੇਸ ਪਹੁੰਚਾਈ ਹੈ ਤਾਂ ਮੈਂ ਹੱਥ ਜੋੜ ਕੇ ਮੁਆਫੀ ਮੰਗਦੀ ਹਾਂ। "ਭਾਰਤੀ ਸਿੰਘ ਨੇ ਵੀਡੀਓ 'ਚ ਕਿਹਾ ਕਿ ਉਹ ਖੁਦ ਪੰਜਾਬੀ ਹੈ ਤੇ ਉਸ ਦਾ ਜਨਮ ਅੰਮ੍ਰਿਤਸਰ 'ਚ ਹੋਇਆ ਹੈ। ਇਸ ਲਈ ਉਹ ਪੰਜਾਬ ਦਾ ਪੂਰਾ ਸਤਿਕਾਰ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪੰਜਾਬੀ ਹੋਣ 'ਤੇ ਮਾਣ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)