(Source: ECI/ABP News)
Deepika Padukone ਨੂੰ ਬਚਪਨ ਤੋਂ ਹੀ ਇਸ ਐਕਟਰ 'ਤੇ ਸੀ ਕਰੱਸ਼, ਸੌਣ ਤੋਂ ਪਹਿਲਾਂ ਫ਼ੋਟੋਆਂ ਨੂੰ ਕਰਦੀ ਸੀ ਕਿੱਸ
ਦੀਪਿਕਾ ਨੇ ਦੱਸਿਆ ਸੀ ਕਿ ਉਹ ਅਤੇ ਉਸ ਦੀ ਭੈਣ ਅਨੀਸ਼ਾ ਇੱਕੋ ਕਮਰੇ 'ਚ ਰਹਿੰਦੇ ਸਨ। ਉਸ ਦੇ ਕਮਰੇ 'ਚ ਟਾਈਟੈਨਿਕ ਦੇ ਹੀਰੋ ਲਿਓਨਾਰਡੋ ਡੀਕੈਪਰੀਓ ਦੇ ਕਈ ਪੋਸਟਰ ਲੱਗੇ ਹੋਏ ਸਨ।
![Deepika Padukone ਨੂੰ ਬਚਪਨ ਤੋਂ ਹੀ ਇਸ ਐਕਟਰ 'ਤੇ ਸੀ ਕਰੱਸ਼, ਸੌਣ ਤੋਂ ਪਹਿਲਾਂ ਫ਼ੋਟੋਆਂ ਨੂੰ ਕਰਦੀ ਸੀ ਕਿੱਸ Deepika Padukone had a crush on this actor since childhood, used to kiss photos before sleeping Deepika Padukone ਨੂੰ ਬਚਪਨ ਤੋਂ ਹੀ ਇਸ ਐਕਟਰ 'ਤੇ ਸੀ ਕਰੱਸ਼, ਸੌਣ ਤੋਂ ਪਹਿਲਾਂ ਫ਼ੋਟੋਆਂ ਨੂੰ ਕਰਦੀ ਸੀ ਕਿੱਸ](https://feeds.abplive.com/onecms/images/uploaded-images/2022/12/15/485129e398a4762ff634b78ce81343d1167108710989477_original.jpg?impolicy=abp_cdn&imwidth=1200&height=675)
Deepika Padukone Crush: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਪਠਾਨ' ਨੂੰ ਲੈ ਕੇ ਚਰਚਾ 'ਚ ਹੈ। ਦੀਪਿਕਾ ਆਪਣੇ ਸੋਸ਼ਲ ਮੀਡੀਆ 'ਤੇ ਲਗਾਤਾਰ ਨਵੀਆਂ-ਨਵੀਆਂ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ। ਦੀਪਿਕਾ ਪਾਦੂਕੋਣ ਨੇ ਲੌਕਡਾਊਨ ਦੇ ਦਿਨਾਂ ਦੌਰਾਨ ਫੈਨਜ਼ ਨੂੰ ਆਪਣੀ ਜ਼ਿੰਦਗੀ ਦੇ ਕਈ ਅਣਸੁਣੇ ਪਹਿਲੂਆਂ ਤੋਂ ਜਾਣੂ ਕਰਵਾਇਆ। ਇਸ ਦੌਰਾਨ ਅਦਾਕਾਰਾ ਨੇ ਆਪਣੇ ਬਚਪਨ ਦੇ ਕਰੱਸ਼ ਬਾਰੇ ਵੀ ਗੱਲ ਕੀਤੀ। ਅਦਾਕਾਰਾ ਨੇ ਦੱਸਿਆ ਸੀ ਕਿ ਬਚਪਨ 'ਚ ਉਨ੍ਹਾਂ ਨੂੰ ਇਕ ਐਕਟਰ ਇੰਨਾ ਪਸੰਦ ਸੀ ਕਿ ਉਸ ਨੂੰ ਕਿੱਸ ਕੀਤੇ ਬਗੈਰ ਨੀਂਦ ਨਹੀਂ ਆਉਂਦੀ ਸੀ।
ਇਸ ਹਾਲੀਵੁੱਡ ਅਦਾਕਾਰ 'ਤੇ ਸੀ ਕਰੱਸ਼
ਦੀਪਿਕਾ ਨੇ ਇਸ ਗੱਲ ਦਾ ਖੁਲਾਸਾ ਵੋਗ ਮੈਗਜ਼ੀਨ ਨਾਲ ਗੱਲਬਾਤ ਦੌਰਾਨ ਕੀਤਾ ਸੀ। ਦੀਪਿਕਾ ਨੇ ਦੱਸਿਆ ਸੀ ਕਿ ਉਹ ਅਤੇ ਉਸ ਦੀ ਭੈਣ ਅਨੀਸ਼ਾ ਇੱਕੋ ਕਮਰੇ 'ਚ ਰਹਿੰਦੇ ਸਨ। ਉਸ ਦੇ ਕਮਰੇ 'ਚ ਟਾਈਟੈਨਿਕ ਦੇ ਹੀਰੋ ਲਿਓਨਾਰਡੋ ਡੀਕੈਪਰੀਓ ਦੇ ਕਈ ਪੋਸਟਰ ਲੱਗੇ ਹੋਏ ਸਨ। ਦੀਪਿਕਾ ਨੇ ਦੱਸਿਆ ਕਿ ਉਹ ਰੋਜ਼ ਸੌਣ ਤੋਂ ਪਹਿਲਾਂ ਉਨ੍ਹਾਂ ਦੀਆਂ ਤਸਵੀਰਾਂ ਨੂੰ ਚੁੰਮਦੀ ਸੀ। ਦੀਪਿਕਾ ਦੇ ਇਸ ਖੁਲਾਸੇ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਵੀ ਹੈਰਾਨ ਹਨ।
ਵਿਵਾਦਾਂ 'ਚ ਘਿਰੀ ਹੈ ਦੀਪਿਕਾ ਪਾਦੂਕੋਣ ਦੀ ਫ਼ਿਲਮ
ਜ਼ਿਕਰਯੋਗ ਹੈ ਕਿ ਦੀਪਿਕਾ ਪਾਦੂਕੋਣ ਜਲਦ ਹੀ ਫ਼ਿਲਮ 'ਪਠਾਨ' 'ਚ ਨਜ਼ਰ ਆਵੇਗੀ। ਹਾਲਾਂਕਿ ਇਹ ਫ਼ਿਲਮ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਈ ਹੈ। ਪਠਾਨ ਦੇ ਗੀਤ 'ਬੇਸ਼ਰਮ ਰੰਗ' ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਹੈ। ਇਸ ਗੀਤ 'ਚ ਦੀਪਿਕਾ ਦੇ ਛੋਟੇ ਕੱਪੜਿਆਂ ਅਤੇ ਭਗਵੇਂ ਰੰਗ ਦੀ ਵਰਤੋਂ ਕਰਕੇ ਲੋਕ ਕਾਫੀ ਹੰਗਾਮਾ ਕਰ ਰਹੇ ਹਨ। ਇੰਨਾ ਹੀ ਨਹੀਂ ਸੋਸ਼ਲ ਮੀਡੀਆ 'ਤੇ ਫ਼ਿਲਮ ਦਾ ਬਾਈਕਾਟ ਕਰਨ ਦੀ ਮੰਗ ਵੀ ਵੱਧ ਰਹੀ ਹੈ। ਅਜਿਹੇ 'ਚ ਬਾਲੀਵੁੱਡ ਦੇ ਕੁਝ ਸਿਤਾਰੇ ਵੀ ਦੀਪਿਕਾ ਦੇ ਸਮਰਥਨ 'ਚ ਸਾਹਮਣੇ ਆਏ ਹਨ। ਹਾਲ ਹੀ 'ਚ ਪ੍ਰਕਾਸ਼ ਰਾਜ ਅਤੇ ਸਵਰਾ ਭਾਸਕਰ ਨੇ ਦੀਪਿਕਾ ਦਾ ਸਮਰਥਨ ਕਰਦੇ ਹੋਏ ਟਵੀਟ ਕੀਤਾ ਹੈ। ਇਸ ਦੇ ਨਾਲ ਹੀ ਸ਼ਾਹਰੁਖ ਖ਼ਾਨ ਨੇ ਵੀ ਕੋਲਕਾਤਾ ਫ਼ਿਲਮ ਫੈਸਟੀਵਲ 'ਚ ਇਸ਼ਾਰਿਆਂ 'ਚ ਕਿਹਾ ਕਿ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ, ਕਿਉਂਕਿ ਦੁਨੀਆ 'ਚ ਪਾਜ਼ੀਟਿਵ ਲੋਕ ਅਜੇ ਵੀ ਜ਼ਿੰਦਾ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)