(Source: ECI/ABP News)
Raghav- Parineeti Engagement: ਪਰਿਣੀਤੀ- ਰਾਘਵ ਨੂੰ ਦਿੱਲੀ CM ਕੇਜਰੀਵਾਲ ਨੇ ਦਿੱਤੀ ਵਧਾਈ, ਬੋਲੇ- 'ਪ੍ਰਮਾਤਮਾ ਤੁਹਾਨੂੰ ਹਮੇਸ਼ਾ ਰੱਖੇ ਖੁਸ਼'
Parineeti Chopra Raghav Chadha Engagement: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਸ਼ਨੀਵਾਰ ਨੂੰ 'ਆਪ' ਨੇਤਾ ਰਾਘਵ ਚੱਡਾ ਨਾਲ ਮੰਗਣੀ ਕਰ ਲਈ ਹੈ। ਪਰਿਣੀਤੀ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਆਪਣੀ ਮੰਗਣੀ ਦੀਆਂ ਤਸਵੀਰਾਂ...
![Raghav- Parineeti Engagement: ਪਰਿਣੀਤੀ- ਰਾਘਵ ਨੂੰ ਦਿੱਲੀ CM ਕੇਜਰੀਵਾਲ ਨੇ ਦਿੱਤੀ ਵਧਾਈ, ਬੋਲੇ- 'ਪ੍ਰਮਾਤਮਾ ਤੁਹਾਨੂੰ ਹਮੇਸ਼ਾ ਰੱਖੇ ਖੁਸ਼' Delhi CM arvind Kejriwal congratulates Parineeti chopra and Raghav chadha said May God always keep you happy Raghav- Parineeti Engagement: ਪਰਿਣੀਤੀ- ਰਾਘਵ ਨੂੰ ਦਿੱਲੀ CM ਕੇਜਰੀਵਾਲ ਨੇ ਦਿੱਤੀ ਵਧਾਈ, ਬੋਲੇ- 'ਪ੍ਰਮਾਤਮਾ ਤੁਹਾਨੂੰ ਹਮੇਸ਼ਾ ਰੱਖੇ ਖੁਸ਼'](https://feeds.abplive.com/onecms/images/uploaded-images/2023/05/14/1162c35daf8125e276442de2105e95071684025094031709_original.jpg?impolicy=abp_cdn&imwidth=1200&height=675)
Parineeti Chopra Raghav Chadha Engagement: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਸ਼ਨੀਵਾਰ ਨੂੰ 'ਆਪ' ਨੇਤਾ ਰਾਘਵ ਚੱਡਾ ਨਾਲ ਮੰਗਣੀ ਕਰ ਲਈ ਹੈ। ਪਰਿਣੀਤੀ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਆਪਣੀ ਮੰਗਣੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਤੇ ਸਿਆਸੀ ਪਾਰਟੀਆਂ ਦੇ ਨੇਤਾਵਾਂ ਦੇ ਨਾਲ-ਨਾਲ ਸੈਲੇਬਸ ਅਤੇ ਪ੍ਰਸ਼ੰਸਕ ਪਿਆਰ ਦੀ ਵਰਖਾ ਕਰ ਰਹੇ ਹਨ। ਇਸ ਵਿਚਕਾਰ ਆਪ ਸੁਪ੍ਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਵੀ ਇਸ ਜੋੜੇ ਨੂੰ ਵਧਾਈ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ। ਤੁਸੀ ਵੀ ਵੇਖੋ ਇਹ ਖਾਸ ਤਸਵੀਰਾਂ...
View this post on Instagram
ਦਰਅਸਲ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਤਸਵੀਰਾਂ ਸ਼ੇਅਰ ਕਰ ਲਿਖਿਆ, ਜ਼ਿੰਦਗੀ ਦੇ ਇਸ ਨਵੇਂ ਸਫ਼ਰ ਦੀ ਸ਼ੁਰੂਆਤ ਦੀਆਂ ਤੁਹਾਨੂੰ ਦੋਵਾਂ ਨੂੰ ਬਹੁਤ-ਬਹੁਤ ਵਧਾਈਆਂ। ਪ੍ਰਮਾਤਮਾ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਖੁਸ਼ ਰੱਖੇ। ਪ੍ਰਮਾਤਮਾ ਦੁਆਰਾ ਬਣਾਈ ਗਈ ਤੁਹਾਡੀ ਇਹ ਖੂਬਸੂਰਤ ਜੋੜੀ ਸਦਾ ਕਾਇਮ ਰਹੇ। ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸ਼ਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਸ਼ਾਮ 5 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਤੋਂ ਬਾਅਦ ਅਰਦਾਸ ਸ਼ੁਰੂ ਹੋਈ। ਰਾਘਵ-ਪਰਿਣੀਤੀ ਦੇ ਇਸ ਦਿਨ ਨੂੰ ਖਾਸ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ।
ਰਾਘਵ-ਪਰਿਣੀਤੀ ਨੇ ਸ਼ਨੀਵਾਰ ਨੂੰ ਨਵੀਂ ਦਿੱਲੀ ਦੇ ਕਪੂਰਥਲਾ ਹਾਊਸ 'ਚ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ 'ਚ ਅੰਗੂਠੀ ਸਾਂਝੀ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਸਿੱਖਾਂ ਦੀ ਰਵਾਇਤੀ 'ਅਰਦਾਸ' ਨਾਲ ਹੋਈ। ਭਜਨ ਗਾਇਨ ਹੋਣ ਤੋਂ ਬਾਅਦ ਉਹ ਗੁਰਦੁਆਰੇ ਵੱਲ ਰਵਾਨਾ ਹੋਏ।
ਜਾਣਕਾਰੀ ਲਈ ਦੱਸ ਦੇਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਮੂਲੀਅਤ ਕੀਤੀ। ਇੱਥੇ ਬਾਲੀਵੁੱਡ ਸਿਤਾਰੇ ਨਜ਼ਰ ਆਏ। ਕੁੱਲ ਮਿਲਾ ਕੇ ਬੁਲਾਏ ਗਏ ਮਹਿਮਾਨਾਂ ਦੀ ਗਿਣਤੀ ਲਗਭਗ 150 ਲੋਕ ਸੀ। ਦੱਸ ਦੇਈਏ ਕਿ ਪਰੀ ਭੈਣ ਪ੍ਰਿਯੰਕਾ ਚੋਪੜਾ ਨਾਲ ਬੇਹੱਦ ਖਾਸ ਬਾਂਡਿੰਗ ਸ਼ੇਅਰ ਕਰਦੀ ਹੈ, ਉਹ ਬੇਹੱਦ ਖੂਬਸੂਰਤ ਅੰਦਾਜ਼ ਵਿੱਚ ਨਜ਼ਰ ਆਈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)