Dharmendra ਦੇ ਘਰ ਦੇ ਤਿੰਨ ਮੈਂਬਰਾ ਨੂੰ ਕੋਰੋਨਾ, ਐਕਟਰ ਦੀ ਰਿਪੋਰਟ ਆਈ ਨੈਗਟਿਵ
ਬਾਲੀਵੁੱਡ ਦੇ ਦਿੱਗਜ ਐਕਟਰ ਧਰਮਿੰਦਰ ਦੇ ਘਰ 'ਚ ਸਟਾਫ ਦੇ ਤਿੰਨ ਮੈਂਬਰ ਕੋਰੋਨਾ ਨਾਲ ਸੰਕਰਮਿਤ ਹੋ ਗਏ ਹਨ। ਇਸ ਤੋਂ ਬਾਅਦ ਧਰਮਿੰਦਰ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ ਤੇ ਉਨ੍ਹਾਂ ਦੀ ਰਿਪੋਰਟ ਨੈਗਟਿਵ ਆਈ।
ਮੁੰਬਈ: ਬਾਲੀਵੁੱਡ ਇੰਡਸਟਰੀ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ ਕਈ ਸਿਤਾਰੇ ਕੋਰੋਨਾਵਾਇਰਸ (Coronavirus) ਨਾਲ ਸੰਕਰਮਿਤ ਹੋਏ ਹਨ। ਇਨ੍ਹਾਂ ਵਿੱਚ ਆਮਿਰ ਖ਼ਾਨ, ਆਰ ਮਾਧਵਨ ਅਤੇ ਮਿਲਿੰਦ ਸੋਮਨ ਵਰਗੇ ਸਿਤਾਰੇ ਸ਼ਾਮਲ ਹਨ। ਹੁਣ ਦਿੱਗਜ ਐਕਟਰ ਧਰਮਿੰਦਰ (Dharmendra) ਦੇ ਘਰ ਕੰਮ ਕਰਨ ਵਾਲੇ ਤਿੰਨ ਵਿਅਕਤੀ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਗਏ ਹਨ। ਇਸ ਤੋਂ ਬਾਅਦ ਧਰਮਿੰਦਰ ਨੇ ਵੀ ਆਪਣਾ ਕੋਰੋਨਾ ਟੈਸਟ ਕਰਵਾਇਆ ਹੈ। ਹਾਲਾਂਕਿ, ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗਟਿਵ ਆਈ ਹੈ।
ਧਰਮਿੰਦਰ ਦੀ ਰਿਪੋਰਟ ਨੈਗਟਿਵ ਆਉਣ ਤੋਂ ਬਾਅਦ ਦਿਓਲ ਪਰਿਵਾਰ ਨੇ ਸੁੱਖ ਦਾ ਸਾਹ ਲਿਆ। ਘਰ 'ਚ ਸਟਾਫ ਦੇ ਕੋਰੋਨਾ ਇਨਫੈਕਸ਼ਨ ਅਤੇ ਉਸਦੀ ਆਪਣੀ ਰਿਪੋਰਟ ਨੈਗਟਿਵ ਆਉਣ ਬਾਰੇ ਧਰਮਿੰਦਰ ਨੇ ਇੱਕ ਇੰਟਰਵਿਊ ਦਿੱਤੀ। ਇਸ 'ਚ ਧਰਮਿੰਦਰ ਨੇ ਕਿਹਾ, "ਰੱਬ ਨੇ ਮੇਰੇ 'ਤੇ ਤਰਸ ਖਾਧਾ। ਮੇਰੀ ਰਿਪੋਰਟ ਨੈਗਟਿਵ ਆਈ। ਮੈਨੂੰ ਸਚਮੁੱਚ ਪਤਾ ਨਹੀਂ ਹੈ ਕਿ ਕੋਰੋਨਾਵਾਇਰਸ ਦੀ ਦੂਜੀ ਲਹਿਰ ਦਾ ਕਾਰਨ ਕੀ ਹੈ। ਇਹ ਬਹੁਤ ਖਤਰਨਾਕ ਹੈ।"
ਧਰਮਿੰਦਰ ਨੇ ਅੱਗੇ ਕਿਹਾ, "ਹਾਲਾਤ ਬਹੁਤ ਜਲਦੀ ਕਾਬੂ ਵਿਚ ਆਉਣੇ ਚਾਹੀਦੇ ਹਨ, ਨਹੀਂ ਤਾਂ ਚੀਜ਼ਾਂ ਹੱਥੋਂ ਨਿਕਲ ਜਾਣਗੀਆਂ।" ਉਧਰ ਸੂਤਰਾਂ ਮੁਤਾਬਕ, "ਘਰ ਵਿੱਚ ਜਿਨ੍ਹਾਂ ਲੋਕਾਂ ਨੂੰ ਕੋਰੋਨਾ ਹੈ ਉਹ ਠੀਕ ਹਨ। ਉਹ ਸਾਰੇ ਲੋਕਾਂ ਨੂੰ ਪਰਿਵਾਰ ਦੇ ਸਾਰੇ ਮੈਂਬਰਾਂ ਤੋਂ ਅਲੱਗ ਕਰ ਦਿੱਤਾ ਗਿਆ ਹੈ। ਧਰਮਿੰਦਰ ਉਹ ਸਭ ਕੁਝ ਕਰ ਰਿਹਾ ਹਨ ਤਾਂ ਜੋ ਉਨ੍ਹਾਂ ਦਾ ਪਰਿਵਾਰ ਸੁਰੱਖਿਅਤ ਰਹੇ।"
ਦੱਸ ਦਈਏ ਕਿ ਧਰਮਿੰਦਰ ਨੂੰ ਪਿਛਲੇ ਸ਼ਨੀਵਾਰ ਯਾਨੀ 20 ਮਾਰਚ ਨੂੰ ਕੋਰੋਨਾ ਟੀਕਾ ਲਗਵਾਇਆ ਗਿਆ ਸੀ। ਉਨ੍ਹਾਂ ਨੇ ਇਸ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤੀ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ, ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਕੋਰੋਨਾ ਟੀਕਾ ਲਗਵਾਉਣ ਦੀ ਅਪੀਲ ਵੀ ਕੀਤੀ ਸੀ।
ਇਹ ਵੀ ਪੜ੍ਹੋ: ਖੁਸ਼ਖਬਰੀ! 22 ਦੀ ਮਾਈਲੇਜ਼ ਵਾਲੀਆਂ ਇਨ੍ਹਾਂ ਕਾਰਾਂ ’ਤੇ 60,000 ਰੁਪਏ ਤੱਕ ਦੀ ਛੋਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904